

ਪੁੱਤ ਕੁਆਰੀਆਂ ਕੁੜੀਆਂ ਆਪ ਵਰ ਨਹੀਂ ਚੁਣਦੀਆਂ । ਇਹ ਸ਼ੋਭਾ ਨਹੀਂ ਦਿੰਦਾ ਸਾਊ ਸਰਦਾਰਾਂ ਦੀਆਂ ਧੀਆਂ ਨੂੰ ।"
“ਮਾਂ, ਮੈਂ ਕੋਈ ਅਚੰਭਾ ਨਹੀਂ ਕੀਤਾ । ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਨ ਅ ਜਿਹਦੇ ਨਾਲ ਮੇਰੇ ਪਿਓ ਦੀ ਪੱਗ ਨੂੰ ਦਾਗ ਲੱਗੇ ।"
"ਪਰ ਏਦਾਂ ਸੋਚਣਾ ਵੀ ਪਾਪ ਏ ਧੀਏ !"
"ਮਾਂ ਮੈਨੂੰ ਤੁਸੀਂ ਇਹੋ ਜਿਹਾ ਵਰ ਲੱਭ ਕੇ ਨਹੀਂ ਦੇ ਸਕਦੇ । ਜਦੋਂ ਮੇਰੀ ਚੋਣ ਸੁਣੀ ਮਾਂ ਤੂੰ ਫੁਲ ਵੁਲ ਪਏਂਗੀ । ਦੀਵਾ ਲੈ ਕੇ ਢੂੰਡਿਆਂ ਵੀ ਹਿੰਦੁਸਤਾਨ 'ਚੋਂ ਇਹੋ ਜਿਹਾ ਵਰ ਨਹੀਂ ਮਿਲ ਸਕਦਾ । ਮੈਂ ਬੜਾ ਸੱਚ ਸਮਝ ਕੇ ਫੈਸਲਾ ਕੀਤਾ ਏ ।"
"ਧੀਆਂ ਗਉਆਂ ਹਨ। ਮਾਪੇ ਗਊ ਨੂੰ ਉਥੇ ਛਡਦੇ ਹਨ ਜਿਥੇ ਘਾਹ ਹੋਵੇ । ਧੀਆਂ al ਅੱਗੇ ਈ ਪਰਾਇਆ ਧਨ ਹਨ । "ਮਾਂ ਮੈਂ ਹੁਣ ਫੈਸਲਾ ਕਰ ਲਿਆ ਏ । ਫੈਸਲਾ ਕਰਕੇ ਬਦਲਣਾ ਸਾਊਆਂ ਦੀ ਧੀ ਨੂੰ ਨਹੀਂ ਸੱਭਦਾ ।
ਮਾਂ ਮੈਂ ਨਹੀਂ ਚਾਹੁੰਦੀ ਕਿ ਹੁਣ ਮੇਰੇ ਪਿਓ ਦੀ ਪੱਗ ਨੂੰ ਦਾਗ ਲੱਗ । ਮੇਰੇ ਤਾਏ ਚਾਚੇ ਭੰਡੇ ਜਾਣ ਪਰ੍ਹਿਆਂ ਵਿਚ ਬੈਠੇ । ਔਰਤ ਜ਼ਿੰਦਗੀ 'ਚ ਇਕ ਵਾਰ ਦੀ ਫੈਸਲਾ ਕਰਦੀ ਏ। ਰੋਜ਼ ਰੋਜ਼ ਫੈਸਲੇ ਥੋੜ੍ਹਾ ਬਦਲੇ ਜਾਂਦੇ ਹਨ ? ਮਾਂ ਹੁਣ ਤੂੰ ਈ ਮੇਰਾ ਫੈਸਲਾ ਸਿਰੇ ਚੜ੍ਹਾ ਸਕਦੀ ਏਂ । ਜੇ ਤੂੰ ਹੁਣ ਮੇਰੀ ਬਾਂਹ ਨਾ ਫੜੀ ਤਾਂ ਮੈਂ ਫੈਸਲਾ ਕਰ ਲਿਆ ਏ ਕਿ ਮੈਂ ਸਾਰੀ ਉਮਰ ਕੁਆਰੀ ਰਹਾਂਗੀ ।"
"ਮਾਂ ਮੇਰੇ ਹੱਥਾਂ ਤੇ ਮਹਿੰਦੀ ਲਾ ਦੇ । ਮੈਨੂੰ ਚੂੜਾ ਚੜਾ ਦੇ ਲਾਲ ਸੂਹਾ। ਗਾਨਾ ਬੰਨ੍ਹ ਦੇ ਕੰਡੀ ਬੰਨ੍ਹ ਕੇ । ਤੇਲ ਚੜ੍ਹਾ ਦੇ ਫੁੱਲਾਂ ਵਾਲੀ ਫੁਲਕਾਰੀ ਦੇ ਹੇਠ। ਕਲੀਰੇ ਬੰਨ੍ਹ ਦੇ ਮੇਰੇ ਹੱਥੀਂ। ਮੇਰੇ ਡੋਲੀ ਨੂੰ ਘੁੰਗਰੀਆਂ ਬੰਨ੍ਹ ਦੇ, ਮੰਤੀਆਂ ਨਾਲ ਜੜ ਦੇ। ਸੋਨੇ ਨਾਲ ਮੜ੍ਹ ਦੇ ਮੇਰਾ ਪੀਹੜਾ। ਮਾਂ ਮੈਂ ਹੁਣ ਪਰਾਈ ਹੋ ਗਈ।
“ਪੁੱਤ ਉਹ ਕੌਣ ਏ ਜਿਹਨੂੰ ਤੂੰ ਆਪਣੇ ਮਨ ਦਾ ਰਾਜਾ ਬਣਾ ਲਿਆ ।" ਮਾਂ ਆਖਣ ਲਗੀ ਪਿਆਰ ਵਿਚ ਆ ਕੇ ।
"ਵਾਅਦਾ ਹੋ ਗਿਆ ਮਾਂ । ਪੱਕੀ ਹੋ ਗਈ ਗੱਲ । ਤੂੰ ਹੁਣ ਮੇਰੇ ਸਾਰੇ ਕਾਜ ਆਪ ਸੰਵਾਰੇਂਗੀ । ਮਾਂ, ਮੈਂ ਜਿਹਨੂੰ ਆਪਣਾ ਦੇਵਤਾ ਮੰਨ ਲਿਆ, ਉਹ ਸੰਆਂ ਵਿਚੋਂ ਇਕ ਏ । ਸਾਰੇ ਬਾਹਰੇ ਵਿਚ ਉਹਦੀ ਮਿਸਾਲ ਨਹੀਂ, ਦਿੱਲੀ ਵਿਚ ਉਹਦੇ ਚਰਚੇ ਹਨ। ਸਰਹਿੰਦ ਵਿਚ ਉਹਦੀਆਂ ਗੱਲਾ ਹੁੰਦੀਆਂ ਹਨ। ਮਲੇਰਕੋਟਲੇ ਵਾਲੇ ਜਦ ਕੋਈ ਗੱਲ ਛੋਂਹਦੇ ਹਨ, ਤਾਂ ਉਹਦਾ ਨਾਂ ਲੈ ਕੇ ਗੱਲ ਪੂਰੀ ਕਰਦੇ ਹਨ । ਲਾਹੌਰ ਵਾਲੇ ਦਿਸੇ ਗੱਲ ਵਿਚ ਖਾਰ ਖਾਈ ਬੈਠੇ ਹਨ ਕਿ ਹਰ ਕੋਈ ਉਸੇ ਦੀ ਗੱਲ ਕਰਦਾ ਏ, ਸਾਡੀ ਵਲ ਕੋਈ ਵੀ ਨਹੀਂ ਬਾਕਦਾ । ਮਾਂ ਮੈਂ ਉਹਦੇ ਘੋੜੇ ਤੋਂ ਸੌ ਸੌ ਵਾਰ ਵਾਰੀ ਸਦਕੇ ਜਾਵਾਂ । ਮੈਂ ਸਦਕੇ ਜਾਵਾਂ ਉਹਦੀ ਕਲਗੀ ਦੇ । ਮੈਂ ਧੂੜ ਚੁਕ ਚੁਕ ਕੇ ਮੱਥੇ ਨਾਲ ਲਾਵਾਂ ਉਹਦੇ ਪੱਥਾਂ ਦੀ । ਉਹਦੇ ਚਰਨਾਂ ਦੀ ਧੂੜ ਨਾਲ ਜਨਮ ਸਫਲ ਹੋ ਜਾਂਦੇ ਨੇ । ਮਾਂ ਜੇ ਮੱਥੇ ਨੂੰ ਲੱਗ ਜਾਏ ਉਹ ਧੂੜ ਤਾਂ ਮੇਰਾ ਜਨਮ ਸਫਲ ਹੋ ਜਾਵੇ । ਮੇਰੀ ਚੁਰਾਸੀ ਕੱਟੀ ਜਾਏ । ਮਾਂ ਨੂੰ ਹੀ ਮੈਨੂੰ ਡੱਲੇ ਵਿਚ ਪਾ ਸਕਦੀ ਏ। ਮੈਂ ਸੂਰਜ ਵਲ ਵੇਖ ਤਾਂ