Back ArrowLogo
Info
Profile

ਲਿਆ ਏ ਪਰ ਕਿਤੇ ਉਹਦੇ ਤੇਜ ਨਾਲ ਝੁਲਸ ਕੇ ਭਸਮ ਨਾ ਹੋ ਜਾਵਾਂ । ਉਹਦਾ ਜਲਾਲ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਵਿਚ ਜਜ਼ਬ ਹੋ ਗਿਆ ਏ । ਮਾਂ ਮੈਨੂੰ ਸੱਜਣ ਦੇ ਘਰ ਛੱਡ ਆ।"

"ਬਾਬਲ ਦੀਆਂ ਬਾਰਾਂਦਰੀਆਂ ਦੇ ਦਰ ਭਾੜੇ ਹਨ । ਮੇਰੀ ਡੋਲੀ ਨੂੰ ਕੱਢ । ਮੇਰੇ ਵੱਲੇ ਨੂੰ ਚੁਕਾ ਕੇ ਮੋਹਰਾਂ ਸੁਟ ਦੇ ਮੇਰੇ ਡੋਲੇ ਤੋਂ । ਧੀ ਦੇ ਹੱਥ ਪੀਲੇ ਹੋਏ ਨੇ । ਧੀਆਂ ਤੋਰ ਕੇ ਭਾਬੀਆਂ ਦੁੱਧ ਦਾ ਛੰਨਾਂ ਪੀਂਦੀਆਂ ਨੇ ਜੇ ਭਾਬੀ ਨਹੀਂ ਤਾਂ ਮਾਂ ਨੂੰ ਹੀ ਕੱਚੇ ਦੁੱਧ ਦਾ ਛੰਨਾ ਪੀ ਲਵੀਂ। ਮਾਂ ਛੇਤੀ ਕਰ ਸੱਦ ਡੋਲੇ ਦੇ ਕੁਹਾਰਾਂ ਨੂੰ । ਮੇਰਾ ਪ੍ਰੀਤਮ ਕਿਲੇ ਵਿਚੋਂ ਨਿਕਲ ਆਇਆ ਏ । ਪਾਲਕੀ ਤੇ ਬਿਠਾ ਕੇ ਤੋਰ ਦੇ । ਹਵੇਲੀਆਂ ਵਾਲਿਆਂ ਦੀ ਧੀ ਪੈਦਲ ਸਹੁਰੇ ਜਾਂਦੀ ਚੰਗੀ ਨਹੀਂ ਲਗਦੀ ।"

"ਕੌਣ ਏ ਪੁਤ ਉਹ ਕਰਮਾਂ ਵਾਲੜਾ ?"

"ਮਾਂ ! ਤੂੰ ਨਹੀਂ ਜਾਣਦੀ ? ਉਹਨੂੰ ਤਾਂ ਸਾਰਾ ਜੱਗ ਜਾਣਦੇ । ਪੰਜਾਬ ਦਾ ਦਿਲ ਏ ਉਹ । ਪੰਜਾਬ ਦੀ ਰੂਹ ਏ । ਪੰਜਾਬ ਦੀ ਆਤਮਾ ਏ । ਪੰਜਾਂ ਪਾਣੀਆਂ ਦਾ ਦੇਵਤਾ ਏ। ਸ਼ਰੋਮਣੀ ਸ਼ਹੀਦਾਂ ਦਾ ਪੁਤ ਏ, ਪੱਤਰਾ ਏ, ਅਨੰਦਪੁਰ ਦਾ ਗੁਰੂ ।"

"ਕੀ ਤੇਰਾ ਮਤਲਬ ਗੁਰੂ ਗੋਬਿੰਦ ਸਿੰਘ ਤੋਂ ਏ ?"

"ਹਾਂ ! ਮਾਂ ਕੀ ਮੇਰੀ ਚੋਣ ਪਸੰਦ ਆਈ ?"

"ਪੁਤ ! ਤੂੰ ਬਹੁਤ ਉੱਚੀ ਜਗ੍ਹਾ ਨਜ਼ਰ ਮਿਲਾਈ ਏ । ਅਸੀਂ ਏਸ ਕਾਬਲ ਨਹੀਂ । ਇਹ ਗੱਲ ਨੇਪਰੇ ਨਹੀਂ ਚੜ੍ਹਨੀ । ਛਡ ਦੇ ਇਹ ਗੱਲ । ਏਸ ਗੱਲ ਦਾ ਖਿਆਲ ਈ ਮਨੋ-ਵਿਸਾਰ ਦੇ। ਚਾਂਦੀ ਤੇ ਗਿਲਟ ਵਿਚ ਜਿੰਨਾ ਫ਼ਰਕ ਏ, ਉਨਾ ਫਰਕ ਏ, ਉਹਨਾਂ ਵਿਚ ਤੇ ਸਾਡੇ ਵਿਚ । ਉਹ ਪਵਿਤਰ ਗੰਗਾ ਜਲ ਵਰਗੇ ਅਸੀਂ ਛੱਪੜ ਦੇ ਪਾਣੀ ਵਰਗੇ ਵੀ ਨਹੀਂ ਹਾਂ । ਕਿਥੇ ਰਾਜਾ ਭੇਜ ਤੇ ਕਿਥੇ ਕੰਗਲਾ ਤੇਲੀ! ਸੌਣਾ ਰੂੜੀਆਂ ਤੇ ਸੁਪਨੇ ਸ਼ੀਸ਼ ਮਹਿਲਾਂ ਦੇ ? ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨਾਲ ਜਫੇ ? ਸਿਰੋਂ ਗੰਜੀ ਤੇ ਕੰਘੀਆ ਦੇ ਦੋ ਜੋੜੇ ? ਅੱਖੀਂ ਦਿਸੇ ਨਾ ਤੇ ਨਾ ਚਰਾਗੋ ? ਇਹ ਗੱਲ ਨਹੀਂ ਬਣ ਸਕਦੀ । ਇਹ ਗੱਲ ਹੋ ਨਹੀਂ ਸਕਦੀ ।"

"ਮਾਂ ਜੇ ਇਹ ਗੱਲ ਨਹੀਂ ਬਣ ਸਕਦੀ ਤੇ ਔਹ ਵੇਖ ਨੀਲੀ ਦਸਤਾਰ ਦੀ ਭਾਅ ਤੇ ਆਹ ਲੈ ਰੋਜ਼ ਦਾ ਫਾਹਾ ਈ ਮੁਕ ਜਾਏ । ਨਾ ਬਾਂਸ ਰਹੇ ਤੇ ਨਾ ਵੱਜੇ ਬੰਸਤੀ । ਮੈਂ ਡਿੱਗੀ । ਆਪ ਮੋਏ ਜਗ ਪਰਲੋ । ਪਰ ਮਾਂ ਮੇਰੀ ਇਕ ਖਾਹਿਸ਼ ਏ। ਮੇਰੀਆਂ ਹੱਡੀਆਂ ਉਨ੍ਹਾਂ ਰਾਹਵਾਂ ਵਿਚ ਵਿਛਾ ਦੇਵੀਂ ਜਿਥੋਂ ਦੀ ਮੇਰਾ ਪ੍ਰੀਤਮ ਰੋਜ਼ ਲੰਘਦਾ ਏ । ਚੰਗਾ ਮਾਂ ਫਿਰ ਮਿਲਾਂਗੇ । ਸੁਖੀ ਵਸੋਂ ਮਾਂ ਤੂੰ ਤੇ ਸੁਖੀ ਵਸਣ ਮੇਰੇ ਬਾਬਲ ਹਵੇਲੀਆਂ ਦੇ ਰਾਜੇ। ਮੇਰਾ ਤੇਰਾ ਏਨਾ ਦੀ ਰਿਸ਼ਤਾ ਸੀ ਜੋ ਮੁਕ ਗਿਆ ।"

ਅਨੂਪ ਕੌਰ ਦਾ ਉਦੋਂ ਈ ਪਤਾ ਲੱਗਾ ਜਦੋਂ ਉਹ ਮਮਟੀ ਤੋਂ ਡਿਗ ਪਈ । ਮਾਂ ਅਜੇ ਵੀ ਟੰਮਣੇ ਤੇ ਬੈਠੀ ਹੋਈ ਸੀ । ਧੀ ਦਾ ਸਾਹ ਉਖੜ ਗਿਆ। ਜਾਨ ਲਬਾਂ ਤੇ ਆ ਗਈ ।

ਹਫੀ ਮਾਂ ਥਲੇ ਉੱਤਰੀ । ਨੱਸੀ ਨੱਸੀ ਆਈ। ਧੀ ਦੇ ਮੂੰਹ ਵਿਚ ਪਾਣੀ ਪਾਇਆ। ਛਿੱਟੇ ਮਾਰੇ ਠੰਡੇ ਜਲ ਦੇ ।

ਅੱਖਾਂ ਬੰਦ ਸਨ ਤੇ ਦਿਲ ਧੜਕ ਰਿਹਾ ਸੀ । ਸਰੀਰ ਠੰਡਾ ਯਖ਼ ਸੀ । ਤਰੇਲੀਆਂ ਆਈਆਂ ਹੋਈਆਂ ਸਨ ਗੋਰੇ ਜਿਹੇ ਮੁਖੜੇ ਤੇ, ਜ਼ਬਾਨ ਬੰਦ ਸੀ । ਫੁੱਲ ਕੁਮਲਾ ਗਿਆ ਸੀ ਚਿਹਰੇ ਦਾ ।

55 / 121
Previous
Next