

ਮਾਂ ਦਾ ਦਿਲ ਮੁਠ ਵਿਚ ਆ ਗਿਆ । ਹੱਥ ਪੈਰ ਫੁੱਲ ਗਏ । ਸਾਹ •ਉੱਤੇ ਦਾ ਉੱਡ ਲਹਿ ਗਿਆ ਤੇ ਉਥੋਂ ਥੱਲੇ ਨਾ ਆਇਆ । ਸਰੀਰ ਵਿਚ ਸਾਹ-ਸਤ ਬਾਕੀ ਨਹੀਂ ਸੀ । ਮਿੱਟੀ ਹੈ ਗਿਆ ਜੁੱਸਾ ।
ਵਾਜ਼ਾਂ ਮਾਰੀਆਂ ਪਰ ਕੌਣ ਸੁਣਦਾ ਸੀ ਐਡੀ ਵੱਡੀ ਹਵੇਲੀ ਵਿਚ। ਸਰਦਾਰਨੀ ਦੀ ਆਵਾਜ਼ ਪਛਾਣੇ ਵੀ ਕੌਣ ! ਕਿਸੇ ਨੇ ਸੁਣੀ ਹੋਵੇ ਤਾਂ ਨਾ ? ਖੜਾਕ ਆਇਆ ਤਾਂ ਹਊ ਗੱਲ ਕਹਿ ਕੇ ਟਾਲ ਗਏ ਸੇਵਾਦਾਰ ਪਰ ਚੀਕ ਵੱਜੀ ਤਾਂ ਭੱਜੇ ਭੱਜੇ ਗਏ ਛੱਤ ਤੇ । ਵੇਖਿਆ ਤਾਂ ਹੱਕੇ -ਬੱਕੇ ਰਹਿ ਗਏ । ਰਾਜਕੁਮਾਰੀ ਬੇਹੋਸ਼ ਸੀ ।
ਬੜਿਆਂ ਯਤਨਾਂ ਤੋਂ ਬਾਦ ਅੱਖ ਉਘੇੜੀ ਅਨੂਪ ਕੌਰ ਨੇ ।
"ਮੈਂ ਵਾਰੀ ! ਮੈਂ ਸਦਕੇ ! ਮੇਰੀ ਧੀ ਰਾਣੀ ਮੈਥੋਂ ਕਿਉਂ ਗੁੱਸੇ ਹੋ ਗਈ ਏ । ਅੱਖ ਪੁੱਟ ਮੇਰੀ ਧੀਏ ਮੈਂ ਤੇਰੇ ਆਪ ਕਾਜ ਸੁਆਂਰਗੀ ।' ਮਾਂ ਦੀਆਂ ਅਥਰਾਂ ਡਿਗ ਪਈਆਂ । ਦਿਲ ਹੋਇਆ। ਅੱਖਾਂ ਨੇ ਛਹਿਬਰ ਲਾ ਦਿੱਤੀ । ਆਵਾਜ਼ ਵਿਚ ਘੁਟਣ ਜਿਹੀ ਆ ਗਈ।
"ਮਾਂ ਮੈਨੂੰ ਤੂੰ ਡੋਲੇ ਵਿਚ ਪਾ ਦੇਵੇਂਗੀ ? ਮਾਂ ਤੂੰ ਗਾਨਾ ਬੰਨ੍ਹ ਦਿੱਤਾ ਏ ?"
"ਉਠ ਪੁੱਤ ! ਤਕੜੀ ਹੈ । ਮੈਂ ਹੁਣ ਅਣਹੋਣੀ ਗੱਲ ਵੀ ਕਰ ਵਿਖਾਵਾਂਗੀ । ਤੂੰ ਜਵਾਨ ਬਣ ।"
"ਮਾਂ ਮੈਨੂੰ ਕੁਝ ਨਹੀਂ ਹੋਇਆ ।" ਉਠ ਕੇ ਬਹਿਣ ਲੱਗੀ ਅਨੂਪ ਕੌਰ, ਸਿਰ ਦੀ ਸੱਟ ਸੀ, ਗੱਬ ਆ ਗਿਆ । ਦੰਦਣ ਪੈ ਗਈ। ਪਾਣੀ ਦੇ ਛੱਟੇ ਮਾਰੇ । ਮਾਂ ਸੋ ਸੋ ਵਾਰ ਸਦਕੇ ਗਈ । ਪਿਓ ਨੇ ਹਕੀਮ ਸੱਦ ਆਂਦਾ । ਚਾਰੇ ਵੈਦ ਨੂੰ ਲਈ ਆ ਰਹੇ ਸਨ । ਹਵੇਲੀ ਦਾ ਦਿਲ ਡੋਲ ਗਿਆ। ਕੰਧ ਵਿਚ ਤਰੋੜ ਪੈ ਗਈ ਚੂਨੇ ਦਾ ਲੇਪ ਲਬ ਗਿਆ ਪਰ ਹੌਸ਼ ਨਾ ਆਈ। ਚੁੱਕ ਕੇ ਲੈ ਗਏ ਸੇਵਾਦਾਰ ਥਲੇ ਦੀਵਾਨ ਖਾਨੇ ਵਿਚ ।
ਮੁਹੱਲਾ ਜੁੜਿਆ । ਆਂਢੀਆਂ ਗੁਆਂਢੀਆਂ ਦਾਰੂ ਦਸੋ ਆਪਣੀ ਸਮਝ ਮੁਤਾਬਕ । ਸਾਰੇ ਅਨੰਦਪੁਰ ਵਿਚ ਗੱਲ ਹਰਨਾਂ ਦੇ ਸਿੰਗਾਂ ਚੜ੍ਹ ਗਈ । ਹਰ ਕਿਸੇ ਦੇ ਮੂੰਹ ਤੇ ਉਹ ਗੱਲ ਸੀ ਕਿ ਮਮਟੀ ਤੋਂ ਡਿੱਗ ਪਈ ਏ ਅਨੂਪ ਕੌਰ ਨੀਲੀ ਹਵੇਲੀ ਵਾਲੇ ਸਰਦਾਰਾਂ ਦੀ ਧੀ ।
ਖੈਰਾਇਤ ਵੰਡੀ ਗਈ । ਮਣਾਂ ਮੂੰਹੀ ਅਨਾਜ ਹੱਥ ਲਵਾ ਕੇ ਵੰਡਿਆ ਗਿਆ ਗਰੀਬ ਗੁਰਬਿਆਂ ਨੂੰ । ਅਰਦਾਸ ਕੀਤੀ ਗਈ। ਮੱਥੇ ਰਗੜੇ ਗਏ । ਹਕੀਮ ਨੇ ਕੁਸ਼ਤੇ ਦਿਤੇ ਚਾਂਦੀ ਤੇ ਸੋਨੇ ਦੇ ਵਰਕ ਲਾ ਲਾ ਕੇ । ਦਿਲ ਟਿਕਾਣੇ ਆਇਆ ਤੇ ਜ਼ਰਾ ਕੁ ਅੱਖ ਪੁਟੀ ਅਨੂਪ ਕੌਰ ਨੇ ।
ਕਲੀਆਂ ਵਾਂਗ ਟਹਿਕ ਪਈ ਨੀਲੀ ਹਵੇਲੀ । ਦਿਨ ਢਲਿਆ, ਰਾਤ ਸਿਰ ਤੇ ਆਈ ਲੰਘੀ ਤੇ ਬੀਤ ਗਈ । ਦਿਨ ਚੜ੍ਹਿਆ ਤੇ ਅਨੂਪ ਕੌਰ ਦੀ ਹਾਲਤ ਸੁਧਰ ਗਈ । ਦੋ ਚਾਰ ਦਿਨਾਂ ਵਿਚ ਨੌ-ਬਰ-ਨੇਂ ਹੋ ਗਈ ਅਨੂਪ ਕੌਰ ।
ਇਕ ਦਿਨ :
ਮਾਵਾਂ ਧੀਆਂ ਰੋਜ਼ ਨਾਲੋਂ ਅਜ ਅਗੋਂ ਈ ਊਠ ਪਈਆਂ ਸਨ । ਅਨੰਦਪੁਰ ਅਜੇ ਸੁੱਤਾ ਹੋਇਆ ਸੀ । ਸੰਮਲ ਹੋਈਆਂ ਰਾਤ ਦਾ ਪਹਿਰਾ ਅਜੇ ਮੁੱਕਾ ਨਹੀਂ ਸੀ । ਸਿਰਫ ਖਿੱਤੀਆਂ ਸਨ।