Back ArrowLogo
Info
Profile

ਹੱਥ ਜੋੜ ਖਲੋਤੀਆਂ ਮਾਂ ਤੇ ਧੀ ।

"ਅੱਜ ਦਾ ਲੰਗਰ ਸਾਡੀ ਹਵੇਲੀ ਵਿਚ ਫੱਕੇ ਸੰਗਤ ਤੇ ਗੁਰੂ ।"

"ਬੱਸ ! ਇਹੋ ਹੀ ਹੁਕਮ ਏ ! ਗੱਲ ਏਨੀ ਕੁ ਸੀ ? ਇਹਦੇ ਵਿਚ ਏਨੇ ਸੰਕੋਚ ਦੀ ਕੀ ਲੋੜ ਸੀ ?" ਸਾਹਿਬ ਥੱਲੇ ।

"ਅਸੀਂ ਹੁਕਮ ਲਈ ਖੜ੍ਹੀਆਂ ਹਾਂ ।"

"ਮੈਂ ਦਾਸ ਹਾਂ ਸੰਗਤ ਦਾ । ਖਾਲਸਾ ਅੱਜ ਦਾ ਪ੍ਰਸਾਦਿ ਤੁਹਾਡੀ ਹਵੇਲੀ ਵਿਚ ਛਕੇਗਾ। ਹੁਣ ਤਾਂ ਖੁਸ਼ ਹਨ ਮਹਿਲ ਨੀਲੀ ਹਵੇਲੀ ਦੇ ?"

ਸਿਰ ਝੁਕਿਆ । ਅੱਖਾਂ ਨੀਵੀਆਂ ਹੋਈਆਂ। ਝੁਕ ਝੁਕ ਮੱਥੇ ਟੇਕਦਿਆਂ ਦੀਵਾਨ 'ਚੋਂ ਬਾਹਰ ਨਿਕਲਦੀਆਂ ਨੇ ਜ਼ਮੀਨ ਤੋਂ ਗਿਠ ਗਿਠ ਉੱਚੇ ਪੱਥ ਚੁਕ ਲਏ । ਖੁਸ਼ੀਆਂ ਵਿਚ ਮੱਤੀਆਂ ਘਰ ਪੁਜੀਆਂ ਮਾਂ ਤੇ ਧੀ । ਹਵੇਲੀ ਖੁਸ਼ੀਆਂ ਨਾਲ ਭਰ ਗਈ ।

ਅਨੰਦਪੁਰ ਵਿਚ ਕੀਰਤਨ ਦਾ ਅਨੰਦ ਮਾਣ ਰਹੇ ਸਨ ਨਵੀਂ ਕੌਮ ਦੇ ਉਸਾਰੂ । ਰਹਿਮਤਾਂ ਅਨੰਦਪੁਰ ਦੇ ਚੌਕਿਆਂ ਵਿਚ ਆਣ ਬੈਠੀਆਂ।

58 / 121
Previous
Next