

੧੦
ਧੂੜ ਤੇਰੇ ਚਰਨਾਂ ਦੀ
ਪੰਗਤ ਵਿਚ ਬੈਠ ਕੇ ਖਾਣ ਵਾਲੇ ਸਿੰਘਾਂ ਸਾਹਮਣੇ ਦਸਤਰਖਾਨ ਵਿਛਾ ਦਿਤੇ, ਦਿਲ ਵਿਚ ਪਿਆਰ ਸੀ, ਉਦਮ ਸੀ, ਮੁਹੱਬਤ ਸੀ, ਜਲਵਾ ਸੀ, ਚਾਹ ਸੀ, ਸੰਗਤ ਦੇ ਆਉਣ ਦੀ। ਨੀਲੀ ਹਵੇਲੀ ਸਜਾਈ ਗਈ, ਫੁੱਲਾਂ ਦੇ ਸਿਹਰੇ ਬੰਨ੍ਹ ਬੰਨ੍ਹ, ਗਜਰੇ ਬੰਨ੍ਹ ਗਏ ਚੋਗਾਠਾਂ ਨੂੰ, ਥੰਮ੍ਹਾਂ ਦੇ ਚੌਗਿਰਦੇ ਹਾਰ ਲਪੇਟੇ ਗਏ ਗੁਟੇ ਗੁਲਾਬ ਤੇ ਮੰਤੀਆਂ ਦੇ। ਪਾਏਦਾਨ ਵਿਛਾ ਦਿਤਾ ਲਾਲ ਹਲਵਾਨ ਦਾ । ਨੀਲੀ ਹਵੇਲੀ ਦੇ ਫਰਸ਼ ਗਲੀਚਿਆਂ ਨਾਲ ਸਜਾਏ ਗਏ। ਜਦ ਦਾ ਅਨੰਦਪੁਰ ਸਾਜ਼ਿਆ ਗਿਆ ਸੀ, ਉਦੋਂ ਤੋਂ ਲੈ ਕੇ ਅਜ ਤੱਕ ਪਹਿਲੀ ਵਾਰ ਮਹਾਰਾਜ ਨੇ ਕਿਸੇ ਦੇ ਘਰ ਰੋਟੀ ਕਬੂਲ ਕੀਤੀ ਸੀ । ਜਦ ਲੰਗਰ ਵਿਚ ਸਾਰਾ ਅਨੰਦਪੁਰ ਛਕਦਾ ਸੀ ਤੇ ਫੇਰ ਕਿਸਾ ਦੇ ਘਰ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਨਵੀਂ ਰੀਤ ਸੀ ਤੇ ਨਵਾਂ ਤਜਰਬਾ ਸੀ । ਗੁਰੂ ਤੇ ਸਿੰਘ ਦੇ ਵਿਚਲੇ ਪਰਦੇ ਹਟਾਉਣ ਦਾ, ਗਰੀਬੀ ਤੇ ਅਮੀਰੀ ਨੂੰ ਸਾਵਾਂ ਕਰਨ ਦਾ, ਅਜੇ ਤਜਰਬਿਆਂ 'ਚੋਂ ਲੰਘ ਰਿਹਾ ਸੀ ਅਨੰਦਪੁਰ, ਰੋਜ਼ ਨਵਾਂ ਇਮਤਿਹਾਨ ਸੀ। ਰੋਜ਼ ਨਵੀਆਂ ਔਕੜਾਂ ਦੀ ਵਲਗਣ ਤੋੜ ਕੇ ਨਵੇਂ ਰਾਹ ਬਣਾਏ ਜਾਂਦੇ । ਅਨੰਦਪੁਰ ਨੂੰ ਭੱਠੀ 'ਚ ਪਾ ਕੇ ਕੁੰਦਨ ਬਣਾਇਆ ਜਾ ਰਿਹਾ ਸੀ । ਸਾਹਿਬ ਚਾਹੁੰਦੇ ਸਨ ਕਿ ਨਗਰ ਇਕ ਮਿਸਾਲ ਬਣ ਜਾਏ, ਪੰਜਾਬ ਨੂੰ ਇਹ ਚਾਨਣ ਮੁਨਾਰੇ ਦਾ ਕੰਮ ਦੇਵੇ । ਉਚੀਆਂ ਬੁਰਜੀਆਂ ਪਵਿਤਰਤਾ ਦੀ ਨਿਸ਼ਾਨੀ ਸਨ । 'ਭਾਵੇਂ ਲੋਕ ਮਾਤਾ ਦੇ ਦਰਸ਼ਨਾਂ ਨੂੰ ਜੰਮ ਜੰਮ ਆਉਣ, ਜਾਂਦੀ ਵਾਰੀ ਨਹੀਂ ਤੇ ਨਾ ਸਹੀ ਆਉਂਦੀ ਵਾਰ ਹੀ ਅਨੰਦਪੁਰ ਦੇ ਦਰਸ਼ਨ ਕਰਕੇ ਜ਼ਰੂਰ ਜਾਣ । ਬਸ ਸਾਨੂੰ ਆਪਣੀ ਮਿਹਨਤ ਦਾ. ਮੁੱਲ ਮੁੜ ਹੀ ਜਾਊ । ਮਾਤਾ ਦੇ ਮੰਦਰਾਂ ਦੇ ਕਲਸ ਜਦ ਪੰਜਾਬ ਨੂੰ ਨਜ਼ਰ ਆਉਣਗੇ ਤੇ ਅਨੰਦਪੁਰ ਅੱਖੀਆਂ ਤੋਂ ਉਹਲੇ ਨਹੀਂ ਹੋਣ ਲੱਗਾ । ਅਨੰਦਪੁਰ ਅਜ ਨਹੀਂ ਤੇ ਨਾ ਸਹੀ, ਕਦੇ ਤੇ ਪੰਜਾਬ ਵਾਲੇ ਇਸ ਨੂੰ ਸਿਜਦੋਂ ਕੀਤਾ ਕਰਨਗੇ ।" ਅਨੰਦਪੁਰ ਦੇ ਉਸਾਰੂ ਇਸ ਤਰ੍ਹਾਂ ਸੋਚਦੇ ।
ਸ਼ਾਹੀ ਸ਼ਾਨ ਦੀ ਜ਼ਿਆਫਤ ਦਾ ਇੰਤਜ਼ਾਮ ਸੀ । ਨੌਕਰ ਚਾਕਰ, ਸੇਵਾਦਾਰ, ਸ਼ਰਧਾਲੂ, ਥੰਮੀ, ਕਮੀਨ, ਆਂਢੀ-ਗੁਆਂਢੀ, ਸਾਕ ਸੰਬੰਧ, ਪਤਾ ਨਹੀਂ ਪਲ ਵਿਚ ਕਿਥੋਂ ਇਕਠੇ ਕਰ ਲਏ ਸਨ ਅਨੂਪ ਕੌਰ ਦੇ ਚਾਅ ਨੇ । ਕੋਈ ਕਸਰ ਨਾ ਰਹਿ ਜਾਏ ਸੇਵਾ ਵਿਚ । ਗਹਿਰ ਨਾ ਆਏ