

ਕਿਸੇ ਗੁਰਸਿੱਖ ਦੇ ਮਨ ਵਿਚ । ਫੁੱਲੀ ਨਹੀਂ ਸੀ ਸਮਾਉਂਦੀ, ਉਹਦੇ ਪੰਥ ਜ਼ਮੀਨ ਨਾਲ ਨਹੀਂ ਸਨ ਲਗਦੇ । ਦੋ ਦੋ ਪੋਟੇ ਜ਼ਮੀਨ ਤੋਂ ਉੱਚੀ ਹੋ ਹੋ ਕੇ ਚਲ ਰਹੀ ਸੀ, ਹਵੇਲੀਆਂ ਦੀ ਮਾਲਕ, ਇਜ਼ਤ ਸਰਦਾਰਾਂ ਦੀ, ਪੱਗ ਸਾਰੀ ਹਵੇਲੀ ਦੀ, ਲਾਜ ਰਹਿ ਜਾਏ, ਮੇਰੇ ਚਾਵਾਂ ਨੂੰ ਕਿਧਰੇ ਸੱਟ ਨਾ ਵੱਜੇ, ਕਦੀ ਨਾਰਾਜ਼ ਹੋ ਕੇ, ਕੋਈ ਗੁੱਸੇ ਹੱਕੇ ਨਾ ਜਾਵੇ ਮੇਰੀ ਹਵੇਲੀ ਵਿਚੋਂ'।
ਯੋਧੇ ਵੀ ਪੂਜੇ ਤੇ ਬਾਣੀ ਦੇ ਰਸੀਏ ਵੀ, ਬਹਾਦਰ ਵੀ ਆਏ ਤੇ ਸੂਰਬੀਰ ਵੀ । ਤਿਆਗੀ ਵੀ ਸਨ ਤੇ ਚੰਚਲ ਵੀ । ਸਾਧੂ ਵੀ ਆਏ ਤੋਂ ਬਹਿਜ਼ਾਦੇ ਵੀ । ਸੰਤ ਵੀ ਸਨ, ਚੇਲੇ ਸਨ ਤੇ ਸ਼ਰਮਾਕਲ ਵੀ । ਕੰਣ ਸੀ ਜਿਹੜਾ ਨਹੀਂ ਸੀ ਆਦਿਆ ਜ਼ਿਆਫਤ ਦਾ ਰੰਗ ਢੰਗ ਵੇਖਣ, ਸਾਰਾ ਅਨੰਦਪੁਰ ਵਾਹ ਵਾਹ ਕਰ ਉੱਠਿਆ । ਮੂੰਹ 'ਚ ਉਂਗਲੀਆਂ ਪਾ ਰਹੇ ਸਨ । ਹੈਰਾਨ ਰਹਿ ਗਏ ਸਾਰੇ ਲੰਗਰ ਤੇ ਦੀਵਾਨ ਵਾਲੇ, ਗੁਰੂ ਗੋਬਿੰਦ ਸਿੰਘ ਜੀ ਵੀ ਬਿਰਾਜਮਾਨ ਸਨ ਸੰਗਤਾਂ ਵਿਚ।
ਸੇਵਾ ਕਰ ਰਹੀਆਂ ਸਨ ਮਾਵਾਂ ਧੀਆਂ । ਖੀਵੀਆਂ ਹੋ ਹੋ ਲੰਗਰ ਦੀ ਸੇਵਾ ਵਿਚ ਜੁਟੀਆਂ ਹੋਈਆਂ ਸਨ, ਮਨ ਵਿਚ ਦਾਅ ਸੀ ਉਸਦੇ ਆਉਣ ਦਾ । ਹਵੇਲੀ ਦੀ ਕਿਸਮਤ ਨੂੰ ਭਾਗ ਲਗ ਗਏ । ਪਵਿਤਰ ਹੋ ਗਈ ਧਰਤੀ ਹਵੇਲੀ ਦੀ।
ਪਰਸ਼ਾਦ ਛਕਿਆ ਸੰਗਤਾਂ ਨੇ । ਅਨੰਦ ਆਇਆ ਸੰਗਤਾਂ ਨੂੰ ਤੇ ਪ੍ਰਸੰਨ ਹੋਇਆ ਗੁਰੂ ਵੀ, ਹੱਥ ਧੋਤੇ, ਦਾੜ੍ਹ ਤੇ ਫੇਰਿਆ, ਅਰਦਾਸ ਲਈ ਖੜੀ ਹੋ ਗਈ ਸਾਰੀ ਸੰਗਤ ਗੁਰੂ ਤੇ ਸੰਗਤ ਇਕ ਕਤਾਰ ਵਿਚ ਖੜੇ ਸਨ । ਅਰਦਾਸਾ ਹੋਇਆ । ਜੰਕਾਰੇ ਗਜਾਏ ਗੁਰਮੁੱਖ ਸਿੰਘਾਂ ਨੇ। ਘੋੜੀਆਂ ਤੇ ਪਲਾਕੀਆਂ ਮਾਰੀਆਂ ਸੂਰਮਿਆਂ ਨੇ । ਸੰਗਤਾਂ ਨੇ ਤਿਆਰ ਕਸ ਲਏ । ਨੀਲੇ ਘੋੜੇ ਨੇ ਸੰਮ ਚੁਕਿਆ । ਸਾਜ਼ ਵਣਕਿਆ । ਘੋੜਾ ਛਮ ਛਮ ਕਰਦਾ ਸਾਹਮਣੇ ਹਾਜ਼ਰ ਆਣ ਹੋਇਆ ਸਾਹਿਬਾਂ ਦੇ । ਘੋੜੇ ਦੀ ਪਿਠ ਤੇ ਸਵਾਰ ਹੋ ਗਿਆ ਸਾਹਿਬ ਸੱਚਾ । ਜੈਕਾਰਿਆਂ ਹਵੇਲੀ ਹਿਲਾਂ ਦਿੱਤੀ । ਗ੍ਰੰਜ ਉੱਠੀ ਤੇ ਉਸ ਗੁੰਬਦਾਂ ਨੂੰ ਚੁੰਮ ਲਿਆ । ਅੱਗੇ ਅੱਗੇ ਸੰਗਤ ਤੁਰੀ ਤੇ ਪਿਛੇ ਗੁਰੂ ਸੀ ਅਨੰਦਪੁਰ ਦਾ ।
ਅਨੂਪ ਕੌਰ ਦੇ ਹੌਸਲੇ ਦਾ ਕੀ ਕਹਿਣਾ ਏ। ਉਹ ਅੱਗੇ ਵਧੀ ਨਿਝੱਕ ਹੋ ਕੇ । ਡਰੀ ਨਹੀਂ ਰਤਾ ਭਰ, ਉਸਦੇ ਦਿਲ ਵਿਚ ਜਜ਼ਬਾਤ ਸਨ ਪਿਆਰ ਦੇ ਨਿਝੱਕ ਹੋ ਕੇ ਉਸ ਗੁਰਾਂ ਦੇ ਘੋੜੇ ਦੀ ਵਾਗ ਫੜ ਲਈ। ਅਨੂਪ ਕੌਰ ਬੋਲੀ, "ਮੈਂ ਇਕ ਅਰਜ਼ ਕਰਨੀ ਏ ।"
"ਹੁਕਮ ।"
"ਇਥੇ ਨਹੀਂ, ਇਕਾਂਤ ਵਿਚ ।" “ਚੰਗਾ ਸਿੰਘੋ ਤੁਸੀਂ ਚਲੰ ਤੇ ਮੇਰੇ ਘੋੜੇ ਨੂੰ ਪਿਛੇ ਰਹਿਣ ਦਿਓ। ਸੇਵਾਦਾਰ ਦੀ ਲੋੜ ਨਹੀਂ ਮੈਂ ਇਕੱਲਾ ਹੀ ਆ ਜਾਵਾਂਗਾ । ਤੁਸੀਂ ਅਨੰਦ ਨਾਲ ਪੁੱੜੋ।
ਸਿੰਘ ਚਲੇ ਗਏ ਤੇ ਅਨੂਪ ਕੌਰ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਦਰ ਲੈ ਗਈ ਹਵੇਲੀ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਜਗ੍ਹਾ ਤੇ । ਦੀਵਾਨ ਖ਼ਾਨਾ ਬਿਲ-ਮਿਲ ਝਿਲਮਿਲ ਕਰ ਰਿਹਾ ਸੀ । ਪਲੰਘ ਨੇ ਸੰਨਤਾਂ ਮਾਰੀਆਂ । ਇਸ਼ਾਰੇ ਕੀਤੇ । ਫੁੱਲ ਪਲਕਾਂ ਵਿਛਾਈ ਅੱਖਾਂ ਚੁਕ ਕੇ ਵੇਖ ਰਹੇ ਸਨ । ਅਤਰ ਦੀ ਮਹਿਕ ਨੇ ਸਾਰੇ ਕਮਰੇ ਵਿਚ ਖੁਸ਼ਬੂ ਵੰਡ ਦਿੱਤੀ।
ਚਰਨ ਪਾਓ ਸੱਚੇ ਪਾਤਸ਼ਾਹ ਬੈਠ ਪਲੰਘ ਤੇ। ਸੰਗਦੀ ਤੇ ਬਕਦੀ ਹੋਈ ਅਨੂਪ ਕੌਰ ਬੋਲੀ ।