Back ArrowLogo
Info
Profile

ਇਕ ਵਾਰ ਤੇ ਗੁਰੂ ਗੋਬਿੰਦ ਸਿੰਘ ਰੁਕੇ ਸ਼ਰਮਾਏ, ਬਿਜਕੇ ਲੋਕ ਲਾਜ ਤੋਂ ਭਰੋ ਤੇ ਫੇਰ ਬੋਲੇ, ''ਜਿਵੇਂ ਤੁਹਾਡੀ ਮਰਜੀ ।"

"ਕੀ ਹੁਕਮ ਏ ?"

ਅਨੂਪ ਕੌਰ ਨੇ ਅੱਖਾਂ 'ਚ ਅੱਖਾਂ ਪਾਈਆਂ । ਮੁਸਕਰਾਈ ਤੇ ਚੁਗਲੀਆਂ ਕਰਦੇ ਸੀਨੇ ਤੋਂ ਚੁੰਨੀ ਸਰਕਾ ਦਿੱਤੀ ।

"ਅਜ ਦੀਆਂ ਤਿੱਖੜ ਦੁਪਹਿਰਾਂ ਇਥੇ ਕੱਟੀਆਂ ਜਾਣ। ਅਜ ਹਜੂਰ ਇਥੇ ਅਰਾਮ ਕਰਨ।"

ਡਲ੍ਹਕਾਂ ਮਾਰਦਾ ਰੂਪ ਤੇ ਜਵਾਨੀ ਦਾ ਰੋਜ ਕੌਣ ਭੁੱਲ ਸਕਦਾ ਏ ? ਹਰ ਵਸਤੂ ਕਮਰੇ ਵਿਚ ਉਤਾਵਲੀ ਸੀ । ਜਰਾ ਕੁ ਅੱਖਾਂ ਦਾ ਰੰਗ ਬਦਲੇ ਤੇ ਜ਼ਿੰਦਗੀ ਨੂੰ ਨਵਾਂ ਮਾਰਗ ਮਿਲੇ।

"ਸੰਗਣ ਦੀ ਲੋੜ ਨਹੀਂ ਜੋ ਦਿਲ ਵਿਚ ਏ ਆਖੋ, ਬੁਝਾਂ ਤੇ ਆਏ ਨੂੰ ਵੇਸ ਨਾ । ਹੁਣ ਪਹਿਰੇਦਾਰ ਦੀ ਲੰਝ ਨਹੀਂ ਬੋਲੇ ਨਿਬੰਕ ਹੋ ਕੇ । ਇਸ ਤੋਂ ਚੰਗਾ ਵੇਲਾ ਫੇਰ ਨਹੀਂ ਲੱਭਣਾ " ਸਾਹਿਬ ਆਖਣ ਲੱਗੇ !

''ਮੇਰੇ ਮਨ ਦੀ ਮੁਰਾਦ...... ਪੂਰੀ ਹੋਵੇਗੀ : ਅਨੂਪ ਕੌਰ ਦੇ ਬੁੱਲ੍ਹਾ ਤੇ ਕਲੀਆਂ ਵਾਂਗੂ ਹਾਸਾ ਖਿੜ ਗਿਆ ।" ਸ਼ੀਸ਼ੇ ਨੂੰ ਕੁਆ ਦਿੱਤਾ ਸਾਹਿਬਾਂ ਵਲ।

"ਜ਼ਰੂਰ ਹੋਵੇਗੀ । ਦਸਮ ਪਾਤਸ਼ਾਹ ਨੇ ਫੁਰਮਾਇਆ।

"ਮੈਂ ਡਰਦੀ ਹਾਂ ਅਤੇ ਮੇਰੀ ਗੱਲ ਐਵੇਂ ਹੀ ਨਾ ਚਲੀ ਜਾਏ ਤੇ ਮੈਂ ਜ਼ਿੰਦਗੀ ਜਲਣ ਵਿਚ ਨਾ ਗੁਜ਼ਾਰ ਦਿਆਂ ।"

"ਨਿਸਚਾ ਰਖੋ ਤੁਹਾਨੂੰ ਸਕਾਇਤ ਨਹੀਂ ਹੋਣ ਲੱਗੀ ।"

ਮੋਤੀਆਂ ਵਾਲੀ ਪੱਖੀ ਹੱਥ ਵਿਚ ਫੜੀ ਅਨੂਪ ਕੌਰ ਮਨੀ ਮਠੀ ਚਲ ਮਾਰਨ ਲੱਗੀ । ਰੰਗ ਬਦਲ ਰਿਹਾ ਸੀ ਚਿਹਰੇ ਦਾ ਬਿਮਣੀਆਂ ਦੀ ਰਫਤਾਰ ਦੇ ਨਾਲ।

"ਮੈਨੂੰ ਪੁੱਤ ਚਾਹੀਦਾ ਏ, ਕੁਹਾਡੇ ਵਰਗਾ ।"

"ਬਸ ਏਨੀ ਨਿਕੀ ਜਿਹੀ ਗੱਲ ਵਾਸਤੇ ਇਤਨੀ ਵੱਡੀ ਖੇਚਲ ਦੀ ਕੀ ਲੋੜ ਸੀ !

ਅਨੂਪ ਕੌਰ ਦਾ ਅੰਗ ਅੰਗ ਨੱਚ ਉੱਠਿਆ । ਬੁਲ ਚਿਮਨੀਆਂ ਦੀ ਮਾਰਨ ਲੱਗ ਪਈ, ਰੂਪ ਵਿਚ ਮੰਤੀ ਅਨੂਪ ਕੌਰ ।

ਦਸਮ ਪਾਤਸ਼ਾਹ ਸੋਚਾਂ ਵਿਚ ਪੈ ਗਏ ਤੇ ਬੋਲੇ, ''ਮੇਰੇ ਵਰਗਾ ਪੁੱਤ, ਪੁੱਤ ਪਿਓ ਵਰਗਾ ਕਦੇ ਨਹੀਂ ਹੋਇਆ ਤੇ ਨਾ ਹੀ ਕਦੇ ਹੋਣਾ ਏ ।"

ਤੁਸਾਂ ਵਚਨ ਦਿਤਾ ਏ ।"

ਹਾਂ ਵਚਨ ਤੇ ਮੈਂ ਦਿੱਤਾ ਏ ਪਰ ਇਹ ਹੋ ਨਹੀਂ ਸਕਦਾ ਕੁਦਰਤ ਦੇ ਕੰਮ ਵਿਚ ਲੈਣ ਰੋੜਾ ਅਟਕਾ ਸਕਦਾ ਏ ? ਕਿਹਦੀ ਹਿੰਮਤ ਏ ।"

"ਇਹ ਤੇ ਕਰਨਾ ਹੀ ਪਵੇਗਾ ਮਹਾਰਾਜ! ਮੈਂ ਬੜੀ ਦੇਰ ਦੀ ਮਨ ਵਿਚ ਸ਼ਰਧਾ ਲਈ ਬੈਠੀ ਹਾਂ ।"

"ਮਜਬੂਰ ਹਾਂ ।"

ਅਨੂਪ ਕੌਰ ਨੇ ਹੀਰੇ ਦੀ ਅੰਗੂਠੀ ਵਲ ਤਕਿਆ, ਬਾਂਹ ਉਲਾਰੀ ਤੋਂ ਮੂੰਹ ਦੇ ਕੋਲ ਲੈ ਗਈ ਨਿਰਾਸ਼ ਹੋਈ ਚੱਟ ਲੈਂਦੀ ।

61 / 121
Previous
Next