Back ArrowLogo
Info
Profile

ਪਰ ਸਤਿਗੁਰਾਂ ਨੇ ਗੋਰੀ ਜਿਹੀ ਵੀਣੀ ਨੂੰ ਫੜ ਲਿਆ ਤੇ ਬੋਲੇ, “ਇਸ ਨਿਗੂਣੀ ਨਿਕੰਮੀ ਜਿਹੀ ਚੀਜ਼ ਤੋਂ ਅਨਮੋਲ ਜ਼ਿੰਦਗੀ ਤੋਂ ਹੱਥ ਧੋ ਕੇ ਬਹਿਣਾ ਚੰਗਾ ਨਹੀਂ । ਕਿੰਨੀ ਤਪਸਿਆ ਹੈ ਬਾਦ ਮਿਲੀ ਏ ਇਹ ਜ਼ਿੰਦਗੀ । ਬੜੀ ਮੁਸ਼ਕਲ ਤੋਂ ਬਾਅਦ ਇਨਸਾਨ ਪਾਂਦਾ ਏ ਬਾਣਾ ਮਨੁਖ ਦਾ

''ਜਾਣਦੀ ਤੇ ਨਹੀਂ ਪਰ ਸੁਣਿਆ ਏ ।’

'ਤੇ ਫੇਰ ਗਲਤੀ ਕਿਉਂ।" *

“ਜੀਵਨ ਕਿਸ ਆਸ ਤੋਂ ਕਟੂ। ਇਹ ਹਵੇਲੀਆਂ ਸਾਜ਼ ਸਮਾਨ, ਇਹ ਸ਼ਾਨ ਸ਼ੌਕਤ, ਇਹ ਫੁਲ, ਇਹ ਪਲੰਘ, ਪਖੀ, ਇਹ ਸ਼ੀਸ਼ਾ ਉਲ੍ਹਾਮੇ ਮਾਰ ਰਹੇ ਹਨ, ਇਹ ਰੂਪ ।" ਅਨੂਪ ਕੌਰ ਦੀ ਜ਼ਬਾਨ ਬੰਦ ਹੋ ਗਈ, ਗਸ਼ ਆਉਣ ਵਾਲੀ ਸੀ।

"ਤੇਰੀ ਜੋ ਇਹੋ ਹੀ ਸ਼ਰਧਾ ਏ ਤਾਂ ਏਦਾ ਹੀ ਸਹੀ । ਤੈਨੂੰ ਤੇ ਪੁਤ ਹੀ ਚਾਹੀਦਾ ਏ, ਮਿਲ ਜਾਏਗਾ ।" ਅਨੂਪ ਕੌਰ ਦੇ ਦਿਲ ਦੀ ਮੁਰਝਾਈ ਹੋਈ ਕਲੀ ਟਹਿਕ ਪਈ ।

"ਕਦ?

"ਹੁਣੇ ਈ ।"

ਮੋਤੀਆਂ ਵਾਲੀ ਪੱਖੀ ਫੇਰ ਹਰਕਤ ਵਿਚ ਆਈ। ਸ਼ੀਸ਼ੇ ਦਾ ਰੁਖ਼ ਫਿਰ ਬਦਲਿਆ। ਸਿਰਹਾਣੇ ਨੇ ਕਰਵਟ ਲਈ! ਮੁਸਕਰਾ ਪਏ ਅੰਗ, ਰੂਪ ਨਿਖਰਿਆ, ਜਵਾਨੀ ਦਾ ਮੁੱਲ ਪੈਣ ਲੱਗਾ ।

"ਅਜ ਤੋਂ ਤੂੰ ਮੈਨੂੰ ਆਪਣਾ ਪੁੱਤ ਸਮਝ ਲੈ । ਮੇਰੇ ਵਰਗਾ ਪੁਤ ਤਾਂ ਮੈਂ ਹੀ ਹਾਂ । ਮੈਂ ਰੱਬ ਦਾ ਸ਼ਰੀਕ ਨਹੀਂ ਬਣ ਸਕਦਾ । ਮੈਂ ਅੱਜ ਤੋਂ ਤੁਹਾਡੀ ਪੁਤਰਾਂ ਵਾਂਗ ਸੇਵਾ ਕਰਾਂਗਾ ਤੇ ਹੁਕਮ ਮੰਨਾਂਗਾ ।"

ਫ਼ੁਰਮਾਇਆ ਸੱਚੇ ਪਾਤਸ਼ਾਹ ਨੇ ।

ਅਨੂਪ ਕੌਰ ਦੇ ਪੈਰਾਂ ਥਲਿਉਂ ਜ਼ਮੀਨ ਨਿਕਲ ਗਈ। ਹੈਰਾਨ ਪਰੇਸ਼ਾਨ ਹੋ ਕੇ ਰਹਿ ਗਈ। ਮਿੱਟੀ ਦੀ ਮੂਰਤੀ ਬਣ । ਨੀਲਾ ਘੋੜਾ ਲੈ ਗਿਆ ਆਪਣੇ ਸਵਾਰ ਨੂੰ ਤੇ ਰਾਹ ਵੇਖਦੀ ਰਹਿ ਗਈ ਅਨੂਪ ਕੌਰ ।

ਕਦ ਆਏ ਸਨ ਤੇ ਕਦ ਉਹ ਚਲੇ ਗਏ ।

ਧੂੜ ਚੁਕ ਚੁਕ ਕੇ ਮੱਥੇ ਨੂੰ ਲਾ ਰਹੀ ਸੀ । ਬਲਹਾਰੇ ਮੈਂ ਉਹਨਾਂ ਰਾਹਾਂ ਤੋਂ ਜਿਥੋਂ ਦੀ ਮੇਰੇ ਪ੍ਰੀਤਮ ਆਏ ਸਨ । ਅਨੂਪ ਕੌਰ ਆਪਣੇ ਵਿਹੜੇ ਦੀ ਪਵਿਤਰਤਾ ਤੇ ਵਾਰੇ ਵਾਰੇ ਜਾ ਰਹੀ ਸੀ।

ਜੀਵਨ ਨੇ ਇਕ ਫੈਸਲੇ ਦੇ ਥੰਮ੍ਹ ਨੂੰ ਜਾ ਚੁੰਮਿਆ।

ਮਾਤਾ ਸਾਹਿਬ ਦੋਵਾਂ ਦੇ ਪ੍ਰਰਨੇ ਪਏ ਹੋਏ ਸਨ, ਵਿਚਾਰਾਂ ਦੀ ਗੰਢ ਬੰਨ੍ਹ ਲਈ ਲੀੜ ਨਾਲ, ਗਠੜੀ ਚੁਕਣ ਲਈ ਸਿਰ ਨੂੰ ਤਿਆਰ ਕਰਨ ਲਗੀ ਰੂਪਵਤੀ। ਮਨ, ਹਿਰਦਾ ਤੇ ਦਰਿੜਤਾ ਇਕ ਪੋਟਲੀ 'ਚ ਬਣ ਗਏ। ਨੀਲਾ ਘੋੜਾ ਚਲਿਆ ਗਿਆ । ਪਰਛਾਵਾਂ ਅਜੇ ਵੀ ਵਿਹੜੇ 'ਚ ਵਉਲਾਂ ਮਾਰ ਰਿਹਾ ਸੀ ।

62 / 121
Previous
Next