

੧੧
ਟੱਕਰ ਪੈਂਦੇ ਖ਼ਾਂ ਦੀ
ਅਨੰਦਪੁਰ ਦੀ ਗਿੱਚੀ ਮਰੋੜਨ ਆਏ ਸਨ ਪਹਾੜੀਏ ਰਾਜੇ ਤੇ ਆਪਣੀ ਖੁੰਬ ਠਪਾ ਕੇ ਤੁਰ ਗਏ । ਘਰ ਦੀਆਂ ਸੁਆਣੀਆਂ ਨੇ ਤਾਅਨੇ ਦਿਤੇ ਤੇ ਉਨ੍ਹਾਂ ਫੇਰ ਖੜੱਪਿਆਂ ਵਾਂਗ ਸਿਰ ਚੁੱਕ ਲਿਆ ਪਰ ਸਿੱਖਾਂ ਦੇ ਸੋਟਿਆਂ ਤੋਂ ਡਰ ਆਉਂਦਾ ਸੀ ਕਿ ਕਿਧਰੇ ਸਿਰ ਹੀ ਨਾ ਮਿਧ ਦੇਣ, ਰੰਡੀਆਂ ਨਾ ਹੋ ਜਾਣ ਪਹਾੜਨਾਂ । ਯਤੀਮ ਨਾ ਹੋ ਜਾਣ ਬੱਚੇ । ਧਰਮ ਨੂੰ ਚੁੱਲੀਂ ਪਾ ਦਿਤਾ ਤੇ ਸਰਹਿੰਦ ਦੇ ਸੂਬੇ ਦੀ ਸ਼ਰਨ ਆ ਗਏ ਤੇ ਬਾਹਵਾਂ ਰਖ ਰਖ ਕੇ ਢਾਹਵਾਂ ਮਾਰੀਆਂ ।
ਦਿੱਲੀ ਤੋਂ ਅੱਗੇ ਈ ਹੁਕਮ ਚੜ੍ਹਿਆ ਹੋਇਆ ਸੀ। ਸੂਬੇ ਨੂੰ ਘੇਰ ਬੈਠਿਆਂ ਈ ਮੁਬਾਰਕਾਂ ਮਿਲ ਗਈਆਂ । ਰਾਜੇ ਸਰਹਿੰਦ ਦੇ ਸੂਬੇ ਦੀ ਜੁੰਡਲੀ' ਵਿਚ ਰਲ ਬੈਠੇ । ਇਕ ਕਾਸਦ • ਦਿੱਲੀ ਤੋਂ ਆਇਆ ਤੇ ਆਖਣ ਲੱਗਾ, "ਬਾਦਸ਼ਾਹ ਨੇ ਹੁਕਮ ਦਿੱਤਾ ਹੈ ਕਿ ਸਾਡੀਆਂ ਫੌਜਾਂ ਦਿੱਲੀ ਤੋਂ' ਚੜ੍ਹ ਆਈਆਂ ਨੇ । ਅਸਾਂ ਉਸੇ ਗੁਰੂ ਦੀਆਂ ਮੁਸ਼ਕਾਂ ਬੰਨ੍ਹ ਕੇ ਦਿੱਲੀ ਲੈ ਜਾਣਾ ਏ ਜਿਨ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਇਹ ਨਿਆਰਾ ਧਰਮ ਚਲਾਇਆ ਏ । ਤੇ ਸੁਣਿਆ ਏ ਕਿ ਉਹ ਆਪਣੇ ਪਿਓ ਦਾ ਬਦਲਾ ਲੈਣਾ ਚਾਹੁੰਦਾ ਏ । ਉਸ ਪਾਸ ਹਕੂਮਤ ਦੇ ਲੁਟੇਰੇ, ਚੋਰ, ਡਾਕੂ ਤੇ ਬਾਗੀ ਇਕੱਠੇ ਹੋ ਗਏ ਹਨ। ਤੇ ਉਹ ਫੌਜ ਇਕੱਠੀ ਕਰ ਕੇ ਹਕੂਮਤ ਦਾ ਮੁਕਾਬਲਾ ਕਰਨ ਲਈ ਖੜਾ ਏ । ਪੈਂਦੇ ਖ਼ਾਂ, ਦੀਨਾ ਬੇਗ, ਦੋ ਜਰਨੈਲ ਦਿੱਲੀਓਂ ਘੱਲੇ ਨੇ ਤੋ ਉਨ੍ਹਾਂ ਦੇ ਨਾਲ ਦਸ ਹਜ਼ਾਰ ਫ਼ੌਜੀ ਲੜਾਕੇ ਜਵਾਨ ਹਨ । ਆਪਣੀ ਫੌਜ ਨਾਲ ਮਿਲਾਓ ਤੇ ਅਨੰਦਪੁਰ ਤੇ ਚੜ੍ਹ ਜਾਓ, ਛਡੋ ਤਦ ਜਦੋਂ ਮਿਝ ਨਿਕਲ ਜਾਏ ।"
ਹੁਕਮ ਚਾੜ੍ਹਿਆ ਸਰਹਿੰਦ ਦੇ ਸੂਬੇ, ਫੌਜਾਂ ਨੇ ਕੂਚ ਕਰ ਦਿਤਾ । ਪਹਾੜੀ ਫੌਜਾਂ ਵੀ ਆਣ ਮਿਲੀਆਂ ਰੋਪੜ ਆਣ ਕੇ । ਉਨ੍ਹਾਂ ਦੀਆਂ ਜੱਫੀਆਂ ਪੈ ਗਈਆਂ । ਤੀਹ ਹਜ਼ਾਰ ਫੌਜ ਇਕ ਪਾਸੇ ਤੇ ਦੂਜੇ ਪਾਸੇ ਨਾਮ ਜਪਣ ਵਾਲੇ ਸਾਧ ਨਵੀਂ ਕੰਮ ਦੇ ਉਸਰੱਈਏ -ਗਿਣਤੀ ਅੱਠ ਹਜ਼ਾਰ ! ਮੁਕਾਬਲਾ ਆਹਮਣੇ-ਸਾਹਮਣੇ । ਇਕ ਪਾਸੇ ਪੱਥਰ ਤੇ ਦੂਜੇ ਪਾਸੇ ਪਹਾੜ ।
ਕਮਾਨ ਪੈਂਦੇ ਖ਼ਾਂ ਨੇ ਆਪਣੇ ਹੱਥ ਲੈ ਲਈ ਤੇ ਇਧਰ ਗੁਰਾਂ ਨੇ ਆਪਣੀ ਫੌਜ ਨੂੰ