

ਪੰਜ ਹਿੱਸਿਆ ਵਿਚ ਵੰਡ ਦਿਤਾ । ਪੰਜ ਪਿਆਰੇ ਉਸ ਫੌਜ ਦੇ ਜਰਨੈਲ ਸਨ । ਉਥੋਂ ਸਿੰਘ ਤੇ ਆਲਮ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ । ਪਹਿਲੀ ਲੜਾਈ ਵਿਚ ਸਾਹਿਬਜ਼ਾਦਿਆਂ ਨੇ ਪਹਿਲੀ ਵਾਰ ਕਮਾਨ ਚੁਕ ਕੇ ਵੇਖੀ ਸੀ।
ਪੈਂਦੇ ਖ਼ਾਂ ਪਾਰਖੂ ਸੀ । ਉਸ ਪਹਿਲੀ ਨਜ਼ਰੇ ਤਾੜ ਲਿਆ। ਆਪਣੀ ਫੌਜ ਨੂੰ ਵੰਗਾਰਿਆ ਤੇ ਆਖਣ ਲੱਗਾ, "ਬਹਾਦਰ ! ਇਹ ਜੰਗ ਇਸਲਾਮ ਦੇ ਨਾਂਅ ਤੇ ਲੜੀ ਜਾ ਰਹੀ ਏ। ਸਾਹਮਣੇ ਕਾਫ਼ਰ ਏ । ਜੇ ਜਿੱਤ ਜਾਉਗੇ ਤਾਂ ਸਰਦਾਰੀਆਂ ਮਿਲਣਗੀਆਂ । ਜੋ ਬਹਾਦਤ ਪਾ ਲਈ ਤਾਂ ਸ਼ਹਾਦਤ ਦਾ ਜਾਮ ਤੁਹਾਡੇ ਹੱਥ ਵਿਚ ਹੋਵੇਗਾ। ਖ਼ੁਦਾ ਤਾਲਾ ਨੇ ਜੰਨਤ ਦੇ ਬੂਹੇ ਖੋਲ੍ਹ ਦਿਤੇ ਹਨ । ਹੂਰਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ । ਇਸਲਾਮ ਤੇ ਕੁਫ਼ਰ ਦੀ ਜੰਗ ਵਿਚ ਤਲਵਾਰਾਂ ਧੂਹ ਕੇ ਲਹੂ ਦੀਆਂ ਨਦੀਆਂ ਵਗਾ ਦਿਓ ।"
ਸਿੰਘ ਚੁੱਪ ਸਨ । ਮੁਗਲਾਂ ਨੇ ਹੱਲਾ ਬੋਲ ਦਿਤਾ। ਸੱਟ ਏਦਾਂ ਵਜੀ ਜਿਵੇਂ ਅਹਿਰਣ ਤੇ ਵਦਾਣ । ਹਾਥੀ ਲੜੇ ਹਾਥੀ ਨਾਲ । ਸਾਨ੍ਹ ਜਿਵੇਂ ਚੋਣੇ ਵਿਚ । ਭੂਚਾਲ ਆਵੇ ਜਿਵੇਂ ਪਹਾੜ ਵਿਚ । ਛੱਲਾਂ ਉੱਠਣ ਜਿਵੇਂ ਸਮੁੰਦਰ ਵਿਚ, ਭਖੜ ਚੜ੍ਹ ਜਿਵੇਂ ਬਰੇਤੇ ਵਿਚ। ਡਟਵਾਂ ਮੁਕਾਬਲਾ ਹੋਇਆ । ਮੁਗ਼ਲਾਂ ਨੇ ਆਪਣਾ ਸਾਰਾ ਜੋਰ ਲਾ ਦਿਤਾ।
ਏਧਰ ਸਿੱਖਾਂ ਨੇ ਭੀ ਚੰਗੇ ਬੁਥਾਤ ਭੰਨੇ। ਆਹੂ ਲਾਹ ਸੁੱਟੇ । ਜਿਵੇਂ ਗੰਨੇ ਤੋਂ ਆਗ ਵੱਢੇ ਜੱਟ । ਗਾਜਰਾਂ ਤੇ ਮੂਲੀਆਂ ਵੱਢ ਵੱਢ ਸੁਣੇ ਵੱਟ ਤੇ ਰਖ ਕੇ ਧੀ ਜੱਟ ਦੀ । ਸਿਰ ਇਸ ਤਰ੍ਹਾਂ ਰੁਲਣ ਲਗ ਪਏ ਜਿਵੇਂ ਪੈਲੀ ਉਜਾੜ ਦੇਵੇ ਖਰਬੂਜਿਆਂ ਦੀ ਪਿੰਡ ਦਾ ਨੰਬਰਦਾਰ । ਖੋਪਰੀਆਂ ਹਦਵਾਣਿਆਂ ਵਾਂਗ ਖਖੜੀ ਖਖੜੀ ਹੋਈਆਂ ਪਾਟ ਗਈਆਂ। ਛਪੜੀਆਂ ਲਗ ਗਈਆਂ ਤਲਵਾਰ ਦਾ ਭਰਵਾਂ-ਹੱਥ ਕਈ ਕਈ ਮੁਗਲ ਵੱਢ ਸੁਟਦਾ । ਅੱਧੀ ਫੌਜ ਛਾਂਗ ਗਈ ਤੇ ਇਧਰ ਸਿੰਘਾਂ ਦਾ ਵੀ ਚੰਗਾ ਨੁਕਸਾਨ ਹੋਇਆ। ਇਕ ਪਾਸੇ ਪੈਸਿਆਂ ਦੀ ਛਣਕਾਰ ਤੇ ਦੂਜੇ ਪਾਸੇ ਜਜ਼ਬਾ ਸੀ ਪਿਆਰ ਦਾ ।
ਮਾਂਗਵੀ ਧਾੜ ਲੜੀ ਨਾ । ਭੱਜ ਉਠੀ । ਭਾਜੜ ਪੈ ਗਈ ਸ਼ਾਹ ਫੌਜ ਵਿਚ । ਪਹਾੜੀਏ ਤੇ ਅਗੇ ਈ ਕੰਨੀਆਂ ਖਿਸਕਾ ਕੇ ਖਿਸਕ ਗਏ ਸਨ ।
ਪੈਂਦੇ ਖਾਂ ਦੀ ਹੋਸ਼ ਉਡ ਗਈ ਕਾਟ ਵੇਖ ਤਲਵਾਰ ਦੀ। ਭੇਡ ਬਕਰੀਆਂ ਵਾਂਗ ਨੱਠ ਗਏ । ਮੈਦਾਨ ਖਾਲੀ ਹੋ ਗਿਆ । ਪੈਂਦੇ ਖ਼ਾਂ ਤੋਂ ਬਰਦਾਸ਼ਤ ਨਾ ਹੋਇਆ। ਨਮੋਰੀ ਨੇ ਉਸ ਨੂੰ ਜ਼ਮੀਨ 'ਚ ਗੱਡ ਦਿਤਾ । ਸਾਰੀ ਉਮਰ ਦਾ ਖਟਿਆ ਘੜੀ ਵਿਚ ਬਰਬਾਦ ਹੁੰਦਾ ਵੇਖ ਕੇ ਅਣਖ ਜਾਗੀ ਤੋਂ ਬਹਾਦਰੀ ਨੂੰ ਸੱਟ ਵੱਜੀ । ਕਿਹੜਾ ਮੂੰਹ ਲੈ ਕੇ ਜਾਏ ਦਿੱਲੀ । ਕੁੱਲਾ ਤਾਂ ਲਥ ਚੁੱਕਾ ਸੀ । ਨੰਗੇ ਸਿਰ ਜਾਂਦਿਆਂ ਸ਼ਰਮ ਆਉਂਦੀ।
'ਠਹਿਰੋ ! ਗਾਜ਼ੀਓ ਮੈਦਾਨ ਜਿੱਤ ਕੇ ਜਾਣਾ । ਖਲੋ ਕੇ ਵੇਖੋ ਭੇੜ ਬਹਾਦਰਾਂ ਦਾ । ਪੈਂਦੇ ਖ਼ਾਂ ਕਦੇ:ਮੈਦਾਨ ਛੱਡ ਕੇ ਨਹੀਂ ਨੱਸਿਆ ।"
ਪੈਂਦੇ ਖ਼ਾਂ ਨੇ ਘੋੜਾ ਰੋਕਿਆ ਤੇ ਗਜ ਕੇ ਆਖਣ ਲੱਗਾ, ''ਖ਼ਲਕਤ ਦੇ ਖੂਨ ਨਾਲ ਹੱਥ ਰੰਗਣੇ ਬਹਾਦਰੀ ਨਹੀਂ । ਆਓ ! ਅਸੀਂ ਦੋਵੇਂ ਜਣੇ ਜੰਗ ਦਾ ਫੈਲਾ ਕਰ ਲਈਏ।"
ਵੰਗਾਰ ਸਿਧੀ ਵੀ ਗੁਰਾਂ ਕਬੂਲ ਕਰ ਲਈ। ਘੋੜਾ ਕਸਿਆ ਤੇ ਲਿਆ ਕੇ ਅਗੇ ਖੜਾ ਕਰ