Back ArrowLogo
Info
Profile

ਦਿਤਾ। ਦੋਵੇਂ ਯੋਧੇ ਆਹਮੋ ਸਾਹਮਣੇ ਡੱਟ ਗਏ । ਫੈਸਲਾ ਇਹ ਹੋਇਆ ਕਿ ਪਹਿਲੇ ਤਿੰਨ ਵਾਰ ਪੈਂਦੇ ਖ਼ਾਂ ਕਰ ਲਵੇ ਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਵਾਰ ਕਰਨਗੇ ।

ਪੈਂਦੇ ਖ਼ਾਂ ਰਾਜ਼ੀ ਹੋ ਗਿਆ, ਤੀਰ ਅੰਦਾਜ਼ੀ ਵਿਚ ਉਸਤਾਦ ਮੰਨਿਆ ਜਾਂਦਾ ਸੀ । ਬੜਾ ਮਾਣ ਸੀ ਉਸਨੂੰ ਆਪਣੇ ਨਿਸ਼ਾਨੇ ਤੇ । ਪੈਂਦੇ ਖ਼ਾਂ ਆਪ ਲੋਹੇ ਦੇ ਖੋਲ ਵਿਚ ਮੜ੍ਹਿਆ ਹੋਇਆ ਸੀ ਤੇ ਇੱਧਰ ਗੁਰੂ ਦੀ ਹਿਕ ਤੇ ਸਿਰਫ ਜਰਾ ਬਖ਼ਤਰ ਸਨ ਤੇ ਬਾਕੀ ਸਾਰਾ ਸਰੀਰ ਨੰਗਾ ਸੀ।

ਪਹਿਲਾ ਵਾਰ ਪੈਂਦੇ ਖਾਂ ਨੇ ਕੀਤਾ। ਤੇ ਉਹ ਖ਼ਾਲੀ ਗਿਆ । ਖਾਲੀ ਤੀਰ ਝੁਕਦਾ ਕੋਲ ਦੀ ਨਿਕਲ ਗਿਆ ਗੁਰਾਂ ਨੇ ਬਚਾ ਲਿਆ ਆਪਣੇ ਆਪ ਨੂੰ । ਪੈਂਦੇ ਖ਼ਾਂ ਦੀ ਕਮਾਨ ਦਾ ਜ਼ਿਲਾ ਚੜਿਆ ਹੀ ਰਿਹਾ ਤੀਰ ਨੇ ਕੋਈ ਕਾਟ ਨਾ ਕੀਤੀ।

ਸਤਿਗੁਰੂ ਬੋਲੇ: "ਪੈਂਦੇ ਖ਼ਾਂ ਇਕ ਵਾਰ ਹੋਰ ਕਰ ਲੈ ਮਤਾਂ ਕੋਈ ਅਰਮਾਨ ਨਾ ਰਹਿ ਜਾਵੇ ਅਜ ਬਹਾਦਰਾਂ ਦੀ ਟੱਕਰ ਹੈ। ਮੁਕਾਬਲਾ ਸਾਹਵੇ-ਸਿਰਨਾਵੇਂ ਦਾ ਹੈ । ਹਾਰ ਤੇ ਜਿੱਤ ਦਾ ਦਿਥੇ ਹੀ ਫੈਸਲਾ ਹੋ ਜਾਵੇ । ਜਾਂ ਅਜ ਤੋਂ ਤੂੰ ਲੜਨਾ ਛੱਡ ਜਾਵੀਂ ਤੇ ਜਾਂ ਮੈਂ ਲੜਨਾ ਛੱਡ ਜਾਵਾਂਗਾ।

ਮੈਦਾਨ ਚੋਂ ਚੌਲਾ ਪਾ ਕੇ ਨਿਕਲਣਾ ਏਂ ਜਿਹੜਾ ਹਾਰੇ । ਭਾਵੇਂ ਤੂੰ ਪਾ ਲਈ ਭਾਵੇਂ ਮੈਂ ਪਾ ਲਵਾਂ । ਜੰਗਲ ਵਿਚ ਇਕ ਹੀ ਸ਼ੋਰ ਰਹਿ ਸਕਦਾ ਏ ਪਰ ਇਹ ਕੌਣ ਜਾਣੇ ਕਿਸ ਸਿਰ ਕੁਦਰਤ ਸਿਹਰਾ ਬੰਨ੍ਹ ।"

"ਮੰਜ਼ੂਰ ਏ ! ਮੇਰਾ ਪਹਿਲਾ ਵਾਰ ਖ਼ਤਾ ਗਿਆ ਮੈਂ ਅਸਲ ਵਿਚ ਮੇਰਾ ਲੜਨ ਦਾ ਖਿਆਲ ਹੀ ਨਹੀਂ ਸੀ । ਮੈਂ ਐਵੇਂ ਕੇਵੇਂ ਤੀਰ ਚਲਾਇਆ ਸੀ । ਚਾਹੁੰਦਾ ਸਾਂ ਕਿ ਦਿਥੋਂ ਤੀਕ ਨੰਬਤ ਹੀ ਨਾ ਆਏ। ਤੁਸੀਂ ਅੜ ਗਏ ਹੋ, ਚਲੋ ਅਜ ਏਦਾਂ ਹੀ ਸਹੀ । ਅਜ ਤੀਰ ਕਮਾਨ ਦੀ ਅਜ਼ਮਾਇਸ਼ ਹੋ ਜਾਏ ।" ਪੌਦੇ ਖ਼ਾਂ ਨੇ ਆਪਣੀ ਹਾਰ ਲੁਕਾਣ ਦੀ ਕੋਸ਼ਿਸ਼ ਕੀਤੀ। 

ਕਹਿਰ ਭਰੇ ਵਟ ਖਾਧੇ ਤਕੱਬਰ ਵਿਚ ਆਏ ਅਭਿਮਾਨੀ ਪੈਂਦੇ ਖ਼ਾਂ ਨੇ । ਕਮਾਨ ਨੂੰ ਹੱਥ ਵਿਚ ਜਾਂਚਿਆ । ਦੋਵੇਂ ਧਿਰਾਂ ਪੈਂਤੜੇ ਤੇ ਖੜੀਆਂ ਸਨ, ਚਿੱਲਾ ਚਾੜਿਆ ਤੇ ਪੈਂਦੇ ਖਾਂ ਦੇ ਅੰਗੂਠੇ 'ਚ ਕਹਿਰਾਂ ਦੀ ਤਾਕਤ ਆ ਗਈ । ਸਾਰਾ ਜ਼ੋਰ ਡੱਲੇ 'ਚ ਜਮ੍ਹਾ ਹੋ ਗਿਆ । ਬਿਕਾਨੀਆਂ ਦਿਤੀਆਂ ਉਸ ਦੇ ਵਾਰ ਤੇ ਦੋ ਵਾਰ ਪੈਂਤੜਾ ਵੀ ਬਦਲਿਆ ਸੀ।

ਚੁਕੱਨੇ ਸਨ ਸਤਿਗੁਰ ਵੀ ਕਸਬ ਵੇਖ ਰਹੇ ਮਨ ਪੈਂਦੇ ਖ਼ਾਂ ਦਾ। ਉਸਤਾਦ ਤੇ ਕਮਾਲ ਦਾ ਸੀ ਅਗੇ ਟਾਕਰਾ ਵੀ ਉਸਤਾਦ ਨਾਲ ਸੀ । ਮਾਰ ਦੋਹਾਂ ਨੇ ਉਸਤਾਦ ਦੀ ਖਾਧੀ ਹੋਈ ਸੀ, ਕੋਈ ਵੀ ਇਕ ਦੂਜੇ ਤੋਂ ਘਟ ਨਹੀਂ ਸੀ ਜੇ ਇਕ ਸੇਰ ਸੀ ਤਾਂ ਦੂਜਾ ਸਵਾ ਸੇਰ ।

ਇਕ ਪਾਸੇ ਮੰਧਰ ਦੀਆਂ ਲੋਰੀਆਂ ਸਨ ਤੇ ਦੂਜੇ ਪਾਸੇ ਅਸੀਸਾਂ ਸਨ ਪੰਜਾਂ ਪਾਣੀਆਂ ਦੀਆਂ। ਇਕ ਦੀਆਂ ਨਜ਼ਰਾਂ ਲੁੱਟਣ ਤੇ ਸਨ ਤੇ ਦੂਜਾ ਬਚਾਉਣ ਲਈ ਆਇਆ ਸੀ । ਇਕ ਪਾਸੇ ਜਬਰ ਸੀ ਤੇ ਦੂਜੇ ਪਾਸੇ ਰਹਿਮਤ ਸੀ । ਇਕ ਪਾਸੇ ਬਾਦਸਾਹਿਤ ਤੇ ਦੂਜੇ ਪਾਸੇ ਫਕੀਰੀ ।

ਤੀਰ ਦੂਜਾ ਵੀ ਛੱਡ ਦਿਤਾ ਪੈਂਦੇ ਖ਼ਾਂ ਨੇ ਅੱਖ ਬਚਾ ਕੇ । ਉਸ ਤੀਰ ਨੇ ਵੀ ਕੁਝ ਨਾ ਵਿਗਾੜਿਆ । ਸ਼ੁਕਦਾ ਕੋਲੋਂ ਲੰਘ ਗਿਆ । ਡਰ ਗਿਆ ਪੰ'ਦੇ ਖ਼ਾਂ । ਘੋੜਾ ਮੋੜਨ ਲੱਗਾ ਨਸਣ ਦੇ ਖਿਆਲ ਵਿਚ, ਗੁਰਾਂ ਨੇ ਰਾਹ ਰੋਕ ਲਿਆ।

ਪੈਂਦੇ ਖ਼ਾਂ ਇਹ ਮਰਦਾਂ ਦਾ ਕੰਮ ਨਹੀਂ, ਮਰਦਾਂ ਵਾਂਗੂ ਆਇਆ ਏਂ', ਮਰਦਾਂ ਵਾਗੂ ਜਾਹ । ਬੁਜ਼ਦਿਲਾਂ ਵਾਂਗ ਨੱਠੀਦਾ ਨਹੀਂ ਸ਼ੇਰ ਬਣ । ਦੋ ਵਾਰ ਕੀਤੇ ਨੇ । ਇਕ ਸਾਡਾ ਵੀ ਲੈਂਦਾ ਜਾ ।

65 / 121
Previous
Next