Back ArrowLogo
Info
Profile

ਅਸੀਂ ਵੀ ਯਾਦ ਕਰਾਂਗੇ ਕਿ ਕਿਸੇ ਮਰਦ ਨਾਲ ਦੋ ਹੱਥ ਕੀਤੇ ਸਨ । ਦਿੱਲੀ ਖਾਲੀ ਹਥ ਨਹੀਂ ਜਾਈਦਾ । ਕੁਝ ਸੁਗਾਤ ਲੈ ਕੇ ਜਾਹ । । ਕੀ ਦਸੇਂਗਾ ਬਾਦਸ਼ਾਹ ਸਲਾਮਤ ਨੂੰ ਕਿ ਅਨੰਦਪੁਰ ਗਿਆ ਸਾਂ, ਕੋਈ ਸੁਗਾਤ ਨਹੀਂ ਲਿਆਇਆ ? ਯਾਰ ! ਇਦਾਂ ਸੋਹਣਾ ਨਹੀਂ ਲਗੀਦਾ, ਕਭ ਨਿਸ਼ਾਨੀ ਤਾਂ ਜ਼ਰੂਰ ਚਾਹੀਦੀ ਏ । ਮੂਸਾ ਤਰ ਤੋਂ ਫਿਰ ਖਾਲੀ ਜਾਏ ? ਖ਼ੁਦਾ ਨੇ ਤਾਂ ਉਥੇ ਈ ਖੁਦਾਈ ਦਾ ਐਲਾਨ ਕਰ ਦਿਤਾ ਸੀ । ਪਰ ਪਟਾ ਲਿਖਾ ਦੇਂਦੇ ਲੈ ਕੇ ਪੰਜ ਹਜ਼ਾਰੀ ਦਾ। ਖ਼ਿਤਾਬ ਮਿਲ ਜਾਊ, ਹਥ ਤੇ ਮਿਲਾ ।"

"ਠਹਿਰ ਪੈਂ'ਦੇ ਖ਼ਾਂ ਇਕ ਵਾਰ । ਇਕ ਤੀਰ ਤੋਂ ਵਧ ਨਹੀਂ, ਜ਼ੋਰ ਲਾ ਲੈ ਜਿਹੜਾ ਠਗਦਾ ਈ । ਪੈਂਤੜਾ ਬਦਲ ਲੈ ਤੋ ਸਾਡਾ ਤੀਰ ਸੰਭਾਲ। ਤੇਰਾ ਤੇ ਸਾਰਾ ਸਰੀਰ ਲੋਹੇ ਨਾਲ ਮੜ੍ਹਿਆ ਹੋਇਆ ਏ । ਤੈਨੂੰ ਡਰ ਕਾਹਦਾ ਏ। ਤੀਹ ਹਜ਼ਾਰ ਫੌਜ ਦਾ ਜਰਨੈਲ ਡਰਦਾ ਏ ਇਕ ਫਕੀਰੀ ਬਾਣੇ ਵਾਲੇ ਤੋਂ। ਜਿਸਦੇ ਹੱਥ ਮਾਲਾ ਤੇ ਰਖੇ ਹੋਏ ਨੇ, ਤਲਵਾਰ ਫੜੀ ਸਦੀਆਂ ਹੋ ਗਈਆਂ ।" ਗੁਰੂ ਗੋਬਿੰਦ ਸਿੰਘ ਆਖ ਰਹੇ ਸਨ ।

ਪੈਂਦੇ ਖ਼ਾਂ ਦਾ ਸਿਰਫ ਕੰਨ ਨੰਗਾ ਨਜ਼ਰਾ ਪਿਆ ਗੁਰਾਂ ਨੂੰ । ਚਿੱਲਾ ਚਾੜ੍ਹਿਆ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਿਆ ਤੇ ਵਾਹਿਗੁਰੂ ਨੂੰ ਧਿਆਕੇ ਤੀਰ ਛੱਡ ਦਿਤਾ।

ਪੈਂਦੇ ਖ਼ਾਂ ਚੇਤਨ ਸੀ । ਉਸ ਆਪਣਾ ਬਚਾ ਲਿਆ ਪਰ ਉਸ ਨੂੰ ਕੀ ਪਤਾ ਸੀ ਕਿ ਗੁਰਾਂ ਨੇ ਅਜੇ ਤੀਰ ਹੀ ਨਹੀਂ ਛੱਡਿਆ।

ਜਦੋਂ ਤੀਰ ਛੁੱਟਾ, ਉਸ ਸੰਭਲਣ ਨਾ ਦਿਤਾ। ਤੀਰ ਕੰਨ 'ਚ ਵਜਦਾ ਹੋਇਆ ਦੂਜੇ ਕੰਨ ਬਾਈ ਬਾਹਰ ਨਿਕਲ ਗਿਆ। ਸਿਰ ਪਾਟ ਕੇ ਕੇ ਦੋ ਫਾੜ ਹੋ ਗਿਆ । ਜਿਵੇਂ ਖਰਬੂਜ਼ਾ ਭੰਨੇ ਵਾਗੀ ਵੱਟ ਤੇ ਰੱਖ ਕੇ ਘੋੜਿਓਂ ਡਿਗਾ ਤੇ ਡਿਗਦਿਆਂ ਹੀ ਦਮ ਦੇ ਦਿੱਤੇ ।

ਦੀਨਾ ਬੇਗ ਵਿਚਾਰਾ ਮੁਫਤ 'ਚ ਮਾਰਿਆ ਗਿਆ। ਵਿੰਨ੍ਹਿਆ ਗਿਆ ਗੁਰਾਂ ਦੇ ਤੀਰਾਂ ਨਾਲ । ਦੀਨਾ ਬੇਗ ਨੂੰ ਇਕ ਵਾਰ ਵੀ ਸਾਹ ਨਾ ਆਇਆ ਫਰਸ਼ਤੇ ਨੇ ਕੀ ਚੁਕਣਾ ਸੀ ਹੂਰਾਂ ਹੀ ਚੁੱਕ ਕੇ ਲੈ ਗਈਆਂ । ਫੌਜ ਭਜ ਗਈ ਤੇ ਪਹਾੜੀਏ ਬੁਸਿਆਂ ਚੌਲਾਂ ਨੂੰ ਹੱਥ ਮਾਰਨ ਲਗ ਪਏ । ਫੌਜਾਂ ਨੇ ਸਰਹਿੰਦ ਜਾ ਕੇ ਸਾਹ ਲਿਆ। ਦਿੱਲੀ ਖ਼ਬਰਾਂ ਪੁਜੀਆਂ ਤੇ ਲਾਹੌਰ ਨੂੰ ਪਿੱਸੂ ਪੈ ਗਏ। ਪੈਂਦੇ ਖਾਂ ਦੀ ਮੌਤ ਨੇ ਲੱਕ ਤੋੜ ਦਿਤਾ ਸਰਹਿੰਦ ਦੇ ਸੂਬੇ ਦਾ ।

ਪਿਛਾ ਨਾ ਕੀਤਾ ਆਖੇ ਲਗ ਗਏ ਗੁਰਾਂ ਦੇ । ਮੌਤ ਨੂੰ ਹਾਕਾਂ ਦੇਣ ਵਾਲਾ ਆਪ ਮੌਤ ਦੀ ਉਂਗਲੀ ਲਗ ਤੁਰਿਆ ।

ਅਨੰਦਪੁਰ ਇਕ ਹਊਆ ਬਣ ਗਿਆ, ਸਰਹਿੰਦ ਲਾਹੌਰ ਤੇ ਦਿੱਲੀ ਲਈ । ਨੀਂਹ ਹਿੱਲੀ ਤੇ ਕੰਧ ਕਿਰਨ ਲੱਗੀ ।

66 / 121
Previous
Next