Back ArrowLogo
Info
Profile

੧੨

ਸੱਖਣੇ ਹੱਥ, ਭਰੀਆਂ ਹਵੇਲੀਆਂ

ਸੈਦ ਖ਼ਾਂ ਤੇ ਰਮਜ਼ਾਨ ਖ਼ਾਂ ਦਾ ਗੁਰੂ ਦੇ ਸਨਮੁੱਖ ਹੁੰਦਿਆਂ ਹੁੰਦਿਆਂ ਮਤੀਹ ਹੋ ਜਾਣਾ ਦਿੱਲੀ ਤੇ ਲਾਹੌਰ ਤੇ ਕਰਾਰੀ ਸੱਟ ਸੀ । ਸਰਹਿੰਦ ਵਾਲੇ ਤਾਂ ਮਰ ਮਰ ਜਾ ਰਹੇ ਸਨ । ਮਲੇਰਕੋਟਲਾ ਵਾਲੇ ਚੱਪਣੀਆਂ ਲਭ ਰਹੇ ਸਨ, ਨੱਕ ਡੋਬਣ ਨੂੰ । ਅਨੰਦਪੁਰ ਇਕ ਹਊਆ ਬਣ ਗਿਆ । ਸਿੱਖ ਯਮ ਨਜ਼ਰ ਆਉਣ ਲਗ ਪਏ । ਜਬਰਾਈਲ ਇਉਂ ਜਾਪੇ ਜਿਵੇਂ: ਅਨੰਦਪੁਰ ਆਣ ਵਸਿਆ ਏ । ਭਾਜੜਾਂ ਪਈਆਂ ਸਹਕਾਰ ਦੀ ਕਰਹਿਗੇ।

ਅਨੰਦਪੁਰ ਵਿਚ ਨਵੀਂ ਕੌਮ ਦੇ ਉਸਾਰੂ ਤਲਵਾਰਾਂ ਨੂੰ ਸਾਣਾਂ ਵਿਖਾ ਰਹੇ ਸਨ । ਵਛੇਰਿਆਂ ਤੇ ਕਾਠੀਆਂ ਪਾਈਆਂ ਜਾ ਰਹੀਆਂ ਸਨ । ਕਿਲਿਆਂ ਦੀਆਂ ਮੁਰੰਮਤਾਂ ਸ਼ੁਰੂ ਕਰਵਾ ਦਿਤੀਆਂ। ਨੇਜ਼ਿਆਂ ਵਿਚ ਨਵੇਂ ਕਿਲ ਜੜਾ ਲਏ । ਪੱਲਾ ਫੇਰਿਆ ਗਿਆ ਸਾਰੇ ਪੰਜਾਬ ਵਿਚ ਅਨੰਦਪੁਰ ਦੀ ਰਾਖੀ ਸਾਰੇ ਪੰਜਾਬ ਦੀ ਰਾਖੀ ਏ । ਹਿੰਦੂ ਸਿੱਖ ਸਾਵਾਂ ਚੋਰ ਲਾ ਰਹੇ ਸਨ । ਮੁਗ਼ਲਾਂ ਦੀ ਅੱਖ ਦਾ ਫੈਲਾ ਬਣ ਗਿਆ ਸੀ ਅਨੰਦਪੁਰ ਵਾਲੇ । ਪਹਾੜੀਆਂ ਦੀ ਹਿੱਕ ਤੇ ਤਾਂ ਸੱਪ ਲੇਟ ਰਿਹਾ ਸੀ ਮੋਠ ਦਲੇ ਜਾ ਰਹੇ ਸਨ ਪੱਥਰ ਦੀ ਛਾਤੀ ਤੇ ।

ਅਲਫ਼ ਖ਼ਾਂ ਨੇ ਲਾਹੌਰ ਮੁੜਦਿਆਂ ਈ ਸਾਰੇ ਲਾਹੌਰ ਨੂੰ ਸਿਰ ਤੇ ਚੁਕ ਲਿਆ ਸਿਰ ਤੇ ਬਾਹਵਾਂ ਰੱਖ ਕੇ ਕੂਕਾਂ ਮਾਰੀਆਂ। ਮਹਾਬਤ ਖਾਂ ਨੇ ਮਰੋੜਾ ਖਾਧਾ ਤੇ ਕਰਵੱਟਾਂ ਬਦਲਣ ਲੱਗਾ । ਅਲਫ ਖਾਂ ਨੇ ਆਉਂਦਿਆਂ ਈ ਦਿਲਾਵਰ ਖਾਂ ਨੂੰ ਉਸ਼ਕਲ ਦੇ ਦਿਤੀ। ਤਲਵਾਰ ਨੂੰ ਤਰੇਲੀਆਂ ਆਈਆਂ ਪਰ ਜਦ ਖਾਧੀ ਮਾਰ ਦਾ ਚੇਤਾ ਆਉਂਦਾ ਤੇ ਵਿਚਾਰਾਂ ਕਰਨ ਤੇ ਮਜਬੂਰ ਹੋ ਜਾਂਦੇ । ਵਿਚਾਰਾਂ ਪਈਆਂ ਲਾਹੌਰ ਤੇ ਸਰਹਿੰਦ ਦੇ ਸਰਕਾਰੇ ਦਰਬਾਰੇ ।

ਕੁਝ ਮਹੀਨੇ ਲੰਘੇ ਤੇ ਦਿਨ ਬੀਤੇ ਗਏ । ਲਾਹੌਰ ਨੇ ਇਕ ਕਰਵੱਟ ਬਦਲੀ । ਸੂਬੇਦਾਰ ਦੀ ਕੁਰਸੀ ਨੂੰ ਇਕ ਝਟਕਾ ਵੱਜਾ । ਏਸ ਗੱਲ ਵਿਚ ਮਹਾਬਤ ਖ਼ਾਂ ਦਾ ਪੜਾ ਕੱਟਿਆ ਗਿਆ। ਹਰਮ ਸਜੇ ਸਜਾਏ ਰਹਿ ਗਏ । ਤੇ ਉਹਨੂੰ ਬਾਦਸ਼ਾਹ ਨੇ ਦਿੱਲੀ ਬੁਲਾ ਲਿਆ। ਉਹਦੀ ਥਾਂ ਪੰਜਾਬ ਦਾ ਨਵਾਂ ਸੂਬਾ ਜ਼ਬਰਦਸਤ ਖਾਂ ਨੂੰ ਥਾਪਿਆ ਗਿਆ ।

67 / 121
Previous
Next