

ਜਿੰਨਾ ਮਹਾਬਤ ਖਾਂ ਅੱਯਾਸ਼ ਸੀ, ਜ਼ਬਰਦਸਤ ਖਾਂ ਉਨਾਂ ਬਹਾਦੁਰ, ਜ਼ਿੱਦੀ ਤੇ ਸਰੱਦੀ ਮੁਸਲਮਾਨ ਸੀ । ਬਾਦਸ਼ਾਹ ਦੇ ਹੁਕਮ ਤੇ ਵਧ ਚੜ੍ਹ ਕੇ ਅਮਲ ਕਰਨ ਵਾਲਾ । ਉਹਨੂੰ ਸਿੱਖ ਨਾਲ ਕੁਝ ਓਦਾਂ ਵੀ ਚਿੜ੍ਹ ਸੀ । ਖ਼ਾਰ ਰਖਦਾ ਸੀ ਉਹ ਅਨੰਦਪੁਰ ਦੇ ਵਾਸੀਆਂ ਨਾਲ।
ਜੁੰਮੇ ਦਾ ਹਨੇਰ ਚੜ੍ਹਿਆ। ਝੱਖੜ ਦਿਕੱਠੇ ਹੋਏ । ਅਸਮਾਨ 'ਚ ਗਹਿਰ ਛਾਦੀ । ਘੋੜਿਆ ਨੇ ਸੰਮ ਚਮਕੇ । ਹਿਣਕੇ ਅਰਬੀ ਨਸਲਾਂ ਦੇ ਮਾਰੂ ਘੋੜੇ ਕਾਲੇ ਚਿਟੇ ਤੇ ਲਾਖੇ । ਤੋਪਾਂ ਸ਼ਿੰਗਾਰੀਆਂ ਲਾਹੌਰ ਦਿਆਂ ਹਾਕਮਾਂ । ਬੰਦੂਕਾਂ ਸਾਫ ਕੀਤੀਆਂ, ਮਾਂਜੀਆਂ ਤੇ ਲਿੜਕਾਈਆਂ। ਵੱਟ ਚਾੜਿਆ ਜਵਾਨਾਂ ਨੇ ਮੁੱਛਾਂ ਨੂੰ । ਬੇਲਿਉਂ ਜਿੱਦਾਂ ਸ਼ੇਰ ਨਿਕਲੋ, ਉਦਾਂ ਨਿਕਲੇ ਮੁਗਲ ਲਾਹੌਰੋਂ ।
ਸਰਹਿੰਦ ਤੋਂ ਵੀ ਤੂਫਾਨ ਉਠੇ । ਚੁਗਿਰਦੇ ਤੋਂ ਮੁਗਲ ਇਕੱਠੇ ਹੋਏ । ਕਾਠੀਆਂ ਪਾਈਆਂ, ਬਾਪੀਆਂ ਮਰ ਕੇ ਦੜ ਬੈਠੇ ਗੱਭਰੂ ਘੋੜਿਆਂ ਤੇ । ਨੌਬਤਾਂ ਖੜਕੀਆਂ, ਢੋਲ ਵਜੋਂ । ਨਗਾਰੇ ਸੱਣ ਪਈ । 'ਅੱਲਾ ਹੂ ਅਕਬਰ' ਦੇ ਨਾਅਰੇ ਲਗੇ ਤੇ ਉਨ੍ਹਾਂ ਅਸਮਾਨ ਨੂੰ ਸਿਰ ਤੇ ਚੁੱਕ ਲਿਆ । ਚੜ੍ਹੀ ਸੂਬੇ ਦੇ ਪੁੱਤ ਛੈਲ ਬਾਂਕੇ । ਗੋਲੀਆਂ ਵਰਗੇ ਭਰਾਵਾਂ ਨੇ ਬਿਬਲੀ ਮਾਰੀ । ਅਨੰਦਪੁਰ ਜਿੱਤਣ ਚੜ੍ਹੋ, ਨਿਆਜ਼ ਵੰਡੀ ਵਜ਼ੀਰ ਖਾਂ ਨੇ ਆਪ ਜਾ ਕੇ ਅਹਿਮਦ ਮੁਜਾਹਦ ਦੇ ਮਜ਼ਾਰ ਤੇ । ਜਿਨ੍ਹਾਂ ਨੂੰ ਹੱਥ ਲਗੇ ਸਨ ਸਿੰਘਾਂ ਦੇ ਉਨ੍ਹਾਂ ਨੂੰ ਤਾਂ ਕਾਂਬਾ ਛਿੜਿਆ ਹੋਇਆ ਸੀ ਪਰ ਜਾਨ ਉਨ੍ਹਾਂ ਦੀ ਵੀ ਡੋਲ ਰਹੀ ਸੀ, ਜਿਨ੍ਹਾਂ ਨੇ ਨਾਂਅ ਸੁਣਿਆ ਹੋਇਆ ਸੀ। ਕਿਡੀ ਕੁ ਵਡੀ ਮੁਹਿੰਮ ਸੀ ਸਾਹਮਣੇ। ਜਿਦੇ ਮੁਕਾਬਲੇ ਲਈ ਏਨੀਆਂ ਤਿਆਰੀਆਂ ਸਨ । ਕੱਫਣ ਬੰਨ੍ਹ ਤੁਰੇ ਸਰਹਿੰਦ ਦੇ ਦੂਲੇ, ਜਿਨ੍ਹਾਂ ਕਈ ਮੁਹਿੰਮਾਂ ਜਿਤੀਆਂ ਸਨ ।
ਪਠਾਣਾਂ ਨੇ ਮਲੇਰ ਕੋਟਲੇ ਪਰਿਆ ਜੋੜੀ। ਮਹਿੰਦੀ ਰੰਗੇ ਛੱਤਿਆਂ ਵਾਲੇ, ਲੰਮੇ-ਉੱਚੇ ਕੁੜੀਅਲ ਜਵਾਨ । ਲਬਾਂ ਕੱਟੀਆਂ ਡਰਾਉਣੇ ਜਿਹਰੇ ਜੁੱਸਿਆਂ ਵਿਚ ਜੋਸ਼ ਜਵਾਨੀ ਦਾ, ਤਲਵਾਰਾਂ ਲਹੂ ਲਿਬਰੀਆਂ, ਗੋਰਵ ਤੋਂ ਹੈਂਕੜ ਵਿਚ ਹੰਕਾਰੇ ਪਿਓ ਦਾਏ ਦੀਆਂ ਮਾਰੀਆਂ ਮੱਲਾਂ ਤੇ ਆਕੜੇ ਹੋਏ । ਨਿਕਲੇ ਵਾਜਿਆਂ ਗਾਜਿਆਂ ਨਾਲ । ਸ਼ੇਰ ਮੁਹੰਮਦ ਖਾਂ ਮੋਹਰੀ ਸੀ ਤੇ ਮਗਰ ਸੀ ਮਲੇਰ- ਕੰਟਲੇ ਦੇ ਪਠਾਣਾਂ ਦੀ ਧਾੜ । ਬੱਝੇ ਕੁੱਝੇ ਤੁਰ ਪਏ ਸਨ । ਜ਼ਖਮਾਂ ਤੇ ਅੰਗੂਰ ਵੀ ਨਹੀਂ ਸੀ ਆਇਆ । ਮਜਬੂਰੀ ਨੇ ਮਲੇਰਕੌਟਲਿਉਂ ਕੱਢਿਆ। ਸ਼ੇਰ ਮੁਹੰਮਦ ਖਾਂ ਜੰਗ ਜਿੱਤਣ ਥੋੜ੍ਹਾ ਜਾ ਰਿਹਾ ਸੀ । ਉਹ ਤੇ ਜੰਥੇ ਜਾ ਰਿਹਾ ਸੀ। ਉਹ ਦਿਲ ਵਿਚ ਦੱਬੀਆਂ ਉਮੀਦਾਂ ਨਾਲ ਲੈ ਕੇ ਚਲਿਆ । ਅਨੂਪ ਕੌਰ ਉਹਦੀਆਂ ਅੱਖਾਂ ਸਾਹਮਣੇ ਠੁਮਕ ਠੁਮਕ ਤੁਰਦੀ ਫਿਰਦੀ, ਪੰਲਦੀ । ਹਰਮ ਵਿਚ ਨਵਾਂ ਇੰਤਜ਼ਾਮ ਕਰਵਾ ਕੇ ਤੁਰਿਆ ਸੀ ।
ਸੂਬੇ ਦਾ ਹੁਕਮ ਤਾਂ ਇਕ ਬਹਾਨਾ ਸੀ । ਅਸਲ ਵਿਚ ਮਨ ਵਿਚ ਤਰੰਗ ਦੂਜੀ ਸੀ । ਉਸ ਕਬਰਾਂ ਪੁਟਣ ਵਾਲਿਆਂ ਨੂੰ ਆਖ ਛਡਿਆ ਸੀ ਕਿ ਕਬਰ ਪੁੱਟ ਰੱਖੋ। ਅਨੰਦਪੁਰ ਤੋਂ ਵਾਪਸ ਆਉਣਾ ਖੁਦਾ ਤਾਲਾ ਦਾ ਇਕ ਰਹਿਮ ਹੈ । ਮਾਲਣਾਂ ਨੂੰ ਗੱਜਰੇ ਬਣਾਉਣ ਦੀ ਸਾਈ ਦੇ ਦਿਤੀ। ਫੰਡਿਆਂ ਨੂੰ ਅਤਰ ਲਾ ਕੇ ਅਤਰ ਦੀ ਚੋਣ ਕੀਤੀ ਜਾ ਰਹੀ ਸੀ । ਬੇਸ ਮੁਹੰਮਦ ਖਾਂ ਦੀ ਰਾਤੀਂ ਕੋਈ ਨਹੀਂ ਸੀ ਜੰਮਿਆ । ਦਿਲ ਦਾ ਰਾਜਾ ਸੀ । ਸ਼ੁਕੀਨ ਵੀ ਸੀ ਤੇ ਬਹਾਦਰ ਵੀ । ਮੁਚੀ ਨਹੀਂ ਸੀ, ਭਰਾਵਾਂ ਦੀਆਂ ਬਾਹਾਂ ਦੇ ਬਲ ਨਾਲ ਉਹ ਕਈ ਪੜੁੱਲ ਟੱਪ ਜਾਂਦਾ।
ਕਕ ਪਹਾੜ ਦੇ ਗਰਭ ਵਿਚੋਂ ਉਠੀ ਤੇ ਉਨ੍ਹਾਂ ਵੀ ਚੀਰੇ ਬੰਨ੍ਹ ਲਏ । ਸਾਹਮਣੇ ਸ਼ੀਸਾ ਰਖ ਦਿਤਾ । ਉਨ੍ਹਾਂ ਕੱਲ ਆਪਣੇ ਕੱਦ ਨਾਲੋਂ ਉਚੀਆਂ ਤਲਵਾਰਾਂ ਸਨ । ਮੁਫਤ ਦਾ ਮਾਲ ਬੇ-ਦਰੱਦੀ