Back ArrowLogo
Info
Profile

ਨਾਲ ਵਰਤਿਆ ਜਾਣ ਲੱਗਾ : ਧਰਮ ਨੂੰ ਘਰੋਂ ਹੀ ਤਿਲਾਂਜਲੀ ਦੇ ਦਿੱਤੀ । ਖ਼ਿਲਅਤਾਂ ਦੇ ਲਾਲਚੇ ਕੇਸਰ ਦੇ ਤਿਲਕ ਪ੍ਰਭ ਦਿਤੇ । ਮੰਦਰਾਂ ਦੇ ਰਾਖੇ ਤੇ ਠੇਕੇਦਾਰਾਂ ਨੇ ਧਰਮ ਨੂੰ ਈਮਾਨ ਦੀ ਤਕੜੀ ਡੋਲ ਦਿਤਾ। ਰਾਣੀਆਂ ਨੂੰ ਆਪਣੀਆਂ ਬੇਗਮਾਂ ਦੇ ਬਰਾਬਰ ਬਿਠਾਉਣਾ ਚਾਹੁੰਦੇ ਸਨ । ਧਰਮ ਨੂੰ ਘਰੋਂ ਨਿਕਲਦਿਆਂ ਈ ਗਹਿਣੇ ਪਾ ਕੇ ਤੁਰੇ ਫੱਕਾ ਮਾਰਨ ਲਈ ਉਸ ਅਨੰਦਪੁਰ ਦਾ ਜਿਥੇ ਮਨੁੱਖਤਾ ਦੇ ਸੰਮੋ ਫੁਟਦੇ ਹਨ । ਆਦਮੀ ਕੁੰਦਨ ਬਣਕੇ ਨਿਕਲਦਾ ਏ ਉਸ ਭਠੀ ਵਿਚੋਂ। ਅਨੰਦਪੁਰ ਅਖੀ' ਨਾ ਦਿਸੇ ਭਾਵੇਂ ਸਾਰੇ ਪਹਾੜ ਦੀਆਂ ਪਹਾੜਨਾਂ ਘਰ ਪਾ ਲੈਣ ਮੁਗਲ । ਨਾ ਆਪ ਖੇਡਣਾ ਏ ਤੇ ਨਾ ਦੂਜੇ ਨੂੰ ਖੇਡਣ ਦੇਣਾ ਏ । ਕਲਗੀਆਂ ਉਤਰ ਜਾਣ, ਸੌਹਰੀਆਂ ਹੋਣ। ਤਾਜ ਨਾ ਰਹੇ, ਤਖਤ ਬੇਜ਼ਕ ਖੁਸ ਜਾਵੇ, ਚੌਕੀਆਂ ਤੋਂ ਬਹਿ ਜਾਵਾਂਗੇ ਪਰ ਇਹ ਸਿੱਖ ਨਜ਼ਰੀਂ ਨਾ ਆਉਣ । ਅਨੰਦਪੁਰ ਥੇਹ ਹੋ ਜਾਵੇ । ਉੱਲੂ ਬੋਲਣ ਇਸ ਵਸਦੀ ਰਸਦੀ ਨਗਰੀ ਵਿਚ । ਇਹ ਸੱਪ ਏ ਅਨਦਪੁਰ ਜਿਹੜਾ ਸਾਰੇ ਪਹਾੜ ਨੂੰ ਲਪੇਟ ਬੰਠਾ ਹੋਇਆ ਏ। ਕੀ ਲੈਣਾ ਏ ਪਟਾਰੀ ਵਿਚ ਪਾ ਕੇ । ਭਾਵੇਂ ਮੁਗਲਾਂ ਦੇ ਅਧੀਨ ਕਿਉਂ ਨਾ ਹੋਣਾ ਪਵੇ, ਜੁੱਤੀਆਂ ਭਾੜਨੀਆਂ ਮਨਜ਼ੂਰ ਪਰ ਭਰਾ ਦੀ ਈਨ ਨਹੀਂ ਮੰਨਣੀ । ਭਰਾ ਸਿਰ ਤੇ ਚੜ੍ਹ ਕੇ ਬੈਠੇ । ਆਪਣੇ ਭਰਾ ਦਾ ਫੱਕਾ ਮਾਰ ਦੇਣਾ ਏਂ' ਭਾਵੇਂ ਆਪਣੇ ਘਰ ਦੇ ਕੱਖ ਚੁੱਗੇ ਜਾਣ। ਸਾਰਾ ਦਲ ਰੋਪੜ ਆਣ ਜੁੜਿਆ। ਅਨੰਦਪੁਰ ਨੂੰ ਘੇਰੇ ਵਿਚ ਲੈ ਲਿਆ ਇਤਹਾਦੀ ਫੌਜਾਂ ਨੇ । ਸਰਹੱਦਾਂ, ਚੌਕੀਆਂ, ਦਰਿਆਵਾਂ ਦੇ ਪਤਣਾਂ ਤੇ ਪਹਿਰੇ ਇਠਾ ਦਿੱਤੇ । ਖੂਹਾਂ ਵਿਚ ਜ਼ਹਿਰ ਸੂਟ ਦਿਤਾ । ਅੰਨ-ਦਾਣਾ ਤੇ ਆਉਣਾ ਜਾਣਾ ਮੁਬਕਲ ਹੋ ਈ ਗਿਆ ਸੀ, ਪਾਣੀ ਵੀ ਬੰਦ ਕਰਨ ਦੀ ਮਾਂ ਕੋਸ਼ਿਸ਼ ਕੀਤੀਆਂ ਗਈਆਂ। ਐਲੀ ਐਲੀ ਕਰਦੇ ਅੱਲਾ ਹੂ ਅਕਬਰ ਦੇ ਨਾਅਤੇ ਮਾਰਦੇ ਹੋਏ ਮੋਰਚਿਆਂ ਤੇ ਡਟ ਗਏ ਅਮਨ ਵਿਚ ਮਲਲ ਪਾਉਣ ਵਾਲੇ ਗਾਜ਼ੀ ।

ਇਧਰ ਅਨੰਦਪੁਰ ਵਿਚ ਅਜੇ ਮਾਲਾ ਫੇਰੀ ਜਾ ਰਹੀ ਸੀ । ਇਕ ਹੱਥ ਵਿਚ ਸਿਮਰਨਾ ਤੇ ਦੂਜੇ ਹੱਥ ਵਿਚ ਤਲਵਾਰ ਇਹ ਸੀ ਸਾਹਿਬਾਂ ਦੀ ਸ਼ਾਨ।

ਏਲਚੀ ਗਿਆ ਤੇ ਮੁੜ ਆਇਆ ਅਨੰਦਪੁਰੋਂ ਸਿਰਫ ਏਨੀ ਗੱਲ ਕਹਿਕੇ ਕਿ ਦਿਹ ਫੌਜ ਰਾਜਿਆਂ ਰਾਣਿਆਂ ਦੀ ਨਹੀਂ, ਮਹਾਬਲੀ ਔਰੰਗਜ਼ੇਬ ਦਾ ਲਸ਼ਕਰ ਏ । ਈਨ ਮੰਨੋ ਤੇ ਸੱਚਾ ਦੀਨ ਕਬੂਲ ਕਰੋ । ਏਸੇ ਵਿਚ ਤੁਹਾਡੀ ਬਿਹਤਰੀ ਏ। ਸਾਰੇ ਅਨੰਦਪੁਰ ਨੂੰ ਸੋਨੇ ਨਾਲ ਮੜ੍ਹਾ ਦਿਤਾ ਜਾਊ । ਬੰਮ੍ਹ ਚਾਂਦੀ ਦੇ ਬਣਵਾ ਲਿਓ। ਦਸ ਹਜ਼ਾਰੀ ਕੁਰਸੀ ਮਿਲ ਸਕਦੀ ਏ । ਜੇ ਇਹ ਕਬੂਲ ਨਾ ਹੋਵੇ ਤਾਂ ਇਹ ਰਿਟੇ, ਨੀਲੇ ਗਗਨ-ਚੁੰਬਕ, ਇਹ ਅਸਮਾਨੀ ਜਿਹੇ ਬੁਰਜ ਜ਼ਮੀਨ ਨਾਲ ਮਿਲਾ ਦਿਤੇ ਜਾਣਗੇ ।

ਏਲਚੀ ਦਸਦਾ ਹੈ ਕਿ ਮੇਰੀ ਜ਼ਬਾਨ ਤੋਂ ਇਕ ਅਧਾ ਲਫਜ਼ ਹੋਰ ਨਿਕਲ ਜਾਂਦਾ ਲੋਰ 'ਚ ਆਏ ਦਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਤਲਵਾਰ ਨਾਲ ਮੇਰੇ ਡਕਰੇ ਡਕਰੇ ਕਰ ਦਿੰਦਾ । ਖੰਡਾਂ ਵਿਚੋਂ ਇੱਲਾਂ ਗੋਸ਼ਤ ਚੁਣ ਚੁਣ ਖਾਂਦੀਆਂ ।

ਮੁਗਲ ਭੜਕ ਉਠੇ ਪਰ ਕਮਾਨ ਅਫਸਰ ਛਿੱਥਾ ਨਾ ਪਿਆ। ਕਿਲ੍ਹੇ ਉਹਦੀ ਪੇਸ਼ ਨਹੀਂ ਸਨ ਜਾਣ ਦਿੰਦੇ । ਕਿਲ੍ਹਿਆਂ ਦੇ ਹੁੰਦਿਆਂ ਉਹ ਅਨੰਦਪੁਰ ਨਹੀਂ ਸੀ ਪੁਜ ਸਕਦਾ ਭਾਵੇਂ ਏਸ ਤੋਂ ਅੱਠ ਗੁਣਾਂ ਫੌਜ ਹੋਰ ਲੈ ਆਉਂਦਾ । ਅਨੰਦਪੁਰੀ ਨੂੰ ਜਿੱਤਣਾ ਕੋਈ ਮਖੌਲ ਨਹੀਂ ਸੀ । ਐਵੇਂ ਤਾਂ ਨਹੀਂ ਸਨ ਸਿੰਘ ਡਟ ਕੇ ਬੈਠੇ ਰਹਿੰਦੇ ਆਕੜੇ ਹੋਏ। ਗੁਰਾਂ ਨੇ ਐਵੇਂ ਤਾਂ ਨਹੀਂ ਸੀ ਤਲਵਾਰ ਤੇ ਮਾਲਾ ਨੂੰ ਬਰਾਬਰ ਰਖਿਆ ਹੋਇਆ। ਅਨੰਦਪੁਰ ਦੀ ਉੱਚੀ ਟੀਸੀ ਤੇ ਬੈਠ ਕੇ ਰਾੜਣ ਵਾਲਾ ਸਭ ਕੁਝ ਤਾੜ ਲੰਦਾ । ਜਾਣੀਜਾਣ ਸੀ ਅਨੰਦਪੁਰ ਦਾ ਰਾਖਾ।

69 / 121
Previous
Next