

ਸਿੱਖਾਂ ਦਾ ਨਿਸ਼ਚਾ ਵੇਖ, ਸ਼ਰਧਾ ਵੇਖ, ਸ਼ਰਧਾਲੂਆਂ ਤੇ ਗਿੱਠ ਗਿੱਠ ਚੜੀਆਂ ਲਾਲੀਆਂ ਤੇ ਭਖਦੇ ਚਿਹਰੇ ਵੇਖ ਕੇ ਸਤਿਗੁਰਾਂ ਫੈਸਲਾ ਕਰ ਦਿਤਾ,“ਇਹ ਜੰਗ ਅਨੰਦਪੁਰ ਦੀ ਆਖਰੀ ਜੰਗ ਆਖੀ ਜਾਏਗੀ । ਜਾਂ ਅਨੰਦਪੁਰ ਛੱਡਣਾ ਪਊ ਨਹੀਂ ਤਾਂ ਮੁਗਲਾਂ ਦੀ ਨਿਤ ਦੀ ਘੈਂਸ ਐੱਸ ਮੁਕ ਜਾਊ। ਇਹ ਰੋਜ਼ ਦਾ ਕੋਹੜ ਚੰਗਾ ਨਹੀਂ । ਜਦ ਤਕ ਅਸੀਂ ਕਿਲ਼ ਨਹੀਂ ਛਡਦੇ, ਮੁਗਲ ਆਪਣੀ ਹਯਾਤੀ ਵਿਚ ਅਨੰਦਪੁਰ ਵਿਚ ਪੈਰ ਨਹੀਂ ਧਰ ਸਕਦੇ ਭਾਵੇਂ ਆਪ ਚੜ੍ਹ ਆਵੇ ਬਾਦਸ਼ਾਹ। ਕੱਚੀਆਂ ਦੀਵਾਰਾਂ ਨਹੀਂ ਅਨੰਦਪੁਰ ਦੀਆਂ ਬੱਜਰ ਪੱਥਰ ਹਨ ਲੋਹੇ ਦੀਆਂ ਸਿਲਾਂ ।" ਵਿਚਾਰ ਸਨ ਗੁਰੂ ਗੋਬਿੰਦ ਸਿੰਘ ਦੇ ।
ਦਾਨਾ ਸੀ ਸਮਝਦਾਰ ਸੀ, ਹੁੰਢਿਆ ਵਰਤਿਆ ਸੀ ਲਸ਼ਕਰ ਦੀ ਕਮਾਨ ਕਰਨ ਵਾਲਾ। ਪਿਛਲੀਆਂ ਗਲਤੀਆਂ ਉਹ ਫਿਰ ਨਹੀਂ ਸੀ ਦੁਹਰਾਉਣਾ ਚਾਹੁੰਦਾ। ਮਜ਼ਾਕ ਨਹੀਂ ਸੀ ਬਣਨਾ ਚਾਹੁੰਦਾ ਜ਼ਮਾਨੇ ਦਾ । ਹਾਰ ਦੀਆਂ ਪੋਟਲੀਆਂ ਬੰਨ੍ਹ ਕੇ ਸਿਰ ਤੇ ਚੁਕਵਾ ਕੇ ਨਹੀਂ ਸੀ ਜਾਣਾ ਚਾਹੁੰਦਾ । ਉਹਦੇ ਦਿਲ ਵਿਚ ਚਾਅ ਸੀ ਜਿੱਤ ਦਾ ਸਿਹਰਾ ਬੰਨ੍ਹਣ ਦਾ । ਜਰਨੈਲ ਮੁਗਲਾਂ ਦਾ ਮੁਛ ਨੂੰ ਮਰੋੜੇ ਦੇ ਰਿਹਾ ਸੀ ।
ਉਹ ਹਰ ਗੱਲ ਤੋਂ ਪਹਿਲਾਂ ਇਹ ਆਖਦਾ "ਜੇ ਸਿੰਘਾਂ ਨੂੰ ਨਬਣਾ ਏ ਤਾਂ ਉਹਨਾਂ ਨੂੰ ਪਹਿਲਾਂ ਕਿਲ੍ਹਿਆਂ ਚੋਂ ਬਾਹਰ ਕੱਢ ਦਿਓ ਤੇ ਫੇਰ ਉਹ ਵੰਡੇ ਜਾਣਗੇ ਖੜੱਪੇ, ਨੂੰਹੇ, ਵਨੀਅਰ ਸੱਪ । ਇਹ ਤੱਪਾਂ ਬੇਕਾਰ ਹਨ । ਤਲਵਾਰਾਂ ਖਿਡੌਣੇ ਜਾਪਦੇ ਹਨ ਜਦ ਵੀ ਮੈਂ ਕਿਲ੍ਹੇ ਵੇਖਦਾ ਹਾਂ ਅਨੰਦਪੁਰ ਦੇ । ਕਿਲ੍ਹੇ ਹਿਮਾਲੀਆ ਨਾਲੋਂ ਵੀ ਮਜ਼ਬੂਤ ਹਨ। ਮੇਰਾ ਪਹਿਲਾ ਯਤਨ ਏ ਹਮਲਾ ਕਰਨ ਤੋਂ ਪਹਿਲਾਂ ਅਸੀਂ ਸਿੰਘਾਂ ਨੂੰ ਮੈਦਾਨ ਵਿਚ ਲੈ ਆਈਏ ।"
ਉਸ ਏਲਚੀ ਹੋਰ ਚੁਕ ਭੇਜਿਆ। ਇਕ ਦੇ ਹੱਥ ਵਿਚ ਕੁਰਾਨ ਦੇ ਦਿੱਤਾ ਤੇ ਦੂਜੇ ਤਿਲਕਧਾਰੀ ਪਰੋਹਤ ਦੇ ਹਥ ਵਿਚ ਆਟੋ ਦੀ ਗਊ । ਸੁਖਣਾ ਸੁਖ ਕੇ ਭੇਜੋ ਦੋਵੇਂ ਏਲਚੀ । ਫੌਜ ਨੂੰ ਨਕੇਲ ਪਾ ਕੇ ਰਖਿਆ ਹੋਇਆ ਸੀ । ਅਨੰਦਪੁਰ ਪੁਜੇ ਝੂਠ ਦੇ ਬਾਰੇ । ਹੱਥ ਜੋੜ ਖਲੱਤੇ। ਸਤਿਗੁਰਾਂ ਪੁਛਿਆ, "ਆਓ ! ਕਿੱਧਰ ਆਏ ਓ । ਅਸੀਂ ਕੀ ਸੇਵਾ ਕਰੀਏ ਤੁਹਾਡੀ ਕੋਈ ਹੁਕਮ ਹੋਵੇ ਤਾਂ ਫਰਮਾਓ ।"
"ਅਸੀਂ ਏਲਚੀ ਹਾਂ । ਸੁਨੇਹਾ ਲੈ ਕੇ ਆਏ ਹਾਂ। ਸਾਡੇ ਦਾਤੇ ਦਾ ਜੋ ਹੁਕਮ ਏ। ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚ ਕੋਈ ਵੈਰ ਵਿਰੋਧ ਨਹੀਂ । ਕਿਸੇ ਨੂੰ ਤੁਸੀਂ ਦੁਖੀ ਨਹੀਂ ਵੇਖਣਾ ਚਾਹੁੰਦੇ । ਖਲਕਤ ਦਾ ਖੂਨ ਵਗਾਉਣਾ ਤੁਹਾਡੇ ਅਸੂਲ ਦੇ ਖ਼ਿਲਾਫ ਏ ਪਰ ਇਧਰ ਸਾਡੀ ਵੀ ਜਾਨ ਕੁੜਿੱਕੀ ਚ ਆਈ ਹੋਈ ਏ । ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਆਈ ਹੋਈ ਏ ਜੇ ਛੱਡੇ ਤਾਂ ਲਾਜ ਆਏ, ਜੋ ਨਿਗਲ ਜਾਏ ਤਾਂ ਕੱਹੜੀ। ਹੁਣ ਤੁਸੀਂ ਦਸੋ ਕਿ ਅਸੀਂ ਕਿਧਰ ਜਾਈਏ। ਅਸੀਂ ਪੰਜਾਬ ਦੇ ਹਾਂ ਤੇ ਸਾਨੂੰ ਪੰਜਾਬ ਨਾਲ ਹਮਦਰਦੀ ਏ। ਅਸੀਂ ਨਹੀਂ ਚਾਹੁੰਦੇ ਕਿ ਪੜੋਸੀ ਨਾਲ ਇੱਟ ਖੜਕਾ ਲਿਆ ਜਾਏ। ਵੈਰ ਰਖਿਆ ਜਾਏ । ਗੁਆਂਢ ਸਾਡੇ ਹਥੋਂ ਦੁਖੀ ਹੋਵੇ । ਗੁਆਂਢੀ ਤੇ ਸਿਰਾਣੇ ਦੀ ਡਾਂਗ ਹੁੰਦੀ ਏ । ਗੁਆਂਢੀ ਤੇ ਤੁਹਾਡੇ ਵਰਗਾ ਖੁਦਾ ਤੁਹਾਡੇ ਵਰਗਾ ਗੁਆਂਢੀ ਸਾਰੇ ਜਗ ਨੂੰ ਦੋਵੇ । ਬਹਿਨਸ਼ਾਹ ਦਾ ਹੁਕਮ ਏ । ਏਸੇ ਲਈ ਸਾਡੇ ਵਜ਼ੀਰਾਂ, ਸੂਬਿਆਂ ਤੋਂ ਹਾਕਮਾਂ ਦੀ ਇਕ ਮਜਲਿਸ ਨੇ ਇਹ ਫੈਸਲਾ ਕੀਤਾ ਏ ਕਿ ਤੁਸੀਂ ਅਨੰਦਪੁਰ ਕੁਝ ਦਿਨਾਂ ਲਈ ਛੜ ਜਾਓ। ਅੱਖ ਵਿਚ ਧੂੜ ਪਾਉਣ ਵਾਲੀ ਗੱਲ ਏ । ਹੋਰ ਇਹਦੇ ਵਿਚ ਕੋਈ ਤੱਤ ਨਹੀਂ । ਸਾਡੀ ਇਜ਼ਤ ਬਣ ਜਾਊ ਬਾਦਸ਼ਾਹ ਦੇ ਦਰਬਾਰੇ । ਫਿਰ ਆ ਜਾਣਾ । ਤੁਸੀਂ ਜੇ ਚਾਹੋ ਤਾਂ ਆਪਣਾ