

ਮਾਲ ਅਸਬਾਬ ਵੀ ਲੈ ਜਾ ਸਕਦੇ ਓ । ਸਾਡੀ ਫੌਜ ਦਾ ਕੋਈ ਬੰਦਾ ਤੁਹਾਡੇ ਮਾਲ ਵਿਚੋਂ ਕੋਈ ਚੀਜ਼ ਨਹੀਂ ਹਿਲਾ ਸਕਦਾ । ਤੁਹਾਡੇ ਵਲ ਕੋਈ ਨਜ਼ਰ ਚੁਕ ਕੇ ਵੇਖੋ ਤਾਂ ਮੈਂ ਉਹਦੀਆਂ ਅੱਖਾਂ ਕੱਢ ਦਿਆਂ, ਖੜੇ ਖੜੋਤੇ ਦੀ ਰੱਤ ਪੀਲ । ਤੁਸੀਂ ਸਾਡੀ ਅਰਜ਼ ਮੰਨ ਲਵੋ । ਅਸੀਂ ਦੋਵੇ ਹਿੰਦੂ-ਮੁਸਲਮਾਨ ਸਹੁੰ ਖਾਂਦੇ ਹਾਂ । ਵਿਸ਼ਵਾਸ ਰੱਖ ਕੇ ਸਾਡੇ ਕੋਲ ਦੀ ਨਿਕਲ ਜਾਓ । ਸਾਡੇ ਹੱਥ ਜੋੜਿਆਂ ਦੀ ਲਾਜ ਰੱਖੋ ।" ਏਲਚੀ ਨੇ ਚੁਪ ਸਾਧ ਲਈ ।
"ਜਾਓ, ਤੁਸੀਂ ਆਪਣੇ ਹਾਕਮਾਂ ਨੂੰ ਆਖ ਦਿਓ ਸਾਨੂੰ ਤੁਹਾਡੀ ਸ਼ਰਤ ਮਨਜ਼ੂਰ ਏ, ਅਸੀਂ ਅਨੰਦਪੁਰ ਛਡ ਕੇ ਜਾਂਦੇ ਹਾਂ । ਤੁਸੀਂ ਆਪਣੀ ਫੌਜ ਨੂੰ ਪਿੱਛੇ ਹਟਾ ਲਓ।" ਨੀਲੇ ਘੋੜੇ ਦਾ ਸਵਾਰ ਆਖਣ ਲੱਗਾ ।
ਏਲਚੀ ਮੁੜ ਆਏ ।
ਜ਼ਬਰਦਸਤ ਖ਼ਾਂ ਨੇ ਆਪਣੇ ਫੌਜੀਆਂ ਨੂੰ ਪਿਛੇ ਹਟਣ ਦਾ ਹੁਕਮ ਦੇ ਦਿਤਾ। ਫੌਜਾਂ ਹਰਕਤ ਵਿਚ ਆਈਆਂ। ਵਜ਼ੀਰ ਖ਼ਾਂ ਨੇ ਘੋੜੇ ਮੋੜ ਲਏ।
ਜਾਣੀ-ਜਾਣ ਜਾਣਦੇ ਸਨ ਪਰ ਕੁਝ ਡਰਾਕਲ ਬੰਦਿਆਂ ਦੀ ਡਿੱਗੀ ਬੱਝ ਗਈ। ਅਰਜ਼ ਕਰਨ ਲਈ ਆਣ ਜੁੜੇ, "ਸਤਿਗੁਰੂ ਸਾਨੂੰ ਏਸ ਵੇਲੇ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਏ। ਲਭਣਾ ਕੁਝ ਨਹੀਂ । ਇਹ ਸਭ ਕਸਮਾਂ ਝੂਠੀਆਂ ਹਨ। ਫਰੇਬ ਹਨ ਜੰਗਰਾਜ਼ਾਂ ਦੇ । ਕਾਗਜ਼ੀ ਫਾਨੂਸ ਹਨ। ਕਿਲ੍ਹੇ ਛੱਡਣਾ ਮੌਤ ਏ ਕੰਮ ਦੀ । ਫੇਰ ਪੈਰ ਲਗਣੇ ਮੁਸ਼ਕਲ ਹੋ ਜਾਣਗੇ । ਕੱਲ੍ਹੇ ਕੱਲੇ ਨੂੰ ਖੱਲ ਲੁਹਾਣੀ ਪਊ । ਸਿੰਘਾਂ ਦੀ ਆਬਰੂ ਜਾਂਦੀ ਰਹੁ । ਮਜਬੂਰ ਨਾ ਕਰੋ । ਇਹ ਬੇ-ਪੈਂਦੇ ਦੇ ਲੋਟੇ ਹਨ । ਈਮਾਨ ਇਨ੍ਹਾਂ ਦੇ ਕਿਤੇ ਨੇੜਿਓਂ ਦੀ ਵੀ ਨਹੀਂ ਲੰਘਿਆ। ਜਾਓ ਹਿਫਾਜ਼ਤ ਕਰੋ ਕਿਲ੍ਹਿਆਂ ਦੀ । ਤੁਹਾਡੀ ਕੋਈ ਸਰਦਲ ਨਹੀਂ ਟੱਪ ਸਕਦਾ !"
ਸੋਚਿਆ ਬਾਜਾਂ ਵਾਲੇ ਨੇ । ਸਿੰਘ ਬੇ-ਮੁਖ ਨਾ ਹੋ ਜਾਣ । ਪੰਚਾਇਤ ਦੀ ਮਰਿਆਦਾ ਨੂੰ ਕਿਤੇ ਦਾਗ਼ ਨਾ ਲਗੇ । ਪੰਜਾਹ ਬਲਦ ਕੱਢੇ ਤੇ ਉਨ੍ਹਾਂ ਤੇ ਛਟਾਂ ਪੁਆ ਦਿਤੀਆਂ । ਉਨ੍ਹਾਂ ਛਟਾਂ ਵਿਚ ਕੂੜਾ ਕਰਕਟ ਤੇ ਠੀਕਰੀਆਂ ਸਨ। ਹਿਕ ਦਿਤੇ ਅਨੰਦਪੁਰੋਂ ਮਗਰ ਪੰਜਾਹ ਸਿੰਘ ਲਾ ਦਿਤੇ । ਸਿੰਘਾਂ ਨੂੰ ਆਖਿਆ, "ਪਿਛੇ ਰਹਿਣਾ । ਲੁੱਟ ਪਵੇ ਤਾਂ ਪਿਛਾਂਹ ਈ ਮੁੜ ਆਉਣਾ । ਭਿੜਨ ਦੀ ਲੋੜ ਨਹੀਂ । ਅਗੇ ਪੈਰ ਨਹੀਂ ਚੁੱਕਣਾ ਪੱਥ ਪਛਾਂਹ ਨੂੰ ਮੁੜਨ "
ਇਦਾਂ ਦੀ ਕੀਤਾ ਗਿਆ । ਬਲਦ ਜਦੋਂ ਫੌਜ ਵਿਚ ਪੁਜੇ, ਜਾਂਦਿਆਂ ਦੀ ਲੁੱਟ ਪੈ ਗਈ। ਸਿੰਘ ਡਾਂਗਾਂ ਲੈ ਕੇ ਮੋੜ ਈ ਰਹੇ ਸਨ, ਉਨ੍ਹਾਂ ਉਥੇ ਈ ਆਪਣੇ ਕਦਮ ਰੋਕ ਲਏ । ਰਾਜ ਖੁਲ੍ਹ ਗਿਆ । ਠੀਕਰੀਆਂ, ਠੀਕਰੀ ਠੀਕਰੀ ਹੋ ਗਈਆਂ । ਕੂੜਾ ਖਿਲਰ ਗਿਆ । ਬਹੁਤ ਪਛ ਤਾਇਆ ਜ਼ਬਰਦਸਤ ਖ਼ਾਂ । ਪਰ ਫੌਜ ਨੇ ਉਹਦੀ ਪਾਣ-ਪਰ, ਲਾਹ ਕੇ ਰੁਖ ਦਿਤੀ । ਦੁਹੱਥੜ ਮਾਰ ਕੇ ਰੋਇਆ ਪਰ ਵਕਤ ਲੰਘ ਚੁੱਕਾ ਸੀ । ਹੁਣ ਕੁਝ ਮੁਸ਼ਕਲ ਹੋ ਗਿਆ ਅਨੰਦਪੁਰ ਦਾ ਘੇਰਾ। ਦਸ ਲੱਖ ਫੌਜ ਕੀੜੀਆਂ ਜਾਪਣ ਲਗ ਪਈ । ਜ਼ਬਰਦਸ਼ਤ ਖ਼ਾਂ ਛਿਥਾ ਪੈ ਗਿਆ। ਸਾਕੀਆਂ ਤਦਬੀਰਾਂ ਕਾਗਜ਼ ਦੇ ਪੁਰਜੇ ਬਣ ਕੇ ਰਹਿ ਗਈਆਂ। ਫ਼ੌਜ ਨੂੰ ਆਪਣੇ ਹਾਲ ਤੇ ਛੱਡ ਕੇ ਵਜ਼ੀਰ ਖ਼ਾਂ ਨਾਲ ਨਿਵੇਕਲਾ ਹੋ ਕੇ ਸ਼ਤਰੰਜ ਖੇਡਣ ਬਹਿ ਗਿਆ।
ਦਰਖਤਾਂ ਥੱਲੇ ਗੂਹੜੀ ਥਾਂ ਸੀ । ਤਖਤ ਪੇਸ਼ ਵਿਛਿਆ ਹੋਇਆ ਸੀ । ਦੋਵੇਂ ਖਾੜਕੂ ਬਾਜ਼ੀ ਖੇਡਣ ਵਿਚ ਜੁਟ ਗਏ। "ਬਣਿਆ ਬਣਾਇਆ ਕੰਮ ਵਿਗਾੜ ਦਿਤਾ ਇਨ੍ਹਾਂ ਮੂਰਖਾ ।