

ਕਲ੍ਹ ਹੀ ਗੁਰੂ ਗੋਬਿੰਦ ਸਿੰਘ ਨੂੰ ਜੀਉਂਦੇ ਫੜ ਲੈਣਾ ਸੀ ਪਰ ਦਿਨ੍ਹਾਂ ਪਾਜੀਆਂ ਨੇ ਸਾਡੇ ਵ ਔਕੜਾਂ ਖੜੀਆਂ ਕਰ ਦਿਤੀਆਂ ਹਨ ।" ਮੁਹਰਾਂ ਚੁਕਦੇ ਜ਼ਬਰਦਸਤ ਖਾਂ ਨੇ ਆਖਿਆ।
"ਇਹ ਇੱਜੜ ਭੇਡਾਂ ਦਾ ਏ । ਇਹਨਾਂ ਦੇ ਵਸ ਦੀ ਗੱਲ ਨਹੀਂ। ਇਹ ਏਨੇ ਜੋਗ ਦੀ ਸਨ । ਤਾਹੀਏਂ ਤਾਂ ਚਾਰ ਵਾਰ ਬੁਬਾੜ ਭੰਨਾ ਕੇ ਭੱਜੇ ਹਨ । ਮੈਂ ਵੀ ਚਾਹੁੰਦਾ ਸਾਂ ਕਿ ਜੀਊ. ਦਿਆਂ ਫੜਿਆ ਜਾਂਦਾ ਸਿੱਖਾਂ ਦਾ ਗੁਰੂ । ਬੜਾ ਦਲੇਰ ਏ। ਵਜ਼ੀਰ ਖਾਂ ਦੇ ਬੋਲ ਉਚਾਰਣ ਦੇ ਪਹਿਲਾਂ ਈ ਜ਼ਬਰਦਸਤ ਖਾਂ ਨੇ ਉਹਨੂੰ ਮਾਤ ਦੇ ਦਿਤੀ। ਇਕ ਤੀਰ ਤਖਤ ਪੇਸ਼ ਦੇ ਪਾਵੇ ਨਾਲ ਆ ਵਜਾ । ਇਸ ਤੀਰ ਨਾਲ ਸਵਾ ਤੋਲਾ ਸੋਨਾ ਸੀ ਤੇ ਨਾਲ ਇਕ ਰੁਕਾ। ਦੋਵੇਂ ਜਣੇ ਖਿਜ਼ਾ ਦੀ ਝੰਬੀ ਟਾਹਣੀ ਵਾਂਗ ਕੰਬੋ, ਜਰਨੈਲ ਦਸ ਲਖ ਫੌਜ ਦੇ। "ਇਹ ਤੀਰ ਉਸੇ ਮਛੰਦਰ ਦਾ ਜਾਪਦਾ ਏ ਜਿਹੜਾ ਅਨੰਦਪੁਰ 'ਚ ਬੈਠਾ ਹੋਇਆ ਏ। ਅਨੰਦਪੁਰ ਵਾਲਿਆਂ ਦੀ ਇਹ ਮਰਿਆਦਾ ਏ । ਤੀਰ ਇਥੇ ਪੁਜਣਾ ਬਜ਼ੁਰਗੀ ਦੀ ਕਰਾਮਾਤ ਏ । ਰੁਕਾ ਪੜ੍ਹ ਕੇ ਵੇਖੋ ।"
"ਮੈਂ ਤੀਰ ਸੋਚ ਸਮਝ ਕੇ ਮਾਰਿਆ ਏ । ਮੈਂ ਚਾਹੁੰਦਾ ਤਾਂ ਇਹ ਤੀਰ ਤੁਹਾਡੀ ਜਾਨ ਵੀ ਲੈ ਸਕਦਾ ਸੀ । ਪਰ ਮੈਂ ਇਹ ਨਹੀਂ ਸੀ ਚਾਹੁੰਦਾ। ਮੈਂ ਨਿਹੱਥੇ ਤੇ ਵਾਰ ਕਰਨਾ ਬਹਾਦਰੀ ਨਹੀਂ ਸਮਝਦਾ। ਮੈਦਾਨ 'ਚ ਲੜਾਂਗੇ। ਏਦਾਂ ਕੀ ਮਾਰਨਾ ਹੋਇਆ ? ਕੋਈ ਕਰਾਮਾਤ ਨਹੀਂ ਤੀਰ ਮੇਰਾ ਇਥੇ ਪੁੱਜ ਜਾਣਾ । ਅਭਿਆਸ ਦੀ ਗੱਲ ਏ। ਖ਼ੁਦਾ ਨੇ ਮੇਹਰ ਕੀਤੀ ਕਿ ਤੁਸੀਂ ਬਚ ਗਏ, ਗਲਤ ਏ। ਜਿਹੜਾ ਤੀਰ ਪਾਵੇ 'ਚ ਮਾਰ ਸਕਦਾ ਏ ਉਹ ਤੁਹਾਡੀ ਜਾਨ ਵੀ ਲੈ ਸਕਦਾ ਸੀ । ਖ਼ੁਦਾ ਅਤੇ ਉਹਦੀ ਖ਼ੁਦਾਈ ਨੂੰ ਤੁਸਾਂ ਜੀ ਭਰ ਕੇ ਸਤਾ ਲਿਆ ਏ । ਕੀ ਹਿਸਾਬ ਦਿਉਗੇ ਕਿਆਮਤ ਨੂੰ ਖ਼ੁਦਾ ਸਾਹਮਣੇ !" ਫ਼ਾਰਸੀ ਦੇ ਅੱਖਰ ਸਨ ਤੇ ਲਿਖਣ ਵਾਲਾ ਗੁਰੂ ਗੋਬਿੰਦ ਸਿੰਘ ਸੀ।
"ਜ਼ੁਲਮ ਤੇ ਹੈ ਪਰ ਕੀਤਾ ਕੀ ਜਾਏ? ਮਜਬੂਰੀ ਏ। ਬਾਦਸ਼ਾਹੀ ਹੁਕਮ ਏ ਮੋੜਿਆ ਨਹੀਂ ਜਾ ਸਕਦਾ । ਕਿਥੇ ਅਠ ਹਜ਼ਾਰ ਤੇ ਕਿਥੇ ਦਸ ਲੱਖ? ਕਰਥਿਲਾ ਦੇ ਸ਼ਹੀਦਾਂ ਵਾਂਗ ਪੂਜੇ ਜਾਣਗੇ ਅਨੰਦਪੁਰ ਦੇ ਇਹ ਮਾਲਕ ।' ਜ਼ਬਰਦਸਤ ਖ਼ਾਂ ਦੇ ਦਿਲ ਦੀ ਇਹ ਆਵਾਜ਼ ਸੀ।
"ਤੂੰ ਕੌਣ ? ਮੈਂ ਖਾਹਮਖਾਹ ।" ਸ਼ੇਰ ਮੁਹੰਮਦ ਮਾਂ ਬਿਨਾਂ ਸੱਦਿਓ ਬਿਨਾਂ ਪੂਛਿਉਂ ਈ ਬੋਲ ਪਿਆ ।
"ਮੈਂ ਹਰਮ ਸਜਾਉਣ ਆਇਆ ਹਾਂ । ਮੈਨੂੰ ਅਨੰਦਪੁਰ ਦੀ ਬਰਬਾਦੀ ਨਾਲ ਖੁਸ਼ੀ ਨਹੀਂ। ਮੈਨੂੰ ਖੁਸ਼ੀ ਹੈ ਕਿ ਅਸੀਂ ਅਨੰਦਪੁਰ ਨੂੰ ਉਹਦੇ ਜਲਾਲ ਵਿਚ ਕਾਬੂ ਕਰੀਏ। ਤੇ ਫਿਰ ਅਨੂਪ ਕੌਰ ਵੀ ਮਿਲੇਗੀ ਤੇ ਪ੍ਰਸਾਦੀ ਹਾਥੀ ਵੀ, ਚਾਨਣੀ ਵੀ ਮਿਲੂ ਤੇ ਤੰਬੂ ਵੀ, ਘੋੜਿਆਂ ਦਾ ਕੋਈ ਹਿਸਾਬ ਨਹੀਂ । ਸਭ ਕੁਝ ਤੁਸੀਂ ਲੈ ਜਾਇਓ । ਮੈਨੂੰ ਦੇ ਜਾਇਓ ਸਖਮ-ਸਖਣੀ ਕਪੜਿਆਂ ਵਿਚ ਲਪੇਟੀ ਅਨੂਪ ਕੌਰ । ਮੈਂ ਹੋਰ ਕੁਝ ਨਹੀਂ ਮੰਗਦਾ ।" ਮੁੱਛ ਦਾ ਮਰੋੜਾ ਜ਼ਰਾ ਕੁ ਤਿੱਖਾ ਹੁੰਦਿਆ ।
ਸੱਤ ਮਹੀਨੇ ਲੰਘ ਗਏ । ਘੇਰੇ 'ਚ ਅਨੰਦਪੁਰ ਦੇ ਫੌਜ ਬਹਿ ਬਹਿ ਕੇ ਅੱਕ ਗਈ। ਉਬਾਸੀਆਂ ਲੈ ਲੈ ਕੇ ਬਾਚੀਆਂ ਦੁੱਖਣ ਲਗ ਪਈਆਂ।