ਕਿਸੇ ਦਾ ਖ਼ੁਦਾ ਉਸ ਦੀ ਮਦਦ ਲਈ ਅਪੜਦਾ । 'ਰੱਬ ਨਾਲੋਂ ਘਸੁੰਨ ਨੇੜੇ ਹੁੰਦਾ ਏ' । ਹਾਲਤ ਪਤਲੀ ਸੀ ਪੰਜਾਬ ਵਿਚ ਚੰਗਿਆਂ ਬੰਦਿਆਂ ਦੀ । 'ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪਰਧਾਨ। ਹਕੂਮਤ ਵਾਲੇ ਆਪਣੇ ਨਸ਼ੇ ਵਿਚ ਚੂਰ ਸਨ। ਕੋਈ ਨਹੀਂ ਸੀ ਵੇਖਦਾ, ਕੋਈ ਨਹੀਂ ਸੀ ਪੁਛਦਾ- ਗਰੀਬ, ਧਰਮੀ ਤੇ ਨੇਕ ਪਾਰਸਾ ਬੰਦੇ ਨੂੰ । ਜਿਨ੍ਹਾਂ ਉਨ੍ਹਾਂ ਦੀ ਸਰਦਲ ਤੇ ਸਿਰ ਨਿਵਾ ਦਿੱਤਾ, ਉਨ੍ਹਾਂ ਲਈ ਰਹਿਮਤਾਂ ਦੇ ਭੰਡਾਰ ਖੋਲ੍ਹ ਦਿੱਤੇ । ਬਖਸ਼ਿਸ਼ਾਂ ਦੇ ਭੰਡਾਰ ਸਾਵੇਂ ਆ ਗਏ। ਖ਼ੁ ਦਾ ਦੇ ਹਥੋਂ ਚਾਬੀ ਲੈ ਕੇ ਬਹਿਸ਼ਤ ਦੇ ਦਰਵਾਜ਼ੇ ਖੋਲ੍ਹ ਦਿੱਤੇ । ਮੁਗ਼ਲਾਂ ਕੋਲ ਸਾਰਿਆਂ ਜੰਦਰਿਆਂ ਦੀਆਂ ਚਾਬੀਆਂ ਦੇ ਗੁੱਛੇ ਸਨ । ਜਿਸ ਨੂੰ ਕੁਝ ਚਾਹੀਦਾ ਏ, ਲੈ ਲਏ -ਜਸ ਗਾਏ ਆਲਮ- ਗੀਰ ਦੇ ।
ਮਹਾਬਤ ਖਾਂ ਆਪਣੀ ਮਲ-ਗੁਜ਼ਾਰ ਦਾ ਬਾਦਸ਼ਾਹ ਸੀ । ਵਜ਼ੀਰ ਖ਼ਾਂ ਦੀ ਆਪਣੀ ਚੌਧਰ ਸੀ ਸਰਹੰਦ ਦੇ ਸੂਬੇ ਵਿਚ । ਸ਼ੇਰ ਮੁਹੰਮਦ ਖ਼ਾਂ ਬੁਕਦਾ ਸ਼ੇਰ ਸੀ.ਆਪਣੀ ਜਗੀਰ ਵਿਚ । ਭਾਵੇਂ ਤਿੰਨੇ ਜਣੇ ਇਕੇ ਤਖ਼ਤ ਨੂੰ ਸਲਾਮ ਕਰਦੇ ਸਨ, ਪਰ ਇਨ੍ਹਾਂ ਤਿੰਨਾਂ ਦੀਆਂ ਨੀਤਾਂ, ਰਾਵਾਂ ਤੇ ਖਿਆਲਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ । ਵਖਰੇ ਵਖਰੇ ਵਿਚਾਰ ਤੇ ਅੱਡ ਅੱਡ ਦਲੀਲਾਂ । ਲੜਨ ਵੇਲੇ ਵਿਗੜੇ ਹੋਏ ਵੀ ਤਿੰਨੇ ਸ਼ੇਰ ਇਕ ਜਗ੍ਹਾ ਇਕਠੇ ਹੋ ਜਾਂਦੇ ਭਬਕ ਮਾਰ ਕੇ 'ਅਲਾ-ਹੂ-ਅਕਬਰ' ਦੀ, ਪਰ ਜਦ ਐਸ਼ ਇਸ਼ਰਤ ਦਾ ਵਕਤ ਆਉਂਦਾ ਤੇ ਫਿਰ ਇਕ ਸ਼ੋਰ ਇਕ ਹੀ ਜੰਗਲ ਵਿਚ ਝੁਕਦਾ ਤੇ ਦੂਜੇ ਕੰਨ ਕਤਰਾ ਕੇ ਜਾਂਦੇ ।
ਮੁਗਲ ਤੇ ਪਠਾਣ ਸੋਹਣੀਆਂ ਰੰਨਾਂ ਦੇ ਬਹੁਤ ਦਿਲਦਾਦਾ ਸਨ । ਦੌਲਤ ਦੇ ਬੜੇ ਭੁਖੇ ਭਾਵੇਂ ਸਾਰੀ ਦੁਨੀਆ ਇਨ੍ਹਾਂ ਦੋਹਾਂ ਤੇ ਮਰਦੀ ਏ ਪਰ ਇਹ ਆਮ ਦੁਨੀਆ ਨਾਲੋਂ ਬਹੁਤੇ ਲਾਚੀ ਸਨ । ਹਿਰਸੀ, ਤਮਾਸ਼ਬੀਨ, ਵਿਸ਼ਈ ਤੇ ਅਯਾਸ਼ ਸਨ । ਮਾਸੀ ਫੁੱਫ਼ੀ ਦੇ ਭਰਾ ਹੀ ਤੇ ਸਨ ਇਹ ਸਾਰੇ ਜਣੇ । ਨਾਂ ਵਿਚ ਈ ਤੇ ਫਰਕ ਸੀ । ਉਦਾਂ ਤਾਂ ਮੁਢ ਇਕੋ ਈ ਸੀ ! ਲਗਰਾਂ ਵੱਖਰੀਆਂ ਹੋਈਆਂ ਤਾਂ ਕੀ । ਪਠਾਣਾਂ ਵਿਚ ਵੀ ਅਜੇ ਤਕ ਹਕੂਮਤ ਦਾ ਨਸ਼ਾ ਸੀ। ਮੁਗਲ ਤੇ ਅਗੇ ਹੀ ਹੁਕਮਰਾਨ ਹਨ ਉਨ੍ਹਾਂ ਦੀ ਭਲੀ ਪੁਛੀ ਜੇ । ਉਹ ਜੋ ਕਰਨ ਉਨ੍ਹਾਂ ਨੂੰ ਮੁਆਫ਼ ਸੀ।
ਹਰਮ ਕਿਸੇ ਨੇ ਵੇਖਣਾ ਹੋਵੇ ਤੇ ਲਾਹੌਰ, ਸਰਹਿੰਦ ਤੇ ਮਲੇਰ ਕੋਟਲੇ ਦਾ ਦੇਖ ਲਓ ਤੇ ਦਿੱਲੀ ' ਪੁਜ ਜਾਓ । ਜੇ ਲਾਹੌਰ ਵਾਲਿਆਂ ਆਪਣੇ ਹਰਮ ਵਿਚ ਸੁਹਣੀਆਂ ਰੰਨਾ ਦੀ ਗਿਣਤੀ ਪੰਜਾਹ ਕੀਤੀ ਤਾਂ ਸਰਹੰਦ ਵਾਲੇ ਸੂਬੇ ਨੇ ਸੱਠਾਂ ਨੂੰ ਆਣ ਹਥ ਮਾਰਿਆ ਪਰ ਸ਼ੇਰ ਮੁਹੰਮਦ ਖ਼ਾਂ ਵਿਚ ਇਕ ਸਿਫ਼ਤ ਸੀ, ਕਮਾਲ ਸਮਝ ਲਓ । ਉਹ ਵਾਧੂ ਔਰਤਾਂ ਦੇ ਇੱਜੜ ਪਾਲਣ ਦੇ ਹੱਕ ਵਿਚ ਨਹੀਂ ਸੀ । ਠੱਗ ਇਕੱਠੇ ਕਰਨ ਦਾ ਸ਼ੌਕੀਨ ਸੀ । ਪੰਜਾਬ ਦੀਆਂ ਅੱਧ-ਖਿੜੀਆਂ ਤੇ ਭਰ ਜੋਬਨ ਤੇ ਆਈਆਂ ਮੁਟਿਆਰਾਂ, ਚੋਣਵੀਆਂ ਰੰਨਾਂ ਮਲੇਰਕੋਟਲੇ ਦੇ ਹਰਮ ਦਾ ਸ਼ਿੰਗਾਰ ਸਨ । ਪਰ ਮਲੇਰਕੋਟਲੇ ਨਵਾਬ ਦਾ ਅਜੇ ਤਕ ਢਿੱਡ ਨਹੀਂ ਸੀ ਭਰਿਆ, ਨਿਗਾਹਾਂ ਨਹੀਂ ਸੀ ਰੱਜੀਆਂ, ਤੇਹ ਨਹੀਂ ਸੀ ਲਥੀ, ਬੁਲ੍ਹਾਂ ਦਾ ਸੁਆਦ ਨਹੀਂ ਸੀ ਬਦਲਿਆ। ਅਜੇ ਵੀ ਕੱਚੇ ਲਹੂ ਦੀ ਹਵਾੜ ਦਾ ਮਜ਼ਾ ਲੈਣ ਦਾ ਚਾਹਵਾਨ ਸੀ । ਸ਼ੇਰ ਮੁਹੰਮਦ ਖ਼ਾਂ ਬੜਾ ਸ਼ੌਕੀਨ ਬੰਦਾ ਸੀ, ਨਾਜ਼ਕ ਮਿਜ਼ਾਜ ਰੰਨਾਂ ਪਰਖਣੀਆਂ ਕੋਈ ਇਹਦੇ ਤੋਂ ਸਿਖੇ । ਖਰਾਂਟ, ਗਾਖਿਆ, ਪਾਰਖੂ, ਕਦਰਦਾਨ ਜੌਹਰੀ ਸੀ । ਹੰਢਿਆ ਵਰਤਿਆ ਸਰਾਫ਼ ਕਸ ਲਾਇਆਂ ਤੋਂ ਬਗੈਰ ਸੋਨੇ ਦੇ ਗੁਣ ਦਸ ਦਿੰਦਾ । ਇਹ ਕਮਾਲ ਕਿਸੇ ਕਿਸੇ ਵਿਚ ਹੁੰਦਾ ਏ । ਬਾਕੀ ਤੇ ਲਕੀਰ ਦੇ ਫ਼ਕੀਰ ਸਨ। ਭਾਵੇਂ ਉਹ