Back ArrowLogo
Info
Profile

ਲਾਹੌਰ ਦਾ ਨਵਾਬ ਸੀ ਤੇ ਭਾਵੇਂ ਸਰਹਿੰਦ ਦਾ ਸੂਬਾ, ਜਿਸ ਤਰ੍ਹਾਂ ਕਿਸੇ ਨੇ ਕਹਿ ਦਿਤਾ ਉਸ ਦੇ ਮਗਰ ਲਗ ਗਏ । ਲਾਈ ਲੱਗ ਸਨ ਬੁੱਢੇ ਕੁਕੜ ਪਰ ਸ਼ੇਖ ਮੁਹੰਮਦ ਖ਼ਾਂ ਆਪਣੀ ਕਿਸਮ ਦਾ ਇਕੋ ਇਕ ਬੰਦਾ ਸੀ ।

ਇਕ ਦਿਨ ਦੀ ਗੱਲ ਏ । ਸਿੱਖਾਂ ਦੇ ਇਕ ਝੁਰਮਟ ਵਿਚ ਇਕ ਪਠਾਣ ਘੇਰੇ ਵਿਚ ਆ ਗਿਆ । ਉਹਦੇ ਕੋਲ ਬੜੀ ਲਿਸ਼ਕਵੀ ਤੇ ਤਿਖੀ ਤਲਵਾਰ ਸੀ. । ਛੇ ਫੁਟਾ ਜਵਾਨ, ਦਿਓ ਵਰਗੀ ਡਰਾਉਣੀ ਸ਼ਕਲ । ਲੰਮੀਆਂ ਲੰਮੀਆਂ ਕੁੰਢੀਆਂ ਮੁਛਾਂ । ਮਹਿੰਦੀ ਰੰਗੀ ਦਾੜ੍ਹੀ, ਘੁੰਗਰੇ ਛੱਤੇ । ਬੜੀ ਹੈਂਕੜ ਵਿਚ ਸੀ, ਕਿਸੇ ਨੂੰ ਪੱਲੇ ਨਹੀਂ ਸੀ ਬੰਨ੍ਹਦਾ । ਹਕੂਮਤ ਦੇ ਨਸ਼ੇ ਵਿਚ ਮਾਣ-ਮਤਾ ਸੀ । ਖਹਿ ਪਿਆ ਇਕ ਸਿੱਖ ਨਾਲ । ਉਹ ਵਿਚਾਰਾ ਅਨੰਦਪੁਰ ਜਾ ਰਿਹਾ ਸੀ ਗੁਰੂ ਦੇ ਦਰਸ਼ਨਾਂ ਨੂੰ । ਪੱਲੇ ਰਸਦ ਬੱਝੀ ਹੋਈ ਸੀ । ਦਸਵੰਧ ਦੀ ਪੋਟਲੀ ਸਿਰ ਤੇ ਰੱਖੀ ਹੋਈ ਸੀ। ਭੀੜ ਵਿਚ ਤਮਾਸ਼ਾ ਵੇਖਣ ਖਲੋ ਗਿਆ । ਬੁਰੀਆਂ ਸ਼ਾਮਤਾਂ ਨੂੰ ਖਾਲਸੇ ਨਾਲ ਚਿੜ ਪਿਆ । ਸਾਨ੍ਹਾਂ ਵਾਂਗ ਟੱਕਰਾਂ ਵਜੀਆਂ । ਭੇੜੂਆਂ ਵਾਂਗ ਭਿੜੇ । ਤਲਵਾਰਾਂ ਖੜਕੀਆਂ! ਸੱਟ ਪਈ ਤੇ ਕਈ ਵਾਰ ਇਕ ਦੂਜੇ ਦੀ ਤਲਵਾਰ ਵਿਚੋਂ ਬਿਜਲੀ ਚਮਕੀ । ਅੱਡੀਆਂ ਤੀਕ -ਮੁੜ੍ਹਕਾ ਚੋਂ ਪਿਆ । ਸ਼ਿੰਗਰਫ ਵਰਗਾ ਰੰਗ ਹੋ ਗਿਆ ਦੋਵੇ ਲੜਾਕੇ ਜਵਾਨਾਂ ਦਾ । ਪਠਾਣ ਦੀ ਤੇ ਭਾਂ ਬੋਲ ਗਈ। ਖਾਲਸੇ ਨੇ ਵੀ ਆਪਣੀ ਮਾਂ ਦੇ ਖਵਾਏ ਦੀ ਲਾਜ ਰਖ ਵਖਾਈ। ਹੱਡ ਤੇ ਖਾਲਸੇ ਦੇ ਵੀ ਕੜਕ ਗਏ ਸਨ ਪਰ ਲੋਕਾਂ ਨੇ ਵਿਚ ਪੈ ਕੇ ਦੋਵਾਂ ਨੂੰ ਵੱਖ ਵੱਖ ਕਰ ਦਿੱਤਾ । ਖਾਲਸਾ ਛੱਹਲਾ ਸੀ ਤੇ ਉਸ ਅੱਖ ਨਾ ਝਮਕਣ ਦਿੱਤੀ ਤੇ ਪਠਾਣ ਦੀ ਤਲਵਾਰ ਖੋਹ ਲਈ ਤੇ ਬਲੇ ਸੁਟ ਲਿਆ, ਛਾਤੀ ਤੇ ਚੜ੍ਹ ਬੈਠਾ ਗੁਰੂ ਦਾ ਸਿੰਘ । ਪਠਾਣ ਨੂੰ ਤਰੇਲੀਆਂ ਛੁਟ ਪਈਆਂ । ਮੁੜ੍ਹਕੇ ਦਾ ਕੜ ਟੁੱਟਾ ਹੋਇਆ ਸੀ । ਸਿੱਖ ਨੇ ਜਦ ਉਹਦੀ ਸ਼ਾਹ ਰੱਗ ਤੇ ਤਲਵਾਰ ਰੱਖੀ ਤੇ . ਰਹਿਮ ਰਹਿਮ ਪੁਕਾਰ ਉਠਿਆ । ਰਹਿਮ ਆਇਆ ਕੁਝ ਸਿੰਘ ਨੂੰ । ਉਸ ਤਲਵਾਰ ਧੌਣ ਡੱ ਚੁਕੀ ਤੇ ਆਖਣ ਲੱਗਾ-'ਜਾਨ ਬਖਸ਼ ਦੇਵਾਂ ।

"ਹਾਂ, ਸਰਦਾਰ ਜੀ'

'ਤੇ ਫਿਰ ਮੁੱਛ ਦਾ ਇਕ ਵਾਲ ਤੋੜ ਦੇ ਅਤੇ, ਭੱਜ ਜਾ ਮੈਦਾਨ ਛਡ ਕੇ । ਖਾਲਸੇ ਨੇ ਦਸਵੰਧ ਦੀ ਪੋਟਲੀ ਨੂੰ ਸਿਰ ਤੇ ਠੀਕ ਕਰਦਿਆਂ ਆਖਿਆ ।  

ਪਠਾਣ ਦਲੀਲੀਂ ਪੈ ਗਿਆ ।

ਉਸ ਨੇ ਕਿਹਾ 'ਜੇ ਇਹ ਨਾ ਕਰਾਂ ਤੇ ਫੇਰ ।

'ਫੇਰ ਕੀ ਤਲਵਾਰ ਤੇਰੀ ਧੌਣ ਦਾ ਲਹੂ ਪੀ ਲਏਗੀ ।'

ਪਠਾਣ ਨੇ ਆਖਿਆ 'ਇਹ ਨਹੀਂ ਹੋ ਸਕਦਾ । ਜਾਨ ਨਾਲੋਂ ਮੈਨੂੰ ਮੁਛ ਪਿਆਰੀ ਏ । ਡੇਰੇ ਅੱਗੇ ਪਿਆ ਹਾਂ, ਜਿੱਦਾਂ ਜੀ ਆਏ-ਕਰ ਲੈ ।

ਅੱਗੇ ਪਏ ਕਿੱਦਾਂ ਖਾਵੇ ਸ਼ੇਰ, ਸਿੱਖ ਨੂੰ ਰਹਿਮ ਆਇਆ ਤੇ ਉਸ ਨੂੰ ਬਾਹੋਂ ਫੜ ਕੇ ਖੜਾ, ਕੀਤਾ ਤੇ ਆਖਿਆ, “ਜਾਹ ਵਾਲ ਤੇਰੀ ਮੁੱਛ ਦਾ ਮੈਂ ਖਿੱਚ ਲੈਂਦਾ ਹਾਂ ਤੇ ਡੇਰੀ ਹੱਤਕ ਬਚਾਉਣ ਲਈ ਮੈਂ ਡੰਨੂੰ ਨਿਸ਼ਾਨੀ ਵੀ ਦੇ ਕੇ ਭੇਜਦਾ ਹਾਂ । ਕਦੀ ਬੜ੍ਹਕ ਮਾਰਨ ਲਗਿਆਂ ਚੋਰਾ ਕਰ ਲਿਆ ਕਰੀਂ ਕਿ ਕਿਸੇ ਗੁਰੂ ਦੇ ਸਿੱਖ ਨਾਲ ਤਲਵਾਰ ਪਰਖ ਕੇ ਵੇਖੀ ਸੀ।

ਜਾਂਦੇ ਪਠਾਣ ਦੀ ਬਾਂਹ ਵਢ ਦਿੱਤੀ ਹੱਥ ਮਾਰ ਕੇ ਰਲਵਾਰ ਦਾ । ਭਰੇ ਅਖਾੜੇ ਵਿਚੋਂ ਭੱਜ ਨਿਕਲਿਆ ਬਹਾਦਰ ਮਲੇਰ ਕੋਟਲੇ ਦਾ ।

8 / 121
Previous
Next