

ਮੈਂ ਕਿਦਾਂ ਜਾ ਸਕਦੀ ਹਾਂ ਛੜ ਕੇ......।"
ਸਤਿਗੁਰਾਂ ਨੇ ਇਕ ਵਾਰ ਅਨੰਦ ਪੁਰ ਨੂੰ ਹਸਰਤ ਭਰੀ ਨਿਗਾਹ ਨਾਲ ਵੇਖਿਆ ।
ਭੱਜ ਗਈ ਚੁਲਬੁਲ ਕਰਦੀ ਅਨੂਪ ਕੌਰ । ਬਾਣਾ ਬਦਲਿਆ । ਦਸਤਾਰ ਬੰਨ੍ਹੀ । ਰਲਵਾਰ ਪਾਈ ਮਿਆਨ ਵਿਚ 1 ਕਮਰ ਕੱਸਾ ਕੀਤਾ ਤੇ ਨੇਜ਼ਾ ਹੱਥ ਵਿਚ ਫੜਕੇ ਝੱਟ ਆ ਗਈ ।
ਅਨੂਪ ਕੌਰ, ਅਨੂਪ ਕੌਰ ਨਾ ਰਹੀ । ਸਿੰਘਾਂ ਵਿਚੋਂ ਅਨੂਪ ਕੌਰ ਪਛਾਨਣੀ, ਗੋਰਖ ਧੰਦਾ ਬਣ ਗਿਆ । ਅੱਧੀ ਰਾਤ ਟਪਦਿਆਂ ਅਨੰਦਪੁਰ ਖਾਲੀ ਹੋਣਾ ਸੀ । ਅਜੇ ਪਹਿਰ ਬਾਕੀ ਸੀ ਅਧੀ ਰਾਤ ਵਿਚ । ਵਰਖਾ, ਤਫਾਨ ਝੱਖੜ ਇਕ ਵਾਰ ਅਨੰਦਪੁਰ ਦੀ ਛਾਤੀ ਵਿਚ ਗੜ੍ਹਕੇ 1 ਗ ਜ ਪਈ ਤੇ ਮੋਹਲੀ ਮੀਂਹ ਵਰਨ ਲੱਗ ਪਿਆ । ਜਲ-ਥੱਲ ਹੋ ਗਿਆ ਅਨੰਦਪੁਰ ਦਾ ਆਸਾ ਪਾਸਾ ।