Back ArrowLogo
Info
Profile

੧੩

ਉਜੜੇ ਬਾਗ਼ਾਂ ਦੇ ਗਾਲ੍ਹੜ ਪਟਵਾਰੀ

"ਗੁੰਮ ਹੋ ਗਈ ।”

"ਕੌਣ?"

"ਅਨੂਪ ਕੌਰ ।"

"ਅਜੇ ਤਾਂ ਹੁਣ ਸਾਡੇ ਨਾਲ ਸੀ ।"

"ਸਰਸਾ ਦੇ ਹੜ੍ਹ ਤੇ ਫਾਨੀ ਹਵਾ ਤੇ ਕਹਿਰਾਂ ਦੇ ਮੀਂਹ ਨੇ ਸਾਥੋਂ' ਵਿਛੋੜ ਦਿਤੀ ਬਹਾਦਰ ਅਨੂਪ ਕੌਰ ।”

"ਪਰ ਉਹ ਮਾਤਾ ਗੁਜਰੀ ਦੇ ਡੋਲੇ ਦੀ ਹਿਫਾਜ਼ਤ ਕਰ ਰਹੀ ਸੀ। ਦੋਵੇਂ ਸਾਹਿਬਜ਼ਾ ਦਿਆਂ ਦੇ ਅਗੇ ਘੋੜੇ ਸਨ ਤੇ ਉਹਦੇ ਪਿਛੇ ਗੰਗੂ ਦਾ ਘੋੜਾ ਸੀ । ਪਿਛੇ ਅਨੂਪ ਕੌਰ ਤੇ ਮਗਰ ਸੇਵਕਾਂ ਦਾ ਜਥਾ ।” ਬੋਲ ਸਨ ਮਾਮਾ ਕਿਰਪਾਲ ਚੰਦ ਦੇ ।

"ਉਹ ਸਾਰੇ ਦਾ ਸਾਰਾ ਪੂਰ ਈ ਰੁੜ੍ਹ ਗਿਆ ।" ਅਵਾਜ਼ ਆਈ ਇਕ ਸਿੰਘ ਦੀ ।

"ਸਣੇ ਮਾਤਾ ਗੁਜਰੀ ?" ਮਾਮੇ ਕਿਰਪਾਲ ਨੇ ਆਖਿਆ।

"ਹਾਂ ।" ਜਵਾਬ ਦਿਤਾ ਉਸੇ ਸਿੰਘ ਨੇ ।

"ਤੇ ਸਾਹਿਬਜ਼ਾਦੇ ?” ਮੱਧਮ ਆਵਾਜ਼ 'ਚ ਆਖਿਆ ਕਿਰਪਾਲ ਚੰਦ ਮਾਮੇ ।

"ਉਹ ਵੀ ਉਸੇ ਰੋੜ ਵਿਚ ।" ਹੈਰਾਨੀ ਤੇ ਉਦਾਸੀ ਭਰੀ ਆਵਾਜ਼ ਉਭਰੀ ।

"ਸਿੰਘਾਂ ਦਾ ਜਥਾ " ਮਾਮੇ ਕਿਰਪਾਲ ਚੰਦ ਨੇ ਜ਼ਰਾ ਕੁ ਬੋਲ ਤਿੱਖੇ ਕੀਤੇ ।

“ਉਹ ਮੁਗਲਾਂ ਨਾਲ ਲੜਦਾ ਸ਼ਹੀਦ ਹੋ ਗਿਆ ਤੇ ਬਾਕੀ ਬਚੇ-ਖੁਚੇ ਘੋੜੇ ਦਰਿਆ ਵਿਚ ਰੁੜ੍ਹ ਗਏ ।

''ਤੇ ਬਹਾਦਰਾਂ ਨੂੰ ਮੌਤ ਖਾ ਗਈ । ਆਹੂ ਤੇ ਉਨ੍ਹਾਂ ਚੰਗੇ ਲਾਹੇ ਪਰ ਚੱਟ ਗਈ ਅਣਹੋਣੀ

75 / 121
Previous
Next