Back ArrowLogo
Info
Profile

ਤਲਵਾਰ ਅਣਖੀਲਿਆਂ ਗਭਰੂਆਂ ਨੂੰ, ਲਹੂ ਲੁਹਾਣ ਹੋ ਗਈ ਸਰਸਾ ਨਦੀ । ਕਾਇਰਾਂ ਤੇ ਬਹਾਦਰਾਂ * ਲਹੂ ਵਿਖੇ ਰੋੜ੍ਹ ਵਿਚ ਰੁੜ੍ਹ ਗਿਆ ।" ਦਿਕ ਥੱਕੇ-ਟੁਟੇ ਸਿੰਘ ਨੇ ਆਖਿਆ। ਦਾ

"ਤੂੰ ਉਦੋਂ ਕਿਥੇ ਮੈਂ ?" ਮਾਮੇ ਕਿਰਪਾਲ ਚੰਦ ਨੇ ਸਿੰਘ ਵਲ ਜ਼ਰਾ ਕੁ ਘੂਰ ਕੇ ਵੇਖਿਆ।

"ਮੈਂ ਵੀ ਉਨ੍ਹਾਂ ਨਾਲ ਸਾਂ । ਪਰ ਮੈਂ ਜਦੋਂ ਕਿਨਾਰੇ ਪੂਜਾ, ਉਦੋਂ ਉਨ੍ਹਾਂ ਸਾਰਿਆਂ ਵਿਚੋਂ ਮੈਨੂੰ ਕੋਈ ਨਾ ਲਭਾ । ਲਭਣਾ ਕਿਥੋਂ ਸੀ ? ਮੈਂ ਪੰਜ ਮੀਲ ਅਗੇ ਜਾ ਨਿਕਲਿਆ ਪਾਣੀ ਦੀਆਂ ਘੁੱਮਣ ਘੇਰੀਆਂ ਵਿਚ ਫਸਿਆ ।" ਆਵਾਜ਼ ਸਾਹ-ਭਰੀ ਹੋਈ ਸੀ, ਜ਼ਰਾ ਕੁ ਠਰ੍ਹਾ ਕੇ ਫਿਰ ਬੋਲ ਪਿਆ ਗੁਰਮੁਖ ਪਿਆਰਾ ।

“ਨੁਕਸਾਨ ਸਾਡਾ ਤੇ ਹੋਣਾ ਹੀ ਸੀ ਪਰ ਮੁਗਲਾਂ ਦੀ ਵੀ ਬੜੀ ਤਬਾਹੀ ਆਈ। ਸਾਡੇ ਜਵਾਨਾਂ ਨੇ ਬੂਥੀ ਭੰਨ ਦਿੱਤੀ । ਮੁਗਲ ਪਿਛਾਂਹ ਮੁੜ ਗਏ। ਜਿਹੜੇ ਬਚੇ ਬਾਕੀ ਸਾਰੇ ਹੜ੍ਹ ਹੜੱਪ ਕਰ ਗਿਆ ਸਰਸਾ ਨਦੀ ਦਾ । ਸ਼ੇਰ ਮੁਹੰਮਦ ਖ਼ਾਂ ਸਿਰਫ ਆਪਣਾ ਕੁੱਲਾ ਈ ਲੈ ਕੇ ਨੱਸ ਸਕਿਆ। ਘੋੜਾ ਤੇ ਤਲਵਾਰ ਖੂਹਾ ਗਿਆ । ਜੇ ਵੇਲੇ ਸਿਰ ਸਰਹਿੰਦ ਦੀ ਫੌਜ ਨਾ ਪੁਜਦੀ ਤਾਂ ਸ਼ੇਰ ਮੁਹੰਮਦ " ਖ਼ਾਂ ਦੀ ਲੱਥ ਵੀ ਸਰਸਾ ਵਿਚ ਰੁੜ੍ਹ ਜਾਂਦੀ ਤੇ ਕਿਤੇ ਖੋਜ ਖੁਰਾ ਵੀ ਨਾ ਲਭਦਾ ।"

ਮਾਮੇ ਕਿਰਪਾਲ ਚੰਦ ਨੇ ਗਲ ਵਿਚੇ ਟੇਕ ਦਿਤੀ। 'ਕੀ ਮੁਗਲ ਫੌਜਾਂ ਸਰਸਾ ਪਾਰ ਕਰ ਗਈਆਂ ।"

''ਅਜੇ ਤਕ ਤਾਂ ਪਾਰ ਨਹੀਂ ਸਨ ਲੰਘੇ ਪਰ ਮਾਰੋ ਮਾਰ ਕਰਦੇ ਪਏ ਸਨ । ਘੋੜੇ ਦਰਿਆ ਵਿਚ ਕੁਦ ਰਹੇ ਸਨ । ਫੌਜ ਆਈ ਕਿ ਆਈ ।" ਬੋਲ ਸਨ ਉਸੇ ਸਿੰਘ ਦੇ ।

''ਤਾਂ ਫਿਰ ਕਿਸੇ ਨੇ ਮਾਤਾ ਦਾ ਡੱਲਾ ਨਹੀਂ ਵੇਖਿਆ ਤੇ ਨਾ ਘੋੜਾ ਈ ਨਜ਼ਰੀ ਪਿਆ ਏ ਅਨੂਪ ਕੌਰ ਦਾ ?" ਫਰਮਾਇਆ ਸਾਹਿਬ ਸਚੇ ਪਾਤਸ਼ਾਹ ਨੇ ।

ਮਹਾਰਾਜ ਜਦ ਸ਼ਿਮਲੇ ਤੇ ਜਿਵਾਲਕ ਦੀਆਂ ਪਹਾੜੀਆਂ ਦਾ ਸਿਰ ਦੀ ਬਰਫ ਨੇ ਕੱਜ ਦਿਤਾ । ਹਵਾ ਦੀ ਰੱਤੀ ਕੁ ਹੱਜ ਮਾਰਨ ਦੀ ਦੇਰ ਸੀ, ਬਰਫ਼ ਦੀ ਚਾਂਦੀ ਪਿਘਲੀ ਤੇ ਪਾਣੀ ਪਾਣੀ ਹੋ ਗਈ । ਲਾਵੇ ਦਾ ਇਕ ਤੂਫਾਨ ਚੜ੍ਹ ਆਦਿਆ । ਘੜੀ ਵਿਚ ਛਹਿਬਰ ਛਹਿਬਰ ਹੋ ਗਈ । ਨਦੀਆਂ ਦਾ ਗਰਭ ਪਾਟਾ । ਪਾਣੀ ਉਛਲਿਆ ਤੇ ਕੰਢਿਆਂ ਦੀਆਂ ਖਾਖਾਂ ਪਾੜ ਕੇ ਬਾਹਰ ਵਗ ਤੁਰਿਆ । ਖ਼ਲਕਤ ਨੇ ਅਸਮਾਨ ਸਿਰ ਤੇ ਚੁਕ ਲਿਆ। ਲੋਕਾਂ ਤੂਫਾਨ ਦੇ ਦਿਉ ਦੀਆਂ ਲਾਲ ਸੂਹੀਆਂ ਅੱਖੀਆਂ ਵੇਖੀਆਂ ਤੇ ਬੋਲ ਉਠੇ 'ਹੜ੍ਹ ਆ ਗਏ । ਵਿਹੰਦਿਆਂ ਵਿਹੰਦਿਆਂ ਉਸ ਕਹਿਰ ਨਾਜ਼ਲ ਕਰ ਦਿਤਾ ਧਰਤੀ ਉੱਤੇ। ਪਾਣੀ ਝੱਲ ਨਾ ਸਕੇ ਨਦੀਆਂ ਨਾਲੇ ਪਹਾੜ ਦੇ। ਗੁਆਚੇ ਵਹਿੜਕੇ ਵਾਂਗੂ ਉਹਨੇ ਜਿਧਰ ਮੂੰ ਹ ਚੁਕਿਆ ਉਧਰ ਈ ਵਹਿ ਨਿਕਲਿਆ ।

ਜ਼ਰਾ ਕੁ ਸਾਹ ਲੈ ਕੇ ਫਿਰ ਬੋਲਿਆ ਸਿੰਘ ਗੁਰੂ ਦਾ ।

ਇਕ ਤੂਫਾਨ ਤੇ ਦੂਜਾ ਕਕਰੀਲੀ, ਸਰਦ-ਸਿਆਲੀ, ਡਰਾਉਣੀ, ਭਿਆਨਕ ਕਾਲੀ ਸ਼ਾਹ ਰਾਤ ਤੇ ਤੀਜਾ ਮਗਰ ਚੜਿਆ, ਜਾਬਰ ਮੁਗਲ ਕੱਖ ਚੁਣਨ ਅਨੰਦਪੁਰ ਦੇ । ਫਿਰ ਤਾਂ ਕੋਈ ਗੁਰੂ ਦਾ ਸਿੰਘ ਅਤੇ ਤਾਂ ਅੜੇ ਹੋਰ ਕਿਸੇ ਦੀ ਮਜਾਲ ਨਹੀਂ।

''ਕਹਿਰ ਰੱਬ ਦਾ । ਉਨ੍ਹਾਂ ਵੀ ਮੂੰਹ ਅੱਡ ਲਿਆ, ਜਿਨ੍ਹਾਂ ਨਾਲਿਆਂ ਨੇ ਸਾਰਾ ਸਾਲ ਕਿਤੇ ਪਾਣੀ ਦਾ ਦਰਸ਼ਨ ਵੀ ਨਹੀਂ ਸੀ ਕੀਤਾ । ਉਨ੍ਹਾਂ ਵਿਚ ਵੀ ਕਾਂਗਾਂ ਉਠੀਆਂ ਤੇ ਮਾਰੂ ਰਾਗ ਵਿਚ

76 / 121
Previous
Next