Back ArrowLogo
Info
Profile

ਅਲਾਪ ਕਰਨ ਲਗ ਪਈਆਂ । ਮੌਤ ਲਹਿਰਾਂ ਦੇ ਸਿਰ ਚੜ੍ਹ ਬੋਲੀ । ਕੂਕਣ ਲੱਗ ਪਈ, ਜਿੱਦਾਂ ਗਿੱਦੜ ਮਸੀਤੀ ਚੜ੍ਹ ਬੋਲੇ । ਸ਼ਹੀਦੀ ਦੇ ਪਿਆਲੇ ਪੀਣ ਵਾਲੇ ਕਦ ਸੁਣਦੇ ਸਨ ਉਹਦੀ ਕੂਕ । ਉਹਦਾ ਭਾਈਵਾਲ ਬਣ ਬੈਠਾ ਹਨੇਰੇ ਦਾ ਰਾਖਸ਼ਸ । ਕਿੱਲੇ ਗੱਡੀ ਬੈਠਾ ਸੀ ਯਮਰਾਜ ਦਾ ਭਰਾ ।”

ਸਿੰਘ ਦੇ ਬੋਲਾਂ ਵਿਚ ਜ਼ਰਾ ਕੁ ਹੈਰਾਨੀ ਦੀ ਅਲਾਇਜ਼ ਆਈ । "ਭਾਵੇਂ ਠੰਡ ਨੇ ਅੱਤ ਚੁਕੀ ਹੋਈ ਸੀ । ਪਰ ਸਿੰਘ ਫਿਰ ਵੀ ਛਡ ਨਿਕਲੇ ਅਨੰਦਪੁਰ ਦੀ ਗੜ੍ਹੀ । ਜੈਕਾਰੇ ਗਜਾਉਂਦੇ, ਤਲਵਾਰਾਂ ਲਿਸ਼ਕਾਉਂਦਿਆਂ, ਨੇਜ਼ਿਆਂ ਨਾਲ ਵਿੰਨ੍ਹੀ ਉਹ ਕੁਦ ਪਏ ਸਰਸਾ ਨਦੀ ਦੇ ਯਖ ਪਾਣੀ ਵਿਚ । ਜਿਦਾਂ ਖਾਲ ਟਪੇ ਅਨ-ਦਾੜੀਆ ਮੁੰਡਾ ।"

"ਮੁਗਲਾਂ ਨੂੰ ਜਾਨ ਬਚਾਉਣੀ ਮੁਸ਼ਕਲ ਹੋ ਗਈ। ਉਨ੍ਹਾਂ ਵਿਚਾਰਿਆਂ ਸਿੰਘਾਂ ਦਾ ਰਾਹ ਕੀ ਰੋਕਣਾ ਸੀ । ਹੱਥ ਸੁੰਨ ਹੋ ਗਏ । ਤਲਵਾਰ ਚੁਕਣੀ ਮੁਹਾਲ ਬਣੀ ਹੋਈ ਸੀ । ਸਿੰਘ ਘੜਿਆ ਥੱਲੇ ਲਤਾੜਦੇ ਨਿਕਲ ਗਏ ਸੈਨਾ ਨੂੰ । ਜੇ ਕਿਸੇ ਨੇ ਰਾਹ ਰੋਕਿਆ ਤਾਂ ਉਹ ਸੀ ਕੱਲੀ ਬੋਰਨੀ ਸਰਸਾ ਨਦੀ । ਪਾੜ ਚੌੜਾ ਹੋਇਆ ਤੇ ਉਸ ਚਾਰ ਗੁਣਾਂ ਲਾਗੇ-ਚਾਗੇ ਦੀ ਮਲਗੁਜ਼ਾਰ ਮਲ ਲਈ। ਜਿੱਧਰ ਵੇਖੋ ਬਾਵਲਾ ਹੋਇਆ ਫਿਰਦਾ ਸੀ ਹੜ੍ਹ । ਮੀਂਹ ਵੀ ਆਹਦਾ ਸੀ ਕਿ ਮੈਂ ਅਜ ਈ ਵਰਨਾ ਏ ਤੇ ਸਿੰਘ ਵੀ ਦਿਸੇ ਗੱਲ ਤੇ ਤੁਲੇ ਹੋਏ ਸਨ ਕਿ ਅਜਾਂ ਚੀਰ ਕੇ ਪਾਰ ਕਰ ਲੈਣੀ ਏ ਇਹ ਨਦੀ । ਹਨੇਰੇ ਨੇ ਬਥੇਰੀ ਚਾਦਰ ਪਾਈ ਤੇ ਵਲਗਨਾਂ ਵਲੀਆਂ ਪਰ ਸਿੰਘ ਲੀਰੋ ਲੀਰ ਕਰਦੇ ਨਿਕਲ ਗਏ ।

ਵਿਚੋਂ ਟਿਕ ਸਿੰਘ ਬੋਲ ਪਿਆ । "ਮੁਗਲ ਅਨੰਦਪੁਰ ਪੁਜ ਗਏ ਸਨ ?"

"ਅਨੰਦਪੁਰ ਪੁਜਣਾ ਕਿਹੜਾ ਸੌਖਾ ਸੀ । ਅਧੀ ਫੌਜ ਸਾਡੇ ਸਿੰਘਾਂ ਪਹਿਲਾਂ ਛਾਂਗ ਸੁੱਟੀ ਤੇ ਰਹਿੰਦੀ ਖੂੰਹਦੀ ਤੇ ਅਸੀਂ ਜਾ ਪਏ । ਪਹਾੜੀਏ ਤੇ ਨੁਕਰਾਂ ਮੱਲੀ ਬੈਠੇ ਸਨ । ਮੁਗਲ ਅਗੇ ਈ ਭਾਲ ਵਿਚ ਸਨ ਕਿ ਹਥ ਸਿਧੇ ਕਰ ਲਈਏ। ਸਿਰਫ ਪਠਾਣ ਈ ਸੀ ਜਿਹੜਾ ਟਾਵਾਂ ਟਾਵਾਂ ਲੜ ਰਿਹਾ ਸੀ । ਸਿੰਘ ਤੇ ਅੰਮ੍ਰਿਤ ਦੇ ਛੰਨੇ ਪੀ ਕੇ ਨਿਕਲੇ ਸਨ । ਕਦ ਡਰਦੇ ਸਨ ਮੁਚੀਆਂ ਕੋਲੋਂ "

“ਤਾਰੇ ਰਾਹ ਦਸਦੇ ਹਨ ਭੁਲੇ ਭਟਕੇ ਮੁਸਾਫਰਾਂ ਨੂੰ । ਪਰ ਰੱਬ ਦੀ ਮਾਰ ਵਗੇ ਉਨ੍ਹਾਂ ਵੀ ਮੂੰਹ ਕੱਜ ਲਿਆ । ਉਹ ਅੱਤ ਚੁਕੀ ਨਾ ਵੇਖ ਸਕੇ ਮੁਗਲਾਂ ਦੀ । ਈਮਾਨ ਕੰਡੀਆਂ ਦੇ ਭਾਅ ਕੁਲ ਗਿਆ, ਬਿਨਾਂ ਤੱਕੜੀਉਂ। ਆਟੇ ਦੀ ਗਊ ਪਾਣੀ ਵਿਚ ਖੁਰ ਗਈ ਤੇ ਈਮਾਨ ਬਹਿ ਗਿਆ ਹੜ੍ਹ ਤੇ ਉਛਾਲੇ ਵਿਚ ।"

ਆਖਣ ਵਾਲੇ ਨੇ ਚੁਰਾ ਕੁ ਮੂੰਹ ਭੁਆ ਕੇ ਆਖਿਆ। 'ਬਿਜਲੀ ਕੜਕੀ, ਚਮਕੀ ਤੇ ਬਦਲਾਂ ਨਾਲ ਭਿੜ ਗਈ। ਸਟ ਵਜੀ ਵਦਾਨ ਵਾਂਗੂ। ਚਮਕਾਰਾ ਵਜਾ ਤੇ ਲਾਗੇ ਚਾਗੇ ਦੀਆਂ ਚੀਜ਼ਾਂ ਦੇ ਕੁਝ ਬੋਲੇ ਪਏ । ਮੁਗਲਾਂ ਨੇ ਤਲਵਾਰਾਂ ਟਟੋਲੀਆਂ ਤੇ ਸਿੰਘਾਂ ਨੇ ਰਾਹ । ਬਰਫ ਦੀ ਜੂਨ ਵਿਚ ਪਏ ਪਾਣੀ ਨੂੰ ਚੀਰ ਕੇ ਨਿਕਲ ਗਏ ਗੁਰੂ ਦੇ ਪਿਆਰੇ ।"

ਸੰਗਤ ਬੁਤ ਬਣੀ ਬੈਠੀ ਸੀ । ਵਿਚੋਂ ਇਕ ਬੋਲ ਪਿਆ। "ਅਨੰਦਪੁਰ' ਦਾ ਕੀ ਬਣਿਆ ?"

'ਮੁਗਲਾਂ ਦੀਆਂ ਤੋਪਾਂ ਜਦ ਅਨੰਦਪੁਰ ਪੁਜੀਆਂ ਤਾਂ ਅਨੰਦਪੁਰ ਖਾਲੀ ਥਾਂ ਤਾਂ ਕਰ ਰਿਹਾ ਸੀ । ਦੰਦੀਆਂ ਖਰਾ ਰਿਹਾ ਸੀ । ਮਾਘਾ ਮਾਰ ਕੇ ਹਸ ਪਿਆ, ਮੁਗਲਾਂ ਦੀ ਬਹਾਦਰੀ ਅਤੇ ਈਮਾਨਦਾਰੀ

77 / 121
Previous
Next