

ਦੇ ਡੇਰੇ ਸੰਨ । ਬੁਲ੍ਹਾ ਤੇ ਬਾਣੀ ਸੀ । ਮੈਂਡ ਦਾ ਤੇ ਕਿਸੇ ਨੂੰ ਚਿਰਾ ਚੇਤਾ ਵੀ ਨਹੀਂ ਸੀ । ਬਿਜਲੀ ਦੀ ਲੈਅ ਲਗੀ ਤੋਂ ਡੋਲਾ ਫਿਰ ਨਜ਼ਰ ਆਇਆ ।" ਇਕ ਨਵੇਂ ਤੇ ਸਾਹ ਚੜੇ, ਸਿੰਘ ਨੇ ਆਖਿਆ ।
ਸਤਿਗੁਰ ਮਲਕੜੇ ਜਿਹੇ ਬੋਲੇ ।
"ਇਕ ਰਾਤ ਉਹ ਪ੍ਰੀਖਬਾ ਦੀ ਸੀ ਤੋਂ ਇਕ ਰਾਤ ਇਹ ਪ੍ਰੀਖਸ਼ਾ ਦੀ ਏ। ਸਿਦਕ ਦਾ ਇਮਿਤਹਾਨ ਦੇ ਭਾਣਾ ਏ ਅਕਾਲ ਪੁਰਖ ਦਾ। ਵਿਛੜ ਗਏ ਮਿਲਾਂਗੇ । ਵਿਛੜਨਾ ਤੇ ਮਿਲਣਾ ਦੁਖ ਸੁਖ ਦੇ ਦੋ ਨਾਂ ਹਨ । ਇਹੋ ਜੀਵਨ ਏ। ਕਿਸੇ ਨੇ ਧਰਮ ਨਹੀਂ ਤਿਆਗਣਾ । ਅਧਰਮੀ ਨਹੀਂ ਬਣਨਾ । ਮੌਤ ਕੋਲੋਂ ਨਹੀਂ ਡਰਨਾ । ਮੌਤ ਵਿਚੋਂ ਜੀਵਨ ਪੁੰਗਰਦਾ ਏ । ਜਿਨ੍ਹਾਂ ਸਿੰਘਾਂ ਦਾ ਸਾਨੂੰ ਸਰਸਾ ਤੋਂ ਲੰਘ ਕੇ ਮੇਲ ਨਹੀਂ ਹੋਇਆ, ਸੱਚ ਖੰਡ ਵਿਚ ਮਿਲਾਂਗੇ । ਇਹ ਕੱਚੀ ਚਮਕੌਰ ਦੀ ਗੜ੍ਹੀ ਸਾਡੇ ਸਿਦਕ ਦੀ ਪਰਖ ਦੀ ਕਸਵੱਟੀ ਏ । ਨਾਮ ਜਪੋ ਤੇ ਤਲਵਾਰ ਦੇ ਕਬਜ਼ੇ ਤੇ ਹੱਥ ਰਖੋ ਤੇ ਈਮਾਨ ਪਰਖੋ ਈਮਾਨ ਵਾਲਿਆਂ ਦਾ । ਜਿੱਤ ਤੁਹਾਡੀ ਏ । ਦੁਸ਼ਮਣ ਵਾਹ ਵਾਹ ਖੱਟ ਕੇ ਨਹੀਂ ਜਾਣ ਲਗਾ ਤੇ ਨਾਂ ਹੀ ਸੁਰਖ਼ਾਬ ਦੇ ਪਰ ਹੀ ਲੱਗ ਚਲੇ ਨੇ ।" ਸਤਿਗੁਰਾਂ ਦੇ ਬੋਲ ਜ਼ਰਾ ਕੁ ਥੰਮ੍ਹ ।
ਜੈਕਾਰੇ ਗੂੰਜ ਉਠੇ "ਬੋਲੇ ਸੋ ਨਿਹਾਲ । ਸਤਿ ਸ੍ਰੀ ਅਕਾਲ ।"
ਭਾਵੇਂ ਸੂਰਮੇ ਮਗਨ ਸਨ ਸਿੰਘ ਦੀ ਗੱਲ ਵਿਚ, ਚੇਤੰਨ ਸਾਰੇ ਜਣੇ ਸਨ ।
“ਰਾਤ ਤੇ ਲੰਘ ਗਈ, ਦਿਨ ਚੜ੍ਹਿਆ ਤੇ ਸੂਰਜ ਦੀ ਟਿਕੀ ਪੁੰਗਰੀ । ਲਹਿਰਾਂ ਵੀ ਚਮਕੀਆਂ ਤੋਂ ਹੜ੍ਹ ਦੀ ਮਾਰ ਖਾਧੀ ਧਰਤੀ ਵੀ।"
“ਰੌਲਾ ਮੁੱਕ ਚੁਕਾ ਸੀ । ਫੌਜਾਂ ਲੰਘ ਚੁਕੀਆਂ ਸਨ ਕੁਝ ਮਰਦੇ ਕੁਝ ਸ਼ਹੀਦਾਂ ਦੇ ਹਥਿਆਰ ਰੋੜ ਵਿਚ ਖੁਭੇ ਹੋਏ ਸਨ । ਸਰਕੜਿਆਂ ਵਿਚ ਕੰਢੇ ਆਣ ਲਗੇ ਸਨ ਤੇ ਲੱਥਾਂ ਤੜਫ ਰਹੀਆਂ ਸਨ, ਪਾਣੀ ਹਥੋਂ ਤੇ ਜ਼ਖਮਾਂ ਦੀ ਦਰਦ ਦੀ ਪੀੜ ਨਾਲ ! ਪਾਣੀ ਨੇ ਜ਼ਖਮ ਭਰ ਦਿਤੇ ਸਨ । ਡਰਾਂਟਾਂ ਪੈ ਰਹੀਆਂ ਸਨ । ਇੱਲਾਂ ਤੇ ਗਿਰਣਾ ਦੀ ਈਦ ਬਣੀ ਹੋਈ ਸੀ । ਚੂਰਮੇ ਵੰਡ ਰਹੀ ਸੀ ਮੌਤ । ਕਈ ਦੁਆ ਕਰਨ ਵਾਲਾ ਨਹੀਂ ਸੀ ਤੇ ਨਾ ਕੋਈ ਪੱਟੀ ਬੰਨਣ ਵਾਲਾ ਸੀ ।
ਸਰਕੜਿਆਂ ਦੇ ਬੂਟਿਆਂ ਦੇ ਵਿਚਕਾਰ ਮੁਟਿਆਰ ਅਨੂਪ ਕੌਰ ਬੇਸੁਧ ਪਈ ਹੋਈ ਸੀ . ਲੱਥ ਦੀ ਤਰ੍ਹਾਂ ! ਢਾਲ ਦਾ ਸਿਰਹਾਣੇ ਢਾਸਣਾ ਸੀ । ਤਲਵਾਰ ਕੋਲ ਪਈ ਸੀ ਬੇਜ਼ਬਾਨ । ਉਂਗਲਾਂ ਖੁਦੀਆਂ ਹੋਈਆਂ ਸਨ ਤਲਵਾਰ ਦੇ ਕਬਜ਼ੇ ਵਿਚ। ਕਮਰਕੱਸੇ ਵਿਚ ਸਫਾ ਜੰਗ ਅੜਿਆ ਹੋਇਆ ਸੀ । ਦਸਤਾਰ ਸਿਰ ਤੋਂ ਢਹਿ ਪਈ.ਸੀ.। ਕੇਸ ਖੁਲ੍ਹੇ ਪਏ ਸਨ । ਚਵਾਂ ਗਲ ਵਿਚ ਪਈਆਂ ਹੋਈਆਂ ਸਨ । ਗੋਰੇ ਜਿਹੇ ਮੁਖੜੇ ਤੇ ਜ਼ੁਲਮਾਂ ਨੇ ਜਾਲ ਵਿਛਾਇਆ ਹੋਇਆ ਸੀ । ਪੈਰ ਵੀ ਜ਼ਖਮੀ ਸਨ ਤੇ ਸਰੀਰ ਵੀ ਵਿੰਨ੍ਹਿਆ ਹੋਇਆ ਸੀ । ਜ਼ਖਮਾਂ ਵਿਚੋਂ ਲਹੂ ਸਿੰਮ ਰਿਹਾ ਸੀ । ਪੱਥਰਾਂ ਨੇਂ ਪੈਰਾਂ ਦਾ ਨਹਾਉਣ ਕਰ ਦਿੱਤਾ ਸੀ।
ਪੰਜਾਂ ਵਿਚੋਂ ਉਹਦੇ ਨੇੜੇ ਦੋ ਸਿੰਘ ਸ਼ਹੀਦ ਪਏ ਸਨ ਤੇ ਦੋ ਬੋ-ਸੁਧ । ਡੁੱਬਦਿਆਂ ਨੂੰ ਬਚਾਉਂਦੀ ਆਪ ਪੱਛੀ ਗਈ । ਹਨੇਰੀ, ਬਰਸਾਤ ਨਾਲ ਘੁਲਦੀ ਆਪ ਸਿਲ ਪਥਰ ਹੋ ਗਈ । ਦੋ ਤਾਂ ਅਕਾਲ ਪੁਰਖ ਦਾ ਭਾਣਾ ਮੰਨ ਗਏ ਤੇ ਦੋ ਅਜੇ ਬੇਹੋਸ਼ ਪਏ ਸਨ ।