Back ArrowLogo
Info
Profile

ਸੂਰਜ ਉੱਚਾ ਹੋਇਆ ਤੇ ਉਹਦੀਆਂ ਕਿਰਨਾਂ ਵਿਚ ਨਿਘ ਵਧਿਆ । ਗਰਮਾਦਿਸ਼ ਆਈ ਧੂਪ ਵਿਚ । ਪੰਛੀ, ਪਸ਼ੂ ਤੇ ਮਨੁੱਖਾਂ ਦੇ ਅੰਗ ਗਰਮ ਹੋਏ ।

“ਸਰਦੀ ਦੇ ਫਾਂਡੇ ਦੇ ਬੰਬਿਆਂ ਨੂੰ ਮੁੜ੍ਹਕੇ ਦੀ ਅਲੈਸ਼ ਆਈ ਤੇ ਉਨ੍ਹਾਂ ਅੱਖਾਂ ਪੁਟੀਆਂ ਜੁੱਸੇ ਵਿਚ ਭਾਵੇਂ ਹਿੰਮਤ ਨਹੀਂ ਸੀ । ਹਠ ਕਰਕੇ ਪਾਸਾ ਪਰਤਿਆ ਚਹੁੰ ਪਾਸੀਂ ਉਜਾਬ ਈ ਉਜਾੜ ਸੀ । ਬੂਬੇ ਸਨ ਜਾਂ ਕਾਹੀਆਂ ਸਨ ਜਾ ਸਰਕੜਾ । ਸਰਵਾੜ ਸਿਰ ਤੋਂ ਉੱਚਾ ਹੋ ਕੇ ਭੂਲ ਰਿਹਾ ਸੀ ਜਾਂ ਸ਼ੂਕਦੀ ਸਰਸਾ । ਮੌਤ ਵਰਗੀ ਖਾਮੋਸ਼ੀ ਸੀ ਆਸੇ ਪਾਸੇ ।" ਸਿੰਘ ਦਾ ਗਲ ਭਰ ਆਇਆ ।

"ਅਨੂਪ ਕੌਰ ਦੀ ਸੂਰਤ ਨੇ ਇਕ ਮਰੋੜਾ ਲਿਆ । ਉਠਣ ਦਾ ਹੀਆ ਕੀਤਾ ਪਰ ਉਠ ਨਾ ਸਕੀ । ਉਹਨੂੰ ਯਾਦ ਆਈ । ਚੇਤੰਨ ਹੋਈ, ਸੋਚੀ ਪਈ ਤੇ ਇਕ ਦਮ ਕੰਬਣੀ ਛਿੜੀ। ਤਰੇਲੀ ਜਿਹੀ ਆਈ ਤੇ ਮੁੜ੍ਹਕੇ ਦੀ ਮਾੜੀ ਜਿਹੀ ਬੰਦ ਮਥੇ ਤੋਂ ਤਿਲਕੀ ਤੇ ਮੂੰਹੋਂ ਬੋਲ ਪਈ, "ਸਤਿਨਾਮ ਵਾਹਿਗੁਰੂ ।"

ਬੈਠੀ ਸੰਗਤ ਦੇ ਆਪੇ ਮੂੰ ਹੋ ਨਿਕਲ ਗਿਆ "ਸਤਿਨਾਮ ਵਾਹਿਗੁਰੂ ।"

ਸਿੰਘ ਦੀ ਜੀਭ ਹਿੱਲੀ ।

"ਸਤਿਨਾਮ ਵਾਹਿਗੁਰੂ ਆਖ ਕੇ ਉਹ ਫਿਰ ਦਲੀਲੀ ਪੈ ਗਈ ।"

"ਅੱਖਾਂ ਵਿਚ ਜੋਤਨਾ ਚਮਕੀ "

"ਤਨ ਗਰਮ ਹੋਇਆ ।"

"ਜੁੱਸੇ ਚ ਜਾਨ ਪਈ । ਜ਼ਬਾਨ ਵਿਚ ਜੁੱਬਬ ਆਈ। ਤਲਵਾਰ ਵੇਖੀ। ਢਾਲ ਵਲ ਨਜ਼ਰ ਮਾਰੀ । "ਮੈਂ ਕਿਥੇ ਤੇ ਮੇਰੇ ਸਤਿਗੁਰੂ ਕਿਥੇ ? ਮਾਤਾ ਜੀ, ਸਿੰਘ ਤੇ ਸਾਹਿਬਜ਼ਾਦੇ ਉਹ ਸਾਰੇ ਕਿਥੇ ਚਲੇ ਗਏ ? ਮੈਂ ਤੇ ਬਚਨ ਦਿਤਾ ਸੀ ਕਿ ਮੈਂ ਉਨ੍ਹਾਂ ਦੀ ਰਾਖੀ ਕਰਾਂਗੀ । ਮੇਰੇ ਬਖਸ਼ਣਸਾਰ ਇਹ ਕੀ ਭਾਣਾ ਵਰਤ ਗਿਆ। ਮੈਂ ਜ਼ਖਮੀ ਹੋ ਗਈ ਤੇ ਪਾਣੀ ਨੇ ਮੈਨੂੰ ਰੋੜ, ਲਿਆ ।. ਮੈਂ ਸਿੰਘਾਂ ਨੂੰ ਛੱਡ ਆਈ ਜਾਂ ਸਿੰਘ ਮੈਨੂੰ ਛਡ ਗਏ। ਮੇਰੀ ਕਿਹੜੀ ਕੁਲ ਦੀ ਸਜ਼ਾ ਏ ਮੇਰੇ ਦਾਤਾ ।' ਚੱਕਰ ਆਇਆ ਤੇ ਬੇਹੋਸ਼ ਹੋ ਗਈ ਦੁਲਾਰੀ ਗੁਰੂ ਦੀ । ਸਰਕੜੇ ਦੇ ਬੂਝੇ ਨੇ ਫਿਰ ਸਿਰਹਾਣਾ ਦੇ ਦਿਤਾ ।

ਆਖਣ ਵਾਲਾ ਸਿੰਘ ਜ਼ਰਾ 'ਕ ਰੁਕਿਆ। ਜ਼ਬਾਨ ਥੰਮ੍ਹੀ ਤੇ ਹੌਲੀ ਜਿਹੀ ਬੋਲਿਆ। "ਮੈਂ ਤਾਂ ਵੇਖ ਕੇ ਹੈਰਾਨ ਪਰੇਸ਼ਾਨ ਜਿਹਾ ਹੋ ਗਿਆ । ਖੂਨ ਵਿਚ ਗੱਚ ਸੀ । ਗਾਰੇ ਨਾਲ ਲਿਬੜੀ ਹੋਈ ਸੀ । ਪੀੜ ਦੀਆਂ ਤਰਾਟਾਂ ਵਿਚ ਫਸੀ ਹੋਈ ਚੀਕ ਨਿਕਲੀ ਤੇ ਫਿਰ ਹੋਸ਼ ਜਿਹਾ ਆਇਆ। ਅੱਖ ਪੁਣੀ ਤੇ ਹੰਭਲਾ ਮਾਰ ਕੇ ਉਠ ਬੈਠੀ । ਲਾਗੇ ਦਾ ਇਕ ਸਿੰਘ ਹੋਸ਼ ਵਿਚ ਸੀ ਤੇ ਉਹ ਬਾਣੀ ਪੜ੍ਹ ਰਿਹਾ ਸੀ । ਜੋੜ ਜੰਡ ਵਿਚ ਦਰਦ ਸੀ । ਉਨ੍ਹਾਂ ਸਾਰਿਆਂ ਦੇ ਪੈਰ ਪਛੇ ਹੋਏ ਸਨ । ਜ਼ਖਮ ਵਿਚ ਡੂੰਘ ਸੀ । ਲਹੂ ਨੇ ਵਗ ਵਗ ਕੇ ਬਾਣੇ ਦਾ ਰੰਗ ਬਦਲ ਦਿਤਾ । ਘਬਰਾਈ ਤੇ ਫਿਰ ਸੰਭਲੀ । ਚੰਡੀ ਦੀ ਵਾਰ ਦਾ ਪਾਠ ਕਰਨ ਦਾ ਮਨ ਬਣਾਇਆ। ਸ਼ੇਰ ਵਾਂਗ ਨਿਠ ਕੇ ਬਹਿ ਗਈ।"

"ਘਬਰਾਇਆ ਨਹੀਂ ਕਰਦੇ ਜੁਆਨ ।" ਲਾਗੇ ਦੇ ਸਿੰਘਾਂ ਨੇ ਹੰਭਲਾ ਮਾਰ ਕੇ ਚੌਂਕੜਾ ਮਾਰਦਿਆਂ ਆਖਿਆ ।

80 / 121
Previous
Next