

ਸਰਕੜੇ ਬੂਝੇ ਤੇ ਕਾਹੀ ਵਿਚਕਾਰ । ਆਖਣ ਵਾਲੀ ਅਨੂਪ ਕੌਰ ਸੀ : "ਸਰਸਾ 'ਤਾਂ ਲਾਗੇ ਵਗ ਰਹੀ ਏ । ਮੈਨੂੰ ਜਾਪਦਾ ਕਿ ਸਰਸਾ ਸਾਨੂੰ ਰੋੜ ਕੇ ਲੈ ਗਈ ਤੇ ਆਪ ਪਰਤ ਗਈ ਏ ਪਿਛਲੇ ਪੈਰੀਂ ।"
“ਸਾਡਾ ਸਾਥ ।”
"ਸਾਥੋਂ ਵਿਛੜ ਗਏ ।"
"ਮਾਤਾ ਤੇ ਸਾਹਿਬਜ਼ਾਦੇ ।
"ਉਨ੍ਹਾਂ ਦਾ ਕੋਈ ਪਤਾ ਨਹੀਂ ?”
ਏਨੇ ਚਿਰ ਵਿਚ ਦੂਜਾ ਵੀ ਕੁਝ ਸੋਮਨ ਜਿਹਾ ਹੋਇਆ । ਤਿੰਨ ਸਾਥੀ ਤੇ ਗੁਰੂ ਨੂੰ ਪਿਆਰੋ ਹੋ ਗਏ । ਜ਼ਖਮਾਂ ਤੇ ਪੱਟੀਆਂ ਬੰਨ੍ਹੀਆਂ ਕਮਰ ਕੱਸੇ ਪਾੜ ਕੇ। ਜ਼ਖਮ ਖਾਧੇ ਸ਼ੇਰ ਵਾਂਗੂੰ ਕਰਵਟ ਬਦਲੀ । ਤਿੰਨੇ ਜਣੇ ਉਠੇ ਤੇ ਉਨ੍ਹਾਂ ਆਸਾ ਪਾਸਾ ਵੇਖਿਆ। ਬੰਦਾ ਨਾ ਬੰਦੇ ਦੀ ਜ਼ਾਤ । ਸੁੰਨ- ਸਾਨ ਸੀ ਸੁੰਨ-ਸਾਨ । ਬਸਤਰ ਸੰਭਾਲੇ ਤੇ ਸਰਸਾ ਦੀ ਸ਼ੂਕਰ ਨੇ ਕੰਨ ਵਿੰਨ੍ਹ ਦਿਤੇ ।
ਰੌਲਾ ਸਿੰਘਾਂ ਦੇ ਕੰਨਾਂ ਦੇ ਪਰਦਿਆਂ ਨੂੰ ਠੋਕਰ ਮਾਰ ਰਿਹਾ ਸੀ ।
"ਜਲ ਪ੍ਰਵਾਹ ਕਰ ਦਿਓ । ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ।" ਹੁਕਮ ਸੀ ਅਨੂਪ ਕੌਰ ਦਾ ।
ਤਿੰਨਾਂ ਜਣਿਆਂ ਹਿੰਮਤ ਕਰਕੇ ਦੋਵੇਂ ਜਣੇ ਜਲ ਪ੍ਰਵਾਹ ਕਰ ਦਿਤੇ ।
"ਮੁਰਦੇ ਰੋੜ੍ਹਦੀ ਲਈ ਜਾ ਰਹੀ ਸੀ ਸਰਸਾ ।"
"ਸਾਥ ਲਭੋ । ਚਲੋ ਉਠੇ ਸਾਥੀਓ" । ਉਨ੍ਹਾਂ ਨਾਲ ਦੀ ਅਨੂਪ ਕੌਰ ਗੁਰ ਪਈ ।
"ਜਖਮ ਡੂੰਘਾ ਸੀ । ਤੁਰਨ ਨਾਲ ਡੋਲ ਪਈ, ਕਸੀਸ ਵਟੀ, ਦੰਦਾਂ ਥਲੇ ਜ਼ਬਾਨ ਦਿਤੀ, ਜਿਗਰਾ ਕੀਤਾ, ਤੇ ਭਾਲ ਕਰਨ ਲਗੇ ਸ਼ਾਹੀ ਰਸਤੇ ਦੀ । ਪੱਤਣ ਕਿਹੜਾ ਦੇ ਰੋਪੜ ਨੂੰ ਜਾਣ ਲਈ ? ਰਾਹ ਕਿਹੜਾ ਏ । ਸਰਕੜਿਆਂ ਵਿਚੋਂ ਨਿਕਲੀਏ ਤੇ ਰਾਹ ਲੱਭੇ ।"
ਡਿਗਦੇ, ਢਹਿੰਦੇ ਠੇਡੇ ਖਾਂਦੇ ਕਾਹੀ ਤੋਂ ਪਾਰ ਹੋਏ ਤੇ ਨਿਸ਼ਾਨੀਆਂ ਨਜ਼ਰ ਆਈਆਂ । ਘੋੜਿਆਂ ਦੇ ਸੁੰਮਾਂ ਦੇ ਪੈਰ । ਬੰਦਿਆਂ ਦੇ ਪੱਬਾਂ ਦੇ ਨਿਸ਼ਾਨ, ਮਲ੍ਹਕ ਬੱਚਿਆਂ ਦੀਆਂ ਉਂਗਲੀਆਂ ਦੇ ਟੋਟੇ । ਕਿਤੇ ਸਿਮਰਨਾ ਡਿਗਾ ਹੋਇਆ ਤੇ ਕਿਤੇ ਖੰਡੇ ਦੀ ਅੱਧੀ ਚਿੱਪਰ, ਬਾਂਹ ਵੱਢੀ ਹੋਈ ਕੜੇ ਵਾਲੀ, ਗੜਵਾ ਤੇ ਕਿਤੇ ਛੰਨਾ ਲੋਹੇ ਦਾ ।
"ਇਹ ਨਿਸ਼ਾਨੀਆਂ ਦਸਦੀਆਂ ਹਨ ਕਿ ਸਿੰਘਾਂ ਦਾ ਜਥਾ ਏਧਰੋਂ ਈ ਲੰਘਿਆ ਏ ।" ਅਨੂਪ ਕੌਰ ਆਖਣ ਲੱਗੀ ।
“ਬੀਬੀ ਜੀ, ਨਿਸ਼ਾਨ ਤਾਂ ਇਹੋ ਈ ਆਖਦੇ ਹਨ ।"
'ਚਲੋਂ ਪੈੜਾਂ ਭਾਲੀਏ ।"
ਤਿੰਨ ਜਣੇ ਤੁਰ ਪਏ ਇਕ ਦੂਜੇ ਪਿਛੇ । ਜਦੋਂ ਰਾਹ ਨਾ ਜਾਣੀਏ ਤਾਂ ਪੈਂਡਾਂ ਕਿਥੋਂ ਮੁਕੇ । ਤੁਰੇ ਜਾ ਰਹੇ ਸਨ ਰੋਪੜ ਦੀ ਸੋਧ ਕਰਕੇ । ਕਦੇ ਤਾਂ ਆਉ ਨਾਂ ਰੋਪੜ । ਨਿਸ਼ਚਾ ਪੁਖ਼ਤਾ ਹੋਵੇ ਮੰਜ਼ਲਾਂ ਮੁਕਦੀਆਂ ਜਾਂਦੀਆਂ ਹਨ । "