

ਬੋਟ ਦਾ ਪਿੰਡ ਆਇਆ। ਕੱਚੇ ਕੱਠਿਆਂ ਦਾ ਪਿੰਡ ਪੰਬੀ-ਤੀਹ ਕੁੱਲੇ, ਕੁਝ ਕੰਮੀਆ ਦੀਆਂ ਛੰਨਾਂ ਤੇ ਕੁਝ ਵਾਹੀ ਕਰਨ ਵਾਲਿਆਂ ਦੇ ਮਕਾਨ । ਹੋਣਗੇ ਦੋ ਚਾਰ ਘਰ ਮੁਸਲਮਾਨਾਂ ਦੇ। ਐਡੇ ਵੱਡੇ ਪਿੰਡ ਵਿਚ ਇਕ ਘਰ ਹੋਵੇ ਤੇ ਉਹ ਮਾਣ ਨਹੀਂ? ਇਹ ਚਾਰ ਸਨ । ਪਿੰਡ ਨੂੰ ਅੱਗੇ ਲਾਈ ਫਿਰਦਾ ਏ ਇਕ ਘਰ ਮੁਗਲ ਦਾ । ਇਹ ਸਭ ਕੁਝ, ਕੁਝ ਨਹੀਂ ਸੀ । ਉਹ ਲਿੱਸੇ ਬੰਦੇ ਵੀ ਨਹੀਂ ਸਨ । ਪਰ ਪਿੰਡ ਵਾਲਿਆਂ ਦੇ ਨਾਲ ਰਲਕੇ ਚਲਦੇ ਸਨ । ਰੱਬ ਦੇ ਲੋਕਾਂ ਤੇ ਬੰਦਿਆਂ ਨਾਲ ਪਿਆਰ ਕਰਦੇ ਸਨ । ਸੂਫੀਆਂ ਦਾ ਉਨ੍ਹਾਂ ਤੇ ਕਾਫ਼ੀ ਅਸਰ ਸੀ । ਸੀਲ ਬੰਦੇ ਪਿੰਡ ਦੀ ਪੱਤ ਲਥਣ ਵਿਚ ਕਦੇ ਸ਼ਾਮਲ ਨਹੀਂ ਸਨ ਹੁੰਦੇ । ਪਿੰਡ ਵਾਲਿਆਂ ਦੀ ਹਾਂ ਵਿਚ ਹਾਂ ਮਿਲਾਉਂਦੇ ਇਸੇ ਲਈ ਪਿੰਡ ਵਿਚ ਉਹਨਾਂ ਦੀ ਇੱਜ਼ਤ ਬਣੀ ਹੋਈ ਸੀ । ਵਾਹੀ ਕਰਨ ਵਾਲੇ ਲੋਕ ਓਦਾਂ ਵੀ ਤਕੜੇ ਸਨ ।
ਤਿੰਨ ਸਿੰਘ ਪਿੰਡ ਦੇ ਨੇੜੇ ਆਏ ।
ਇਕ ਜਣਾ ਬੋਲਿਆ, "ਬਾਬਾ ! ਇਹ ਰਾਹ ਕਿਧਰ ਨੂੰ ਜਾਂਦਾ ਏ ?"
"ਤੁਸਾਂ ਕਿਧਰ ਨੂੰ ਜਾਣਾ ਏ ?"
"ਆਪਣੇ ਗੁਰੂ ਦੇ ਮਗਰ
" ਤੁਸੀਂ ਸਿੰਘ ਓ?"
“ਹਾਂ”
"ਪਰ ਮੁਗਲਾਂ ਨੇ ਤਾਂ ਬੜਾ ਕਰੜਾ ਹੁਕਮ ਚਾੜ੍ਹ ਦਿੱਤਾ ਏ। ਕੋਈ ਬੰਦਾ ਸਿੰਘ ਨੂੰ ਘਰ ਨਾ ਰਖੇ। ਅੰਨ ਪਾਣੀ ਨਾ ਦੋਵੇਂ ਕਿਸੇ ਸਿੰਘ ਨੂੰ । ਢੋਈ ਦੇਣਾ ਆਪਣੇ ਘਰ ਵਿਚ, ਆਪਣਾ ਬੱਚਾ ਕੋਹਲੂ ਵਿਚ ਪਿੜਵਾਉਣ ਵਾਲੀ ਗੱਲ ਏ ।" ਆਖਣ ਲੱਗਾ ਪਿੰਡ ਦਾ ਪਠਾਣ ਚੌਧਰੀ ।
"ਅਸੀਂ ਤਾਂ ਕਿਸੇ ਦੇ ਘਰ ਨਹੀਂ ਰਹਿਣ ਆਏ । ਕਿਸੇ ਕੋਲੋਂ ਮੰਗਦੇ ਕੁਝ ਨਹੀਂ । ਰਾਹ ਦਸਣ ਵਿਚ ਵੀ ਹੁਕਮ ਲੈਣ ਦੀ ਲੋੜ ਏ, ਤਾਂ ਨਾ ਦਸੋ। ਹੋਰ ਕੋਈ ਦੱਸ ਦਉ ।" ਸਿੰਘ ਨੇ ਜਵਾਬ ਦਿਤਾ ।
ਨਾਰਾਜ਼ ਹੋ ਗਏ ਓ ਸਿੰਘ ਜੀ ? ਘਬਰਾਉਂਦੇ ਕਿਹੜੀ ਗੱਲ ਤੇ ੳ। ਮੈਂ ਆਪ ਛੱਡ ਕੇ ਆਵਾਂਗਾ, ਜਿੱਥੇ ਤੁਸੀਂ ਜਾਣਾ ਏ । ਮੈਂ ਤੇ ਪਛਾਣ ਰਿਹਾ ਸਾਂ ਕਿਤੇ ਕੋਈ ਬਹੁ-ਰੂਪੀਆ ਭੇਸ ਵਟਾ ਕੇ ਈ ਨਾ ਆ ਗਿਆ ਹੋਵੇ । ਅਨੰਦਪੁਰ ਦੇ ਗੁਰੂ ਨਾਲ ਕਿਲ੍ਹਾ ਪਿਆਰ ਨਹੀਂ। ਜ਼ੁਲਮ ਦੇ ਖਿਲਾਫ ਆਵਾਜ਼ ਚੁਕਣੀ, ਇਹ ਕੋਈ ਬਗਾਵਤ ਨਹੀਂ। ਮੁਗਲ ਘੱਟ ਨਹੀਂ ਕਰ ਰਹੇ। ਉਨ੍ਹਾਂ ਵੀ ਜ਼ੁਲਮ ਦੀ ਅੰਤ ਦੀ ਤੱਕੜੀ ਸਿਰ ਤੇ ਦੁਕੀ ਹੋਈ ਏ । ਤੁਹਾਡਾ ਗੁਰੂ ਏਧਰ ਈ ਗਿਆ । ਤੇ ਉਹਦੇ ਮਗਰ ਮੁਗਲ ਫੌਜ ਪਿਛਾ ਕਰ ਰਹੀ ਏ । ਤੁਸੀਂ ਮਗਰ ਨਾ ਜਾਓ । ਪਹਿਲਾਂ ਪਿੰਡ ਵਿਚ ਚਲੋ । ਅੰਨ ਪਾਣੀ ਛਕੋ। ਸਾਹ ਲਓ, ਸੁਰਤ ਸੰਭਾਲ ਡੇ ਫਿਰ ਜਾਣਾ । ਮੰਗ ਸਲਾਹ ਮੰਨੇ। ਮੈਂ ਕਿਸੇ ਬੰਦੇ ਦਾ ਦੋਖੀ ਨਹੀਂ। ਖੁਦਾ ਦੇ ਬੰਦੇ ਸਭ ਭਰਾ ਹਨ ।" ਪਠਾਣ ਨੇ ਮਜਬੂਰ ਕਰ ਦਿਤਾ ਉਨ੍ਹਾਂ ਨੂੰ ਪਿੰਡ ਵਿਚ ਜਾਣ ਲਈ ।