Back ArrowLogo
Info
Profile
ਬੀਤਰਾਗੀਆ! ਨਿਰਬਾਣ ਪਦ ਤੂੰ ਪਾਇਆ, ਜਿਨ੍ਹ ਵੀਰਾਂ ਦੇ ਪਿਆਰ ਵਿਚ ਆਪਾ ਘੋਲ ਦਿੱਤਾ, ਤੂੰ ਜੀ, ਤੇਰੇ ਵੀਰ ਜੀਣ! ਇਹ ਕਹਿਂਦਿਆਂ ਸਾਰੇ ਮੁਕਤੇ ਜੋ ਬਖਸ਼ਿੰਦ ਬਖਸ਼ਿੰਦ ! ਵਾਹ ਬਖਸ਼ਿੰਦ ਦਾ ਗੀਤ ਗਾ ਰਹੇ ਸੇ, ਸਤਿਗੁਰ ਨੇ ਗਲੇ ਲਾ ਲਏ, “ਮੇਰੇ ਪੰਜ ਹਜ਼ਾਰੀ, ਓਇ ਮੇਰੇ ਸੱਤ ਹਜ਼ਾਰੀ, ਓਇ ਮੇਰੇ ਦਸ ਹਜ਼ਾਰੀ" ਐਉਂ ਨਾਮ ਲੈ ਲੈ ਕੇ ਸਾਰੇ ਗਲੇ ਲਾਏ ਤੇ ਕਿਹਾ ਕਿ "ਤੁਸਾਨੂੰ ਮੈਂ ਅਪਨਾਇਆਂ ਹੈ, ਤੁਸੀਂ ਓਹ ਬ੍ਰਹਮਗਯਾਨੀ ਹੋ ਜੋ ਮਾਇਆ ਦਾ ਜਾਲ ਤੋੜਕੇ ਨਿੱਤਰੇ, ਤੁਸੀਂ ਓਹ ਹੋ ਜਿਨ੍ਹਾਂ ਨੇ ਭੁੱਲ ਦਾ ਪਰਦਾ ਲੀਰਾਂ ਲੀਰਾਂ ਕਰਕੇ ਆਪਾ ਵਾਰ ਨਾਚ ਨੱਚਿਆ। ਤੁਸੀਂ ਸਦਾ ਜੀਵੋ ! ਤੁਸੀਂ ਮੇਰੇ, ਮੈਂ ਤੁਸਾਂ ਦਾ। ਸਿੱਖ ਗੁਰੂ ਦੇ ਗੁਰੂ ਸਿੱਖਾਂ ਦਾ। ਭਾਗੋ ਵਡਭਾਗਣ ਖਾਲਸੇ ਦੀ ਸੱਚੀ ਬੀਤਰਾਗ ਭੈਣ, ਤਰ ਗਈ।'

ਗਲ ਕੀਹ, ਬਚਿੱਤ੍ਰ ਸਿੰਘ, ਉਦੇ ਸਿੰਘ ਆਦਿ ਸਾਰੇ ਸ਼ਹੀਦ, ਸਾਰੇ ਪਿਆਰੇ ਇਕ ਇਕ ਕਰਕੇ ਹਜ਼ੂਰੀ ਵਿਚ ਆਏ। ਇਕ ਇਕ ਦੀ ਘਾਲ ਥਾਂ ਪਾਈ। ਜਿਨ੍ਹਾਂ ਜਿਨ੍ਹਾਂ ਨੇ ਇਸ ਹਨੇਰੇ ਸੰਸਾਰ ਵਿਚ - ਇਸ ਭੁਲੇਖੇ ਦੀ ਸਾਡੀ ਧਰਤੀ ਵਿਚ - ਸਤਿਗੁਰੂ ਨੂੰ ਸਤਿਗੁਰੂ' ਪਛਾਤਾ ਸੀ ਤੇ ਸਤਿਗੁਰ ਵਿਚ ਅਮਰੀ ਜੀਵਨ ਪਰ ਨਿਸ਼ਚਾ ਧਾਰਿਆ ਸੀ ਤੇ ਇਹ ਧਾਰ ਕੇ ਸੇਵਾ ਚਾਈ ਤੇ ਕੀਤੀ ਸੀ, ਯਾ ਸਤਿਗੁਰ ਦੇ ਹੁਕਮ ਵਿਚ ਸ਼ਹੀਦੀ ਪਾਈ ਸੀ; ਆਏ, ਤੇ ਸਭ ਦੀ ਘਾਲ ਥਾਂ ਪਈ। ਓਹ ਅੱਜ ਵੇਖ ਰਹੇਸੇ ਕਿ ਜੇ ਸਤਿਗੁਰ ਸਾਨੂੰ ਸਿਦਕ ਨਾ ਬਖਸ਼ਦਾ ਤਾਂ ਅੱਜ ਅਸੀਂ ਇਸ ਸਦਾ ਰਹਿਣ ਵਾਲੇ ਦੇਸ਼ ਵਿਚ ਕਦ ਸਤਿਗੁਰਾਂ ਦੇ ਚਰਨਾਂ ਪਾਸ ਆਉਂਦੇ। ਜੇ ਉਸ ਬਿਨਸਨਹਾਰ ਜਿੰਦ ਨੂੰ ਪਿਆਰ ਕਰਦੇ ਤਾਂ ਸਦਾ ਲਈ ਪ੍ਰੀਤਮ, ਇਸ ‘ਅਰਸ਼ੀ ਪ੍ਰੀਤਮ’, ਤੋਂ ਵਿਛੁੜ ਜਾਂਦੇ। ਧੰਨ ਹੈ ਸਤਿਗੁਰ ਜਿਸ ਨੇ ਸਾਨੂੰ ਤਾਰਿਆ!

ਹੁਣ ਇਕ ਗੋਲ ਚੱਕਰਾਕਾਰ ਕਿਰਨਾਂ ਦਾ ਲਹਿਰਾ ਵੱਜਾ, ਅਰ ਸਤਿਗੁਰ ਜੀ ਤਖਤ ਬਿਰਾਜੇ ਹੋਏ, ਸਹਿਬਜ਼ਾਦੇ ਚਰਨਾਂ ਵਿਚ ਸਜੇ ਹੋਏ ਤੇ ਸਾਰੇ ਨਾਮਰਸੀਏ ਤੇ ਸਾਰੇ ਆਪਾ ਜਿੱਤੇ ਸ਼ਹੀਦਾਂ ਦਾ, ਹਾਂ, ਗੁਰੂ-ਪ੍ਰੇਮ ਵਿਚ ਸ਼ਹੀਦ ਹੋਏ ਪਿਆਰਿਆਂ ਦਾ ਦੀਵਾਨ ਸਜ ਗਿਆ ਤੇ ਇਕ ਲਹਿਰਾਉ ਵਰਤ ਗਿਆ। ਮਿੱਠੀ ਪਿਆਰੀ ਧਵਨੀ ਉੱਠੀ, ਨੈਣ ਮੁੰਦ ਗਏ, ਲੂੰਆਂ ਤੋਂ ਰਸ ਦੇ ਫੁਹਾਰੇ ਛੁੱਟ ਪਏ ਤੇ 'ਰਾਗ ਰਤਨ ਪਰਵਾਰ ਪਰੀਆ' ਦਾ ਅਰੂਪ ਸੰਗੀਤ ਸਾਡੇ ਬੈਰਾਗ ਦੀ ਧਵਨੀ ਵਾਂਗੂ, ਪਰ ਬਹੁਤ ਹੀ ਮਧੁਰ ਸੁਣਾਈ ਦਿੱਤਾ:-

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ....

{ਦੂਸਰਾ ਆਤਮ ਲਹਿਰਾਉ}

ਹੁਣ ਇਕ ਹੋਰ ਵੇਗ ਆਇਆ, ਕੈਸਾ ਅਦਭੁਤ ਹੁਲਾਰਾ ਪਿਆ। ਜੇ ਅਸੀਂ ਆਪਣੇ ਲੋਕ ਵਾਸੀਆਂ ਦੀ ਸਮਝ ਗੋਚਰਾ ਕਰਨਾ ਚਾਹੀਏ ਤਾਂ ਐਉਂ ਹੈ ਕਿ ਅੱਖ ਦੇ ਫਰੱਕੇ ਵਿਚ ਅਸੰਖਾਂ ਮੀਲ ਪੈਂਡਾ ਤੈ ਹੋ ਗਿਆ । ਵਾਹਵਾ ! ਦੋਧੀ ਚਾਨਣਾ ਆ ਗਿਆ, ਠੰਢਾ ਠੰਢਾ, ਮਨ ਐਉਂ ਕੱਠਾ ਅਰ ਸ਼ਾਂਤਿ ਹੋ ਰਿਹਾ ਹੈ, ਜਿਵੇਂ ਕੋਈ ਟਿਕਾਉ ਤੇ ਰਸ ਲੀਨਤਾ ਦਾ ਦੇਸ਼ ਹੈ, ਸੁਹਾਉਣੀ ਸੀਤਲਤਾ ਦੀ ਅਵਧੀ ਹੈ।

ਇਥੇ ਇਕ ਸੁੰਦਰ ਵੱਡਾ ਸਾਰਾ ਇਕੋ ਕਮਰਾ ਹੈ। ਦੋਧੀ ਚਾਨਣੇ ਦਾ ਬਣਿਆ ਹੈ। ਇਸਦੇ ਅੰਦਰ ਸਿਰੇ ਵਾਲੇ ਪਾਸੇ ਇਕ ਸੁਫੈਦ ਰੰਗ ਦਾ ਅਤਿ ਦਮਕਾਂ ਮਾਰਦਾ ਤਖ਼ਤ ਹੈ, ਜੋ ਐਉਂ ਜਾਪਦਾ ਹੈ ਕਿ ਕਿਸੇ ਹੀਰੇ ਵਰਗੇ ਚਿਟਾਨ ਵਿਚੋਂ ਕੱਟ ਕੇ ਉੱਕਰ ਕੇ ਬਣਾਇਆ ਹੈ। ਇਸ ਪਰ ਐਸੀਆਂ ਪਹਿਲਾਂ ਕੱਢੀਆਂ ਹਨ ਕਿ ਰੌਸ਼ਨੀ ਉੱਤੇ ਪੈਂਦੀ ਦਾ ਪੈਰ ਟਿਕਦਾ ਨਹੀਂ ਜਾਪਦਾ, ਤਿਲਕ ਤਿਲਕ ਪੈਂਦੀ ਹੈ ਅਰ ਜਿਉਂ ਜਿਉਂ ਤਿਲਕਦੀ ਹੈ, ਤਿਉਂ ਤਿਉਂ

13 / 25
Previous
Next