Back ArrowLogo
Info
Profile
ਵਿਚ ਵੱਸ ਕੇ ਗੁਰੂ ਸਦਾ ਅੰਗ ਸੰਗ ਪਾਓਗੇ। ਗੁਰੂ ਤੁਸਾਡਾ ਤੁਸੀਂ ਗੁਰੂ ਦੇ ਹੋਵੋਗੇ, ਸਮਾਂ ਨਿਰਬਲ ਹੈ ਕਿ ਵਿੱਥ ਪਾ ਸਕੇ। ਜਿਕੂੰ ਡਿੱਠਾ ਸਤਿਗੁਰ ਸਾਡਾ ਸੀ, ਜਿਕੂੰ ਅੱਜ ਅਣਦਿਸਦਾ ਸਤਿਗੁਰ ਸਾਡਾ ਹੈ; ਤਿਕੂੰ ਅਣਡਿੱਠਾ ਸਤਿਗੁਰ ਤੁਸਾਡਾ ਹੋਵੇਗਾ, ਤੁਸੀਂ ਗੁਰੂ ਦੇ, ਗੁਰੂ ਤੁਸਾਡਾ, ਪਰ 'ਨਾਮ ਤੇ ਸਿਦਕ' ਵਿਚ ਵੱਸਣਾ। ‘ਨਾਮ ਰਸ’ ਵਿਚ ਆਏ ਤੁਸੀਂ ਬ੍ਰਹਮੰਡ ਦੀ ‘ਪ੍ਰੀਤ ਤਾਰ' ਵਿਚ ਪ੍ਰੋਤੇ ਜਾਂਦੇ ਹੋ। ਨਾਮ ਤੋਂ ਵਿਸਾਰਾ ਕਦੇ ਨਹੀਂ ਕਰਨਾ ਤੇ 'ਨਾਮ ਰਸੀਏ' ਦੇ ਸਤਿਸੰਗ ਨੂੰ ਮੁੱਖ ਧਰਮ ਸਮਝਣਾ। ਗੁਰਮੁਖ ਯਾ ਸੰਤ, ਹਰੀਜਨ ਯਾ ਜਨ; ਸਾਧੂ ਯਾ ਭਗਤ, ਪ੍ਰੀਤ ਤਾਰ ਪ੍ਰੋਤਾ; ਨਾਮ ਰਸੀਆ ਆਪ ਜਪਦਾ ਹੈ ਤੇ ਜਗਤ ਨੂੰ ਜਪਾਉਣ ਦਾ ਸਹਾਇਕ ਹੈ। ਇਹ ਸਤਿਸੰਗ ਸਦਾ ਸੁਖਦਾਈ ਹੈ। {"ਫਿਲਸਫਾ ਯਾ ਗਿਆਨ ਨਾਮ ਹੈ ਜਾਣਨ ਦਾ, ਭਗਤੀ ਨਾਮ ਹੈ ਪ੍ਰਾਪਤ ਕਰ ਲੈਣ ਦਾ ਪ੍ਰਾਪਤੀ ਜਾਣਨੇ ਨਾਲੋਂ ਉਚੀ ਹੈ।} *ਫਿਲਸਫਾ ਸਾਡੇ ਵਿਚ ਭਗਤੀ (ਪ੍ਰਾਪਤੀ) ਦੇ ਤਾਬਿਆ ਹੋਵੇਗਾ, ਅਰ ਇਤਿਹਾਸ ਵਡਿਆਂ ਦੇ ਮਾਨੁੱਖੀ ਪ੍ਰਸੰਗ ਦੱਸਣ ਵਿਚ ਗੁਰਬਾਣੀ ਦੇ ਕੀਰਤਨ ਦੇ ਤਾਬਿਆ ਰੱਖਿਆ ਜਾਵੇਗਾ* {*ਕੀਰਤਨ ਰੂਪ ਅਰੂਪ ਗੁਰੂ ਦੇ ਦੋਹਾਂ ਰੰਗਾਂ ਵਿਚ ਗੁਰੂ ਨਾਲ ਮੇਲਦਾ ਹੈ, ਇਤਿਹਾਸ ਕੇਵਲ ਰੂਪਧਾਰੀ ਗੁਰੂ ਦੀ ਯਾਦ ਤੇ ਉਸ ਦੇ ਕੰਮਾਂ ਦੀ ਯਾਦ ਵਲ ਰੁਖ਼ ਕਰਾਉਂਦਾ ਹੈ।} ਗਯਾਨ ਤੇ ਇਤਿਹਾਸ ਅਸਾਂ ਵਾਹਿਗੁਰੂ ਪ੍ਰੇਮ ਦੇ ਸਹਾਇਕ ਰੱਖਣੇ ਹਨ। ਇਨ੍ਹਾਂ ਨੂੰ ਛੱਡਣਾ ਨਹੀਂ। ਇਨ੍ਹਾਂ ਤੇ ਵਾਹਿਗੁਰੂ ਪ੍ਰੇਮ ਹਾਵੀ ਰਹੇਗਾ। ਇਹ ਪ੍ਰੇਮ ਤੇ ਹਾਵੀ ਹੋਕੇ ਸਾਨੂੰ ਨਿਸ਼ਪ੍ਰੇਮ ਨਾ ਕਰਨ। ...

“ਪੰਜਵਾਂ ਗੁਰਮਤਾ ਇਹ ਸੀ ਕਿ ਪੰਥ ਸਤਿਗੁਰਾਂ ਦੇ ਅਵਤਾਰ ਤੇ ਜੋਤੀ ਜੋਤ ਦੇ ਗੁਰਪੁਰਬ ਇਕ ਤ੍ਰੀਕੇ ਇਕੋ ਮੰਗਲ ਨਾਲ ਮਨਾਵੇ। ਸਤਿਗੁਰ ਦਾ ਪ੍ਰਕਾਸ਼ ਤੇ ਅੰਤਰ ਧਿਆਨ ਸਾਡੇ ਲਈ ਦੋਵੇਂ ਪ੍ਰੀਤਮ ਪਿਆਰੇ ਦੀਆਂ ਯਾਦਗਾਰਾਂ, ਅਨੰਦ ਦੀਆਂ ਨਿਸ਼ਾਨੀਆਂ, ਉਤਸ਼ਾਹ ਤੇ ਉਮਾਹ ਭਰੀਆਂ ਚੜ੍ਹਦੀਆਂ ਕਲਾਂ ਦੀਆਂ ਦਾਤੀਆਂ ਹਨ।”

ਇਨ੍ਹਾਂ ਵਾਕਾਂ ਪਰ ਜੈਕਾਰੇ ਗੱਜੇ, ਸੁਹਾਗਣ, ਸਦਾ ਸੁਹਾਗਣ ਪੰਥ ਵਿਚੋਂ ਸ਼ੋਕ ਭੱਜ ਗਿਆ, ਸ਼ਦੀਆਨੇ ਵੱਜੇ, ਜੋ ਸ਼ਦੀਆਨੇ ਪਟਨੇ ਵਿਚ ੪੨ ਕੁ ਵਰ੍ਹੇ ਹੋਏ ਵੱਜੇ ਸਨ, ਸੋ ਸ਼ਦੀਆਨੇ ਅਰਸ਼ਾਂ ਵਿਚ ਵੱਜਦੇ ਸੁਣੇ ਸਨ, ਸੋ ਸ਼ਦੀਆਨੇ ਅੱਜ ਅਬਚਲਾ ਨਗਰ ਵੱਜੇ।

ਕੜਾਹਪ੍ਰਸ਼ਾਦ ਦੀਆਂ ਦੇਸ਼ਾਂ ਤਿਆਰ ਹੋਈਆਂ। ਸੰਤੋਖ ਸਿੰਘ ਗੁਰੂ ਪਿਆਰਾ ਸੰਤੋਖ ਸਿੰਘ, ਸਾਨੂੰ ਵਰਦਾਨ ਦਿਵਾਵਣ ਵਾਲਾ ਸੰਤੋਖ ਸਿੰਘ, ਸਤਿਗੁਰ ਦੇ ਹੁਕਮ ਮੂਜਬ ਅਬਚਲਾ ਨਗਰ ਵਿਚ ਪਹਿਲਾ ਲੰਗਰ ਚਲਾਉਣ ਵਾਲਾ ਸਿੰਘ ਹੋਇਆ। ਇਹ ਸੱਜਣ - ਗੁਰੂ ਨਹੀਂ ਪਰ - ਪੰਥ ਦਾ ਪਹਿਲਾ ਜਥੇਦਾਰ ਹੋਇਆ ਜੋ ਉਸੇ ਪੰਥ ਨੇ ਥਾਪਿਆ। ਇਸਦਾ ਸਨਮਾਨ ਅਤਿ ਦਾ ਸੀ, ਇਹ ਅੰਮ੍ਰਿਤ ਛਕਾਉਂਦਾ, ਨਾਮ ਸਿਮਰਨ ਦਾ ਸਹਾਈ ਹੁੰਦਾ, ਸਤਿਸੰਗ ਦਾ ਰੰਗ ਲਾਉਂਦਾ ਸੀ। ਇਸ ਨੂੰ ਗੁਰਮੁਖ ਤੇ ਮਹਾਂਪੁਰਖ ਤੇ ਸੰਤ ਸਮਝਿਆ ਜਾਂਦਾ ਸੀ। ਪਰ ਇਹ ਰਿਹਾ ਗੁਰੂ ਕਾ ਸਿੱਖ ਤੇ ਅਬਚਲਾ ਨਗਰ ਵਿਚ ਪਹਿਲਾ ਜਥੇਦਾਰ। ਲੰਗਰ ਦਾ ਅਰੰਭ ਆਪ ਨੇ ਪਹਿਲੀ ਇਸ ਖੁਸ਼ੀ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਚੜਾਕੇ ਕੀਤਾ:- ਕਿ ਸਤਿਗੁਰ ਸਾਡਾ ਸਤਿਗੁਰ ਹੈ, ਅਰਸ਼ਾਂ ਕੁਰਸ਼ਾਂ, ਮਕਾਨੀਆਂ, ਲਾਮਕਾਨੀਆਂ, ਦੇਸ਼ ਅਦੇਸ਼, ਕਾਲ ਅਕਾਲ ਸਭ ਦਾ ਸਦਾ ਗੁਰੂ ਹੈ।

ਸਤਿਗੁਰੁ ਜਾਗਤਾ ਹੈ ਦੇਉ ॥

24 / 25
Previous
Next