Back ArrowLogo
Info
Profile

ਵਿਧਵਾਵਾਂ ਤੋਂ ਚਿੱਠੀਆਂ ਆਉਂਦੀਆਂ, ਜਿਹੜੀਆਂ ਉਸਤੋਂ ਸਲਾਹ ਜਾਂ ਆਪਣੇ ਮਾਮਲੇ ਨਿਪਟਾਉਣ ਦਾ ਪ੍ਰਬੰਧ ਕਰਨ ਵਿੱਚ ਉਸਦੀ ਸਹਾਇਤਾ ਚਾਹੁੰਦੀਆਂ; ਇਥੋਂ ਤੱਕ ਕਿ ਉਸਨੂੰ ਕਜ਼ਾਕਸਤਾਨ ਦੀ ਇੱਕ ਬਾਲ ਪਾਇਨੀਅਰ ਤੋਂ ਵੀ ਚਿੱਠੀ ਆਉਂਦੀ, ਜਿਹੜੀ ਜੰਗ ਵਿੱਚ ਮਾਰੇ ਗਏ ਇੱਕ ਰੈਜਮੈਂਟਲ ਕਮਾਂਡਰ ਦੀ ਧੀ ਸੀ; ਉਸਨੂੰ ਇਸ ਕੁੜੀ ਦਾ ਨਾਂ ਕਦੀ ਨਹੀਂ ਸੀ ਯਾਦ ਰਿਹਾ। ਉਹ ਇਹਨਾਂ ਸਾਰੀਆਂ ਚਿੱਠੀਆਂ ਨੂੰ ਬੇਹੱਦ ਦਿਲਚਸਪੀ ਨਾਲ ਪੜ੍ਹਦਾ ਤੇ ਬੜੇ ਧਿਆਨ ਨਾਲ ਉਹਨਾਂ ਸਾਰਿਆਂ ਦਾ ਜਵਾਬ ਦੇਂਦਾ; ਤੇ ਉਹ ਫਲਾਣੇ ਫਲਾਣੇ ਕਮਾਂਡਰ ਦੀ ਪਤਨੀ ਲਈ ਸਹਾਇਤਾ ਵਾਸਤੇ ਬੇਨਤੀ ਕਰਦਿਆਂ ਉਚਿਤ ਅਧਿਕਾਰੀਆਂ ਨੂੰ ਵੀ ਲਿਖਦਾ, ਉਸ ਪਤੀ ਨੂੰ ਲਿਖਦਾ ਜਿਹੜਾ "ਹੱਥੋਂ ਨਿਕਲ ਗਿਆ ਸੀ" ਤੇ ਉਸਦੀ ਖੂਬ ਮੁਰੰਮਤ ਕਰਦਾ, ਘਰ ਦੇ ਮੈਨੇਜਰ ਨੂੰ ਡਰਾਵਾ ਦੇਂਦਾ ਕਿ ਮੈਂ ਆਪ ਆ ਕੇ ਤੇਰਾ ਸਿਰ ਲਾਹ ਦੇਵਾਂਗਾ ਜੇ ਤੂੰ ਫਲਾਣੇ ਕਮਾਂਡਰ ਦੇ, ਜਿਹੜਾ ਇਸ ਵੇਲੇ ਮਹਾਜ਼ ਉੱਤੇ ਲੜ ਰਿਹਾ ਸੀ, ਪਰਿਵਾਰ ਦੇ ਘਰ ਵਿਚ ਚੁੱਲ੍ਹਾ ਨਾ ਫਿੱਟ ਕੀਤਾ ਤਾਂ; ਤੇ ਉਹ ਕਜ਼ਾਕਸਤਾਨ ਦੀ ਮੁਸ਼ਕਲ ਤੇ ਯਾਦ ਨਾ ਰੱਖੇ ਜਾ ਸਕਣ ਵਾਲੇ ਨਾਂ ਵਾਲੀ ਕੁੜੀ ਨੂੰ ਵੀ ਲਿਖਦਾ, ਤੇ ਦੂਜੀ ਤਿਮਾਹੀ ਵਿੱਚ ਵਿਆਕਰਨ ਵਿੱਚ ਮਾੜੇ ਨੰਬਰ ਲੈਣ ਲਈ ਉਸਨੂੰ ਗੁੱਸੇ ਹੁੰਦਾ ।

ਸਤੇਪਾਨ ਈਵਾਨੋਵਿਚ ਵੀ ਮਹਾਜ਼ ਉਪਰਲਿਆਂ ਨਾਲ ਵੀ ਤੇ ਮਗਰਲਿਆਂ ਨਾਲ ਵੀ ਸਰਗਰਮ ਚਿੱਠੀ-ਪੱਤਰ ਕਰਦਾ । ਉਸਨੂੰ ਆਪਣੇ ਪੁੱਤਰਾਂ ਦੀਆਂ ਚਿੱਠੀਆਂ ਆਉਂਦੀਆਂ, ਜਿਹੜੇ ਉਸੇ ਵਾਂਗ ਸਫ਼ਲ ਸਨਾਈਪਰ ਸਨ; ਆਪਣੀ ਧੀ ਤੋਂ ਚਿੱਠੀਆਂ ਆਉਂਦੀਆਂ, ਜਿਹੜੀ ਆਪਣੇ ਸਾਂਝੇ ਫਾਰਮ ਦੀ ਟੀਮ-ਲੀਡਰ ਸੀ, ਜਿਹਨਾਂ ਵਿੱਚ ਸਾਰੇ ਰਿਸ਼ਤੇਦਾਰਾਂ ਤੇ ਜਾਣੂਆਂ ਵਲੋਂ ਅਣਗਿਣਤ ਸ਼ੁਭ-ਇਛਾਵਾਂ ਲਿਖੀਆਂ ਹੁੰਦੀਆਂ ਤੇ ਦਸਿਆ ਹੁੰਦਾ ਕਿ ਭਾਵੇਂ ਸਾਂਝੇ ਫ਼ਾਰਮ ਨੇ ਨਵੇਂ ਉਸਾਰੀ ਕੰਮਾਂ ਉੱਤੇ ਵਧੇਰੇ ਲੋਕ ਭੇਜੇ ਸਨ, ਤਾਂ ਵੀ ਫਲਾਣਾ ਫਲਾਣਾ ਪਲਾਨ ਐਨੇ ਫੀਸਦੀ ਟੀਚੇ ਨਾਲੋਂ ਵੱਧ ਪੂਰਾ ਹੋਇਆ ਹੈ। ਇਹ ਸਾਰੀਆਂ ਚਿੱਠੀਆਂ ਮਿਲਦਿਆਂ ਹੀ ਸਤੇਪਾਨ ਈਵਾਨੋਵਿਚ ਬੜੀ ਖੁਸ਼ੀ ਖੁਸ਼ੀ ਉੱਚੀ ਉੱਚੀ ਪੜ੍ਹ ਕੇ ਸੁਣਾਉਂਦਾ ਤੇ ਸਾਰਾ ਵਾਰਡ, ਵਾਰਡ ਦੀਆਂ ਸਾਰੀਆਂ ਨੌਕਰਾਨੀਆਂ, ਨਰਸਾਂ, ਤੇ ਇਥੋਂ ਤੱਕ ਕਿ ਹਾਊਸ ਸਰਜਨ ਵੀ, ਜਿਹੜਾ ਇੱਕ ਖੁਸ਼ਕ ਜਿਹਾ, ਪੀਲੀਏ ਦਾ ਸ਼ਿਕਾਰ ਆਦਮੀ ਲੱਗਦਾ ਸੀ, ਉਸਦੇ ਪਰਿਵਾਰਕ ਮਾਮਲਿਆਂ ਬਾਰੇ ਪੂਰੀ ਤਰ੍ਹਾਂ ਸੂਚਿਤ ਰਹਿੰਦਾ।

ਇਥੋਂ ਤੱਕ ਕਿ ਕੁਕੁਸ਼ਕਿਨ ਨੂੰ ਵੀ, ਜਿਹੜਾ ਬਿਲਕੁਲ ਮਿਲਣਸਾਰ ਨਹੀਂ ਸੀ ਤੇ ਇੰਝ ਲੱਗਦਾ ਸੀ ਕਿ ਜਿਵੇਂ ਸਾਰੀ ਦੁਨੀਆਂ ਨਾਲ ਉਸਦੀ ਲੜਾਈ ਹੋਵੇ, ਕਿਤੋਂ ਬਰਨਾਉਲ ਤੋਂ ਆਪਣੀ ਮਾਂ ਤੋਂ ਚਿੱਠੀਆਂ ਆਉਦੀਆਂ ਸਨ। ਉਹ ਨਰਸ ਦੇ ਹੱਥ ਵਿੱਚੋਂ ਚਿੱਠੀ ਖੋਹ ਲੈਂਦਾ ਤੇ ਉਡੀਕਦਾ ਰਹਿੰਦਾ, ਜਦੋਂ ਤੱਕ ਕਿ ਵਾਰਡ ਵਿੱਚ ਸਾਰੇ ਸੌਂ ਨਾ ਜਾਂਦੇ ਤੇ ਫਿਰ ਉਹ ਆਪਣੇ ਮੂੰਹ ਵਿੱਚ ਬੋਲਦਾ ਹੋਇਆ ਚਿੱਠੀ ਪੜ੍ਹਦਾ । ਉਸ ਸਮੇਂ ਉਸਦੇ ਛੋਟੇ ਜਿਹੇ ਚਿਹਰੇ ਦੇ ਕੁਰਖਤ ਨੈਨ-ਨਕਸ਼ ਮੁਲਾਇਮ ਹੋ ਜਾਂਦੇ ਤੇ ਉਸਦੇ ਚਿਹਰੇ ਉੱਤੇ ਸ਼ਾਂਤ ਤੇ ਗੰਭੀਰ ਹਾਵਭਾਵ ਆ ਜਾਂਦੇ ਜਿਹੜੇ ਉਸਦੇ ਸੁਭਾਅ ਨਾਲ ਬਿਲਕੁਲ ਮੇਲ ਨਹੀਂ ਸਨ ਖਾਂਦੇ। ਉਹ ਆਪਣੀ ਮਾਂ ਨੂੰ, ਜਿਹੜੀ ਪਿੰਡ ਦੀ ਬਜ਼ੁਰਗ ਡਾਕਟਰ ਸੀ, ਬਹੁਤ ਪਿਆਰ ਕਰਦਾ ਸੀ, ਪਰ ਪਤਾ ਨਹੀਂ ਕਿਉਂ

132 / 372
Previous
Next