Back ArrowLogo
Info
Profile

ਉਹ ਆਪਣੀ ਇਸ ਭਾਵਨਾ ਤੋਂ ਸ਼ਰਮਾਉਂਦਾ ਸੀ ਤੇ ਇਸਨੂੰ ਲੁਕਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਸੀ।

ਟੈਂਕਮੈਨ ਇੱਕ ਇੱਕ ਬੰਦਾ ਸੀ ਜਿਹੜਾ ਇਹਨਾਂ ਖੁਸ਼ੀਭਰੀਆਂ ਘੜੀਆਂ ਵਿੱਚ ਭਿਆਲ ਨਹੀਂ ਸੀ ਹੁੰਦਾ ਜਦੋਂ ਵਾਰਡ ਵਿੱਚ ਖਬਰਾਂ ਦਾ ਗਰਮਾ-ਗਰਮ ਵਟਾਂਦਰਾ ਹੋ ਰਿਹਾ ਹੁੰਦਾ ਸੀ। ਉਹ ਪਹਿਲਾਂ ਨਾਲੋਂ ਵੀ ਵਧੇਰੇ ਉਦਾਸ ਹੋ ਜਾਂਦਾ, ਕੰਧ ਵੱਲ ਮੂੰਹ ਫੇਰ ਲੈਂਦਾ ਤੇ ਆਪਣਾ ਕੰਬਲ ਸਿਰ ਦੇ ਉੱਪਰੋਂ ਦੀ ਖਿੱਚ ਲੈਂਦਾ। ਉਸਦਾ ਕੋਈ ਨਹੀਂ ਸੀ ਜੋ ਉਸਨੂੰ ਲਿਖਦਾ । ਵਾਰਡ ਵਾਲਿਆ ਨੂੰ ਜਿੰਨੀਆਂ ਜ਼ਿਆਦਾ ਚਿੱਠੀਆਂ ਆਉਂਦੀਆਂ, ਓਨੀ ਹੀ ਜ਼ਿਆਦਾ ਉਹ ਆਪਣੀ ਇਕੱਲਤਾ ਮਹਿਸੂਸ ਕਰਦਾ। ਪਰ ਇਕ ਦਿਨ ਕਲਾਵਦੀਆ ਮਿਖਾਈਲੋਵਨਾ ਦਰਵਾਜ਼ੇ ਵਿੱਚ ਦਿਖਾਈ ਦਿੱਤੀ ਤਾਂ ਉਸਦਾ ਚਿਹਰਾ ਸਧਾਰਨ ਨਾਲੋਂ ਵੀ ਵਧੇਰੇ ਭਖਿਆ ਹੋਇਆ ਸੀ। ਕੋਮੀਸਾਰ ਨਾਲ ਅੱਖਾਂ ਨਾ ਮਿਲਾਉਣ ਦੀ ਕੋਸ਼ਿਸ਼ ਕਰਦੀ ਹੋਈ ਉਹ ਕਾਹਲੀ ਕਾਹਲੀ ਪੁੱਛਣ ਲੱਗੀ:

"ਤਾਂ ਫੇਰ, ਅੱਜ ਕੌਣ ਨਾਚ ਕਰੇਗਾ?"

ਉਸਨੇ ਟੈੱਕਮੈਨ ਦੇ ਬਿਸਤਰੇ ਵੱਲ ਦੇਖਿਆ ਤੇ ਉਸਦਾ ਮਿਹਰਬਾਨ ਚਿਹਰਾ ਵਿਸ਼ਾਲ ਮੁਸਕਾਨ ਨਾਲ ਲਿਸ਼ਕ ਉਠਿਆ। ਹਰ ਕੋਈ ਮਹਿਸੂਸ ਕਰ ਰਿਹਾ ਸੀ ਕਿ ਕੋਈ ਅਸਧਾਰਨ ਗੱਲ ਵਾਪਰ ਗਈ ਹੈ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ।

"ਲੈਫ਼ਟੀਨੈਂਟ ਗਵੋਜ਼ਦਿਓਵ, ਹੁਣ ਤੁਸੀਂ ਨੱਚੋ! ਲੈ, ਨੱਚੋ ਵੀ ਨਾ ।"

ਮਰੇਸੇਯੇਵ ਨੇ ਦੇਖਿਆ ਕਿ ਕਿਵੇਂ ਗਵੇਜ਼ਦਿਓਵ ਭਕ ਪਿਆ ਸੀ, ਕਿਵੇਂ ਉਹ ਝਟਕੇ ਨਾਲ ਮੁੜਿਆ ਸੀ, ਕਿਵੇਂ ਪੱਟੀਆਂ ਦੇ ਵਿੱਚੋਂ ਦੀ ਉਸਦੀਆਂ ਅੱਖਾਂ ਚਮਕ ਰਹੀਆਂ ਸਨ, ਪਰ ਗਵੇਜ਼ਦਿਓਵ ਨੇ ਇੱਕਦਮ ਆਪਣੇ ਆਪ ਨੂੰ ਰੋਕ ਲਿਆ ਤੇ ਕੰਬਦੀ ਅਵਾਜ਼ ਨਾਲ, ਜਿਸ ਵਿਚ ਬੇਪ੍ਰਵਾਹੀ ਦਾ ਅੰਦਾਜ਼ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਬੋਲਿਆ:

"ਗਲਤੀ ਲੱਗੀ ਹੈ। ਨਾਲ ਦੇ ਵਾਰਡ ਵਿੱਚ ਕੋਈ ਹੋਰ ਗਵੇਜ਼ਦਿਓਵ ਹੋਵੇਗਾ।" ਪਰ ਉਸਦੀਆਂ ਅੱਖਾਂ ਤੀਬਰਤਾ ਨਾਲ, ਹਾਬੜੀਆਂ ਹੋਈਆਂ, ਉਹਨਾਂ ਤਿੰਨ ਚਿੱਠੀਆਂ ਵੱਲ ਦੇਖ ਰਹੀਆਂ ਸਨ, ਜਿਨਾਂ ਨੂੰ ਨਰਸ ਨੇ ਇਕ ਝੰਡੇ ਵਾਂਗ ਉੱਚਾ ਚੁੱਕ ਕੇ ਰਖਿਆ ਹੋਇਆ ਸੀ।

“ਨਹੀਂ! ਕੋਈ ਗ਼ਲਤੀ ਨਹੀਂ ਲੱਗੀ," ਨਰਸ ਬੋਲੀ। "ਦੇਖੋ। 'ਲੈਫਟੀਨੈਂਟ ਗਿ. ਮ. ਗਵੈਜ਼ਦਿਓਵ', ਤੇ ਸਗੋਂ ਵਾਰਡ ਨੰਬਰ ਵੀ ਦਿੱਤਾ ਹੋਇਐ: ਬਤਾਲੀ। ਸੋ ?"

ਪੱਟੀਆਂ ਵਾਲਾ ਹੱਥ ਕੰਬਲ ਦੇ ਹੇਠੋਂ ਤੇਜ਼ੀ ਨਾਲ ਨਿੱਕਲਿਆ। ਇਹ ਕੰਬ ਰਿਹਾ ਸੀ ਜਦੋਂ ਲੈਫਟੀਨੈਂਟ ਨੇ ਇਕ ਚਿੱਠੀ ਆਪਣੇ ਮੂੰਹ ਵਿੱਚ ਰੱਖੀ ਤੇ ਬੇਸਬਰੀ ਨਾਲ ਕੱਟਦਿਆਂ ਇਸਨੂੰ ਖੋਹਲਣ ਲੱਗਾ। ਉਸਦੀਆਂ ਅੱਖਾਂ ਪੱਟੀਆਂ ਪਿੱਛੇ ਤੀਬਰਤਾ ਨਾਲ ਲਿਸ਼ਕ ਰਹੀਆਂ ਸਨ। ਅਜੀਬ ਗੱਲ ਸੀ। ਤਿੰਨ ਸਹੇਲੀਆਂ ਨੇ ਜਿਹੜੀਆਂ ਇੱਕ ਹੀ ਕੋਰਸ ਵਿੱਚ, ਇੱਕੋਂ ਹੀ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ, ਤਿੰਨ ਵੱਖੋ ਵੱਖਰੀਆਂ ਲਿਖਤਾਂ ਵਿੱਚ, ਵੱਖੋਂ ਵੱਖਰੇ ਲਫਜ਼ਾਂ ਵਿੱਚ ਲਗਭਗ ਇੱਕੋ ਹੀ ਚੀਜ਼ ਲਿਖੀ ਹੋਈ ਸੀ । ਉਹਨਾਂ ਨੂੰ ਪਤਾ ਲੱਗਾ ਸੀ ਕਿ ਹੀਰੋ ਟੈਂਕਮੈਨ ਲੈਫ਼ਟੀਨੈਂਟ ਗਵੈਜ਼ਦਿਓਵ ਜ਼ਖਮੀ ਹੋਇਆ ਮਾਸਕੋ ਵਿਚ ਪਿਆ ਹੈ, ਸੋ,

133 / 372
Previous
Next