

ਉਹਨਾਂ ਨੇ ਉਸ ਨਾਲ ਚਿੱਠੀ ਪੱਤਰ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਲਿਖਿਆ ਸੀ ਕਿ ਜੇ ਲੈਫਟੀਨੈਂਟ ਉਹਨਾਂ ਦੇ ਇਸਰਾਰ ਉੱਤੇ ਬੁਰਾ ਨਾ ਮਨਾਏ, ਤਾਂ ਕੀ ਉਹ ਲਿਖੇਗਾ ਕਿ ਉਹ ਕਿਵੇਂ ਰਹਿ ਰਿਹਾ ਹੈ, ਉਸਦੀ ਸਿਹਤ ਕਿਵੇਂ ਹੈ, ਤੇ ਉਹਨਾਂ ਵਿੱਚੋਂ ਇੱਕ ਜਿਸਨੇ ਆਪਣਾ ਨਾਂ "ਅਨਿਊਤਾ" ਦੱਸਿਆ ਸੀ, ਲਿਖਿਆ ਸੀ: "ਕਿ ਮੈਂ ਤੁਹਾਡੀ ਕੋਈ ਸਹਾਇਤਾ ਕਰ ਸਕਦੀ ਹਾਂ; ਜੇ ਤੁਹਾਨੂੰ ਕੋਈ ਚੰਗੀਆਂ ਕਿਤਾਬਾਂ ਚਾਹੀਦੀਆਂ ਹੋਣ, ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ ਮੈਨੂੰ ਲਿਖ ਦੇਣਾ।"
ਲੈਫ਼ਟੀਨੈਂਟ ਸਾਰਾ ਦਿਨ ਇਹਨਾਂ ਚਿੱਠੀਆਂ ਨੂੰ ਉਲਟਾ-ਪਲਟਾ ਕੇ ਦੇਖਦਾ ਰਿਹਾ, ਸਿਰਨਾਵਾਂ ਦੇਖਦਾ ਤੇ ਲਿਖਤ ਪਛਾਣਦਾ ਰਿਹਾ। ਬੇਸ਼ਕ, ਉਸਨੂੰ ਪਤਾ ਸੀ ਕਿ ਇਸ ਤਰ੍ਹਾਂ ਵੀ ਚਿੱਠੀ-ਪੱਤਰ ਹੁੰਦਾ ਹੈ ਤੇ ਇੱਕ ਵਾਰੀ ਆਪ ਉਹ ਕਿਸੇ ਅਣਜਾਣੀ ਕੁੜੀ ਨਾਲ ਚਿੱਠੀ-ਪੱਤਰ ਕਰਦਾ ਰਿਹਾ ਸੀ, ਜਿਸਦੀ ਮਿੱਠੀ ਜਿਹੀ ਚਿੱਠੀ ਉਸਨੂੰ ਉੱਨ ਦੇ ਦਸਤਿਆ ਦੇ ਅੰਗੂਠੇ ਵਿੱਚੋਂ ਮਿਲੀ ਸੀ, ਜਿਹੜੇ ਉਸਨੂੰ ਕਿਸੇ ਤਿਉਹਾਰ ਉੱਤੇ ਸੁਗਾਤ ਵਜੋਂ ਮਿਲੇ ਸਨ। ਪਰ ਇਹ ਚਿੱਠੀ-ਪੱਤਰ ਆਪਣੇ ਆਪ ਖ਼ਤਮ ਹੋ ਗਿਆ ਜਦੋਂ ਉਸਨੂੰ ਚਿੱਠੀਆਂ ਲਿਖਣ ਵਾਲੀ ਨੇ ਮਜਾਕੀਆ ਜਿਹੀ ਚਿੱਠੀ ਦੇ ਨਾਲ ਆਪਣੀ ਫੋਟੋ ਵੀ ਭੇਜੀ ਸੀ; ਉਹ ਇੱਕ ਅਧਖੜ ਜਿਹੀ ਜ਼ਨਾਨੀ ਸੀ, ਜਿਹੜੀ ਆਪਣੇ ਚਾਰ ਬੱਚਿਆ ਦੇ ਵਿਚਕਾਰ ਬੈਠੀ ਸੀ । ਪਰ ਹੁਣ ਗੱਲ ਵੱਖਰੀ ਸੀ। ਇੱਕੋ ਇੱਕ ਚੀਜ਼ ਜਿਹੜੀ ਉਸਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀ ਸੀ, ਉਹ ਇਹ ਕਿ ਉਹ ਚਿੱਠੀਆਂ ਅਚੇਤ ਹੀ ਪੁਜੀਆਂ ਸਨ ਤੇ ਸਾਰੀਆਂ ਇਕੱਠੀਆਂ ਹੀ ਆਈਆਂ ਸਨ। ਤੇ ਇੱਕ ਹੋਰ ਚੀਜ਼ ਸੀ ਜਿਹੜੀ ਉਸਦੀ ਸਮਝ ਵਿੱਚ ਨਹੀਂ ਸੀ ਆ ਰਹੀ ਇਹਨਾਂ ਡਾਕਟਰੀ ਦੀਆਂ ਵਿਦਿਆਰਥਣਾਂ ਨੂੰ ਇੱਕਦਮ ਇਸਦੀਆਂ ਜੰਗ ਵਿਚਲੀਆਂ ਸਰਗਰਮੀਆਂ ਬਾਰੇ ਕਿਥੋਂ ਪਤਾ ਲੱਗ ਗਿਆ ਸੀ ? ਸਾਰੇ ਵਾਰਡ ਵਾਲ਼ੇ ਇਸ ਉਤੇ ਹੈਰਾਨ ਸਨ, ਤੇ ਸਭ ਤੋਂ ਹੈਰਾਨ ਸੀ ਕੋਮੀਸਾਰ । ਪਰ ਮਰੇਸੇਯੇਵ ਨੇ ਉਹ ਅਰਥ ਭਰਪੂਰ ਤੱਕਣੀ ਦੇਖ ਲਈ ਜਿਹੜੀ ਉਹ, ਸਤੇਪਾਨ ਈਵਾਨੋਵਿਚ ਤੇ ਨਰਸ ਇੱਕ ਦੂਜੇ ਵੱਲ ਸੁੱਟਦੇ ਸਨ, ਤੇ ਸਮਝ ਗਿਆ ਕਿ ਇਹ ਕੋਮੀਸਾਰ ਦਾ ਕੰਮ ਹੈ।
ਜੋ ਵੀ ਹੋਵੇ, ਅਗਲੀ ਸਵੇਰ ਗਵੇਜ਼ਦਓਵ ਨੇ ਕੌਮੀਸਾਰ ਤੋਂ ਕੁਝ ਲਿਖਣ ਵਾਲਾ ਕਾਗਜ਼ ਮੰਗਿਆ, ਤੇ ਆਗਿਆ ਦੀ ਉਡੀਕ ਕਰਨ ਤੋਂ ਬਿਨਾਂ ਹੀ ਆਪਣੇ ਸੱਜੇ ਹੱਥ ਤੋਂ ਪੱਟੀ ਖੋਹਲੀ ਤੇ ਸ਼ਾਮ ਤੱਕ ਬੈਠਾ ਲਿਖਦਾ ਰਿਹਾ; ਕਦੀ ਸਤਰਾਂ ਕੱਟਦਾ, ਕਦੀ ਚਿੱਠੀ ਨੂੰ ਗੁੱਛਾ-ਮੁੱਛਾ ਕਰਕੇ ਸੁੱਟ ਦੇਂਦਾ ਤੇ ਨਵੀਂ ਚਿੱਠੀ ਸ਼ੁਰੂ ਕਰ ਦੇਂਦਾ, ਜਦੋਂ ਤੱਕ ਕਿ ਆਖ਼ਰ ਉਸਨੇ ਆਪਣੀਆਂ ਅਗਿਆਤ ਚਿੱਠੀ-ਪੱਤਰ ਕਰਨ ਵਾਲੀਆਂ ਲਈ ਜਵਾਬ ਨਾ ਲਿਖ ਲਏ।
ਉਹਨਾਂ ਵਿੱਚੋਂ ਦੋ ਕੁੜੀਆਂ ਨੇ ਆਪੇ ਹੀ ਲਿਖਣਾ ਬੰਦ ਕਰ ਦਿਤਾ, ਪਰ ਮਿਹਰਬਾਨ ਅਨਿਉਤਾ ਨੇ ਉਹਨਾਂ ਤਿੰਨਾਂ ਵੱਲੋਂ ਲਿਖਣਾ ਜਾਰੀ ਰੱਖਿਆ। ਗਵੋਜ਼ਦਿਓਵ ਸਾਫ਼ ਦਿਲ ਦਾ ਬੰਦਾ ਸੀ, ਤੇ ਹੁਣ ਸਾਰੇ ਵਾਰਡ ਨੂੰ ਪਤਾ ਸੀ ਕਿ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੇ ਤੀਜੇ ਸਾਲ ਦੇ ਕੋਰਸ ਵਿੱਚ ਕੀ ਚੱਲ ਰਿਹਾ ਹੈ, ਕਿ ਜੀਵ ਵਿਗਿਆਨ ਕਿੰਨਾਂ ਦਿਲਚਸਪ ਮਜ਼ਮੂਨ ਹੈ ਤੇ ਅਵੈਵੀ ਰਸਾਇਣ ਕਿੰਨਾ ਅਕਾਵਾਂ ਮਜ਼ਮੂਨ ਹੈ, ਪ੍ਰੋਫੈਸਰ ਦੀ ਅਵਾਜ਼ ਕਿੰਨੀ