Back ArrowLogo
Info
Profile

ਸੁਰੀਲੀ ਹੈ ਤੇ ਉਹ ਵਿਸ਼ੇ ਨੂੰ ਕਿੰਨੀ ਚੰਗੀ ਤਰ੍ਹਾਂ ਪੇਸ਼ ਕਰਦਾ ਹੈ, ਤੇ ਦੂਜੇ ਪਾਸੇ ਫਲਾਣਾ ਫਲਾਣਾ ਲੈਕਚਰਾਰ ਕਿੰਨਾਂ ਬੋਰ ਹੈ, ਕਿ ਫਲਾਣੇ ਵਾਲੰਟਰੀ ਸੇਵਾ ਵਾਲੇ ਐਤਵਾਰ ਵਾਲੇ ਦਿਨ ਵਿਦਿਆਰਥੀਆਂ ਨੇ ਮਾਲ-ਟਰਾਮਾਂ ਉਤੇ ਕਿੰਨੀਆਂ ਲੱਕੜਾ ਲੱਦੀਆਂ ਸਨ; ਕਿ ਪੜ੍ਹਾਈ ਨੂੰ ਹਸਪਤਾਲ ਦੇ ਕੰਮ ਨਾਲ ਮੇਲਣਾ ਕਿੰਨਾਂ ਮੁਸ਼ਕਲ ਹੈ; ਕਿ ਕੋਈ ਮੂਰਖ ਵਿਦਿਆਰਥਣ, ਜਿਹੜੀ ਉਂਝ ਵੀ ਜ਼ਰਾ ਚੰਗੀ ਨਹੀਂ, ਕਿੰਨੀਆਂ ਫੂਕਾਂ ਲੈਂਦੀ ਹੈ।

ਗਵੋਜ਼ਦਿਓਵ ਸਿਰਫ ਗੱਲਾਂ ਹੀ ਨਾ ਕਰਨ ਲੱਗ ਪਿਆ। ਸਗੋਂ ਉਹ ਟਹਿਕ ਪਿਆ। ਤੇ ਉਹ ਜਲਦੀ ਜਲਦੀ ਠੀਕ ਹੋਣ ਵੱਲ ਤੁਰ ਪਿਆ।

ਕੁਕੂਸ਼ਕਿਨ ਦੀਆਂ ਪੱਟੀਆਂ ਹਟਾ ਦਿੱਤੀਆਂ ਗਈਆਂ। ਸਤੇਪਾਨ ਈਵਾਨੋਵਿਚ ਬਿਨਾਂ ਭੌੜੀਆਂ ਦੇ ਚੱਲਣਾ ਸਿੱਖ ਰਿਹਾ ਸੀ ਤੇ ਹੁਣ ਤੱਕ ਕਾਫ਼ੀ ਸਿੱਧਾ ਹੋ ਕੇ ਚੱਲ ਲੈਂਦਾ ਸੀ। ਹੁਣ ਉਹ ਸਾਰਾ ਸਾਰਾ ਦਿਨ ਬਾਰੀ ਕੋਲ ਖੜ੍ਹ ਕੇ ਕੱਟਦਾ, ਇਹ ਦੇਖਦਾ ਹੋਇਆ ਕਿ "ਖੁੱਲ੍ਹੀ ਦੁਨੀਆਂ" ਵਿੱਚ ਕੀ ਵਾਪਰ ਰਿਹਾ ਹੈ। ਸਿਰਫ ਕੋਮੀਸਾਰ ਤੇ ਮਰੇਸੇਯੇਵ ਦੀ ਹਾਲਤ ਹੀ ਦਿਨ ਗੁਜਰਨ ਨਾਲ ਨਿੱਘਰ ਰਹੀ ਸੀ । ਕੋਮੀਸਾਰ ਦੀ ਹਾਲਤ ਖਾਸ ਕਰਕੇ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਉਹ ਹੁਣ ਸਵੇਰੇ ਆਪਦੀ ਜਿਮਨਾਸਟਿਕ ਨਹੀਂ ਸੀ ਕਰ ਸਕਦਾ; ਉਸਦਾ ਸਰੀਰ ਘਿਨਾਉਣੇ ਜਿਹੇ, ਪੀਲੇ ਜਿਹੇ, ਲਗਭਗ ਪਾਰਦਰਸ਼ੀ ਮੁਟਾਪੇ ਨਾਲ ਫੁੱਲਦਾ ਜਾ ਰਿਹਾ ਸੀ। ਉਸਦੀ ਬਾਂਹ ਹੁਣ ਮੁਸ਼ਕਲ ਨਾਲ ਹੀ ਮੁੜਦੀ ਸੀ ਤੇ ਉਹ ਹੁਣ ਪੈਨਸਿਲ ਜਾਂ ਚਿਮਚਾ ਨਹੀਂ ਸੀ ਫੜ ਸਕਦਾ।

ਸਵੇਰੇ ਵਾਰਡ ਦੀ ਨੌਕਰਾਣੀ ਉਸਦੀ ਸਫ਼ਾਈ ਕਰਦੀ, ਉਸਨੂੰ ਖਾਣਾ ਖੁਆਉਂਦੀ ਤੇ ਇਹ ਦੇਖਿਆ ਜਾ ਸਕਦਾ ਸੀ ਕਿ ਸਖ਼ਤ ਪੀੜ ਨਹੀਂ, ਸਗੋਂ ਇਹ ਬੇਬਸੀ ਉਸਨੂੰ ਸਭ ਤੋਂ ਵਧ ਉਦਾਸ ਕਰ ਰਹੀ ਤੇ ਤਸੀਹੇ ਦੇ ਰਹੀ ਸੀ। ਉਹ ਗਮਗੀਨ ਨਾ ਹੋਇਆ। ਉਸਦੀ ਮੋਟੀ ਅਵਾਜ ਉਸੇ ਤਰ੍ਹਾਂ ਹੀ ਖੁਸ਼ ਖੁਸ਼ ਗੂੰਜਦੀ ਰਹੀ, ਉਹ ਪਹਿਲਾਂ ਵਾਲੇ ਹੀ ਉਤਸ਼ਾਹ ਨਾਲ ਅਖ਼ਬਾਰ ਪੜ੍ਹਦਾ, ਤੇ ਸਗੋਂ ਉਸਨੇ ਜਰਮਨ ਪੜ੍ਹਨੀ ਵੀ ਜਾਰੀ ਰੱਖੀ; ਪਰ ਹੁਣ ਪੜ੍ਹਨ ਲੱਗਿਆ ਉਹ ਆਪਣੀਆਂ ਕਿਤਾਬਾਂ ਨਹੀਂ ਸੀ ਫੜ ਕੇ ਰੱਖ ਸਕਦਾ, ਸੋ ਸਤੇਪਾਨ ਈਵਾਨੋਵਿਚ ਨੇ ਉਸਨੂੰ ਤਾਰ ਦਾ ਇੱਕ ਸਟੈਂਡ ਬਣਾ ਦਿਤਾ ਤੇ ਉਸਦੇ ਮੰਜੇ ਦੇ ਉਤੇ ਫਿੱਟ ਕਰ ਦਿਤਾ, ਤੇ ਆਪ ਉਹ ਉਸ ਲਈ ਵਰਕੇ ਪਰਤਣ ਵਾਸਤੇ ਮੰਜੇ ਦੀ ਬਾਹੀ ਉੱਤੇ ਬੈਠਾ ਰਹਿੰਦਾ । ਸਵੇਰੇ ਅਖ਼ਬਾਰ ਆਉਣ ਤੋਂ ਪਹਿਲਾਂ, ਕੋਮੀਸਾਰ ਬੜੀ ਉਤਸੁਕਤਾ ਨਾਲ ਨਰਸ ਨੂੰ ਪੁੱਛਦਾ ਕਿ ਆਖ਼ਰੀ ਐਲਾਨ ਕੀ ਹਨ, ਰੇਡੀਓ ਉੱਪਰ ਕੀ ਖ਼ਬਰਾਂ ਹਨ, ਮੌਸਮ ਕਿਸ ਤਰ੍ਹਾਂ ਦਾ ਹੈ, ਤੇ ਮਾਸਕੋ ਵਿੱਚ ਕੀ ਗੱਲਾਂ ਹੋ ਰਹੀਆਂ ਹਨ। ਉਸਨੇ ਆਪਣੇ ਮੰਜੇ ਕੋਲ ਰੇਡੀਓ ਦੀ ਐਕਸਟੈਂਸ਼ਨ ਲਵਾਉਣ ਲਈ ਵਾਸਿਲੀ ਵਾਸਿਲੀਏਵਿਚ ਤੋਂ ਆਗਿਆ ਲੈ ਲਈ।

ਇੰਝ ਲੱਗਦਾ ਸੀ ਕਿ ਉਸਦਾ ਸਰੀਰ ਜਿੰਨਾਂ ਕਮਜ਼ੋਰ ਤੇ ਨਿਰਸ਼ਕਤ ਹੁੰਦਾ ਜਾਂਦਾ ਸੀ, ਉਸਦੀ ਆਤਮਾ ਓਨੀ ਹੀ ਤਗੜੀ ਤੇ ਬਲਵਾਨ ਹੁੰਦੀ ਜਾਂਦੀ ਸੀ। ਉਸਨੇ ਮਿਲਦੀਆਂ ਅਣਗਿਣਤ ਚਿੱਠੀਆਂ ਨੂੰ ਉਸੇ ਹੀ ਦਿਲਚਸਪੀ ਨਾਲ ਪੜ੍ਹਨਾ ਤੇ ਉਹਨਾਂ ਦਾ ਜਵਾਬ ਦੇਣਾ ਜਾਰੀ ਰੱਖਿਆ, ਜਿਹੜਾ ਉਹ ਕੁਕੁਸ਼ਕਿਨ ਤੇ ਗਵੇਜ਼ਦਿਓਵ ਤੋਂ ਵਾਰੀ ਵਾਰੀ

135 / 372
Previous
Next