Back ArrowLogo
Info
Profile

ਲਿਖਵਾਉਂਦਾ। ਇੱਕ ਦਿਨ ਕਿਸੇ ਇਲਾਜ਼ ਤੋਂ ਮਗਰੋਂ ਮਰੇਸੇਯੇਵ ਊਂਘ ਰਿਹਾ ਸੀ ਕਿ ਕੋਮੀਸਾਰ ਦੀ ਗਰਜਵੀਂ ਮੋਟੀ ਅਵਾਜ਼ ਨੇ ਉਸਨੂੰ ਜਗਾ ਦਿੱਤਾ।

ਮੰਜੇ ਉਤੇ ਪਏ ਤਾਰ ਦੇ ਬਣੇ ਸਟੈਂਡ ਉੱਤੇ ਇੱਕ ਡਿਵੀਜਨ ਦੇ ਅਖ਼ਬਾਰ ਦੀ ਕਾਪੀ ਪਈ ਸੀ; ਇਸ ਉਤੇ ਭਾਵੇਂ ਮੋਹਰ ਲੱਗੀ ਹੋਈ ਸੀ, "ਇਥੋਂ ਨਾ ਲਿਜਾਇਆ ਜਾਏ," ਤਾਂ ਵੀ ਕੋਈ ਦੋਸਤਾਂ ਵਿੱਚੋਂ ਲਗਾਤਾਰ ਕੋਮੀਸਾਰ ਨੂੰ ਇਹ ਭੇਜ ਰਿਹਾ ਸੀ।

"ਦਫਤਰਸ਼ਾਹ!" ਉਹ ਰੋਹ ਵਿੱਚ ਗਰਜਿਆ। "ਕੀ ਉਹ ਉਥੇ ਰਾਖੀ ਕਰਦੇ ਹੋਏ ਬੈਠੇ ਪਾਗਲ ਹੋ ਗਏ ਨੇ ? ਕਰਾਵਤੋਵ ਦਫਤਰਸ਼ਾਹ ਹੈ ?! ਫ਼ੌਜ ਦਾ ਸਭ ਤੋਂ ਚੰਗਾ ਡੰਗਰ ਡਾਕਟਰ ਦਫਤਰਸ਼ਾਹ ਹੈ ? ਗਰੀਸ਼ਾ, ਲਿਖ, ਹੁਣੇ ਲਿਖ।"

ਤੇ ਉਸਨੇ ਗਵੋਜ਼ਦਿਓਵ ਨੂੰ ਫ਼ੌਜ ਦੀ ਮਿਲਿਟਰੀ ਕੌਂਸਲ ਦੇ ਮੈਂਬਰ ਦੇ ਨਾਂ ਇੱਕ ਗੁੱਸੇ ਭਰੀ ਚਿੱਠੀ ਲਿਖਵਾਈ, ਜਿਸ ਵਿੱਚ ਉਸਨੇ ਬੇਨਤੀ ਕੀਤੀ ਕਿ ਐਸੇ ਪੱਤਰ-ਪ੍ਰੇਰਕਾ ਨੂੰ ਨਕੇਲ ਪਈ ਜਾਏ ਜਿਨ੍ਹਾਂ ਨੇ ਚੰਗੇ ਤੇ ਉਤਸ਼ਾਹੀ ਅਫ਼ਸਰ ਉੱਤੇ ਚਿੱਕੜ ਸੁੱਟਿਆ ਸੀ। ਉਹ ਚਿੱਠੀ ਨਰਸ ਨੂੰ ਪਾਉਣ ਲਈ ਦੇਣ ਤੋਂ ਮਗਰੋਂ ਵੀ ਉਹਨਾਂ "ਕਲਮ-ਘਸੀਆਂ" ਨੂੰ ਝਾੜਾਂ ਪਾਉਂਦਾ ਰਿਹਾ ਤੇ ਐਸੇ ਆਦਮੀ ਦੇ ਮੂੰਹੋਂ, ਜਿਹੜਾ ਆਪਣੇ ਸਿਰਹਾਣੇ ਉੱਤੇ ਆਪਣਾ ਸਿਰ ਵੀ ਨਹੀਂ ਸੀ ਮੋੜ ਸਕਦਾ, ਜੋਸ਼ ਨਾਲ ਭਰੇ ਹੋਏ ਇਹ ਲਫ਼ਜ਼ ਸੁਨਣਾ ਬੜਾ ਅਜੀਬ ਜਿਹਾ ਲੱਗਦਾ ਸੀ।

ਉਸੇ ਸ਼ਾਮ ਇਸ ਨਾਲ ਵੀ ਵਧੇਰੇ ਧਿਆਨ ਖਿੱਚਣ ਵਾਲੀ ਘਟਨਾ ਵਾਪਰੀ। ਉਸ ਸ਼ਾਂਤ ਸਮੇਂ, ਜਦੋਂ ਬੱਤੀਆਂ ਨਹੀ ਸਨ ਜਗੀਆਂ ਤੇ ਕਮਰੇ ਦੇ ਕੋਨਿਆਂ ਵਿਚਲੇ ਪ੍ਰਛਾਵੇਂ ਗੂਹੜੇ ਹੋਣੇ ਸ਼ੁਰੂ ਹੋ ਚੁੱਕੇ ਸਨ, ਸਤੇਪਾਨ ਈਵਾਨੋਵਿਚ ਸੋਚਾਂ ਵਿੱਚ ਮਗਨ ਦਰਿਆ ਦੇ ਕੰਢੇ ਵੱਲ ਦੇਖਦਾ ਹੋਇਆ ਬਾਰੀ ਵਿੱਚ ਬੈਠਾ ਸੀ । ਕੈਨਵਸ ਦੀਆਂ ਏਪਰਨਾਂ ਪਾਈ ਕੁਝ ਔਰਤਾਂ ਦਰਿਆ ਉਪਰਲੀ ਬਰਫ਼ ਤੋੜ ਰਹੀਆਂ ਸਨ। ਉਹ ਬਰਫ਼ ਦੇ ਕਾਲੇ, ਚੋਰਸ ਮਘੋਰੇ ਤੋਂ ਆਪਣੀਆਂ ਸਲੂੰਗਾਂ ਨਾਲ ਬਰਫ਼ ਦੇ ਵੱਡੇ ਵੱਡੇ ਟੋਟੇ ਤੋੜ ਰਹੀਆਂ ਸਨ, ਫਿਰ ਉਹ ਇੱਕ ਦੋ ਸੱਟਾਂ ਦੇ ਨਾਲ ਇਹਨਾਂ ਨੂੰ ਲੰਮੇ ਲੰਮੇ ਡਲਿਆਂ ਵਿੱਚ ਤੋੜਦੀਆਂ ਤੇ ਫਿਰ ਬੇੜੀਆਂ ਵਾਲੀਆਂ ਹੁੱਕਾਂ ਦੀ ਸਹਾਇਤਾ ਨਾਲ ਇਹਨਾਂ ਡਲਿਆਂ ਨੂੰ ਤਖਤਿਆਂ ਦੇ ਉੱਪਰੋਂ ਦੀ ਖਿਚਦੀਆਂ ਹੋਈਆਂ ਪਾਣੀ ਤੋਂ ਬਾਹਰ ਲੈ ਆਉਂਦੀਆਂ। ਇਹ ਡਲੇ ਕਤਾਰਾਂ ਵਿੱਚ ਪਏ ਸਨ-ਹੇਠੋਂ ਹਰੇ ਹਰੇ ਤੇ ਪਾਰਦਰਸ਼ੀ ਤੇ ਉੱਪਰੋਂ ਪੀਲੇ ਤੇ ਭੁਰਭੂਰੇ। ਇੱਕ ਦੂਜੀ ਪਿੱਛੇ ਬੱਝੀਆਂ ਬਰਫ਼-ਗੱਡੀਆਂ ਦੀ ਕਤਾਰ ਉਸ ਥਾਂ ਕੰਢੇ ਦੇ ਨਾਲ ਨਾਲ ਚੱਲ ਰਹੀ ਸੀ, ਜਿਥੇ ਬਰਫ਼ ਤੋੜੀ ਜਾ ਰਹੀ ਸੀ। ਕੰਨ- ਪਟੀਆਂ ਵਾਲੀ ਟੋਪੀ ਪਾਈ ਇੱਕ ਬੁੱਢਾ, ਜਿਸਨੇ ਲੋਗੜ ਦੀ ਭਰਤੀ ਵਾਲਾ ਪਜਾਮਾ ਤੇ ਕੋਟ ਪਾਇਆ ਹੋਇਆ ਸੀ ਜਿਸਦੇ ਉੱਤੇ ਬੰਨ੍ਹੀ ਪੇਟੀ ਵਿੱਚ ਉਸਨੇ ਕੁਹਾੜੀ ਲਟਕਾਈ ਹੋਈ ਸੀ, ਘੋੜਿਆ ਨੂੰ ਉਥੇ ਲੈ ਆਉਂਦਾ ਜਿਥੇ ਬਰਫ਼ ਪਈ ਸੀ, ਤੇ ਔਰਤਾਂ ਬਰਫ਼ ਨੂੰ ਗੱਡੀਆਂ ਵਿੱਚ ਲੱਦੀ ਜਾਂਦੀਆਂ।

ਪ੍ਰਬੰਧਕ ਤਜ਼ਰਬਾ ਰੱਖਦੇ ਸਤੇਪਾਨ ਈਵਾਨੋਵਿਚ ਨੇ ਸਿੱਟਾ ਕੱਢਿਆ ਕਿ ਉਹ ਕਿਸੇ ਸਾਂਝੇ ਫਾਰਮ ਵਿੱਚ ਕੰਮ ਕਰਦੀਆਂ ਹਨ, ਪਰ ਕੰਮ ਨੂੰ ਭੈੜੀ ਤਰ੍ਹਾਂ ਜਥੇਬੰਦ ਕੀਤਾ ਗਿਆ ਹੈ।

136 / 372
Previous
Next