Back ArrowLogo
Info
Profile

ਕੰਮ ਉੱਤੇ ਬਹੁਤ ਜ਼ਿਆਦਾ ਲੋਕ ਲਾਏ ਗਏ ਹਨ ਤੇ ਉਹ ਇੱਕ ਦੂਜੇ ਲਈ ਰੁਕਾਵਟ ਬਣ ਰਹੇ ਹਨ। ਉਸਦੇ ਪ੍ਰਬੰਧਕ ਤਜ਼ਰਬਾ ਰੱਖਦੇ ਦਿਮਾਗ ਵਿੱਚ ਕੰਮ ਦਾ ਇੱਕ ਨਕਸ਼ਾ ਆ ਗਿਆ। ਉਸਨੇ ਮਨ ਹੀ ਮਨ ਵਿਚ ਉਹਨਾਂ ਸਾਰਿਆ ਨੂੰ ਤਿੰਨਾਂ ਤਿੰਨਾਂ ਦੀਆਂ ਟੋਲੀਆਂ ਵਿੱਚ ਵੰਡ ਦਿਤਾ- ਜੋ ਕਿ ਬਿਨਾਂ ਕਿਸੇ ਮੁਸ਼ਕਲ ਦੇ ਬਰਫ਼ ਦੇ ਡਲਿਆ ਨੂੰ ਪਾਣੀ ਵਿੱਚੋਂ ਬਾਹਰ ਖਿੱਚ ਸਕਦੀਆਂ ਸਨ । ਫਿਰ ਉਹਨੇ ਹਰ ਟੋਲੀ ਨੂੰ ਖਾਸ ਭਾਗ ਦੇ ਨਾਲ ਲਾ ਦਿੱਤਾ ਤੇ ਸਾਰੀ ਟੀਮ ਲਈ ਤਨਖਾਹ ਵੱਜੋਂ ਉੱਕੀ-ਪੁੱਕੀ ਰਕਮ ਨਾ ਨਿਸ਼ਚਿਤ ਕੀਤੀ ਸਗੋਂ ਹਰ ਟੋਲੀ ਲਈ ਵੱਖੋ ਵੱਖਰੀ, ਚੁੱਕੇ ਗਏ ਡਲਿਆ ਦੀ ਗਿਣਤੀ ਦੇ ਹਿਸਾਬ ਨਾਲ । ਟੀਮ ਵਿੱਚ ਇੱਕ ਚੁਸਤ-ਫੁਰਤ ਗੋਲ ਮੂੰਹ ਤੇ ਲਾਲ ਗਲ੍ਹਾਂ ਵਾਲੀ ਮੁਟਿਆਰ ਉਸਦੀ ਨਜ਼ਰੀ ਪਈ ਤੇ ਮਨ ਹੀ ਮਨ ਵਿਚ ਉਸਨੇ ਉਸਨੂੰ ਤਜਵੀਜ਼ ਦਿੱਤੀ ਕਿ ਉਸਨੂੰ ਟੋਲੀਆਂ ਵਿਚਕਾਰ ਸੋਸ਼ਲਿਸਟ ਮੁਕਾਬਲਾ ਸ਼ੁਰੂ ਕਰਨਾ ਚਾਹੀਦਾ ਹੈ।... ਉਹ ਆਪਣੀਆਂ ਸੋਚਾਂ ਵਿੱਚ ਏਨਾਂ ਖੁਭਿਆ ਹੋਇਆ ਸੀ ਕਿ ਉਸਨੇ ਦੇਖਿਆ ਹੀ ਨਾ ਕਿ ਇੱਕ ਘੋੜਾ ਬਰਫ਼ ਦੇ ਮਘੋਰੇ ਦੇ ਕੰਢੇ ਦੇ ਏਨਾਂ ਨੇੜੇ ਚਲਾ ਗਿਆ ਹੈ ਕਿ ਇਸਦੀਆਂ ਪਿਛਲੀਆਂ ਲੱਤਾਂ ਤਿਲਕੀਆਂ ਤੇ ਇਹ ਪਾਣੀ ਵਿੱਚ ਜਾ ਡਿੱਗਾ। ਬਰਫ਼-ਗੱਡੀ ਦਾ ਭਾਰ ਇਸਨੂੰ ਪਾਣੀ ਦੀ ਸਤਹਿ ਦੇ ਉੱਤੇ ਰੱਖ ਰਿਹਾ ਸੀ, ਪਰ ਪਾਣੀ ਦੀ ਤੇਜ਼ ਰੌਂਅ ਇਸਨੂੰ ਬਰਫ਼ ਹੇਠਾਂ ਖਿੱਚ ਰਹੀ ਸੀ। ਕੁਹਾੜੀ ਵਾਲਾ ਬੁੱਢਾ ਬੇਬਸੀ ਵਿੱਚ ਹੱਥ ਪੈਰ ਮਾਰ ਰਿਹਾ ਸੀ, ਕਦੀ ਬਰਫ਼-ਗੱਡੀ ਨੂੰ ਖਿੱਚਣ ਲੱਗ ਪੈਂਦਾ ਤੇ ਕਦੀ ਘੋੜੇ ਦੀਆਂ ਲਗਾਮਾਂ ਨੂੰ ਖਿੱਚਣ ਲੱਗ ਪੈਂਦਾ।

"ਘੋੜਾ ਡੁੱਬ ਰਿਹਾ ਹੈ।" ਸਤੇਪਾਨ ਈਵਾਨੋਵਿਚ ਦੀ ਕੂਕ ਨਾਲ ਸਾਰਾ ਕਮਰਾ ਗੂੰਜ ਉਠਿਆ।

ਕੋਮੀਸਾਰ, ਯਕੀਨੋ-ਬਾਹਰੇ ਯਤਨ ਨਾਲ, ਜਿਸ ਕਰਕੇ ਪੀੜ ਨਾਲ ਉਸਦਾ ਚਿਹਰਾ ਵੀ ਸੁਆਹ-ਰੰਗਾ ਹੋ ਗਿਆ, ਆਪਣੀਆਂ ਅਰਕਾਂ-ਭਾਰ ਉਠਿਆ, ਤੇ ਆਪਣੀ ਛਾਤੀ ਨੂੰ ਬਾਰੀ ਦੀ ਸਿਲ੍ਹ ਉਤੇ ਟਿਕਾਉਂਦਿਆ, ਬਾਹਰ ਨੂੰ ਦੇਖਣ ਲੱਗਾ ਤੇ ਫੁਸਫਸਾਇਆ:

“ਮੂਰਖ! ਇਹਨੂੰ ਸਮਝ ਕਿਉਂ ਨਹੀਂ ਆ ਰਹੀ? ਜੋਤਰਾ ਜੋਤਰਾ ਕੱਟਣਾ ਚਾਹੀਦੈ, ਘੋੜਾ ਆਪੇ ਨਿੱਕਲ ਆਏਗਾ।... ਉਫ, ਇਹ ਘੋੜੇ ਨੂੰ ਮਰਵਾ ਦੇਵੇਗਾ।"

ਸਤੇਪਾਨ ਈਵਾਨੋਵਿਚ ਕੋਸ਼ਿਸ਼ ਕਰਕੇ ਬਾਰੀ ਦੀ ਸਿਲ੍ਹ ਉੱਤੇ ਚੜ੍ਹਿਆ। ਘੋੜਾ ਡੁੱਬ ਰਿਹਾ ਸੀ। ਮੈਲਾ ਪਾਣੀ ਪਹਿਲਾਂ ਹੀ ਇਸਦੇ ਉੱਪਰੋਂ ਦੀ ਉਛਾਲੇ ਖਾ ਰਿਹਾ ਸੀ, ਪਰ ਇਹ ਬਾਹਰ ਨਿਕਲਣ ਲਈ ਪੂਰੀ ਵਾਹ ਲਾ ਰਿਹਾ ਸੀ ਤੇ ਆਪਣੇ ਅਗਲੇ ਖੁਰਾਂ ਨੂੰ ਬਰਫ਼ ਵਿੱਚ ਗੱਡਣ ਦੀ ਕੋਸ਼ਿਸ਼ ਕਰ ਰਿਹਾ ਸੀ।

"ਜੋਤਰਾ ਕੱਟ ਦੇਹ !" ਕੋਮੀਸਾਰ ਕੂਕਿਆ, ਜਿਵੇਂ ਕਿ ਦਰਿਆ ਉੱਪਰਲਾ ਬੁੱਢਾ ਉਸਦੀ ਅਵਾਜ਼ ਸੁਣ ਸਕਦਾ ਸੀ।

ਸਤੇਪਾਨ ਈਵਾਨੋਵਿਚ ਨੇ ਹੱਥਾਂ ਨੂੰ ਧੂਤੂ ਵਾਂਗ ਬਣਾਇਆ ਤੇ ਕੋਮੀਸਾਰ ਦੀ ਸਲਾਹ ਨੂੰ ਬਾਰੀ ਵਿੱਚੋਂ ਦੀ ਗਲੀ ਗਿਚ ਭੇਜ ਦਿੱਤਾ:

"ਹੇਅ, ਬਜ਼ੁਰਗਾ, ਜੋਤਰਾ ਕੱਟ ਦੇਹ ! ਤੇਰੀ ਪੇਟੀ ਵਿੱਚ ਕੁਹਾੜੀ ਟੰਗੀ ਹੋਈ ਹੈ- ਕੱਟ

137 / 372
Previous
Next