Back ArrowLogo
Info
Profile

ਦੇਹ।"

ਬੁਢੇ ਨੇ ਇਸਨੂੰ ਇੰਝ ਸੁਣਿਆ ਜਿਵੇਂ ਕੋਈ ਅਰਸ਼ੋ ਸਲਾਹ ਆ ਰਹੀ ਹੋਵੇ। ਉਸਨੇ ਆਪਣੀ ਪੇਟੀ ਨਾਲੋਂ ਕੁਹਾੜੀ ਲਾਹੀ ਤੇ ਇੱਕ ਦੋ ਵਾਰਾਂ ਨਾਲ ਹੀ ਜੋਤਰਾ ਕੱਟ ਦਿੱਤਾ। ਜੋਤਰੇ ਤੋਂ ਛੁੱਟਿਆ ਘੋੜਾ ਇੱਕਦਮ ਬਰਫ਼ ਉੱਤੇ ਚੜ੍ਹ ਆਇਆ, ਤੇ ਸਾਹੋ-ਸਾਹ ਹੋਇਆ ਤੇ ਆਪਣੇ ਆਪ ਨੂੰ ਕੁੱਤੇ ਵਾਂਗ ਛੱਡਦਾ ਹੋਇਆ, ਬਰਫ਼ ਦੇ ਮਘੋਰੇ ਤੋਂ ਪਰੇ ਹੋ ਕੇ ਖੜ੍ਹ ਗਿਆ।

"ਇਸ ਸਭ ਕੁਝ ਦਾ ਕੀ ਮਤਲਬ ਹੈ?" ਐਨ ਇਸੇ ਵੇਲੇ ਇੱਕ ਅਵਾਜ਼ ਕਮਰੇ ਵਿਚ ਗੂੰਜੀ।

ਬਿਨਾਂ ਬਟਨ ਬੰਦ ਕੀਤਿਆਂ ਚੋਗਾ ਪਾਈ ਤੇ ਬਿਨਾਂ ਚਿੱਟੀ ਟੋਪੀ ਦੇ, ਜਿਹੜੀ ਉਹ ਆਮ ਪਾਉਂਦਾ ਸੀ, ਵਾਸਿਲੀ ਵਾਸਿਲੀਏਵਿਚ ਦਰਵਾਜ਼ੇ ਵਿੱਚ ਖੜ੍ਹਾ ਸੀ। ਉਹ ਹੱਦੋ- ਬਾਹਰਾ ਲੋਹਾ-ਲਾਖਾ ਹੋ ਗਿਆ, ਭੁੰਝੇ ਪੈਰ ਮਾਰਨ ਲੱਗਾ ਤੇ ਕਿਸੇ ਦੀ ਵੀ ਕੋਈ ਦਲੀਲ ਸੁਨਣ ਨੂੰ ਤਿਆਰ ਨਹੀਂ ਸੀ। ਉਸਨੇ ਕਿਹਾ ਕਿ ਮੈਂ ਇਸ ਸਾਰੇ ਪਾਗਲਾਂ ਦੇ ਵਾਰਡ ਨੂੰ ਖੱਡੇ ਵਿੱਚ ਸੁਟਵਾ ਦੇਵਾਂਗਾ ਤੇ ਇਸ ਤਰ੍ਹਾਂ ਝਿੜਕਾ ਦਿੰਦਾ ਹੋਇਆ ਤੇ ਜ਼ੋਰ ਜ਼ੋਰ ਦੀ ਸਾਹ ਲੈਂਦਾ ਹੋਇਆ, ਤੇ ਜੋ ਕੁਝ ਵਾਪਰਿਆ ਸੀ ਉਸਦਾ ਕਾਰਨ ਸਮਝਣ ਤੋਂ ਬਿਨਾਂ ਹੀ ਉਥੋਂ ਚਲਾ ਗਿਆ। ਕੁਝ ਹੀ ਮਿੰਟਾਂ ਪਿੱਛੋਂ ਕਲਾਵਦੀਆ ਮਿਖਾਇਲੇਵਨਾ ਪ੍ਰੇਸ਼ਾਨ ਹੋਈ ਹੋਈ ਤੇ ਰੋ ਕੇ ਹਟੀਆਂ ਅੱਖਾਂ ਨਾਲ ਦੌੜੀ ਦੌੜੀ ਵਾਰਡ ਵਿੱਚ ਆਈ । ਉਸਦੀ ਵਾਸਿਲੀ ਵਾਸਿਲੀਏਵਿਚ ਤੋਂ ਹੁਣੇ ਹੀ ਖੂਬ ਡਾਂਟ-ਡਪਟ ਹੋਈ ਸੀ, ਪਰ ਉਸਨੂੰ ਕੋਮੀਸਾਰ ਦਾ ਸਵਾਹ-ਰੰਗਾ, ਨਿਰਜਿੰਦ ਲੱਗਦਾ ਚਿਹਰਾ ਨਜ਼ਰੀਂ ਪਿਆ, ਜਿਹੜਾ ਖੁਲ੍ਹੀਆਂ ਅੱਖਾਂ ਨਾਲ, ਬੇਹਰਕਤ, ਸਿਰਹਾਣੇ ਉਤੇ ਪਿਆ ਸੀ, ਤੇ ਉਹ ਦੌੜ ਕੇ ਉਸ ਕੋਲ ਚਲੀ ਗਈ।

ਸ਼ਾਮ ਨੂੰ ਕੋਮੀਸਾਰ ਦੀ ਹਾਲਤ ਮਾੜੀ ਹੋ ਗਈ। ਉਸਨੂੰ ਕਾਫੂਰ ਦਾ ਟੀਕਾ ਲਾਇਆ ਗਿਆ, ਤੇ ਆਕਸੀਜਨ ਦਿੱਤੀ ਗਈ। ਉਸਨੂੰ ਕਿੰਨਾਂ ਚਿਰ ਹੋਸ਼ ਨਾ ਆਈ। ਪਰ ਜਿਉਂ ਹੀ ਉਸਨੂੰ ਹੋਸ਼ ਆਈ, ਉਸਨੇ ਕਲਾਵਦੀਆ ਮਿਖਾਇਲੋਵਨਾ ਵੱਲ ਦੇਖ ਕੇ, ਜਿਹੜੀ ਆਕਸੀਜਨ ਦਾ ਬੈਗ ਫੜੀ ਉਸ ਉਪਰ ਝੁਕੀ ਹੋਈ ਸੀ, ਮੁਸਕ੍ਰਾਉਣ ਦੀ ਤੇ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ।

“ਘਬਰਾਓ ਨਹੀਂ, ਸਿਸਟਰ, ਮੈਂ ਨਰਕਾਂ ਤੋਂ ਵੀ ਮੁੜ ਆਵਾਂਗਾ, ਤੇਰੇ ਲਈ ਉਹ ਦਵਾਈ ਲੈ ਕੇ ਜਿਹੜੇ ਸ਼ੈਤਾਨ ਆਪਣੀਆਂ ਛਾਈਆਂ ਦੂਰ ਕਰਨ ਲਈ ਵਰਤਦੇ ਨੇ।"

ਇਸ ਭਾਰੀ-ਭਰਕਮ, ਸ਼ਕਤੀਵਰ ਇਨਸਾਨ ਨੂੰ ਆਪਣੀ ਬੀਮਾਰੀ ਦੇ ਖਿਲਾਫ਼ ਸਖ਼ਤ ਘੋਲ ਕਰਦੇ ਹੋਏ ਦਿਨੋਂ ਦਿਨ ਨਿਘਰਦਿਆਂ ਦੇਖਣਾ ਅਕਹਿ ਤੌਰ ਉੱਤੇ ਦੁਖਦਾਈ ਸੀ।

8

ਹਰ ਲੰਘਦੇ ਦਿਨ ਨਾਲ ਮਰੇਸੇਯੇਵ ਵੀ ਵਧੇਰੇ ਕਮਜ਼ੋਰ ਹੁੰਦਾ ਗਿਆ। "ਰੁੱਤ ਵਿਗਿਆਨਕ ਸਾਰਜੰਟ” ਨੂੰ, ਜੋ ਕਿ ਇੱਕੋ ਜੀਵ ਸੀ ਜਿਸ ਕੋਲ ਉਹ ਆਪਣਾ ਗਮ ਫੋਲਦਾ ਸੀ, ਪਾਈ ਅਗਲੀ ਚਿੱਠੀ ਵਿੱਚ ਉਸਨੇ ਇਹ ਵੀ ਲਿਖ ਦਿੱਤਾ ਕਿ ਸ਼ਾਇਦ ਮੈਂ ਹੁਣ

138 / 372
Previous
Next