

ਜਿਊਂਦਾ ਹਸਪਤਾਲ ਵਿੱਚੋਂ ਨਾ ਨਿੱਕਲ ਸਕਾ, ਤੇ ਇਹ ਸਗੋਂ ਚੰਗਾ ਹੀ ਹੋਵੇਗਾ, ਕਿਉਂਕਿ ਪੈਰਾਂ ਤੋਂ ਬਿਨਾਂ ਪਾਇਲਟ ਖੰਭਾਂ ਤੋਂ ਬਿਨਾਂ ਪੰਛੀ ਵਾਂਗ ਸੀ, ਜਿਹੜਾ ਅਜੇ ਵੀ ਜਿਊਂ ਸਕਦਾ ਤੇ ਆਪਣਾ ਚੋਗਾ ਖਾ ਸਕਦਾ ਸੀ, ਪਰ ਉੱਡ ਕਦੀ ਨਹੀਂ ਸੀ ਸਕਦਾ। ਉਹ ਖੰਭਾਂ ਤੋਂ ਬਿਨਾਂ ਪੰਛੀ ਨਹੀਂ ਬਣਨਾ ਚਾਹੁੰਦਾ, ਤੇ ਭੈੜੀ ਤੋਂ ਭੈੜੀ ਅਵਸਥਾ ਨੂੰ ਸ਼ਾਂਤੀ ਨਾਲ ਅੱਗੋਂ ਮਿਲਣ ਲਈ ਤਿਆਰ ਸੀ, ਸਿਰਫ ਜੇ ਕਿਤੇ ਇਹ ਜਲਦੀ ਆ ਜਾਏ । ਇਸ ਤਰ੍ਹਾਂ ਲਿਖਣਾ ਸ਼ਾਇਦ ਬੜੀ ਜ਼ਾਲਮ ਗੱਲ ਸੀ, ਕਿਉਂਕਿ ਚਿੱਠੀ ਪੱਤਰ ਦੇ ਦੌਰਾਨ ਕੁੜੀ ਨੇ ਮੰਨਿਆ ਸੀ ਕਿ ਢੇਰ ਚਿਰ ਤੋਂ ਹੁਣ ਉਹ “ਸਾਥੀ ਸੀਨੀਅਰ ਲੈਫ਼ਟੀਨੈਂਟ" ਵੱਲ ਬੇਵਾਸਤਾ ਨਹੀਂ ਸੀ ਤੇ ਜੇ ਉਸ ਨਾਲ ਇਹ ਭਾਣਾ ਨਾ ਵਾਪਰ ਜਾਂਦਾ, ਤਾਂ ਕਦੀ ਵੀ ਆਪਣਾ ਭੇਤ ਨਾ ਖੋਹਲਦੀ।
"ਵਿਆਹ ਕਰਾਉਣਾ ਚਾਹੁੰਦੀ ਹੈ, ਭਾਅ, ਸਾਡਾ ਮੁੱਲ ਵਧਿਆ ਹੋਇਐ। ਪੈਰਾਂ ਦਾ ਕੀ ਹੈ, ਹੋਏ ਕਿ ਨਾ ਹੋਏ, ਜਦੋਂ ਤੱਕ ਪੈਨਸ਼ਨ ਚੰਗੀ ਹੋਏ,” ਕੁਕੁਸ਼ਕਿਨ ਨੇ ਆਪਣੇ ਸੁਭਾਅ ਮੁਤਾਬਕ ਕਾਟਵੀਂ ਟਿੱਪਣੀ ਕੀਤੀ।
ਪਰ ਅਲੈਕਸੇਈ ਨੂੰ ਆਪਣੇ ਮੂੰਹ ਨਾਲ ਜੁੜਿਆ ਉਹ ਪੀਲਾ ਚਿਹਰਾ ਯਾਦ ਆਇਆ ਜਦੋਂ ਮੌਤ ਉਹਨਾਂ ਦੇ ਸਿਰਾਂ ਉਤੇ ਮੰਡਲਾਂ ਰਹੀ ਸੀ, ਤੇ ਉਸਨੂੰ ਪਤਾ ਸੀ ਕਿ ਗੱਲ ਉਸ ਤਰ੍ਹਾਂ ਨਹੀ, ਜਿਸ ਤਰ੍ਹਾਂ ਕੁਕੁਸ਼ਕਿਨ ਕਹਿੰਦਾ ਹੈ। ਉਸਨੂੰ ਇਹ ਵੀ ਪਤਾ ਸੀ ਕਿ ਉਸਦੀਆਂ ਸੋਗੀ ਸਾਫ-ਬਿਆਨੀਆਂ ਨੂੰ ਦੁਖਦੇ ਦਿਲ ਨਾਲ ਪੜ੍ਹਦੀ ਹੈ। "ਰੁੱਤ ਵਿਗਿਆਨਕ ਸਾਰਜੰਟ" ਦਾ ਨਾਂ ਤੱਕ ਵੀ ਨਾ ਜਾਣਦਿਆਂ, ਉਸਨੇ ਆਪਣੀਆਂ ਖੁਸ਼ੀਹੀਣ ਸੋਚਾਂ ਉਸ ਸਾਮ੍ਹਣੇ ਰੱਖਣੀਆਂ ਜਾਰੀ ਰੱਖੀਆਂ।
ਕੋਮੀਸਾਰ ਹਰ ਇੱਕ ਦੇ ਦਿਲ ਨੂੰ ਫਿੱਟ ਹੋਣ ਵਾਲੀ ਕੁੰਜੀ ਲੱਭਣ ਦੇ ਸਮਰੱਥ ਸੀ, ਪਰ ਅਜੇ ਤੱਕ ਉਹ ਐਸੀ ਕੁੰਜੀ ਨਹੀਂ ਸੀ ਲੱਭ ਸਕਿਆ ਜਿਹੜੀ ਮਰੇਸੇਯੇਵ ਦੇ ਦਿਲ ਨੂੰ ਫਿੱਟ ਹੋ ਸਕੇ। ਉਸਦੇ ਅਪਰੇਸ਼ਨ ਤੋਂ ਅਗਲੇ ਦਿਨ, ਵਾਰਡ ਵਿੱਚ ਓਸਤਰੋਵਸਕੀ ਦੀ ਰਚਨਾ "ਕਬਹੂੰ ਨਾ ਛਾਡੈ ਖੇਤੁ" ਆ ਦਿਖਾਈ ਦਿਤੀ। ਕਿਤਾਬ ਉੱਚੀ ਉੱਚੀ ਪੜ੍ਹੀ ਜਾਣ ਲੱਗੀ। ਅਲੈਕਸੇਈ ਸਮਝ ਗਿਆ ਕਿ ਇਹ ਉਸੇ ਵਾਸਤੇ ਪੜ੍ਹਿਆ ਜਾ ਰਿਹਾ ਹੈ, ਪਰ ਉਸਤੋਂ ਉਸਨੂੰ ਚੈਨ ਨਾ ਮਿਲਿਆ। ਪਾਵੇਲ ਕੋਰਚਾਗਿਨ ਦਾ ਉਹ ਬਚਪਨ ਤੋਂ ਹੀ ਸਤਿਕਾਰ ਕਰਦਾ ਸੀ। ਇਹ ਉਸਦੇ ਮਨਭਾਉਂਦੇ ਨਾਇਕਾਂ ਵਿੱਚੋਂ ਇੱਕ ਸੀ। "ਪਰ ਕੋਰਚਾਗਿਨ ਪਾਇਲਟ ਤਾਂ ਨਹੀਂ ਸੀ," ਅਲੈਕਸੇਈ ਹੁਣ ਸੋਚਣ ਲੱਗਾ।" ਕੀ ਉਸਨੂੰ ਪਤਾ ਸੀ ਕਿ 'ਹਵਾ ਵਿੱਚ ਉੱਡਣ ਦੀ ਸਿੱਕ, ਕੀ ਹੁੰਦੀ ਹੈ ? ਓਸਤਰੋਵਸਕੀ ਨੇ ਆਪਣੀਆਂ ਕਿਤਾਬਾਂ ਬਿਸਤਰੇ ਵਿੱਚ ਪਏ ਨੇ ਐਸੇ ਸਮੇਂ ਨਹੀਂ ਸਨ ਲਿਖੀਆਂ ਜਦੋਂ ਦੇਸ਼ ਦੇ ਸਾਰੇ ਹੀ ਆਦਮੀ ਤੇ ਬਹੁਤ ਸਾਰੀਆਂ ਔਰਤਾਂ ਲੜ ਰਹੀਆਂ ਸਨ, ਜਦੋਂ ਚੋਂਦੀਆਂ ਨਲੀਆਂ ਵਾਲੇ ਮੁੰਡੇ ਵੀ ਕਰੇਟਾਂ ਉੱਪਰ ਖੜ੍ਹੇ ਹੋ ਕੇ ਕਿਉਂਕਿ ਉਹ ਐਨੇਂ ਵੱਡੇ ਨਹੀਂ ਸਨ ਕਿ ਉਹਨਾਂ ਦਾ ਹੱਥ ਲੇਥਾਂ ਤੱਕ ਪੁੱਜ ਸਕੇ, ਬੰਬਾਂ ਦੇ ਖੋਲ ਖਰਾਦ ਰਹੇ ਸਨ।"
ਮਤਲਬ ਕੀ ਕਿ ਇਸ ਮੌਕੇ ਉੱਤੇ ਕਿਤਾਬ ਨੂੰ ਸਫ਼ਲਤਾ ਨਾ ਮਿਲੀ। ਤਾਂ ਕੋਮੀਸਾਰ ਨੇ ਪਾਸਿਉਂ ਦੀ ਪੈਣ ਦੀ ਚਾਲ ਚੱਲੀ। ਕਦੀ ਕਦੀ ਸੁਭਾਉਕੀ ਹੀ ਉਹ ਕਿਸੇ ਹੋਰ ਬੰਦੇ ਦੀ