Back ArrowLogo
Info
Profile

ਦੀ ਥਾਂ ਵੀ ਨਾਲ ਲੈ ਗਿਆ ਸੀ । ਸ਼ਹਿਰ ਦੇ ਉਸੱਰਈਆਂ ਵਿੱਚ ਉਸਨੂੰ ਆਪਣੇ ਵਰਗੇ ਹੀ ਮੁੰਡੇ ਕੁੜੀਆਂ ਮਿਲੇ; ਉਹ ਵੀ ਉਡਾਣ ਦੇ ਸੁਪਨੇ ਲੈਂਦੇ ਸਨ ਤੇ ਇਸ ਗੱਲ ਉਤੇ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਖੁਦ ਆਪਣੇ ਹੱਥਾਂ ਨਾਲ ਉਹਨਾਂ ਦੇ ਸ਼ਹਿਰ ਵਿਚ, ਜਿਸਦਾ ਅਜੇ ਖਾਕਿਆ ਉਪਰ ਹੀ ਵਜੂਦ ਸੀ, ਆਪਣੇ ਲਈ ਇੱਕ ਸੱਚਮੁਚ ਦੀ ਏਅਰ ਕਲੱਬ ਬਣਾਈ। ਸ਼ਾਮਾਂ ਨੂੰ, ਜਦੋਂ ਧੜਵੈਲ ਉਸਾਰੀ ਪ੍ਰਾਜੈਕਟ ਧੁੰਦ ਵਿੱਚ ਲਪੇਟਿਆ ਜਾਂਦਾ ਸੀ, ਉਸਰਈਏ ਆਪਣੀਆਂ ਬਾਰਕਾਂ ਵਿੱਚ ਚਲੇ ਜਾਂਦੇ, ਬਾਰੀਆਂ ਬੰਦ ਕਰ ਲੈਂਦੇ ਤੇ ਮੱਛਰਾਂ ਦੇ ਝੁੰਡਾਂ ਨੂੰ ਦੂਰ ਰੱਖਣ ਲਈ, ਜਿਹੜੇ ਆਪਣੀ ਬਦਸ਼ਗਣ ਮਹੀਣ ਜਿਹੀ ਭੀ-ਭੀ ਨਾਲ ਹਵਾ ਨੂੰ ਭਰ ਰਹੇ ਹੁੰਦੇ ਸਨ, ਦਰਵਾਜ਼ਿਆਂ ਦੇ ਅੱਗੇ ਸਿਲ੍ਹੀਆਂ ਟਾਹਣੀਆਂ ਦੀਆਂ ਧੂੰਆਂ ਛੱਡਦੀਆਂ ਅੱਗਾਂ ਬਾਲ ਲੈਂਦੇ। ਉਸ ਘੜੀ, ਜਦੋਂ ਦਿਹਾੜੀ ਦੀ ਮਿਹਨਤ ਪਿੱਛੋਂ ਬਾਕੀ ਸਾਰੇ ਉਸਰਈਏ ਅਰਾਮ ਕਰ ਰਹੇ ਹੁੰਦੇ ਸਨ, ਤਾਂ ਅਲੈਕਸੇਈ ਦੀ ਅਗਵਾਈ ਵਿੱਚ ਏਅਰ ਕਲੱਬ ਦੇ ਮੈਂਬਰ, ਆਪਣੇ ਸਰੀਰਾਂ ਨੂੰ ਮਿੱਟੀ ਦਾ ਤੇਲ ਮਲ ਕੇ, ਜਿਸ ਬਾਰੇ ਖਿਆਲ ਕੀਤਾ ਜਾਂਦਾ ਸੀ ਕਿ ਮੱਛਰਾਂ ਨੂੰ ਦੂਰ ਰੱਖਦਾ ਹੈ, ਕੁਹਾੜੀਆਂ, ਗੈਤੀਆਂ, ਆਰੇ, ਕਹੀਆਂ ਤੇ ਤਰਪਾਲਾਂ ਚੁੱਕੀ ਤਾਇਗਾ ਵਿਚ ਚਲੇ ਜਾਂਦੇ ਸਨ । ਉਥੇ ਉਹ ਦਰਖ਼ਤ ਡੇਗਦੇ, ਮੁੱਢਾਂ ਨੂੰ ਉਡਾਉਂਦੇ, ਜ਼ਮੀਨ ਨੂੰ ਪੱਧਰਿਆਂ ਕਰਦੇ ਤੇ ਇੰਝ ਹਵਾਈ ਅੱਡੇ ਲਈ ਤਾਇਗਾ ਤੋਂ ਜ਼ਮੀਨ ਖੋਹਦੇ। ਤੇ ਖੁਦ ਆਪਣੇ ਹੱਥਾਂ ਨਾਲ ਕਈ ਕਿਲੋਮੀਟਰ ਉਤੋਂ ਇਸ ਅਣਛੂਹੇ ਜੰਗਲ ਨੂੰ ਸਾਫ ਕਰਕੇ ਇਹ ਥਾਂ ਜਿੱਤ ਲਈ।

ਉਹ ਹਵਾਈ ਅੱਡਾ ਸੀ ਜਿਥੋਂ ਅਲੈਕਸੇਈ ਪਹਿਲੀ ਵਾਰੀ ਇੱਕ ਸਿਖਲਾਈ ਹਵਾਈ ਜਹਾਜ਼ ਵਿੱਚ ਹਵਾ ਵਿੱਚ ਉਡਿਆ, ਤੇ ਆਖ਼ਰ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕੀਤਾ।

ਮਗਰੋਂ ਉਸਨੇ ਹਵਾਈ ਸਿਖਲਾਈ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਆਪ ਵੀ ਪੜ੍ਹਾਉਣ ਲੱਗ ਪਿਆ। ਉਹ ਇਸ ਸਕੂਲ ਵਿਚ ਸੀ ਜਦੋਂ ਜੰਗ ਛਿੜੀ। ਸਕੂਲ ਦੇ ਪ੍ਰਬੰਧਕਾਂ ਦੀ ਵਿਰੋਧਤਾ ਦੇ ਬਾਵਜੂਦ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਫ਼ੌਜ ਵਿੱਚ ਭਰਤੀ ਹੋ ਗਿਆ। ਉਸਦੀ ਜ਼ਿੰਦਗੀ ਦਾ ਸਾਰਾ ਨਿਸ਼ਾਨਾ, ਉਸਦੀਆਂ ਸਾਰੀਆਂ ਦਿਲਚਸਪੀਆਂ, ਖੁਸ਼ੀਆਂ, ਭਵਿੱਖ ਦੀਆਂ ਯੋਜਨਾਵਾਂ ਤੇ ਸਾਰੀਆਂ ਸਫ਼ਲਤਾਵਾਂ ਹਵਾਬਾਜ਼ੀ ਨਾਲ ਜੁੜੀਆਂ ਹੋਈਆਂ ਸਨ।

ਤੇ ਫਿਰ ਵੀ ਉਹ ਉਸਨੂੰ ਵਿਲੀਅਮਜ਼ ਦੀਆਂ ਗੱਲਾਂ ਕਰ ਕਰ ਕੇ ਸੁਣਾਉਂਦੇ ਸਨ।

"ਪਰ ਵਿਲੀਅਮਜ਼ ਪਾਇਲਟ ਨਹੀਂ ਸੀ," ਅਲੈਕਸੇਈ ਨੇ ਕਿਹਾ ਤੇ ਆਪਣਾ ਮੂੰਹ ਕੰਧ ਵੱਲ ਕਰ ਲਿਆ।

ਪਰ ਕੋਮੀਸਰ ਨੇ ਉਸਦੇ "ਦਿਲ ਦਾ ਤਾਲਾ ਖੋਹਲਣ" ਦੇ ਆਪਣੇ ਯਤਨ ਨਾ ਛੱਡੇ । ਇੱਕ ਦਿਨ, ਜਦੋਂ ਅਲੈਕਸੇਈ ਆਪਣੀ ਸਧਾਰਨ ਵਾਲੀ ਬੇਲਾਗਤਾ ਵਾਲੀ ਮਨੋਵਸਥਾ ਵਿੱਚ ਗੜੂੰਦ ਹੋਇਆ ਹੋਇਆ ਸੀ, ਤਾਂ ਉਸਨੂੰ ਕਮੀਸਾਰ ਦੀ ਮੋਟੀ ਅਵਾਜ਼ ਸੁਣਾਈ ਦਿਤੀ:

"ਲਿਓਸ਼ਾ ਦੇਖ, ਆਹ ਤੇਰੇ ਬਾਰੇ ਲਿਖਿਆ ਹੋਇਆ ਈ।"

ਸਤੇਪਾਨ ਈਵਨੋਵਿਚ ਪਹਿਲਾ ਹੀ ਰਸਾਲਾ ਮਰੇਸੇਯੇਵ ਵੱਲ ਲਿਆ ਰਿਹਾ ਸੀ। ਇਸ ਵਿੱਚ ਇੱਕ ਛੋਟਾ ਜਿਹਾ ਲੇਖ ਸੀ ਜਿਸ ਉੱਪਰ ਪੈਨਸਿਲ ਨਾਲ ਨਿਸ਼ਾਨੀ ਲੱਗੀ ਹੋਈ ਸੀ।

141 / 372
Previous
Next