Back ArrowLogo
Info
Profile

ਵਿਚ ਨਾ ਟੈਕਨੀਕ, ਨਾ ਹੁਸ਼ਿਆਰੀ, ਨਾ ਰਫ਼ਤਾਰ ਦੀ ਹੀ ਲੋੜ ਹੁੰਦੀ ਹੈ।”

"ਪਰ ਤੂੰ ਸੋਵੀਅਤ ਇਨਸਾਨ ਹੈ।" ਕੋਮੀਸਾਰ ਨੇ ਜ਼ੋਰ ਦਿਤਾ।

"ਸੋਵੀਅਤ ਇਨਸਾਨ," ਅਲੈਕਸੇਈ ਨੇ ਅਜੇ ਵੀ ਨਜ਼ਰਾਂ ਉਸ ਉੱਤੇ ਗੱਡੀ ਮਸ਼ੀਨੀ ਢੰਗ ਨਾਲ ਦੁਹਰਾਇਆ। ਪਰ ਉਸਦਾ ਚਿਹਰਾ ਇੱਕ ਤਰ੍ਹਾਂ ਦੀ ਅੰਦਰਲੀ ਰੌਸ਼ਨੀ ਨਾਲ ਚਮਕ ਪਿਆ ਤੇ ਉਸਨੇ ਖੁਸ਼ੀ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਵਾਰੋ ਵਾਰੀ ਆਪਣੇ ਸਾਥੀ ਮਰੀਜ਼ਾਂ ਵੱਲ ਦੇਖਿਆ।

ਰਾਤ ਨੂੰ ਅਲੈਕਸੇਈ ਨੇ ਰਸਾਲੇ ਨੂੰ ਆਪਣੇ ਸਿਰਹਾਣੇ ਹੇਠ ਰੱਖ ਲਿਆ ਤੇ ਉਸਨੂੰ ਯਾਦ ਆਇਆ ਕਿ ਬਚਪਨ ਵਿੱਚ ਜਦੋਂ ਉਹ ਆਪਣੇ ਭਰਾਵਾਂ ਨਾਲ ਅੰਗੀਠੀ ਤੋਂ ਉਪਰ ਸੌਣ ਵਾਲ਼ੀ ਥਾਂ ਸੌਂਦਾ ਹੁੰਦਾ ਸੀ, ਤਾਂ ਉਥੇ ਚੜ੍ਹ ਕੇ ਉਹ ਇਸੇ ਤਰ੍ਹਾਂ ਹੀ ਉਸ ਭਾਲੂ ਨੂੰ ਲੁਕਾ ਲੈਂਦਾ ਸੀ ਜਿਹੜਾ ਉਸਦੀ ਮਾਂ ਨੇ ਪੁਰਾਣੀ ਪਲੱਸ਼ ਦੀ ਜਾਕਟ ਤੋਂ ਬਣਾ ਕੇ ਦਿੱਤਾ ਸੀ । ਉਹ ਇਸ ਯਾਦ ਉਤੇ ਹੱਸਣ ਲੱਗ ਪਿਆ, ਤੇ ਉਸਦਾ ਹਾਸਾ ਸਾਰੇ ਕਮਰੇ ਵਿੱਚ ਸੁਣਾਈ ਦੇਂਦਾ ਸੀ।

ਰਾਤ ਨੂੰ ਅਲੈਕਸੇਈ ਦੀ ਬਿਲਕੁਲ ਅੱਖ ਨਾ ਲੱਗੀ। ਸਾਰਾ ਵਾਰਡ ਡੂੰਘੀ ਨੀਂਦ ਸੁੱਤਾ ਪਿਆ ਸੀ। ਗਵੋਜ਼ਦਿਓਵ ਆਪਣੇ ਬਿਸਤਰੇ ਵਿੱਚ ਪਾਸੇ ਮਾਰ ਰਿਹਾ ਸੀ, ਜਿਸ ਨਾਲ ਮੰਜੇ ਦੇ ਸਪਰਿੰਗ ਕਿੜ-ਕਿੜ ਕਰਨ ਲੱਗ ਪੈਂਦੇ ਸਨ । ਸਤੇਪਾਨ ਈਵਾਨੋਵਿਚ ਇੰਝ ਸੀਟੀਆਂ ਨਾਲ ਘੁਰਾੜੇ ਮਾਰ ਰਿਹਾ ਸੀ, ਜਿਵੇਂ ਕਿ ਉਸਦਾ ਅੰਦਰਲਾ ਫਟ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਕਦੀ ਕਦੀ ਕੋਮੀਸਾਰ ਵੀ ਪਾਸਾ ਪਰਤਦਾ, ਜਿਸ ਨਾਲ ਉਸਦੇ ਘੁੱਟ ਕੇ ਮੀਟੇ ਦੰਦਾਂ ਵਿੱਚੋਂ ਕੱਰਾਹਟ ਨਿੱਕਲ ਜਾਂਦੀ । ਪਰ ਅਲੈਕਸੇਈ ਨੂੰ ਕੁਝ ਨਹੀਂ ਸੀ ਸੁਣਾਈ ਦੇ ਰਿਹਾ। ਵਿੱਚ ਵਿੱਚ ਉਹ ਆਪਣੇ ਸਿਰਹਾਣੇ ਹੇਠੋਂ ਰਸਾਲਾ ਕੱਢ ਲੈਂਦਾ ਤੇ ਰਾਤ ਦੀ ਬੱਤੀ ਦੇ ਚਾਨਣ ਵਿੱਚ ਲੈਫ਼ਟੀਨੈਂਟ ਦੇ ਮੁਸਕ੍ਰਾਉਂਦੇ ਚਿਹਰੇ ਵੱਲ ਦੇਖ ਲੈਂਦਾ। "ਤੈਨੂੰ ਮੁਸ਼ਕਲ ਆ ਪਈ ਸੀ, ਪਰ ਤੂੰ ਇਸਨੂੰ ਸਰ ਕਰ ਲਿਆ," ਉਹ ਸੋਚਣ ਲੱਗਾ। "ਮੇਰੀ ਮੁਸ਼ਕਲ ਤੇਰੇ ਨਾਲੋਂ ਦਸ ਗੁਣਾ ਵੱਡੀ ਏ, ਪਰ ਤੂੰ ਦੇਖੀਂ, ਮੈਂ ਵੀ ਪਿੱਛੇ ਨਹੀਂ ਰਹਿਣ ਲੱਗਾ।”

ਅੱਧੀ ਰਾਤ ਨੂੰ ਕੋਮੀਸਾਰ ਇਕਦਮ ਅਹਿੱਲ ਹੋ ਗਿਆ। ਅਲੈਕਸੇਈ ਨੇ ਅਰਕਾ ਭਾਰ ਉਤਾਂਹ ਉੱਠ ਕੇ ਦੇਖਿਆ ਕਿ ਉਹ ਪੀਲਾ ਪਿਆ ਹੋਇਆ ਸੀ, ਸ਼ਾਤ ਸੀ, ਤੇ ਲੱਗਦਾ ਸੀ ਕਿ ਸਾਹ ਨਹੀਂ ਲੈ ਰਿਹਾ। ਪਾਇਲਟ ਘੰਟੀ ਵੱਲ ਲਪਕਿਆ ਤੇ ਜ਼ੋਰ ਜ਼ੋਰ ਦੀ ਵਜਾਉਣ ਲੱਗ ਪਿਆ। ਕਲਾਵਦੀਆ ਮਿਖਾਇਲੋਵਨਾ ਦੌੜੀ ਦੌੜੀ ਵਾਰਡ ਵਿੱਚ ਆਈ, ਪੈਰੋਂ ਨੰਗੀ, ਉਨੀਂਦੀਆਂ ਅੱਖਾਂ ਤੇ ਲਿਟਾਂ ਪਿੱਛੇ ਪਿੱਠ ਉਤੇ ਲਮਕੀਆਂ ਹੋਈਆਂ । ਕੁਝ ਹੀ ਮਿੰਟਾਂ ਮਗਰੋਂ ਹਾਊਸ ਸਰਜਨ ਬੁਲਾ ਲਿਆ ਗਿਆ । ਉਸਨੇ ਕੋਮੀਸਾਰ ਦੀ ਨਬਜ਼ ਦੇਖੀ, ਉਸਨੂੰ ਕਾਫੂਰ ਦਾ ਟੀਕਾ ਲਾਇਆ ਤੇ ਆਕਸੀਜਨ ਦੇ ਥੈਲੇ ਦੀ ਟੂਟੀ ਉਸਦੇ ਮੂੰਹ ਨੂੰ ਲਾ ਦਿੱਤੀ । ਸਰਜਨ ਤੇ ਨਰਸ ਉਸ ਨਾਲ ਇੰਝ ਘੰਟਾ ਕੁ ਰੁਝੇ ਰਹੇ, ਤੇ ਕਦੀ ਕਦੀ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਆਸ ਨਹੀਂ। ਆਖ਼ਰ ਕੋਮੀਸਾਰ ਨੇ ਅੱਖਾਂ ਖੋਹਲੀਆਂ, ਕਲਾਵਦੀਆ ਮਿਖਾਈਲੋਵਨਾ ਵੱਲ ਦੇਖ ਕੇ ਹਲਕਾ ਜਿਹਾ, ਲਗਭਗ ਅਪੋਹ ਜਿਹਾ ਮੁਸਕ੍ਰਾਇਆ, ਤੇ ਹੌਲੀ ਜਿਹੀ ਬੋਲਿਆ:

"ਮੁਆਫ਼ ਕਰਨਾ, ਮੈਂ ਤੁਹਾਨੂੰ ਕਸ਼ਟ ਦਿਤੈ, ਤੇ ਫਜ਼ੂਲ ਹੀ। ਨਰਕ ਤੱਕ ਮੈਂ ਪੁੱਜ ਨਹੀਂ

143 / 372
Previous
Next