Back ArrowLogo
Info
Profile

ਸਕਿਆ, ਜਿਸ ਲਈ ਛਾਈਆਂ ਵਾਸਤੇ ਦਵਾਈ ਮੈਂ ਨਹੀਂ ਲਿਆ ਸਕਿਆ। ਸੋ ਤੁਹਾਨੂੰ ਤਾਂ ਹੁਣ ਇਹਨਾਂ ਨਾਲ ਹੀ ਕੱਟਣੀ ਪਵੇਗੀ; ਕੀ ਕੀਤਾ ਜਾ ਸਕਦੈ!"

ਇਸ ਮਜ਼ਾਕ ਨਾਲ ਸਾਰਿਆਂ ਦੇ ਦਿਲਾਂ ਨੂੰ ਚੈਨ ਆਇਆ। ਇਹ ਆਦਮੀ ਤਾਂ ਬਲੂਤ ਵਾਂਗ ਮਜ਼ਬੂਤ ਹੈ; ਇਹੋ ਜਿਹਾ ਤੂਫਾਨ ਵੀ ਇਹ ਸਹਿ ਜਾਇਗਾ। ਹਾਊਸ ਸਰਜਨ ਵਾਰਡ ਵਿੱਚੋਂ ਚਲਾ ਗਿਆ; ਉਸਦੇ ਬੂਟਾਂ ਦੀ ਚੀਂ-ਚੀਂ ਬਰਾਮਦੇ ਵਿੱਚੋਂ ਹੌਲੀ ਹੌਲੀ ਦੂਰ ਜਾਂਦੀ ਸੁਣਾਈ ਦੇਂਦੀ ਸੀ; ਵਾਰਡ ਨੌਕਰਾਨੀਆਂ ਵੀ ਚਲੀਆਂ ਗਈਆਂ, ਤੇ ਸਿਰਫ ਕਲਾਵਦੀਆ ਮਿਖਾਇਲੋਵਨਾ ਹੀ ਰਹਿ ਗਈ। ਉਹ ਕੋਮੀਸਾਰ ਦੇ ਮੰਜੇ ਦੀ ਬਾਹੀ ਉੱਤੇ ਟੇਢੀ ਹੋ ਕੇ ਬੈਠੀ ਹੋਈ ਸੀ। ਮਰੀਜ਼ ਫਿਰ ਸੋ ਗਏ, ਸਿਵਾਏ ਮਰੇਸੇਯੇਵ ਦੇ, ਜਿਹੜਾ ਆਪਣੀਆਂ ਅੱਖਾਂ ਬੰਦ ਕਰੀ, ਐਸੇ ਬਣਾਵਟੀ ਪੈਰ ਬਾਰੇ ਸੋਚਦਾ ਪਿਆ ਸੀ ਜਿਹੜਾ ਉਸਦੇ ਹਵਾਈ ਜਹਾਜ਼ ਦੇ ਪੈਡਲਾਂ ਨਾਲ ਜੋੜਿਆ ਜਾ ਸਕੇ, ਭਾਵੇਂ ਪੇਟੀਆਂ ਦੇ ਨਾਲ ਹੀ ਕਿਉਂ ਨਾ ਹੋਵੇ । ਉਸਨੂੰ ਯਾਦ ਆਇਆ, ਇੱਕ ਵਾਰੀ ਏਅਰ ਕਲੱਬ ਵਿੱਚ ਹੀ ਉਸਨੇ ਸਿਖਲਾਇਕ ਤੋਂ, ਜਿਹੜਾ ਘਰੇਲੂ ਜੰਗ ਦੇ ਸਮੇਂ ਦਾ ਬਜ਼ੁਰਗ ਪਾਇਲਟ ਸੀ, ਇਹ ਸੁਣਿਆ ਸੀ ਕਿ ਇੱਕ ਪਾਇਲਟ ਨੇ, ਜਿਸ ਦੀਆਂ ਲੱਤਾਂ ਛੋਟੀਆਂ ਹੁੰਦੀਆਂ ਸਨ, ਪੈਡਲਾਂ ਨਾਲ ਲੱਕੜਾਂ ਬੰਨ੍ਹਵਾ ਲਈਆਂ ਸਨ।

“ਮੈਂ, ਭਰਾ, ਤੇਰੇ ਨਾਲੋਂ ਮਾੜਾ ਨਹੀਂ ਰਹਿਣ ਲੱਗਾ," ਉਹ ਕਾਰਪੋਵਿਚ ਨੂੰ ਯਕੀਨ ਦੁਆਉਂਦਾ ਰਿਹਾ। "ਮੈਂ ਉਡਾਗਾਂ, ਮੈਂ ਉਡਾਗਾਂ।" ਦੇ ਲਫ਼ਜ਼ ਉਸਦੇ ਦਿਮਾਗ ਵਿੱਚ ਗੂੰਜਦੇ ਤੇ ਗਾਉਂਦੇ ਰਹੇ, ਤੇ ਨੀਂਦ ਨੂੰ ਬਾਹਰ ਧੱਕਦੇ ਰਹੇ। ਉਹ ਅੱਖਾਂ ਬੰਦ ਕਰੀ ਚੁੱਪ ਚਾਪ ਪਿਆ ਸੀ। ਉਸ ਵੱਲ ਦੇਖਦਿਆਂ ਕੋਈ ਇਹ ਸੋਚ ਸਕਦਾ ਸੀ ਕਿ ਉਹ ਘੂਕ ਸੁੱਤਾ ਪਿਆ ਹੈ ਤੇ ਨੀਂਦ ਵਿਚ ਮੁਸਕਾ ਰਿਹਾ ਹੈ।

ਤੇ ਉਥੇ ਪਿਆ ਪਿਆ, ਉਸਨੂੰ ਗੱਲਬਾਤ ਸੁਣਾਈ ਦਿੱਤੀ, ਜਿਹੜੀ ਮਗਰੋਂ ਮੁਸ਼ਕਲ ਸਮੇਂ ਉਸਨੂੰ ਕਈ ਵਾਰੀ ਯਾਦ ਆਈ।

“ਉਫ, ਤੁਸੀਂ ਕਿਉਂ ਇੰਝ ਕਰਦੇ ਹੋ? ਕਿਉਂ? ਇਹੋ ਜਿਹੀ ਬਿਮਾਰੀ ਦੇ ਹੁੰਦਿਆ ਹੱਸਣਾ, ਮਜ਼ਾਕ ਕਰਨੇ - ਇਹ ਭਿਆਨਕ ਗੱਲ ਹੈ। ਮੇਰਾ ਤਾਂ ਦਿਲ ਕੰਬ ਉਠਦੇ ਜਦੋਂ ਮੈਂ ਖਿਆਲ ਕਰਦੀ ਹਾਂ ਕਿ ਤੁਹਾਨੂੰ ਕਿੰਨੀ ਤਕਲੀਫ ਹੈ । ਤੁਸੀਂ ਵੱਖਰੇ ਵਾਰਡ ਵਿੱਚ ਜਾਣ ਤੋਂ ਕਿਉਂ ਇਨਕਾਰ ਕੀਤਾ ?"

ਲੱਗਦਾ ਸੀ ਕਿ ਇਹ ਵਾਰਡ ਦੀ ਨਰਸ ਕਲਾਵਦੀਆ ਮਿਖਾਇਲੋਵਨਾ ਨਹੀਂ ਬੋਲ ਰਹੀ, ਜਿਹੜੀ ਏਨੀਂ ਚੰਗੀ, ਏਨੀ ਸੋਹਣੀ ਪਰ ਦੇਖਣ ਨੂੰ ਏਨੀ ਗ਼ੈਰ-ਜਜ਼ਬਾਤੀ ਸੀ, ਸਗੋਂ ਕੋਈ ਹੋਰ ਔਰਤ ਬੋਲ ਰਹੀ ਸੀ, ਭਾਵਕ ਤੇ ਰੋਸ ਪ੍ਰਗਟ ਕਰਦੀ ਹੋਈ। ਉਸਦੀ ਅਵਾਜ਼ ਵਿੱਚ ਗਮ ਸੀ, ਤੇ ਸ਼ਾਇਦ ਇਸਤੋਂ ਇਲਾਵਾ ਕੁਝ ਹੋਰ। ਮਰੇਸੇਯੇਵ ਨੇ ਅੱਖਾਂ ਖੋਹਲੀਆਂ। ਰਾਤ ਦੀ ਬੱਤੀ ਦੇ ਚਾਨਣ ਵਿੱਚ, ਜਿਸਨੂੰ ਰੁਮਾਲ ਨਾਲ ਢੱਕਿਆ ਹੋਇਆ ਸੀ, ਉਸਨੂੰ ਸਿਰਹਾਣੇ ਦੇ ਉਤੇ ਪਿਆ ਕੋਮੀਸਾਰ ਦਾ ਪੀਲਾ, ਸੁੱਜਿਆ ਚਿਹਰਾ, ਉਸਦੀਆਂ ਮਿਹਰਬਾਨ, ਚਮਕਦੀਆਂ ਅੱਖਾਂ, ਤੇ ਨਰਸ ਦੀ ਮਲੂਕ, ਜ਼ਨਾਨਾ ਪ੍ਰੋਫਾਈਲ ਦਿਖਾਈ ਦਿੱਤੀ। ਨਰਸ ਦੇ ਸਿਰ ਦੇ ਪਿਛਲੇ ਪਾਸੇ ਪੈ ਰਿਹਾ ਚਾਨਣ ਉਸਦੇ ਮੁਲਾਇਮ, ਕੱਕੇ ਵਾਲਾਂ ਨੂੰ ਆਭਾ-ਮੰਡਲ ਵਾਂਗ

144 / 372
Previous
Next