Back ArrowLogo
Info
Profile

ਹੇਠਾਂ ਜਾ ਰਹੀ ਸੀ। ਅੱਗੇ ਚੱਲਿਆ ਨਹੀਂ ਜਾ ਸਕਦਾ ਸੀ । ਇਹ ਭਿਆਨਕ ਸੀ, ਮੈਂ ਤੁਹਾਨੂੰ ਦਸਾਂ! ਜੇ ਆਦਮੀ ਠੇਡਾ ਖਾ ਕੇ ਡਿੱਗ ਪੈਂਦਾ, ਤਾਂ ਮੂੰਹ ਵਿੱਚ ਰੇਤ ਵਾੜੀ ਪਿਆ ਰਹਿੰਦਾ। ਸਾਡਾ ਕੋਮੀਸਾਰ ਯਾਕੋਵ ਪਾਵਲੋਵਿਚ ਵੋਲੋਦਿਨ ਨਾਂ ਦਾ ਇੱਕ ਬੰਦਾ ਸੀ। ਦੇਖਣ ਨੂੰ ਪਿਲਪਿਲਾ, ਬੁੱਧੀਮਾਨ— ਉਹ ਇਤਿਹਾਸਕਾਰ ਸੀ ।... ਪਰ ਕਰੜਾ ਬਾਲਸ਼ਵਿਕ ਸੀ ਉਹ। ਲੱਗਦਾ ਸੀ ਕਿ ਉਹ ਸਭ ਤੋਂ ਪਹਿਲਾਂ ਡਿੱਗੇਗਾ, ਪਰ ਉਹ ਤੁਰੀ ਜਾਂਦਾ ਸੀ ਤੇ ਸਾਰੇ ਲੋਕਾਂ ਦੀ ਹੌਂਸਲਾ ਅਫ਼ਜਾਈ ਕਰੀ ਜਾ ਰਿਹਾ ਸੀ: ਚਲੋ ਚਲੋ, ਨੇੜੇ ਹੀ ਹੈ, ਜਲਦੀ ਪੁੱਜ ਜਾਵਾਂਗੇ। ਤੇ ਜੇ ਕੋਈ ਲੇਟ ਜਾਂਦਾ ਤਾਂ ਉਹ ਆਪਣੀ ਪਿਸਤੌਲ ਉਸ ਵੱਲ ਸੇਧ ਲੈਂਦਾ ਤੇ ਕਹਿੰਦਾ: "ਉੱਠ ਪੌ, ਨਹੀ ਤਾਂ ਗੋਲੀ ਮਾਰ ਦੇਵਾਗਾ”,

"ਚੌਥੇ ਦਿਨ, ਜਦੋਂ ਸ਼ਹਿਰ ਸਾਰਾ ਪੰਦਰਾਂ ਕਿਲੋਮੀਟਰ ਰਹਿ ਗਿਆ ਸੀ, ਤਾਂ ਸਭ ਲੋਕਾਂ ਦਾ ਸਾਹ-ਸਤ ਖ਼ਤਮ ਹੋ ਚੁੱਕਾ ਸੀ। ਅਸੀਂ ਡਿਗਦੇ-ਢਹਿੰਦੇ ਤੁਰੀ ਜਾ ਰਹੇ ਸਾਂ, ਜਿਵੇਂ ਸ਼ਰਾਬੀ ਹੋਈਏ, ਤੇ ਪਿੱਛੇ ਅਸੀਂ ਵਿੰਗੀ-ਟੇਢੀ ਪੈੜ ਛੱਡ ਰਹੇ ਸਾਂ, ਜਿਵੇਂ ਜ਼ਖਮੀ ਜਾਨਵਰ ਦੀ ਹੁੰਦੀ ਹੈ। ਇਕਦਮ ਕੋਮੀਸਾਰ ਨੇ ਇੱਕ ਗੀਤ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਬੜੀ ਭੈੜੀ, ਪਤਲੀ ਜਿਹੀ ਸੀ, ਤੇ ਗੀਤ ਜਿਹੜਾ ਉਸਨੇ ਸ਼ੁਰੂ ਕੀਤਾ, ਬੜਾ ਫਜ਼ੂਲ ਜਿਹਾ ਸੀ, ਪੁਰਾਣਾ ਫੌਜੀ ਗੀਤ: "ਚੁਬਾਰਿਕੀ, ਚੁਬਾਰਿਕੀ"- ਪਰ ਅਸੀਂ ਨਾਲ ਅਵਾਜ਼ ਰਲਾਈ ਤੇ ਗਾਉਣ ਲੱਗ ਪਏ। ਮੈਂ ਹੁਕਮ ਦਿੱਤਾ: "ਇੱਕ ਕਤਾਰ ਬਣਾਓ।" ਤੇ ਉਹਨਾਂ ਨੂੰ ਕਦਮ ਮਿਲਾ ਕੇ ਚੱਲਣ ਲਈ ਕਿਹਾ। ਤੁਸੀਂ ਸੱਚ ਨਹੀਂ ਮੰਨਣਾ, ਪਰ ਤੁਰਨਾ ਸੌਖਾ ਹੋ ਗਿਆ।

"ਇਸ ਤੋਂ ਮਗਰੋਂ ਅਸੀਂ ਇੱਕ ਹੋਰ ਸ਼ੁਰੂ ਕੀਤਾ, ਤੇ ਫਿਰ ਇੱਕ ਹੋਰ। ਸਮਝ ਸਕਦੀ ਏਂ, ਛੋਟੀ ਜਿਹੀ ਸਿਸਟਰ ! ਅਸੀ ਖੁਸ਼ਕ, ਫੁੱਟੇ ਹੋਏ ਮੂੰਹਾਂ ਨਾਲ ਗਾ ਰਹੇ ਸਾਂ, ਤੇ ਉਹ ਵੀ ਏਨੀ ਲੂਹ ਸੁੱਟਣ ਵਾਲੀ ਗਰਮੀ ਵਿੱਚ! ਸਾਨੂੰ ਜਿੰਨੇ ਗੀਤ ਆਉਂਦੇ ਸੀ, ਅਸੀਂ ਸਾਰੇ ਗਾਏ ਤੇ ਆਖਰ ਜਾ ਪੁੱਜੇ, ਇੱਕ ਵੀ ਆਦਮੀ ਨੂੰ ਮਾਰੂਥਲ ਵਿੱਚ ਛੱਡੇ ਤੋਂ ਬਿਨਾਂ ਦੇਖਿਆ, ਇੰਝ ਹੁੰਦੇ।"

"ਤੇ ਕੋਮੀਸਾਰ ਦਾ ਕੀ ਬਣਿਆ ?" ਕਲਾਵਦੀਆ ਮਿਖਾਇਲੋਵਨਾ ਨੇ ਪੁੱਛਿਆ।

"ਕੋਮੀਸਾਰ ਦਾ ਕੀ ਬਨਣਾ ਸੀ ? ਜਿਊਂਦਾ-ਜਾਗਦੈ, ਹੁਣ ਵੀ ਸਿਹਤਮੰਦ ਏ। ਪ੍ਰੋਫੈਸਰ ਹੈ, ਪੁਰਾਤਤਵ ਵਿਗਿਆਨੀ । ਪੂਰਵ-ਇਤਿਹਾਸਕ ਬਸਤੀਆਂ ਨੂੰ ਧਰਤੀ ਵਿੱਚੋਂ ਪੁੱਟ ਕੱਢਦੈ। ਠੀਕ ਹੈ ਕਿ ਉਸਤੋਂ ਮਗਰੋਂ ਉਸਦੀ ਆਵਾਜ਼ ਜਾਂਦੀ ਰਹੀ । ਫੁਸਫਸਾਉਂਦਾ ਹੈ। ਪਰ ਉਸਨੂੰ ਅਵਾਜ਼ ਦੀ ਲੋੜ ਵੀ ਕੀ ਹੈ?... ਤੇ ਬੱਸ, ਅੱਜ ਲਈ ਕਹਾਣੀਆਂ ਖ਼ਤਮ। ਹੁਣ ਤੂੰ ਜਾਹ; ਮੈਂ ਵਚਨ ਦੇਂਦਾ ਹਾਂ, ਰਸਾਲਾ ਫ਼ੌਜੀ ਵਾਲਾ ਕਿ ਅੱਜ ਰਾਤ ਮੈਂ ਹੋਰ ਨਹੀਂ ਮਰਾਂਗਾ।"

ਆਖ਼ਰ ਮਰੇਸੇਯੇਵ ਨੂੰ ਗੂਹੜੀ ਨੀਂਦ ਆ ਗਈ ਤੇ ਸੁਪਨੇ ਵਿੱਚ ਉਸਨੇ ਇਕ ਮਾਰੂਥਲ ਦੇਖਿਆ, ਜਿਹੜਾ ਉਸਨੇ ਕਦੀ ਜ਼ਿੰਦਗੀ ਵਿੱਚ ਨਹੀਂ ਸੀ ਦੇਖਿਆ, ਫੁੱਟੇ ਹੋਏ, ਲਹੂ- ਲੁਹਾਣ ਮੂੰਹ ਦੇਖੇ ਜਿਨ੍ਹਾਂ ਵਿੱਚੋਂ ਗੀਤਾਂ ਦੀਆਂ ਧੁਨਾਂ ਨਿੱਕਲ ਰਹੀਆਂ ਸਨ, ਤੇ ਕੋਮੀਸਾਰ ਵੋਲੋਦੀਨ ਨੂੰ ਦੇਖਿਆ, ਜਿਹੜਾ ਸੁਪਨੇ ਵਿਚ, ਪਤਾ ਨਹੀਂ ਕਿਉਂ, ਕੋਮੀਸਾਰ ਵੋਰੋਬੀਉਵ ਨਾਲ ਮਿਲਦਾ ਸੀ।

146 / 372
Previous
Next