Back ArrowLogo
Info
Profile

ਸਾਵਧਾਨ ਲੱਗਦਾ ਸੀ, ਪਰ ਹਰ ਕਿਸੇ ਨੂੰ ਲੱਗਾ ਕਿ ਜਿਵੇਂ ਅੰਦਰੋਂ ਉਹ ਕੁਝ ਗੁਆਚਾ ਗੁਆਚਾ ਜਿਹਾ ਹੈ, ਜਿਵੇਂ ਕਿ ਉਹ ਪਹਿਲਾਂ ਕਦੀ ਨਹੀਂ ਸੀ ਲੱਗਾ। ਉਹ ਡਾਂਟ-ਡਪਟ ਨਹੀਂ ਸੀ ਕਰ ਰਿਹਾ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ, ਤੇ ਉਸਦੀਆਂ ਲਾਲ ਹੋਈਆਂ ਅੱਖਾਂ ਦੇ ਕੋਨਿਆਂ ਦੀਆਂ ਨਾੜਾਂ ਲਗਾਤਾਰ ਫ਼ਰਕ ਰਹੀਆਂ ਸਨ। ਸ਼ਾਮ ਦੇ ਰਾਊਂਡ ਵੇਲੇ ਉਹ ਸੁੰਗੜ ਗਿਆ ਤੇ ਪ੍ਰਤੱਖ ਤੌਰ ਉੱਤੇ ਬੁੱਢਾ ਹੋ ਗਿਆ ਲੱਗਦਾ ਸੀ। ਮੱਧਮ ਅਵਾਜ਼ ਵਿਚ ਉਸਨੇ ਵਾਰਡ ਦੀ ਨੌਕਰਾਣੀ ਨੂੰ ਦਰਵਾਜ਼ੇ ਦੇ ਹੈਂਡਲ ਉੱਤੇ ਝਾੜਨ ਰੱਖ ਦੇਣ ਲਈ ਝਿੜਕਿਆ, ਕੋਮੀਸਾਰ ਦੇ ਬੁਖਾਰ ਦਾ ਚਾਰਟ ਦੇਖਿਆ, ਉਸ ਲਈ ਕੁਝ ਤਜਵੀਜ਼ ਕੀਤਾ ਤੇ ਚੁੱਪ-ਚਾਪ ਬਾਹਰ ਚਲਾ ਗਿਆ: ਉਸਦੇ ਸਾਥੀ ਵੀ ਮਗਰੋਂ ਹੀ ਚਲੇ ਗਏ, ਉਹ ਵੀ ਚੁੱਪ ਤੇ ਬੇਚੈਨ ਲਗਦੇ ਸਨ। ਬਰੂਹਾਂ ਉੱਤੇ ਉਸਨੇ ਠੇਡਾ ਖਾਧਾ, ਤੇ ਡਿੱਗ ਹੀ ਪੈਂਦਾ ਜੇ ਕੋਈ ਉਸਨੂੰ ਅਰਕ ਤੋਂ ਨਾ ਫ਼ੜ ਲੈਂਦਾ। ਇਸ ਉੱਚੇ-ਲੰਮੇ, ਭਾਰੀ-ਭਰਕਮ, ਬੈਠੀ ਅਵਾਜ਼ ਵਾਲੇ ਸਖ਼ਤ ਡਾਂਟ- ਡਪਟ ਕਰਨ ਵਾਲੇ ਬੰਦੇ ਵਾਲੇ ਲਈ ਏਨਾਂ ਚੁੱਪ ਤੇ ਨਰਮ ਹੋਣਾ ਬਿਲਕੁਲ ਬੇਮੇਲ ਲੱਗਦਾ ਸੀ। ਬਤਾਲੀ ਨੰਬਰ ਵਾਰਡ ਵਾਲਿਆਂ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸਨੂੰ ਜਾਂਦੇ ਨੂੰ ਦੇਖਿਆ। ਇਸ ਵੱਡੇ ਸਾਰੇ, ਮਿਹਰਬਾਨ ਬੰਦੇ ਨੂੰ ਸਾਰੇ ਪਿਆਰ ਕਰਨ ਲੱਗ ਪਏ ਸਨ, ਤੇ ਉਸ ਵਿਚਲੀ ਇਹ ਤਬਦੀਲੀ ਸਰਿਆਂ ਨੂੰ ਬੇਚੈਨ ਕਰਨ ਲੱਗੀ।

ਅਗਲੀ ਸਵੇਰ ਉਹਨਾਂ ਨੂੰ ਕਾਰਨ ਦਾ ਵੀ ਪਤਾ ਲੱਗ ਗਿਆ। ਵਾਸਿਲੀ ਵਾਸਿਲੀਏਵਿਚ ਦਾ ਇੱਕੋ ਇੱਕ ਮੁੰਡਾ, ਉਸਦਾ ਨਾਂ ਵੀ ਵਾਸਿਲੀ ਵਾਸਿਲੀਏਵਿਚ ਹੀ ਸੀ, ਤੇ ਉਹ ਵੀ ਡਾਕਟਰ ਤੇ ਚੰਗੀ ਆਸ ਦੁਆਉਂਦਾ ਵਿਗਿਆਨੀ ਸੀ, ਆਪਣੇ ਪਿਉ ਲਈ ਮਾਨ ਤੇ ਖੁਸ਼ੀ ਦਾ ਕਾਰਨ ਸੀ, ਪੱਛਮੀ ਮਹਾਜ਼ ਉੱਤੇ ਮਾਰਿਆ ਗਿਆ ਸੀ। ਆਮ ਸਮੇਂ ਉੱਤੇ ਸਾਰਾ ਹਸਪਤਾਲ ਸਾਹ ਰੋਕੀ ਉਡੀਕ ਰਿਹਾ ਸੀ ਕਿ ਪ੍ਰੋਫ਼ੈਸਰ ਆਪਣੇ ਰੋਜ਼ਾਨਾ ਰਾਊਂਡ ਲਈ ਆਏਗਾ ਜਾਂ ਨਹੀ। ਵਾਰਡ ਨੰਬਰ ਬਤਾਲੀ ਵਿੱਚ ਹਰ ਕੋਈ ਸੂਰਜ ਦੀਆਂ ਕਿਰਨਾਂ ਨੂੰ ਹੌਲੀ ਹੌਲੀ ਤੇ ਅਪੋਹ ਢੰਗ ਨਾਲ ਫਰਸ਼ ਦੇ ਉੱਪਰੋਂ ਦੀ ਜਾਂਦਿਆਂ ਗਹੁ ਨਾਲ ਵੇਖ ਰਿਹਾ ਸੀ। ਆਖ਼ਰ ਇਹ ਉਸ ਥਾਂ ਪੁੱਜ ਗਈਆਂ ਜਿੱਥੋਂ ਫਰਸ਼ ਦੀ ਇੱਕ ਲਕੜੀ ਲੱਥੀ ਹੋਈ ਸੀ ਤੇ ਉਹ ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ, ਜਿਵੇਂ ਕਹਿ ਰਹੇ ਹੋਣ ਕਿ ਉਹ ਨਹੀਂ ਆਏਗਾ । ਪਰ ਐਨ ਉਸੇ ਵੇਲੇ ਜਾਤੀ-ਪਛਾਤੀ ਭਾਰੀ-ਭਰਕਮ ਤੋਰ ਤੇ ਕਿੰਨੇਂ ਸਾਰੇ ਨਾਲ ਦੇ ਬੰਦਿਆਂ ਦੇ ਕਦਮਾਂ ਦੀਆਂ ਅਵਾਜ਼ਾਂ ਬਰਾਮਦੇ ਵਿਚ ਸੁਣਾਈ ਦਿੱਤੀਆਂ। ਪ੍ਰੋਫ਼ੈਸਰ ਸਗੋਂ ਅੱਗੇ ਨਾਲੋਂ ਵੀ ਕੁਝ ਚੰਗਾ ਲੱਗਦਾ ਸੀ। ਠੀਕ ਹੈ ਕਿ ਉਸਦੀਆਂ ਅੱਖਾਂ ਲਾਲ ਹੋਈਆਂ ਹੋਈਆਂ ਸਨ ਤੇ ਪਲਕਾਂ ਤੇ ਨੱਕ ਸੁੱਜੇ ਹੋਏ ਸਨ, ਜਿਵੇਂ ਕਿ ਅਕਸਰ ਹੁੰਦਾ ਹੈ ਜਦੋਂ ਕਿਸੇ ਨੂੰ ਸਖ਼ਤ ਜ਼ੁਕਾਮ ਹੋਇਆ ਹੋਵੇ, ਤੇ ਉਸਦੇ ਫੁੱਲੇ ਹੋਏ, ਛਿੱਲੇ ਹੋਏ ਹੱਥ ਪ੍ਰਤੱਖ ਤੌਰ ਉੱਤੇ ਕੰਬ ਰਹੇ ਸਨ, ਜਦੋਂ ਉਸਨੇ ਕੋਮੀਸਾਰ ਦਾ ਬੁਖਾਰ ਦਾ ਚਾਰਟ ਮੇਜ਼ ਉੱਤੋਂ ਚੁੱਕਿਆ; ਪਰ ਉਹ ਹਮੇਸ਼ਾ ਵਾਂਗ ਹੀ ਚੁਸਤ- ਫ਼ੁਰਤ ਸੀ ਤੇ ਸਿਰਫ ਕੰਮ ਦੀ ਗੱਲ ਕਰ ਰਿਹਾ ਸੀ । ਸਿਰਫ ਉਸਦੀ ਡਾਂਟ-ਡਪਟ ਦਾ ਰੌਲਾ ਨਹੀਂ ਸੀ।

ਜਿਵੇਂ ਕਿ ਸਭ ਨੇ ਸਮਝੌਤਾ ਕੀਤਾ ਹੋਵੇ, ਜ਼ਖਮੀ ਤੋਂ ਬੀਮਾਰ ਉਸ ਦਿਨ ਉਸਨੂੰ ਹਰ

148 / 372
Previous
Next