Back ArrowLogo
Info
Profile

ਸੰਭਵ ਤਰੀਕੇ ਨਾਲ ਖੁਸ਼ ਕਰਨ ਲਈ ਇੱਕ ਦੂਜੇ ਨਾਲ ਜਿੱਦਣ ਲੱਗੇ । ਸਾਰੇ ਉਸਨੂੰ ਯਕੀਨ ਦੁਆਉਣ ਲੱਗ ਪਏ ਕਿ ਉਹ ਸਾਰੇ ਅੱਗੇ ਨਾਲੋਂ ਬਹੁਤ ਠੀਕ ਹਨ, ਇੱਥੋਂ ਤੱਕ ਕਿ ਸਭ ਤੋਂ ਗੰਭੀਰ ਕੇਸਾਂ ਨੇ ਵੀ ਕੋਈ ਸ਼ਿਕਾਇਤ ਨਾ ਕੀਤੀ ਤੇ ਦੱਸਿਆ ਕਿ ਉਹ ਰਾਜ਼ੀ ਹੋਣ ਵੱਲ ਤੁਰ ਪਏ ਹਨ। ਤੇ ਹਰ ਕੋਈ ਹਸਪਤਾਲ ਵਿਚਲੇ ਪ੍ਰਬੰਧ ਦੀਆਂ ਵਧ ਚੜ੍ਹ ਕੇ ਸਿਫ਼ਤਾਂ ਕਰਨ ਲੱਗਾ ਤੇ ਕੀਤੇ ਜਾਂਦੇ ਕੁਝ ਇਲਾਜਾਂ ਦੇ ਕਰਾਮਾਤੀ ਚੰਗੇ ਅਸਰ ਦੀ ਸ਼ਾਹਦੀ ਭਰਨ ਲੱਗਾ। ਇਹ ਇੱਕ ਮਿੱਤਰ ਪਰਿਵਾਰ ਵਾਂਗ ਸੀ, ਜਿਹੜਾ ਭਾਰੀ ਤੇ ਸਾਂਝੇ ਗ਼ਮ ਕਾਰਨ ਇੱਕਮਿੱਕ ਹੋਇਆ ਹੋਵੇ।

ਵਾਰਡਾਂ ਦਾ ਚੱਕਰ ਲਾਉਂਦਾ ਵਾਸਿਲੀ ਵਾਸਿਲੀਏਵਿਚ ਹੈਰਾਨ ਹੋ ਰਿਹਾ ਸੀ ਕਿ ਉਸ ਸਵੇਰ ਉਸਦੇ ਇਲਾਜਾਂ ਨੂੰ ਏਨੀ ਸਫ਼ਲਤਾ ਕਿਉਂ ਮਿਲ ਰਹੀ ਹੈ ?

ਪਰ ਕੀ ਉਹ ਸੱਚਮੁਚ ਹੈਰਾਨ ਹੋ ਰਿਹਾ ਸੀ ? ਸ਼ਾਇਦ ਉਹ ਇਸ ਸਿੱਧੜ ਜਿਹੀ, ਮੂਕ ਸਾਜਸ਼ ਨੂੰ ਸਮਝ ਗਿਆ ਸੀ । ਤੇ ਜੇ ਉਹ ਸਮਝ ਹੀ ਗਿਆ ਸੀ, ਤਾਂ ਵੀ ਸ਼ਾਇਦ ਇਸਨੇ ਉਸਨੂੰ ਇਸ ਗੱਲ ਦੇ ਯੋਗ ਬਣਾਇਆ ਕਿ ਉਹ ਆਪਣੇ ਸਖ਼ਤ, ਕਦੀ ਨਾ ਭਰਨ ਵਾਲੇ ਜ਼ਖਮ ਨੂੰ ਵਧੇਰੇ ਸੌਖੀ ਤਰ੍ਹਾਂ ਸਹਿ ਸਕੇ।

9

ਪੂਰਬ ਵੱਲ ਨੂੰ ਖੁੱਲਦੀ ਬਾਰੀ ਦੇ ਬਾਹਰ, ਪੋਪਲਰ ਦੇ ਰੁੱਖ ਦੀ ਟਾਹਣ ਛੋਟੇ ਛੋਟੇ, ਹਲਕੇ-ਪੀਲ਼ੇ, ਚਿਪਚਿਪੇ ਪੱਤੇ ਪਹਿਲਾਂ ਹੀ ਝਾੜ ਚੁੱਕੀ ਸੀ, ਜਿਨ੍ਹਾਂ ਦੇ ਹੇਠਾਂ ਮੋਟੀਆਂ ਸੁੰਡੀਆਂ ਵਰਗੀਆਂ ਲਾਲ, ਫੁੱਲੀਆਂ ਹੋਈਆਂ ਫ਼ਲੀਆਂ ਸਨ। ਸਵੇਰੇ ਪੱਤੇ ਧੁੱਪ ਵਿੱਚ ਲਿਸ਼ਕਦੇ ਤੇ ਇੰਝ ਲੱਗਦਾ ਜਿਵੇਂ ਉਹ ਮੋਮੀ ਕਾਗਜ਼ ਦੇ ਬਣੇ ਹੋਣ। ਉਹਨਾਂ ਤੋਂ ਤੇਜ਼ ਤੇ ਤੁਰਸ਼ ਲੂਣੀ ਜਿਹੀ ਸੱਜਰੀ ਮਹਿਕ ਆਉਂਦੀ, ਜਿਹੜੀ ਬਾਰੀ ਦੇ ਹਵਾ ਲਈ ਖੁੱਲ੍ਹੇ ਰੱਖੇ ਝਰੋਖੇ ਵਿੱਚੋਂ ਅੰਦਰ ਆ ਵੜਦੀ ਤੇ ਹਸਪਤਾਲੀ ਵਾਸ਼ਨਾ ਨੂੰ ਕੱਢ ਮਾਰਦੀ।

ਸਤੇਪਾਨ ਈਵਾਨੋਵਿਚ ਦੀ ਖੁੱਲਦਿਲੀ ਦੇ ਸਿੱਟੇ ਵਜੋਂ ਪਲ ਕੇ ਮੋਟੀਆਂ ਹੋਈਆਂ ਚਿੜੀਆਂ ਦੀ ਗੁਸਤਾਖੀ ਦਾ ਹੁਣ ਕੋਈ ਟਿਕਾਣਾ ਨਹੀਂ ਸੀ। ਬਸੰਤ ਦੇ ਆਉਣ ਨਾਲ "ਮਸ਼ੀਨਗੰਨਰ" ਦੇ ਨਵੀਂ ਪੂਛ ਨਿੱਕਲ ਆਈ ਸੀ, ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੈਲ ਤੇ ਲੜਾਕਾ ਹੋ ਗਿਆ ਸੀ। ਸਵੇਰੇ, ਪੰਛੀ ਸਿਲ੍ਹ ਦੇ ਬਾਹਰਲੇ ਵਧਾਣ ਉੱਤੇ ਐਸੀਆਂ ਸ਼ੋਰ - ਭਰੀਆਂ ਮੀਟਿੰਗਾਂ ਕਰਦੇ ਕਿ ਵਾਰਡ ਨੂੰ ਸਾਫ਼ ਕਰਨ ਵਾਲੀ ਨੌਕਰਾਣੀ ਲਈ ਉਹ ਅਸਹਿ ਹੋ ਜਾਂਦੇ, ਉਹ ਬੁੜ ਬੁੜ ਕਰਦੀ ਹੋਈ ਬਾਰੀ ਦੀ ਸਿੱਲ ਉੱਤੇ ਚੜਦੀ ਤੇ ਬਾਰੀ ਦੇ ਝਰੋਖੇ ਵਿੱਚੋ ਦੀ ਬਾਂਹ ਬਾਹਰ ਕੱਢਦੀ ਹੋਈ, ਆਪਣੇ ਝਾੜਨ ਨਾਲ ਉਹਨਾਂ ਨੂੰ ਉਡਾ ਦੇਂਦੀ ।

ਮਾਸਕਵਾ ਦਰਿਆ ਉੱਪਰੀ ਬਰਫ਼ ਖ਼ਤਮ ਹੋ ਚੁੱਕੀ ਸੀ । ਉਛਾਲੇ ਮਾਰਨ ਦੇ ਸੰਖੇਪ ਜਿਹੇ ਸਮੇਂ ਪਿੱਛੋਂ, ਦਰਿਆ ਸ਼ਾਂਤ ਹੋ ਗਿਆ, ਆਪਣੇ ਕੰਢਿਆਂ ਅੰਦਰ ਵਾਪਸ ਆ ਗਿਆ ਤੇ ਇਸਨੇ ਆਪਣੀ ਸ਼ਕਤੀਸ਼ਾਲੀ ਪਿੱਠ ਜਹਾਜ਼ਾਂ, ਲਾਦੂ ਬੇੜੀਆਂ ਤੇ ਦਰਿਆਈ ਟਰਾਮਾਂ ਦੀ ਮਰਜ਼ੀ ਉੱਤੇ ਆਗਿਆਕਾਰੀ ਢੰਗ ਨਾਲ ਛੱਡ ਦਿੱਤੀ, ਜਿਹੜੀਆਂ ਉਹਨਾਂ ਮੁਸ਼ਕਲ ਦਿਨਾਂ

149 / 372
Previous
Next