Back ArrowLogo
Info
Profile

ਸਿਪਾਹੀ ਵਾਰਡ ਵਿਚਾਲੇ ਆਪਣੇ ਸਾਰੇ ਸਾਥੀਆਂ ਤੱਕ ਗਿਆ ਤੇ ਅਲਵਿਦਾ ਕਹੀ ਉਹ ਹਰ ਇੱਕ ਨੂੰ ਉਸਦੇ ਫ਼ੌਜੀ ਪਦ ਨਾਲ ਸੰਬੋਧਨ ਕਰਦਾ ਤੇ ਇਸ ਤਰ੍ਹਾਂ ਚੁਸਤੀ ਨਾਲ ਆਪਣੀਆਂ ਅੱਡੀਆਂ ਖੜਕਾਉਂਦਾ ਕਿ ਉਸਨੂੰ ਦੇਖ ਕੇ ਖੁਸ਼ੀ ਹੁੰਦੀ ਸੀ।

"ਅਲਵਿਦਾ ਕਹਿਣ ਦੀ ਆਗਿਆ ਦਿਓ, ਸਾਥੀ ਰੈਜਮੈਂਟਲ ਕੋਮੀਸਾਰ,” ਆਖ਼ਰੀ ਮੰਜੇ ਵੱਲ ਮੁੜਦਾ ਹੋਇਆ ਉਹ ਖਾਸ ਨਿੱਘ ਨਾਲ ਬੋਲਿਆ।

"ਅਲਵਿਦਾ, ਸਤਿਓਪਾ। ਤੇਰਾ ਸੁਖਦਾਈ ਸਫ਼ਰ ਹੋਵੇ," ਸਿਪਾਹੀ ਵੱਲ ਮੁੜਨ ਨਾਲ ਹੋਈ ਤਕਲੀਫ਼ ਨੂੰ ਦਬਾਉਂਦਾ ਹੋਇਆ, ਕੋਮੀਸਾਰ ਬੋਲਿਆ।

ਸਿਪਾਹੀ ਗੋਡਿਆਂ ਭਾਰ ਹੋ ਗਿਆ, ਉਸਨੇ ਕੋਮੀਸਾਰ ਦੇ ਵੱਡੇ ਸਾਰੇ ਸਿਰ ਨੂੰ ਆਪਣੇ ਹੱਥਾਂ ਵਿੱਚ ਫੜਿਆ ਤੇ, ਪੁਰਾਣੀ ਰੂਸੀ ਰੀਤ ਅਨੁਸਾਰ, ਤਿੰਨ ਵਾਰੀ ਉਹਨਾਂ ਇੱਕ ਦੂਜੇ ਨੂੰ ਚੁੰਮਿਆਂ।

"ਰਾਜ਼ੀ ਹੋ ਜਾ, ਸੇਮੀਓਨ ਵਾਸੀਲੀਏਵਿਚ ਰੱਬ ਤੈਨੂੰ ਸਿਹਤ ਤੇ ਲੰਮੀ ਉਮਰ ਦੇਵੇ। ਤੂੰ ਸੋਲ੍ਹਾਂ ਵੰਨੀਂ ਦਾ ਸੋਨਾ ਏਂ। ਪਿਉ ਨੇ ਵੀ ਕਦੀ ਕੀ ਮਹਿਸੂਸ ਕਰਨੈ, ਜਿਹੜਾ ਤੂੰ ਸਾਡੇ ਲਈ ਕਰਦਾ ਰਿਹੈਂ। ਸਾਰੀ ਉਮਰ ਤੈਨੂੰ ਯਾਦ ਰੱਖਾਂਗਾ”, ਸਿਪਾਹੀ ਡੂੰਘੀ ਤਰ੍ਹਾਂ ਭਾਵਕ ਹੁੰਦਾ ਹੋਇਆ ਬੁੜਬੁੜਾਇਆ।

"ਜਾਓ, ਜਾਓ ਹੁਣ, ਸਤੇਪਾਨ ਈਵਾਨੋਵਿਚ! ਇਹਨਾਂ ਲਈ ਭਾਵਕ ਹੋਣਾ ਠੀਕ ਨਹੀਂ," ਕਲਾਵਦੀਆ ਮਿਖਾਇਲੋਵਨਾ ਨੇ ਸਿਪਾਹੀ ਦੀ ਬਾਂਹ ਨੂੰ ਖਿੱਚਦਿਆਂ ਕਿਹਾ।

"ਤੇ ਸ਼ੁਕਰੀਆ ਤੁਹਾਡਾ, ਸਿਸਟਰ, ਤੁਹਾਡੀ ਦਿਆਲਤਾ ਤੇ ਧਿਆਨ ਲਈ," ਸਤੇਪਾਨ ਈਵਾਨੋਵਿਚ ਨੇ ਨਰਸ ਵੱਲ ਮੁੜਦਿਆਂ ਤੇ ਪੂਰੇ ਸਤਿਕਾਰ ਨਾਲ ਝੁਕਦਿਆਂ ਉਸਨੂੰ ਗੰਭੀਰਤਾ ਨਾਲ ਕਿਹਾ: "ਤੂੰ ਸਾਡਾ ਸੋਵੀਅਤ ਫ਼ਰਿਸ਼ਤਾ ਹੈ, ਹਾਂ, ਬਿਲਕੁਲ ਇਹੀ ਹੈਂ ਤੂੰ।"

ਉਸਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਹੋਰ ਕੀ ਕਹੇ, ਸੋ ਬਿਲਕੁਲ ਘਬਰਾਹਟ ਵਿੱਚ ਉਹ ਪਿੱਛੇ ਦਰਵਾਜ਼ੇ ਵੱਲ ਨੂੰ ਮੁੜਿਆ।

"ਤੈਨੂੰ ਕਿਸ ਪਤੇ ਉੱਤੇ ਚਿੱਠੀ ਲਿਖੀਏ ? ਸਾਇਬੇਰੀਆਂ ਵਿੱਚ ?" ਕੋਮੀਸਾਰ ਨੇ ਮੁਸਕਾਉਂਦੇ ਨੇ ਪੁੱਛਿਆ।

"ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ, ਸਾਥੀ ਰੈਜਮੈਂਟਲ ਕੋਮੀਸਾਰ। ਤੁਹਾਨੂੰ ਪਤਾ ਹੀ ਹੈ ਜੰਗ ਵਿੱਚ ਹਿੱਸਾ ਲੈ ਰਹੇ ਸਿਪਾਹੀ ਨੂੰ ਕਿੱਥੇ ਲਿਖੀਦਾ ਹੈ", ਸਤੇਪਾਨ ਈਵਾਨੋਵਿਚ ਨੇ ਘਬਰਾਹਟ ਵਿੱਚ ਜਵਾਬ ਦਿੱਤਾ, ਤੇ ਇਸ ਵਾਰੀ ਸਾਰਿਆਂ ਨੂੰ ਸਿਰ ਝੁਕਾ ਕੇ ਉਹ ਦਰਵਾਜ਼ੇ ਪਿੱਛੇ ਅਲੋਪ ਹੋ ਗਿਆ।

ਵਾਰਡ ਵਿੱਚ ਇੱਕਦਮ ਚੁੱਪ ਛਾ ਗਈ ਤੇ ਸੱਖਣਾਪਣ ਮਹਿਸੂਸ ਹੋਣ ਲੱਗਾ। ਫਿਰ ਉਹਨਾਂ ਨੇ ਆਪਣੀਆਂ ਰੈਜਮੈਂਟਾਂ ਬਾਰੇ, ਆਪਣੇ ਸਾਥੀਆਂ ਬਾਰੇ ਤੇ ਉਹਨਾਂ ਵੱਡੀਆਂ ਵੱਡੀਆਂ ਲੜਾਈਆਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਉਹਨਾਂ ਦੀ ਉਡੀਕ ਕਰ ਰਹੀਆਂ ਸਨ। ਉਹ ਹੁਣ ਸਾਰੇ ਰਾਜ਼ੀ ਹੋ ਚੁੱਕੇ ਸਨ, ਜਿਸ ਕਰਕੇ ਇਹ ਗੱਲਾਂ ਸੁਪਨੇ ਨਹੀਂ ਸਨ ਰਹੀਆਂ, ਸਗੋਂ ਅਮਲੀ ਹਕੀਕਤਾਂ ਬਣ ਗਈਆਂ ਸਨ । ਕੁਕੁਸ਼ਕਿਨ ਪਹਿਲਾਂ ਹੀ ਬਰਾਮਦੇ

152 / 372
Previous
Next