Back ArrowLogo
Info
Profile

ਵਿੱਚ ਫਿਰ-ਤੁਰ ਲੈਂਦਾ ਸੀ, ਜਿੱਥੇ ਉਹ ਨਰਸਾਂ ਦੇ ਨੁਕਸ ਕੱਢਦਾ ਰਹਿੰਦਾ, ਦੂਜੇ ਰਾਜ਼ੀ ਹੋ ਰਹੇ ਮਰੀਜ਼ਾਂ ਨੂੰ ਤੰਗ ਕਰਦਾ, ਤੇ ਉਹਨਾਂ ਵਿੱਚੋਂ ਕਈਆਂ ਨਾਲ ਲੜਾਈ ਵੀ ਸਹੇੜ ਬੈਠਾ ਹੋਇਆ ਸੀ। ਟੈਂਕਮੈਨ ਵੀ ਹੁਣ ਮੰਜੇ ਤੋਂ ਉੱਠ ਪਿਆ ਸੀ ਤੇ ਅਕਸਰ ਹੀ ਕਿੰਨਾਂ ਕਿੰਨਾਂ ਚਿਰ ਉਹ ਬਰਾਮਦੇ ਵਿੱਚ ਆਪਣੇ ਚਿਹਰੇ, ਧੌਣ ਤੇ ਮੋਢਿਆਂ ਨੂੰ, ਜਿਨ੍ਹਾਂ ਉੱਤੇ ਹੁਣ ਪੱਟੀਆਂ ਨਹੀਂ ਸਨ ਬੱਝੀਆਂ ਹੋਈਆਂ ਤੇ ਹੁਣ ਉਹ ਰਾਜ਼ੀ ਹੋ ਰਹੇ ਸਨ, ਸ਼ੀਸ਼ੇ ਵਿੱਚ ਦੇਖਦਾ ਖੜ੍ਹਾ ਰਹਿੰਦਾ। ਅਨੀਉਤਾ ਨਾਲ ਉਸਦਾ ਚਿੱਠੀ-ਪੱਤਰ ਜਿੰਨਾਂ ਵਧੇਰੇ ਸਰਗਰਮ ਹੁੰਦਾ ਜਾਂਦਾ, ਜਿੰਨਾਂ ਜ਼ਿਆਦਾ ਉਸਨੂੰ ਉਸਦੇ ਯੂਨੀਵਰਸਿਟੀ ਵਿਚਲੇ ਮਾਮਲਿਆਂ ਬਾਰੇ ਪਤਾ ਲੱਗਦਾ ਜਾਂਦਾ, ਓਨਾਂ ਹੀ ਜ਼ਿਆਦਾ ਗਹੁ ਨਾਲ ਉਹ ਆਪਣੇ ਸੜੇ ਤੇ ਕੁਰੂਪੇ ਚਿਹਰੇ ਨੂੰ ਦੇਖਦਾ। ਸਵੇਰ ਜਾਂ ਸ਼ਾਮ ਦੇ ਘੁਸਮੁਸੇ ਵਿੱਚ ਜਾਂ ਵਾਰਡ ਦੇ ਹਲਕੇ ਜਿਹੇ ਚਾਨਣ ਵਿੱਚ ਏਨਾਂ ਭੈੜਾ ਨਹੀਂ ਸੀ। ਲੱਗਦਾ, ਸਗੋਂ ਅਸਲ ਵਿੱਚ, ਚੰਗਾ ਲੱਗਦਾ ਸੀ: ਸੋਹਣੇ ਨੈਣ-ਨਕਸ਼, ਚੌੜਾ ਮੱਥਾ ਤੇ ਛੋਟਾ ਜਿਹਾ, ਜ਼ਰਾ ਕੁ ਤੋਤੇ ਵਰਗਾ ਨੱਕ, ਛੋਟੀਆਂ ਛੋਟੀਆਂ ਕਾਲੀਆਂ ਮੁੱਛਾਂ ਜਿਹੜੀਆਂ ਉਸਨੇ ਵਾਰਡ ਵਿੱਚ ਆ ਕੇ ਵਧਾ ਲਈਆਂ ਸਨ, ਤੇ ਤਾਜ਼ਗੀ ਭਰੇ, ਪੀਡੇ, ਜਵਾਨੀ ਵਾਲੇ ਬੁੱਲ੍ਹ। ਪਰ ਤੇਜ਼ ਚਾਨਣ ਵਿੱਚ ਇਹ ਦੇਖਿਆ ਜਾ ਸਕਦਾ ਸੀ ਕਿ ਉਸਦਾ ਚਿਹਰਾ ਜ਼ਖ਼ਮਾਂ ਦੇ ਨਿਸ਼ਾਨਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੇ ਦੁਆਲੇ ਚਮੜੀ ਸੁੰਗੜੀ ਪਈ ਹੈ। ਜਦੋਂ ਵੀ ਉਹ ਕਦੀ ਭਾਵਕ ਹੁੰਦਾ, ਜਾਂ ਆਪਣੇ ਇਸ਼ਨਾਨ ਰਾਹੀਂ ਹੋ ਰਹੇ ਇਲਾਜ਼ ਤੋਂ ਮਗਰੋਂ ਲਾਲ ਸੂਹਾ ਹੋਇਆ ਮੁੜਦਾ, ਤਾਂ ਇਹ ਦਾਗ ਉਸਨੂੰ ਬਿਲਕੁਲ ਕੁਰੂਪ ਬਣਾ ਦੇਂਦੇ, ਤੇ ਇਹੋ ਜਿਹੇ ਸਮੇਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦਿਆਂ, ਉਸਦਾ ਰੋਣ ਨਿੱਕਲਣ ਵਾਲਾ ਹੋ ਜਾਂਦਾ ਸੀ ।

"ਛੱਡ, ਕਾਹਨੂੰ ਤੂੰ ਦਿਲ ਨੂੰ ਲਾਉਣ ਡਿਹੈਂ ? ਤੂੰ ਕੋਈ ਫ਼ਿਲਮ ਐਕਟਰ ਬਨਣੋਂ ? ਜੇ ਇਹ ਤੇਰੀ ਕੁੜੀ ਸੱਚੇ ਦਿਲੋਂ ਪਿਆਰ ਕਰਦੀ ਹੋਈ, ਤਾਂ ਉਸਨੂੰ ਇਹਦਾ ਕੋਈ ਫ਼ਰਕ ਨਹੀਂ ਪੈਣ ਲੱਗਾ। ਤੇ ਜੇ ਫ਼ਰਕ ਪੈਂਦਾ ਹੋਇਆ, ਤਾਂ ਇਸਦਾ ਮਤਲਬ ਹੋਵੇਗਾ ਕਿ ਉਹ ਮੂਰਖ ਹੈ। ਉਸ ਸੂਰਤ ਵਿੱਚ ਉਹ ਪਵੇ ਢੱਠੇ ਖੂਹ ਵਿੱਚ । ਖਹਿੜਾ ਛੁੱਟੂ । ਤੈਨੂੰ ਕੋਈ ਸੱਚਮੁਚ ਦੀ ਪਿਆਰ ਕਰਨ ਵਾਲੀ ਮਿਲ ਜਾਏਗੀ," ਮਰੇਸੇਯੇਵ ਨੇ ਧਰਵਾਸ ਦੇਂਦਿਆਂ ਕਿਹਾ।

"ਸਭ ਜ਼ਨਾਨੀਆਂ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਨੇ" ਕੁਕੂਸ਼ਕਿਨ ਵਿੱਚੋਂ ਟੋਕ ਕੇ ਬੋਲਿਆ।

"ਤੇ ਤੁਹਾਡਾ ਆਪਣੀ ਮਾਂ ਬਾਰੇ ਕੀ ਖਿਆਲ ਹੈ ?" ਕੋਮੀਸਾਰ ਪੁੱਛਣ ਲੱਗਾ। ਕੁਕੁਸ਼ਕਿਨ ਵਾਰਡ ਵਿੱਚ ਇੱਕੋ ਇੱਕ ਬੰਦਾ ਸੀ, ਜਿਸ ਨਾਲ ਉਹ ਗੈਰ-ਰਸਮੀ ਨਹੀਂ ਸੀ ਹੋਇਆ।

ਇਸ ਸ਼ਾਂਤ ਜਿਹੇ ਢੰਗ ਨਾਲ ਕੀਤੇ ਸਵਾਲ ਨੇ ਲੈਫ਼ਟੀਨੈਂਟ ਉੱਤੇ ਜਿਹੜਾ ਅਸਰ ਕੀਤਾ, ਉਸ ਬਾਰੇ ਦੱਸ ਸਕਣਾ ਮੁਸ਼ਕਲ ਹੈ। ਕੁਕੁਸ਼ਕਿਨ ਭੁੜਕ ਕੇ ਮੰਜੀ ਉੱਤੇ ਖੜੋ ਗਿਆ, ਉਸ ਦੀਆਂ ਅੱਖਾਂ ਗੁੱਸੇ ਨਾਲ ਲਿਸ਼ਕਣ ਲੱਗੀਆਂ ਤੇ ਉਸਦਾ ਮੂੰਹ ਬਿਸਾਰ ਵਰਗਾ ਹੋ ਗਿਆ।

"ਸੋ, ਦੇਖਿਆ, ਮਤਲਬ ਕੀ ਕਿ ਦੁਨੀਆਂ ਵਿੱਚ ਚੰਗੀਆਂ ਔਰਤਾਂ ਵੀ ਹੋਣ", ਕਮੀਸਾਰ ਨੇ ਸੁਲਾਹ-ਸਫ਼ਾਈ ਵਾਲੇ ਅੰਦਾਜ਼ ਨਾਲ ਕਿਹਾ: "ਤੇ ਗਰੀਸ਼ਾ ਕਿਉਂ ਨਹੀਂ ਖੁਸ਼ਕਿਸਮਤ ਹੋਵੇਗਾ ? ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੁੰਦਾ ਹੈ: ਜੋ ਢੂੰਡਦਾ ਹੈ, ਉਹ ਪਾ ਲੈਂਦਾ ਹੈ।”

153 / 372
Previous
Next