Back ArrowLogo
Info
Profile

ਮਤਲਬ ਕੀ, ਕਿ ਸਾਰੇ ਵਾਰਡ ਵਿੱਚ ਇੱਕ ਵਾਰੀ ਫਿਰ ਜਾਨ ਪੈ ਗਈ । ਸਿਰਫ਼ ਕਮੀਸਾਰ ਹੀ ਸੀ, ਜਿਸਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ।

ਮਾਰਫ਼ੀਨ ਤੇ ਕਾਫ਼ੂਰ ਨਾਲ ਉਸਨੂੰ ਜਿਊਂਦਾ ਰੱਖਿਆ ਜਾ ਰਿਹਾ ਸੀ, ਤੇ ਇਸਦੇ ਸਿੱਟੇ ਵਜੋਂ, ਕਦੀ ਕਦੀ ਉਹ ਨੀਂਦ ਲਿਆਉਣ ਵਾਲੀਆਂ ਦੁਆਈਆਂ ਨਾਲ ਪੈਦਾ ਹੋਈ ਅਰਧ- ਬੇਹੋਸ਼ੀ ਦੀ ਹਾਲਤ ਵਿੱਚ ਸਾਰਾ ਸਾਰਾ ਦਿਨ ਬੇਚੈਨੀ ਨਾਲ ਪਾਸੇ ਮਾਰਦਾ ਰਹਿੰਦਾ। ਸਤੇਪਾਨ ਈਵਾਨੋਵਿਚ ਦੇ ਜਾਣ ਮਗਰੋਂ ਉਹ ਹੋਰ ਵੀ ਤੇਜ਼ੀ ਨਾਲ ਨਿੱਘਰਨ ਲੱਗਾ। ਮਰੇਸੇਯੇਵ ਨੇ ਕਹਿ ਕੇ ਆਪਣਾ ਮੰਜਾ ਕੋਮੀਸਾਰ ਦੇ ਮੰਜੇ ਦੇ ਕੋਲ ਕਰਵਾ ਲਿਆ, ਤਾਂ ਕਿ ਲੋੜ ਪੈਣ ਉੱਤੇ ਉਹ ਮਦਦ ਕਰ ਸਕੇ। ਉਹ ਇਸ ਆਦਮੀ ਵੱਲ ਦਿਨੋਂ ਦਿਨ ਵਧੇਰੇ ਖਿੱਚਿਆ ਜਾ ਰਿਹਾ ਸੀ।

ਅਲੈਕਸੇਈ ਸਮਝਦਾ ਸੀ ਕਿ ਪੈਰਾਂ ਤੋਂ ਬਿਨਾਂ ਉਸ ਲਈ ਜ਼ਿੰਦਗੀ ਦੂਜਿਆ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਤੇ ਗੁੰਝਲਦਾਰ ਹੋਵੇਗੀ ਤੇ ਉਹ ਅਚੇਤ ਹੀ ਐਸੇ ਆਦਮੀ ਵੱਲ ਖਿੱਚਿਆ ਜਾ ਰਿਹਾ ਸੀ, ਜਿਹੜਾ ਜਿਊਣਾ ਜਾਣਦਾ ਸੀ ਤੇ ਜਿਹੜਾ ਆਪਣੀ ਨਿਰਬਲਤਾ ਦੇ ਬਾਵਜੂਦ, ਲੋਕਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦਾ ਸੀ। ਕੋਮੀਸਾਰ ਹੁਣ ਆਪਣੀ ਨੀਮ-ਬੇਹੋਸ਼ੀ ਦੀ ਹਾਲਤ ਵਿੱਚੋਂ ਘੱਟ ਹੀ ਨਿੱਕਲਦਾ ਸੀ, ਪਰ ਜਦੋਂ ਉਹ ਪੂਰੀ ਤਰ੍ਹਾਂ ਚੇਤੰਨ ਹੁੰਦਾ ਸੀ ਤਾਂ ਉਹ ਪਹਿਲਾਂ ਵਾਂਗ ਹੀ ਹੋ ਜਾਂਦਾ ਸੀ।

ਇੱਕ ਦਿਨ ਸ਼ਾਮ ਨੂੰ ਦੇਰ ਨਾਲ, ਜਦੋਂ ਹਸਪਤਾਲ ਵਿਚਲੀ ਗਾਹੜ-ਮਾਹੜ ਖਤਮ ਹੋਈ ਤੇ ਬੋਝਲ ਜਿਹੀ ਸ਼ਾਂਤੀ ਵਾਪਰ ਗਈ, ਜਿਸਨੂੰ ਵਾਰਡਾਂ ਵਿੱਚੋਂ ਆਉਂਦੇ ਸਿਰਫ਼ ਨੀਵੇਂ, ਮਸਾਂ ਸੁਣੀਂਦੇ ਘੁਰਾੜੇ, ਕੱਰਾਹਟਾਂ ਤੇ ਬੁਖ਼ਾਰ ਵਿੱਚ ਬਕੜਵਾਹ ਕਰਨ ਵਾਲਿਆਂ ਦੀਆਂ ਅਵਾਜ਼ਾਂ ਹੀ ਭੰਗ ਕਰਦੀਆਂ ਸਨ, ਤਾਂ ਬਰਾਮਦੇ ਵਿੱਚ ਜਾਣੇ-ਪਛਾਣੇ, ਭਾਰੇ ਭਾਰੇ ਕਦਮਾਂ ਦੀ ਅਵਾਜ਼ ਸੁਣਾਈ ਦਿੱਤੀ। ਦਰਵਾਜ਼ੇ ਦੇ ਸ਼ੀਸ਼ਿਆਂ ਥਾਣੀ ਮਰੇਸੇਯੇਵ ਹਲਕੇ ਜਿਹੇ ਚਾਨਣ ਵਾਲੇ ਸਾਰੇ ਬਰਾਮਦੇ ਨੂੰ ਦੇਖ ਸਕਦਾ ਸੀ, ਜਿਸਦੇ ਦੂਜੇ ਸਿਰੇ ਉੱਤੇ ਇੱਕ ਮੇਜ ਕੋਲ ਨਰਸ ਬੈਠਦੀ ਸੀ, ਜਿਹੜੀ ਨਿਰੰਤਰ ਇੱਕ ਜੰਪਰ ਉਣੀ ਜਾਂਦੀ ਹੁੰਦੀ ਸੀ। ਬਰਾਮਦੇ ਦੇ ਅਖ਼ੀਰ ਉੱਤੇ ਵਾਸਿਲੀ ਵਾਸਿਲੀਏਵਿਚ ਦਾ ਉੱਚਾ-ਲੰਮਾ ਅਕਾਰ ਨਜ਼ਰ ਆਇਆ; ਉਹ ਆਪਣੇ ਹੱਥ ਪਿੱਛੇ ਵੱਲ ਕਰੀ ਹੌਲੀ ਹੌਲੀ ਤੁਰਦਾ ਆ ਰਿਹਾ ਸੀ । ਨਰਸ ਉਸਨੂੰ ਨੇੜੇ ਆਉਂਦਾ ਦੇਖ ਕੇ ਉਠ ਖੜ੍ਹੀ ਹੋਈ, ਪਰ ਉਸਨੇ ਖਿਝ ਨਾਲ ਹੱਥ ਹਿਲਾਉਂਦਿਆਂ ਉਸਨੂੰ ਲਾਂਭੇ ਕਰ ਦਿੱਤਾ। ਉਸਦੇ ਚੋਗੇ ਦੇ ਬਟਨ ਖੁੱਲੇ ਸਨ, ਸਿਰ ਉੱਤੇ ਟੋਪੀ ਕੋਈ ਨਹੀਂ ਸੀ, ਤੇ ਉਸਦੇ ਸੰਘਣੇ, ਧੌਲੇ ਵਾਲਾਂ ਦੀਆਂ ਲਿਟਾਂ ਮੱਥੇ ਉੱਤੇ ਪੈ ਰਹੀਆਂ ਸਨ।

"ਵਾਸਿਆ ਆ ਰਿਹਾ ਹੈ," ਮਰੇਸੇਯੇਵ ਨੇ ਕੋਮੀਸਾਰ ਦੇ ਕੰਨ ਵਿਚ ਕਿਹਾ; ਅਜੇ ਹੁਣੇ ਹੁਣੇ ਹੀ ਕੋਮੀਸਾਰ ਨੂੰ ਬਣਾਵਟੀ ਪੈਰਾਂ ਦੀ ਖਾਸ ਕਿਸਮ ਲਈ ਆਪਣੇ ਸੱਜਰੇ ਮਨਸੂਬੇ ਖੋਹਲ ਕੇ ਦੱਸ ਰਿਹਾ ਸੀ।

ਵਾਸਿਲੀ ਵਾਸਿਲੀਏਵਿਚ ਜਿਵੇਂ ਠੋਕਰ ਖਾ ਕੇ ਰੁਕ ਗਿਆ, ਕੰਧ ਦਾ ਆਸਰਾ ਲਿਆ, ਮੂੰਹ ਵਿੱਚ ਕੁਝ ਬੁੜਬੁੜਾਇਆ, ਤੇ ਫਿਰ ਆਪਣੇ ਆਪ ਨੂੰ ਕੰਧ ਨਾਲੋਂ ਹਟਾਇਆ ਤੇ ਵਾਰਡ ਨੰਬਰ ਬਤਾਲੀ ਵਿੱਚ ਆ ਦਾਖਲ ਹੋਇਆ। ਉਹ ਕਮਰੇ ਦੇ ਵਿਚਕਾਰ ਆ ਕੇ ਰੁਕ

154 / 372
Previous
Next