Back ArrowLogo
Info
Profile

"ਤੇ ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਟੈਲੀਫੂਨ ਨਾ ਕੀਤਾ ?"

"ਨਹੀਂ। ਇਸਨੂੰ ਅਫ਼ਸੋਸ ਕਰਨਾ ਥੋਹੜਾ ਹੀ ਕਿਹਾ ਜਾ ਸਕਦੈ! ਮੈਂ ਤੁਰਦਾ ਫਿਰਦਾ ਆਪਣੇ ਮਨ ਵਿਚ ਸੋਚਦਾ ਹਾਂ: ਕੀ ਮੈਂ ਆਪਣੇ ਇੱਕੋ ਇੱਕ ਬੇਟੇ ਦਾ ਕਾਤਲ ਹਾਂ ? ਹੁਣ ਉਹ ਮੇਰੇ ਕੋਲ ਹੁੰਦਾ, ਤੇ ਅਸੀਂ ਦੋਵੇਂ ਆਪਣੇ ਦੇਸ਼ ਲਈ ਬੜਾ ਲਾਭਕਾਰੀ ਕੰਮ ਕਰ ਰਹੇ ਹੁੰਦੇ। ਉਸ ਵਿਚ ਸੱਚਮੁਚ ਦੀ ਯੋਗਤਾ ਸੀ - ਚੁਸਤ-ਫੁਰਤ, ਹੌਂਸਲੇ ਵਾਲਾ, ਰੌਸ਼ਨ ਦਿਮਾਗ਼। ਉਹ ਸੋਵੀਅਤ ਚਿਕਿਸਤਾ ਦਾ ਮਾਨ ਬਣ ਸਕਦਾ ਸੀ - ਸਿਰਫ਼ ਜੇ ਕਿਤੇ ਮੈਂ ਟੈਲੀਫੂਨ ਕਰ ਦੇਂਦਾ ।"

"ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਟੈਲੀਫੂਨ ਨਹੀਂ ਕੀਤਾ ?"

"ਤੁਹਾਡਾ ਕੀ ਮਤਲਬ ਹੈ? ਆਹ, ਹਾਂ... ਪਤਾ ਨਹੀਂ, ਪਤਾ ਨਹੀਂ... ।

"ਜੇ ਹੁਣ ਇਹੋ ਗੱਲ ਮੁੜ ਕੇ ਵਾਪਰੇ ਤਾਂ ਤੁਸੀਂ ਉਸ ਨਾਲੋਂ ਵੱਖਰਾ ਵਿਹਾਰ ਕਰੋਗੇ ?"

ਕੁਝ ਦੇਰ ਲਈ ਚੁੱਪ ਛਾਅ ਗਈ। ਮਰੀਜ਼ਾਂ ਦਾ ਬਕਾਇਦਾ ਸਾਹ ਸੁਣਾਈ ਦੇ ਰਿਹਾ ਸੀ। ਮੰਜਾ ਤਾਲ ਵਿਚ ਚੀਂ-ਚੀਂ ਕਰ ਰਿਹਾ ਸੀ- ਜ਼ਾਹਰ ਸੀ ਕਿ ਡੂੰਘੀਆਂ ਸੋਚਾਂ ਵਿੱਚ ਡੁੱਬੇ ਪ੍ਰੋਫ਼ੈਸਰ ਦਾ ਸਰੀਰ ਇੱਧਰ ਉੱਧਰ ਝੁਲ ਰਿਹਾ ਸੀ - ਤੇ ਕਮਰੇ ਗਰਮ ਕਰਨ ਵਾਲੀਆਂ ਨਾਲੀਆਂ ਵਿਚ ਪਾਣੀ ਦੇ ਖੜਕਣ ਦੀ ਧੀਮੀ ਧੀਮੀ ਅਵਾਜ਼ ਆ ਰਹੀ ਸੀ।

"ਸੋ ?" ਕੋਮੀਸਾਰ ਨੇ ਪੁੱਛਿਆ। ਉਸਦੀ ਅਵਾਜ਼ ਵਿੱਚ ਅਥਾਹ ਨਿੱਘ ਮਹਿਸੂਸ ਕੀਤਾ ਜਾ ਸਕਦਾ ਸੀ।

“ਪਤਾ ਨਹੀਂ... ਤੁਹਾਡੇ ਸਵਾਲ ਦਾ ਮੇਰੇ ਕੋਲ ਕੋਈ ਫ਼ੌਰੀ ਜਵਾਬ ਨਹੀਂ। ਮੈਨੂੰ ਨਹੀਂ ਪਤਾ। ਪਰ ਮੇਰਾ ਖਿਆਲ ਹੈ ਕਿ ਜੇ ਸਭ ਕੁਝ ਮੁੜ ਤੋਂ ਵਾਪਰੇ, ਤਾਂ ਮੈਂ ਫਿਰ ਉਹੀ ਕੁਝ ਮੁੜ ਤੋਂ ਕਰਾਂਗਾ, ਜੋ ਕੁਝ ਮੈਂ ਕੀਤਾ ਸੀ । ਮੈਂ ਦੂਜੇ ਪਿਓਵਾਂ ਤੋਂ ਨਾ ਚੰਗਾ ਹਾਂ, ਨਾ ਮਾੜਾ ਹਾਂ।... ਜੰਗ ਕਿੰਨੀ ਭਿਅੰਕਰ ਚੀਜ਼ ਹੈ..."

"ਤੇ ਯਕੀਨ ਜਾਣੋ, ਤੁਹਾਡੇ ਵਾਂਗ ਹੀ ਦੂਜੇ ਪਿਓਵਾਂ ਲਈ ਵੀ ਐਸੀ ਭਿਆਨਕ ਖ਼ਬਰ

157 / 372
Previous
Next