Back ArrowLogo
Info
Profile

ਸਹਿਣੀ ਕੋਈ ਸੌਖੀ ਨਹੀਂ। ਨਹੀਂ, ਸੋਖੀ ਨਹੀਂ।"

ਵਾਸਿਲੀ ਵਾਸਿਲੀਏਵਿਚ ਕਿੰਨਾਂ ਚਿਰ ਚੁੱਪ ਬੈਠਾ ਰਿਹਾ। ਉਹ ਕੀ ਸੋਚ ਰਿਹਾ ਸੀ, ਉਹਨਾਂ ਹੌਲੀ ਹੌਲੀ ਬੀਤ ਰਹੀਆਂ ਘੜੀਆਂ ਦੇ ਦੌਰਾਨ ਉਸਦੇ ਚੌੜੇ, ਝੁਰੜੀਆਂ ਵਾਲੇ ਮੱਥੇ ਦੇ ਪਿੱਛੇ ਕਿਹੜੀਆਂ ਸੋਚਾਂ ਲੰਘ ਰਹੀਆਂ ਸਨ ?

"ਹਾਂ, ਤੁਸੀਂ ਠੀਕ ਹੋ। ਉਸ ਲਈ ਕੋਈ ਸੇਖਾ ਨਹੀਂ ਸੀ, ਪਰ ਤਾਂ ਵੀ ਉਸਨੇ ਦੂਜੇ ਬੇਟੇ ਨੂੰ ਭੇਜ ਦਿੱਤਾ। ਸ਼ੁਕਰੀਆ, ਭਲੇ ਲੋਕੋ, ਸ਼ੁਕਰੀਆ। ਦੇਖ । ਕੁਝ ਨਹੀਂ ਕੀਤਾ ਜਾ ਸਕਦਾ ।"

ਉਹ ਮੰਜੇ ਤੋਂ ਉੱਠ ਪਿਆ, ਹੌਲੀ ਹੌਲੀ ਕਮੀਸਾਰ ਦਾ ਹੱਥ ਉਸਦੇ ਕੰਬਲ ਹੇਠ ਕੀਤਾ, ਉਸਦੇ ਆਸੇ ਪਾਸੇ ਕੰਬਲ ਨੱਪਿਆ ਤੇ ਚੁੱਪ-ਚਾਪ ਕਮਰੇ ਵਿੱਚੋਂ ਨਿੱਕਲ ਗਿਆ। ਤੇ ਰਾਤ ਨੂੰ ਕੋਮੀਸਾਰ ਦੀ ਹਾਲਤ ਖਰਾਬ ਹੋ ਗਈ। ਬੇਹੋਸ਼ੀ ਵਿੱਚ ਉਸਨੇ ਬਿਸਤਰੇ ਵਿਚ ਪਾਸੇ ਮਾਰਨੇ, ਦੰਦ ਕਰੀਚਣੇ ਤੇ ਉੱਚੀ ਉੱਚੀ ਕਰਾਹੁਣਾ ਸ਼ੁਰੂ ਕਰ ਦਿੱਤਾ। ਫਿਰ ਉਹ ਇੱਕਦਮ ਚੁੱਪ ਕਰ ਗਿਆ, ਬਿਲਕੁਲ ਸਿੱਧਾ ਹੋ ਕੇ ਪੈ ਗਿਆ, ਤੇ ਸਾਰੇ ਸਮਝਣ ਲੱਗ ਪਏ ਕਿ ਅੰਤ ਆ ਗਿਆ ਹੈ। ਉਸਦੀ ਹਾਲਤ ਏਨੀਂ ਖਰਾਬ ਸੀ ਕਿ ਵਾਸਿਲੀ ਵਾਸਿਲੀਏਵਿਚ ਨੇ - ਜਿਹੜਾ ਆਪਣੇ ਬੇਟੇ ਦੀ ਮੌਤ ਪਿੱਛੇ ਆਪਣਾ ਵੱਡਾ ਸਾਰਾ ਖਾਲੀ ਫਲੈਟ ਛੱਡ ਕੇ ਹਸਪਤਾਲ ਵਿਚਲੇ ਆਪਣੇ ਛੋਟੇ ਜਿਹੇ ਦਫ਼ਤਰ ਵਿੱਚ ਆ ਟਿਕਿਆ ਸੀ, ਜਿੱਥੇ ਉਹ ਮੋਮਜਾਮੇ ਵਾਲੇ ਕਾਊਚ ਉੱਤੇ ਸੌਂਦਾ ਸੀ- ਹੁਕਮ ਦਿੱਤਾ ਕਿ ਕੋਮੀਸਾਰ ਦੇ ਮੰਜੇ ਦੁਆਲੇ ਪਰਦਾ ਲਾ ਦਿੱਤਾ ਜਾਏ, ਜੋ ਕਿ, ਜਿਵੇਂ ਸਾਰੇ ਜਾਣਦੇ ਸਨ, ਇਸ ਗੱਲ ਦਾ ਸੰਕੇਤ ਸੀ ਕਿ ਸ਼ਾਇਦ ਮਰੀਜ਼ ਨੂੰ "ਵਾਰਡ ਨੰਬਰ ਪੰਜਾਹ" ਵਿੱਚ ਲੈ ਜਾਇਆ ਜਾਏ।

ਮਗਰੋਂ ਜਦੋਂ ਕਾਫ਼ੂਰ ਤੇ ਆਕਸੀਜਨ ਦੀ ਸਹਾਇਤਾ ਨਾਲ, ਉਸਦੀ ਨਬਜ਼ ਫਿਰ ਚੱਲਣੀ ਸ਼ੁਰੂ ਹੋ ਗਈ ਤਾਂ ਰਾਤ ਦੀ ਡਿਊਟੀ ਵਾਲਾ ਸਰਜਨ ਤੇ ਵਾਸਿਲੀ ਵਾਸਿਲੀਏਵਿਚ ਚਲੇ ਗਏ, ਤਾਂ ਕਿ ਬਾਕੀ ਰਹਿ ਗਈ ਰਾਤ ਵਿਚ ਜਿੰਨੀ ਕੁ ਨੀਂਦ ਲੈ ਸਕਦੇ ਹਨ, ਲੈ ਲੈਣ। ਅੱਥਰੂਆਂ ਭਿੱਜੇ ਤੇ ਫਿਕਰਮੰਦ ਚਿਹਰੇ ਨਾਲ, ਕਲਾਵਦੀਆ ਮਿਖਾਇਲੋਵਨਾ ਪਰਦੇ ਦੇ ਪਿੱਛੇ ਮਰੀਜ਼ ਦੇ ਸਿਰਹਾਣੇ ਬੈਠੀ ਰਹੀ। ਮਰੇਸੇਯੇਵ ਸੋਂ ਨਾ ਸਕਿਆ। ਉਹ ਦਹਿਸ਼ਤ ਵਿੱਚ ਪਿਆ ਸੋਚਦਾ ਰਿਹਾ: "ਕੀ ਸੱਚਮੁਚ ਇਹ ਅੰਤ ਹੈ ?" ਕਮੀਸਾਰ ਅਜੇ ਵੀ ਬੇਹੱਦ ਕਸ਼ਟ ਵਿੱਚ ਸੀ। ਉਹ ਬੇਹੋਸ਼ੀ ਵਿੱਚ ਬੁੜਬੁੜਾ ਰਿਹਾ ਸੀ ਤੇ ਲਗਾਤਾਰ ਐਸੇ ਲਫ਼ਜ਼ ਦੁਹਰਾਅ ਰਿਹਾ ਸੀ ਜਿਹੜੇ ਮਰੇਸੇਯੇਵ ਨੂੰ ਇੰਝ ਲੱਗਦਾ ਸੀ ਜਿਵੇਂ ਕਹਿ ਰਿਹਾ ਹੋਵੇ:

“ਪੀਣ ਨੂੰ, ਪੀਣ ਨੂੰ ਦਿਓ।”

ਕਲਾਵਦੀਆ ਮਿਖਾਇਲੋਵਨਾ ਪਰਦੇ ਤੋਂ ਬਾਹਰ ਆਈ ਤੇ ਆਪਣੇ ਕੰਬਦੇ ਹੱਥਾਂ ਨਾਲ ਉਸਨੇ ਗਿਲਾਸ ਵਿੱਚ ਪਾਣੀ ਉਲਟਾਇਆ।

ਪਰ ਮਰੀਜ਼ ਨੇ ਪਾਣੀ ਨਹੀਂ ਲਿਆ, ਗਲਾਸ ਉਸਦੇ ਦੰਦਾਂ ਨਾਲ ਵੱਜਿਆ ਤੇ ਪਾਣੀ ਸਿਰਹਾਣੇ ਉੱਤੇ ਡੁੱਲ੍ਹ ਗਿਆ ਪਰ ਉਸਨੇ ਕਦੀ ਹੁਕਮ ਦੇਂਦੇ ਢੰਗ ਨਾਲ ਤੇ ਕਦੀ ਮਿੰਨਤ ਕਰਦੇ ਢੰਗ ਨਾਲ ਉਹੀ ਲਫ਼ਜ਼ ਕਹਿਣੇ ਜ਼ਾਰੀ ਰੱਖੇ ਜਿਹੜੇ "ਪੀਣ ਨੂੰ ਦਿਓ" ਵਰਗੇ ਲਗਦੇ ਸਨ। ਇੱਕਦਮ ਮਰੇਸੇਯੇਵ ਨੂੰ ਸਮਝ ਆਈ ਕਿ ਉਹ ਲਫ਼ਜ਼ "ਪੀਣ ਨਹੀਂ" ਬੋਲ

158 / 372
Previous
Next