Back ArrowLogo
Info
Profile

ਉਸਨੂੰ ਉਸਦੇ ਬਣਾਵਟੀ ਅੰਗ ਮਿਲ ਜਾਂਦੇ ਹਨ, ਉਹਨਾਂ ਨਾਲ ਜਹਾਜ਼ ਨੂੰ ਉਡਾਉਣਾ ਸਿੱਖੇ।

ਪੈਰਾਂ ਤੋਂ ਹੀਣੇ ਆਦਮੀ ਲਈ ਤੁਰਨਾ ਵੀ ਕੋਈ ਸੌਖੀ ਗੱਲ ਨਹੀਂ। ਪਰ ਮਰੇਸੇਯੇਵ ਹਵਾਈ ਜਹਾਜ਼ ਦਾ, ਤੇ ਉਹ ਵੀ ਲੜਾਕਾ ਜਹਾਜ਼ ਦਾ ਪਾਇਲਟ ਬਨਣ ਲਈ ਦ੍ਰਿੜ ਸੀ। ਇਹ ਕਰਨ ਲਈ, ਖਾਸ ਕਰਕੇ ਹਵਾਈ ਲੜਾਈ ਦੇ ਦੌਰਾਨ, ਜਦੋਂ ਸਭ ਕੁਝ ਦਾ ਇੱਕ ਸਕਿੰਟ ਦੇ ਵੀ ਸੌਵੇਂ ਹਿੱਸੇ ਤੱਕ ਹਿਸਾਬ ਲਾਇਆ ਜਾਂਦਾ ਹੈ ਤੇ ਹਰਕਤਾਂ ਨੂੰ ਅਣਸਿਧਾਏ ਪ੍ਰਤਿਕਰਮ ਦੀ ਹੱਦ ਤੱਕ ਸੁਮੇਲਿਆ ਜਾਂਦਾ ਹੈ, ਪੈਰਾਂ ਨੂੰ ਵੀ ਉਸੇ ਹੀ ਸ਼ੁੱਧਤਾਈ, ਯੋਗਤਾ ਤੇ, ਸਭ ਤੋਂ ਵੱਧ, ਉਸੇ ਤੇਜ਼ੀ ਨਾਲ ਕਾਰਵਾਈਆਂ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਹੱਥ ਕਰਦੇ ਹਨ। ਉਸਨੂੰ ਆਪਣੇ ਆਪ ਨੂੰ ਇਸ ਹੱਦ ਤੱਕ ਸਿਖਲਾਈ ਦੇਣੀ ਚਾਹੀਦੀ ਹੈ ਕਿ ਉਸਦੀਆਂ ਲੱਤਾਂ ਦੀਆਂ ਮੁੱਢੀਆਂ ਨਾਲ ਲੱਗੇ ਲੱਕੜੀ ਤੇ ਚਮੜੇ ਦੇ ਟੋਟੇ ਵੀ ਉਸੇ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਸਰੀਰ ਦੇ ਜੀਵਤ ਅੰਗ ਕਰਦੇ ਹਨ।

ਜਹਾਜ਼ ਉਡਾਉਣ ਦੀ ਤਕਨੀਕ ਤੋਂ ਜਾਣੂ ਬੰਦਾ ਇਸਨੂੰ ਅਸੰਭਵ ਸਮਝੇਗਾ, ਪਰ ਅਲੈਕਸੇਈ ਨੂੰ ਹੁਣ ਯਕੀਨ ਸੀ ਕਿ ਇਹ ਸੰਭਵ ਸੀ, ਤੇ ਜੇ ਇਹ ਸੰਭਵ ਸੀ, ਤਾਂ ਉਹ ਯਕੀਨਨ ਇਸਨੂੰ ਪ੍ਰਾਪਤ ਕਰ ਲਵੇਗਾ। ਸੋ, ਉਸਨੇ ਆਪਣੀਆਂ ਯੋਜਨਾਵਾਂ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਲਈ ਦੱਸੇ ਗਏ ਸਾਰੇ ਇਲਾਜ ਤੇ ਦਵਾਈਆਂ ਐਸੀਂ ਪਾਬੰਦੀ ਨਾਲ ਲੈਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਉੱਤੇ ਉਹ ਆਪ ਵੀ ਹੈਰਾਨ ਸੀ। ਉਹ ਕਾਫ਼ੀ ਖਾ ਜਾਂਦਾ ਤੇ ਖਾਸ ਭੁੱਖ ਨਾ ਹੋਣ ਉੱਤੇ ਵੀ ਉਹ ਦੂਜੀ ਵਾਰੀ ਮੰਗ ਲੈਂਦਾ । ਭਾਵੇਂ ਹਾਲਾਤ ਕੁਝ ਵੀ ਹੋਣ, ਉਹ ਨਿਸ਼ਚਿਤ ਘੰਟੇ ਨੀਂਦਰ ਲੈਣ ਲਈ ਆਪਣੇ ਆਪ ਨੂੰ ਮਜ਼ਬੂਰ ਕਰਦਾ ਤੇ ਸਗੋਂ ਦੁਪਹਿਰ ਦੇ ਖਾਣੇ ਤੋਂ ਮਗਰੋਂ ਚੌਂਕਾ ਲਾਉਣ ਦੀ ਵੀ ਉਸਨੇ ਆਪਣੇ ਆਪ ਨੂੰ ਆਦਤ ਪਾ ਲਈ, ਜੋ ਕਿ ਉਸਦੇ ਸਰਗਰਮ ਤੇ ਚੁਲਬੁਲੇ ਮਿਜਾਜ਼ ਦੇ ਏਨਾਂ ਉਲਟ ਸੀ।

ਉਸ ਲਈ ਆਪਣੇ ਆਪ ਨੂੰ ਖਾਣ, ਸੌਣ ਤੇ ਦਵਾਈਆਂ ਲੈਣ ਲਈ ਮਜ਼ਬੂਰ ਕਰਨਾ ਕੋਈ ਮੁਸ਼ਕਲ ਨਹੀਂ ਸੀ । ਪਰ ਜਿਮਨਾਸਟਿਕ ਇੱਕ ਵੱਖਰੀ ਗੱਲ ਸੀ। ਸਧਾਰਨ ਵਰਜਸ਼ਾਂ, ਜਿਨ੍ਹਾਂ ਨੂੰ ਉਹ ਪਹਿਲਾਂ ਬਕਾਇਦਾ ਕਰਿਆ ਕਰਦਾ ਸੀ, ਪੈਰਾਂ ਤੋਂ ਹੀਣ ਤੇ ਮੰਜੇ ਨਾਲ ਬੱਝੇ ਆਦਮੀ ਲਈ ਠੀਕ ਨਹੀਂ ਸਨ। ਇਸ ਲਈ ਉਸਨੇ ਆਪਣੀਆਂ ਹੀ ਨਵੀਆਂ ਵਰਜਸ਼ਾਂ ਘੜੀਆਂ; ਕਈ ਕਈ ਘੰਟੇ ਉਹ ਲੱਕ ਉੱਤੇ ਹੱਥ ਰੱਖ ਸਰੀਰ ਨੂੰ ਅੱਗੇ ਝੁਕਾਉਂਦਾ, ਫਿਰ ਪਿੱਛੇ ਲਿਆਉਂਦਾ, ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਲਿਜਾਂਦਾ ਰਹਿੰਦਾ, ਤੇ ਆਪਣੇ ਸਿਰ ਨੂੰ ਏਨੇਂ ਜ਼ੋਰ ਦੇ ਜੋਸ਼ ਨਾਲ ਇਧਰ ਉਧਰ ਮੋੜਦਾ ਰਹਿੰਦਾ ਕਿ ਉਸਦੀ ਕੰਗਰੋੜ ਕੜਕਣ ਲੱਗ ਜਾਂਦੀ। ਵਾਰਡ ਵਿਚਲੇ ਉਸਦੇ ਸਾਥੀ ਇਹਨਾਂ ਵਰਜਸ਼ਾਂ ਉੱਤੇ ਉਸਨੂੰ ਸਦਭਾਵੀ ਮਜ਼ਾਕ ਕਰਦੇ, ਤੇ ਕੁਕੁਸ਼ਕਿਨ ਉਸਨੂੰ ਵਿਅੰਗ ਨਾਲ ਵਧਾਈ ਦੇਂਦਾ ਤੇ ਕਦੀ ਜਨਾਮੇਨਸਕੀ ਭਰਾਵਾਂ ਦਾ, ਲਾਦੁਮੇਗ ਦਾ, ਜਾਂ ਦੂਜੇ ਮਸ਼ਹੂਰ ਦੌੜਾਕਾਂ ਦਾ ਉਸਨੂੰ ਨਾਂ ਦੇਂਦਾ । ਕੁਕੁਸ਼ਕਿਨ ਇਹਨਾਂ ਜਿਮਨਾਸਟਿਕ ਵਰਜਸ਼ਾ ਨੂੰ ਦੇਖ ਤੱਕ ਵੀ ਨਹੀਂ ਸੀ ਸਕਦਾ ਤੇ ਇਹਨਾਂ ਨੂੰ ਸਿਰਫ਼ ਇੱਕ ਹੋਰ ਹਸਪਤਾਲੀ ਮੂਰਖਤਾ ਸਮਝਦਾ ਸੀ । ਜਿਉਂ ਹੀ ਅਲੈਕਸੇਈ ਆਪਣੀ ਵਰਜਸ਼ ਸ਼ੁਰੂ ਕਰਦਾ,

160 / 372
Previous
Next